ਜਲੰਧਰ ਦਾ ਨੌਜਵਾਨ ਵਿਦੇਸ਼ ‘ਚ ਕਿਡਨੈਪ, 58 ਲੱਖ ਰੁਪਏ ਦੀ ਫਿਰੌਤੀ ਦੀ ਮੰਗ; ਟ੍ਰੈਵਲ ਏਜੰਟ ਵਿਰੁੱਧ ਸ਼ਿਕਾਇਤ ਦਰਜ

Updated On: 

13 Aug 2026 10:54 AM IST

ਪੀੜਤ ਦੇ ਪਿਤਾ, ਕਸ਼ਮੀਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਇਟਲੀ ਭੇਜਣ ਲਈ ਦੋ ਏਜੰਟਾਂ ਨਾਲ ਸੰਪਰਕ ਕੀਤਾ ਸੀ। ਏਜੰਟਾਂ 'ਚੋਂ ਇੱਕ, ਪਰਮਜੀਤ ਸਿੰਘ ਇਟਲੀ 'ਚ ਰਹਿੰਦੀ ਹੈ, ਜਦੋਂ ਕਿ ਉਸ ਦੀ ਮਹਿਲਾ ਸਾਥੀ ਭਾਰਸਿੰਘਪੁਰ ਪਿੰਡ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਏਜੰਟਾਂ ਨੇ ਰਾਕੇਸ਼ ਨੂੰ 9.50 ਲੱਖ 'ਚ ਇਟਲੀ ਭੇਜਣ ਦਾ ਡੀਲ ਕੀਤੀ ਸੀ।

ਜਲੰਧਰ ਦਾ ਨੌਜਵਾਨ ਵਿਦੇਸ਼ ਚ ਕਿਡਨੈਪ, 58 ਲੱਖ ਰੁਪਏ ਦੀ ਫਿਰੌਤੀ ਦੀ ਮੰਗ; ਟ੍ਰੈਵਲ ਏਜੰਟ ਵਿਰੁੱਧ ਸ਼ਿਕਾਇਤ ਦਰਜ

ਜਲੰਧਰ ਦਾ ਨੌਜਵਾਨ ਵਿਦੇਸ਼ 'ਚ ਕਿਡਨੈਪ, 58 ਲੱਖ ਰੁਪਏ ਦੀ ਫਿਰੌਤੀ ਦੀ ਮੰਗ

ਜਲੰਧਰ ਦੇ ਫਿਲੌਰ ਖੇਤਰ ਦੇ ਭੈਣੀ ਪਿੰਡ ਦੇ ਰਹਿਣ ਵਾਲੇ 30 ਸਾਲਾ ਰਾਕੇਸ਼ ਕੁਮਾਰ ਨੂੰ ਇਟਲੀ ਭੇਜਣ ਦੇ ਬਹਾਨੇ ਟ੍ਰੈਵਲ ਏਜੰਟਾਂ ਨੇ ਕਥਿਤ ਤੌਰ ‘ਤੇ ਠੱਗੀ ਦਾ ਸ਼ਿਕਾਰ ਬਣਾਇਆ। ਰਾਕੇਸ਼ ਨੂੰ ਪਹਿਲਾਂ ਕੀਨੀਆ ਭੇਜਿਆ ਗਿਆ, ਜਿੱਥੇ ਇੱਕ ਅਪਰਾਧੀ ਗਿਰੋਹ ਨੇ ਉਸ ਨੂੰ ਅਗਵਾ ਕਰ ਲਿਆ। ਅਗਵਾ ਕਰਨ ਵਾਲਿਆਂ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ, ਕੁੱਟਮਾਰ ਦੀ ਵੀਡੀਓ ਉਸ ਦੇ ਪਰਿਵਾਰ ਨੂੰ ਵਟਸਐਪ ਰਾਹੀਂ ਭੇਜੀ ਤੇ ਉਸਦੀ ਰਿਹਾਈ ਲਈ 70,000 ਡਾਲਰ (ਲਗਭਗ 58 ਲੱਖ ਰੁਪਏ) ਦੀ ਫਿਰੌਤੀ ਦੀ ਮੰਗ ਕੀਤੀ।

ਪਰਮਜੀਤ ਸਿੰਘ ਏਜੰਟ ਨੇ ਭੇਜਿਆ ਸੀ ਬਾਹਰ

ਪੀੜਤ ਦੇ ਪਿਤਾ, ਕਸ਼ਮੀਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਇਟਲੀ ਭੇਜਣ ਲਈ ਦੋ ਏਜੰਟਾਂ ਨਾਲ ਸੰਪਰਕ ਕੀਤਾ ਸੀ। ਏਜੰਟਾਂ ‘ਚੋਂ ਇੱਕ, ਪਰਮਜੀਤ ਸਿੰਘ ਇਟਲੀ ‘ਚ ਰਹਿੰਦਾ ਹੈ, ਜਦੋਂ ਕਿ ਉਸ ਦੀ ਮਹਿਲਾ ਸਾਥੀ ਭਾਰਸਿੰਘਪੁਰ ਪਿੰਡ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਏਜੰਟਾਂ ਨੇ ਰਾਕੇਸ਼ ਨੂੰ 9.50 ਲੱਖ ‘ਚ ਇਟਲੀ ਭੇਜਣ ਦਾ ਡੀਲ ਕੀਤੀ ਸੀ।

ਪਰਿਵਾਰ ਨੇ ਮਹਿਲਾ ਏਜੰਟ ਦੇ ਭਰਾ ਨੂੰ 2 ਲੱਖ ਰੁਪਏ ਐਡਵਾਂਸ ਦਿੱਤਾ ਸੀ, ਇਸ ਡੀਲ ਦੀ ਬਾਕੀ ਰਕਮ ਇਟਲੀ ਪਹੁੰਚਣ ‘ਤੇ ਅਦਾ ਕੀਤੀ ਜਾਣੀ ਸੀ। ਪਰਿਵਾਰ ਦੇ ਅਨੁਸਾਰ, ਏਜੰਟਾਂ ਨੇ ਰਾਕੇਸ਼ ਨੂੰ ਪਹਿਲਾਂ ਕੀਨੀਆ ਭੇਜਣ ਤੇ ਉੱਥੋਂ ਇਟਲੀ ਲਈ ਉਸ ਦੀ ਉਡਾਣ ਦਾ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਦੇ ਤਹਿਤ, ਰਾਕੇਸ਼ ਨੂੰ 5 ਅਗਸਤ ਨੂੰ ਜੈਪੁਰ ਤੋਂ ਦੁਬਈ ਰਾਹੀਂ ਕੀਨੀਆ ਭੇਜਿਆ ਗਿਆ ਸੀ। ਹਾਲਾਂਕਿ, ਕੀਨੀਆ ਪਹੁੰਚਣ ‘ਤੇ, ਉੱਥੇ ਇੱਕ ਗਿਰੋਹ ਰਾਕੇਸ਼ ਤੇ ਦੋ ਹੋਰ ਪੰਜਾਬੀ ਨੌਜਵਾਨਾਂ ਨੂੰ ਬੰਧਕ ਬਣਾ ਲਿਆ।

ਕੁੱਟਮਾਰ ਦੀ ਵੀਡੀਓ ਵਟਸਐਪ ‘ਤੇ ਭੇਜੀ

ਪਰਿਵਾਰ ਦਾ ਇਲਜ਼ਾਮ ਹੈ ਕਿ 6 ਅਗਸਤ ਨੂੰ ਕਿਡਨੈਪਰਾਂ ਨੇ ਰਾਕੇਸ਼ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਵਟਸਐਪ ਰਾਹੀਂ ਕੁੱਟਮਾਰ ਦੀ ਵੀਡੀਓ ਭੇਜੀ। ਇਸ ਤੋਂ ਬਾਅਦ, ਉਨ੍ਹਾਂ ਨੇ ਇੱਕ ਧਮਕੀ ਭਰੀ ਕਾਲ ਕੀਤੀ, ਜਿਸ ‘ਚ ਕਿਹਾ ਗਿਆ ਸੀ ਕਿ ਜੇਕਰ ਪੰਜ ਘੰਟਿਆਂ ਦੇ ਅੰਦਰ 70,000 ਡਾਲਰ ਨਹੀਂ ਭੇਜੇ ਗਏ ਤਾਂ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

‘ਖਾਨ ਬਾਬਾ’ ਨਾਮ ਨਾਲ ਕਰ ਰਿਹਾ ਸੰਪਰਕ

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ‘ਖਾਨ ਬਾਬਾ’ ਵਜੋਂ ਆਪਣੀ ਪਛਾਣ ਕਰਨ ਵਾਲਾ ਵਿਅਕਤੀ ਸ਼ੁਰੂ ‘ਚ ਪੰਜਾਬੀ ‘ਚ ਗੱਲ ਕਰ ਰਿਹਾ ਸੀ, ਪਰ ਬਾਅਦ’ਚ ਅੰਗਰੇਜ਼ੀ ਵਿੱਚ ਸੁਨੇਹੇ ਭੇਜਣਾ ਸ਼ੁਰੂ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਰਾਕੇਸ਼ ਇਸ ਸਮੇਂ ਯੂਗਾਂਡਾ ‘ਚ ਉਸ ਦੀ ਹਿਰਾਸਤ ‘ਚ ਹੈ। ਕਿਡਨੈਪਰ ਨੇ ਇਹ ਵੀ ਦੱਸਿਆ ਕਿ ਉਸ ਦਾ ਏਜੰਟ ਪਰਮਜੀਤ ਸਿੰਘ ਨਾਲ ਵਿੱਤੀ ਵਿਵਾਦ ਹੈ ਤੇ ਪੈਸੇ ਮਿਲਣ ਤੋਂ ਬਾਅਦ ਹੀ ਰਾਕੇਸ਼ ਨੂੰ ਰਿਹਾਅ ਕੀਤਾ ਜਾਵੇਗਾ। ਇਸ ਦੌਰਾਨ, ਪਰਿਵਾਰ ਦਾ ਇਲਜ਼ਾਮ ਹੈ ਕਿ ਏਜੰਟ ਪਰਮਜੀਤ ਸਿੰਘ ਹੁਣ ਉਨ੍ਹਾਂ ਦੇ ਫੋਨਾਂ ਦਾ ਜਵਾਬ ਵੀ ਨਹੀਂ ਦੇ ਰਿਹਾ ਹੈ।

ਸੁਰੱਖਿਅਤ ਵਤਨ ਵਾਪਸੀ ਦੀ ਮੰਗ

ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਪ੍ਰਿੰਸੀਪਲ ਪ੍ਰੇਮ ਕੁਮਾਰ, ਜੋ ਕਿ ਫਿਲੌਰ ਹਲਕੇ ਲਈ ਆਮ ਆਦਮੀ ਪਾਰਟੀ ਦੇ ਸਾਬਕਾ ਇੰਚਾਰਜ ਹਨ, ਉਹ ਪੀੜਤ ਪਰਿਵਾਰ ਨੂੰ ਮਿਲਣ ਲਈ ਗਏ। ਉਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਕੇਸ਼ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਵਾਅਦਾ ਕੀਤਾ ਕਿ ਮੁਲਜ਼ਮ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਪੀੜਤ ਪਰਿਵਾਰ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ‘ਚ ਮੁਲਜ਼ਮ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਤੇ ਰਾਕੇਸ਼ ਦੀ ਸੁਰੱਖਿਅਤ ਭਾਰਤ ਵਾਪਸੀ ਦੀ ਮੰਗ ਕੀਤੀ ਗਈ ਹੈ।

Loading...
Unable to load recommendations.
Follow Us
Related Stories
Canada News: ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ, ਮਹਿਲਾ ਨੇ ਗਰਦਨ ‘ਤੇ ਮਾਰਿਆ ਚਾਕੂ, ਹੋਈ ਮੌਤ
ਕੈਨੇਡਾ ਦੇ ਸਰੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ, ਕਾਰ ਦੀ ਡਿੱਗੀ ‘ਚ ਰੱਖ ਟੋਰਾਂਟੋ ਭੇਜਣ ‘ਤੇ ਭੜਕੀ ਸੰਗਤ
ਅਮਰੀਕਾ ‘ਚ ਪੰਜਾਬੀ ਟਰੱਕ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ
ਕੈਨੇਡਾ ਦੇ ਓਂਟਾਰੀਓ ‘ਚ ਪੰਜਾਬੀ ਸ਼ਖਸ ‘ਤੇ ਪਤਨੀ ਦੇ ਕਤਲ ਦਾ ਆਰੋਪ, ਬੱਚਿਆਂ ਤੇ ਸੱਸ ਦੇ ਸਾਹਮਣੇ ਮਾਰਿਆ ਚਾਕੂ
ਸਾਊਦੀ ਅਰਬ ‘ਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ, ਆਪਣੇ ਸਾਥੀ ਦੀ ਮਦਦ ਕਰਨੀ ਪਈ ਭਾਰੀ; ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
ਕੈਨੇਡਾ ‘ਚ 8 ਸਾਲ ਮਿਹਨਤ ਤੇ ਟੈਕਸ ਅਦਾ ਕੀਤੇ, ਫਿਰ ਵੀ ਨਹੀਂ ਮਿਲੀ ਰਾਹਤ, ਪੰਜਾਬੀ ਪਰਿਵਾਰ ਨੂੰ ਕੀਤਾ ਗਿਆ ਡਿਪੋਰਟ