ਕੈਨੇਡਾ ‘ਚ 8 ਸਾਲ ਮਿਹਨਤ ਤੇ ਟੈਕਸ ਅਦਾ ਕੀਤੇ, ਫਿਰ ਵੀ ਨਹੀਂ ਮਿਲੀ ਰਾਹਤ, ਪੰਜਾਬੀ ਪਰਿਵਾਰ ਨੂੰ ਕੀਤਾ ਗਿਆ ਡਿਪੋਰਟ

Updated On: 

10 Sep 2026 15:13 PM IST

Canada Deportation: ਕੈਨੇਡਾ ਵਿੱਚ 8 ਸਾਲ ਬਿਤਾਉਣ ਵਾਲੇ ਪੰਜਾਬ ਦੇ ਇੱਕ ਪਰਿਵਾਰ ਨੂੰ ਹੁਣ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਪਰਿਵਾਰ ਦੇ ਦੋਵੇਂ ਬੱਚਿਆਂ ਦਾ ਵੱਡਾ ਹਿੱਸਾ ਬਚਪਨ ਕੈਨੇਡਾ ਵਿੱਚ ਹੀ ਬੀਤਿਆ ਹੈ।

ਕੈਨੇਡਾ ਚ 8 ਸਾਲ ਮਿਹਨਤ ਤੇ ਟੈਕਸ ਅਦਾ ਕੀਤੇ, ਫਿਰ ਵੀ ਨਹੀਂ ਮਿਲੀ ਰਾਹਤ, ਪੰਜਾਬੀ ਪਰਿਵਾਰ ਨੂੰ ਕੀਤਾ ਗਿਆ ਡਿਪੋਰਟ

ਕੈਨੇਡਾ ਤੋਂ ਪੰਜਾਬੀ ਪਰਿਵਾਰ ਡਿਪੋਰਟ Photo Credit : Social Media

ਕੈਨੇਡਾ ਵਿੱਚ 8 ਸਾਲ ਬਿਤਾਉਣ ਵਾਲੇ ਪੰਜਾਬ ਦੇ ਇੱਕ ਪਰਿਵਾਰ ਨੂੰ ਹੁਣ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਪਰਿਵਾਰ ਦੇ ਦੋਵੇਂ ਬੱਚਿਆਂ ਦਾ ਵੱਡਾ ਹਿੱਸਾ ਬਚਪਨ ਕੈਨੇਡਾ ਵਿੱਚ ਹੀ ਬੀਤਿਆ ਹੈ। ਉਨ੍ਹਾਂ ਦੇ ਦੋਸਤ, ਪੜ੍ਹਾਈ ਅਤੇ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਸਭ ਕੈਨੇਡਾ ਨਾਲ ਹਨ। ਇਸ ਦੇ ਬਾਵਜੂਦ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਰਿਵਾਰ ਦੀ ਸ਼ਰਨ ਅਤੇ ਮਨੁੱਖਤਾਵਾਦੀ ਅਧਾਰ ਤੇ ਰਹਿਣ ਦੀ ਬੇਨਤੀ ਰੱਦ ਕਰ ਦਿੱਤੀ।

ਇਹ ਪਰਿਵਾਰ ਸਾਲ 2018 ਵਿੱਚ ਪੰਜਾਬ ਤੋਂ ਕੈਨੇਡਾ ਪਹੁੰਚਿਆ ਸੀ ਅਤੇ ਕਿਊਬਕ ਸੂਬੇ ਵਿੱਚ ਰਹਿ ਰਿਹਾ ਸੀ। ਪਰਿਵਾਰ ਦੇ ਮੁਖੀ ਹਰੀਸ਼ ਨੇ ਕਈ ਸਾਲ ਟਰੱਕ ਡਰਾਈਵਰ ਵਜੋਂ ਕੰਮ ਕੀਤਾ, ਜਦਕਿ ਉਸ ਦੀ ਪਤਨੀ ਨੇ ਵੀ ਨੌਕਰੀ ਕਰਦੇ ਹੋਏ ਬੱਚਿਆਂ ਦੀ ਪਰਵਰਿਸ਼ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਨੇਡਾ ਵਿੱਚ ਰਹਿੰਦਿਆਂ ਲਗਾਤਾਰ ਮਿਹਨਤ ਕੀਤੀ ਅਤੇ ਟੈਕਸ ਵੀ ਅਦਾ ਕੀਤੇ।

ਬੱਚਿਆਂ ਲਈ ਭਾਰਤ ਹੈ ਅਜਨਬੀ ਦੇਸ਼

ਹਰੀਸ਼ ਦੇ 14 ਸਾਲਾ ਪੁੱਤਰ ਜਪੇਸ਼ ਨੇ ਆਪਣੀ ਸਥਿਤੀ ਬਾਰੇ ਕਿਹਾ ਕਿ ਉਸ ਦਾ ਬਚਪਨ ਕੈਨੇਡਾ ਵਿੱਚ ਹੀ ਬੀਤਿਆ ਹੈ। ਉਸ ਦੇ ਦੋਸਤ ਅਤੇ ਜਾਣ-ਪਛਾਣ ਵਾਲੇ ਵੀ ਉੱਥੇ ਹੀ ਹਨ। ਅਜਿਹੇ ਵਿੱਚ ਭਾਰਤ ਵਾਪਸ ਜਾਣ ਤੋਂ ਬਾਅਦ ਉਸ ਨੂੰ ਇਕੱਲਾਪਣ ਮਹਿਸੂਸ ਹੋਣ ਦਾ ਡਰ ਹੈ। ਉਸ ਦੇ 12 ਸਾਲਾ ਛੋਟੇ ਪੁੱਤਰ ਗੌਲਾਸ਼ ਨੇ ਵੀ ਕਿਹਾ ਕਿ ਉਸ ਨੂੰ ਅਜਿਹੇ ਦੇਸ਼ ਵੱਲ ਭੇਜਿਆ ਜਾ ਰਿਹਾ ਹੈ, ਜਿਸ ਬਾਰੇ ਉਹ ਜ਼ਿਆਦਾ ਕੁਝ ਨਹੀਂ ਜਾਣਦਾ। ਉਸ ਨੇ ਦੱਸਿਆ ਕਿ ਜਦੋਂ ਉਹ ਸਿਰਫ਼ 4 ਸਾਲ ਦਾ ਸੀ ਤਾਂ ਉਸ ਦੇ ਮਾਪੇ ਉਸ ਨੂੰ ਭਾਰਤ ਤੋਂ ਕੈਨੇਡਾ ਲੈ ਕੇ ਆਏ ਸਨ, ਇਸ ਲਈ ਭਾਰਤ ਨਾਲ ਜੁੜੀਆਂ ਉਸ ਦੀਆਂ ਯਾਦਾਂ ਵੀ ਬਹੁਤ ਘੱਟ ਹਨ।

ਸ਼ਰਨ ਦੀ ਅਰਜ਼ੀ ਵੀ ਹੋਈ ਰੱਦ

ਪਰਿਵਾਰ ਨੇ ਦੱਸਿਆ ਕਿ 4 ਸਤੰਬਰ ਨੂੰ ਉਨ੍ਹਾਂ ਨੂੰ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਸੀ ਕਿ ਸ਼ਰਨ ਦੀ ਬੇਨਤੀ ਰੱਦ ਹੋਣ ਕਾਰਨ 7 ਸਤੰਬਰ ਨੂੰ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਮਨੁੱਖਤਾਵਾਦੀ ਅਤੇ ਤਰਸ ਦੇ ਅਧਾਰ ਤੇ ਕੈਨੇਡਾ ਵਿੱਚ ਰਹਿਣ ਦੀ ਬੇਨਤੀ ਵੀ ਕੀਤੀ ਗਈ ਸੀ, ਪਰ ਉਹ ਵੀ ਸਵੀਕਾਰ ਨਹੀਂ ਹੋਈ।

ਹਰੀਸ਼ ਨੇ 2018 ਵਿੱਚ ਸ਼ਰਨ ਲਈ ਅਰਜ਼ੀ ਦਿੰਦੇ ਹੋਏ ਦਾਅਵਾ ਕੀਤਾ ਸੀ ਕਿ ਉਹ ਭਾਰਤ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਸ ਮੁਤਾਬਕ, ਇੱਕ ਸਿਆਸੀ ਆਗੂ ਦੇ ਦਬਾਅ ਹੇਠ ਪੁਲਿਸ ਨੇ ਉਸ ਤੇ ਕਥਿਤ ਤੌਰ ਤੇ ਨਾਜਾਇਜ਼ ਮਾਮਲੇ ਦਰਜ ਕਰਕੇ ਉਸ ਨੂੰ ਪਰੇਸ਼ਾਨ ਕੀਤਾ। ਉਸ ਨੇ ਦਾਅਵਾ ਕੀਤਾ ਸੀ ਕਿ 12 ਅਗਸਤ 2017 ਤੋਂ 19 ਅਗਸਤ ਤੱਕ ਉਸ ਨੂੰ ਕਥਿਤ ਤੌਰ ਤੇ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕੀਤਾ ਗਿਆ ਅਤੇ ਉਸ ਨੂੰ ਆਪਣੀ ਜਾਨ ਦਾ ਖਤਰਾ ਮਹਿਸੂਸ ਹੋਣ ਲੱਗਾ ਸੀ।

ਕੋਵਿਡ ਦੌਰਾਨ ਟਰੱਕ ਡਰਾਈਵਰ ਵਜੋਂ ਕੀਤਾ ਕੰਮ

ਇਮੀਗ੍ਰੈਂਟ ਵਰਕਰ ਸੈਂਟਰ ਦੇ ਕਾਰਕੁੰਨ ਮੁਸਤਫਾ ਹੈਨਾਵੇ ਨੇ ਪਰਿਵਾਰ ਦੇ ਡਿਪੋਰਟੇਸ਼ਨ ਤੇ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਕੋਵਿਡ ਦੇ ਦੌਰਾਨ ਹਰੀਸ਼ ਨੇ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਹੋਏ ਕੈਨੇਡਾ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਇਆ। ਉਨ੍ਹਾਂ ਦੇ ਮੁਤਾਬਕ, ਅਜਿਹੇ ਵਿਅਕਤੀ ਨੂੰ ਡਿਪੋਰਟ ਕਰਨਾ ਅਨਿਆਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਭ ਤੋਂ ਵੱਧ ਅਸਰ ਪਰਿਵਾਰ ਦੇ ਦੋਵੇਂ ਬੱਚਿਆਂ ਤੇ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੀ ਸੋਚ ਅਤੇ ਜੀਵਨਸ਼ੈਲੀ ਕੈਨੇਡਾ ਵਿੱਚ ਹੀ ਵਿਕਸਿਤ ਹੋਈ ਹੈ।

ਹਜ਼ਾਰਾਂ ਹੋਰ ਮਾਮਲੇ ਵੀ ਡਿਪੋਰਟੇਸ਼ਨ ਦੀ ਲਾਈਨ ਚ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਇੱਕ ਅਧਿਕਾਰੀ ਮੁਤਾਬਕ, ਜਦੋਂ ਕਿਸੇ ਵਿਅਕਤੀ ਨੂੰ ਦੇਸ਼ ਛੱਡਣ ਦਾ ਹੁਕਮ ਜਾਰੀ ਹੋ ਜਾਂਦਾ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਹੈ, ਤਾਂ ਉਸ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਅੱਗੇ ਵਧਦੀ ਹੈ। ਜਾਣਕਾਰੀ ਮੁਤਾਬਕ, ਏਜੰਸੀ ਕੋਲ ਇਸ ਤਰ੍ਹਾਂ ਦੇ ਹੋਰ ਹਜ਼ਾਰਾਂ ਮਾਮਲੇ ਵੀ ਹਨ ਅਤੇ ਉਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

Loading...
Unable to load recommendations.
Follow Us
Related Stories
Canada Lottery: ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨੇ ਜਿੱਤੀ 217 ਕਰੋੜ ਦੀ ਲਾਟਰੀ, ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ
Canada News: ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ, ਮਹਿਲਾ ਨੇ ਗਰਦਨ ‘ਤੇ ਮਾਰਿਆ ਚਾਕੂ, ਹੋਈ ਮੌਤ
ਕੈਨੇਡਾ ਦੇ ਸਰੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ, ਕਾਰ ਦੀ ਡਿੱਗੀ ‘ਚ ਰੱਖ ਟੋਰਾਂਟੋ ਭੇਜਣ ‘ਤੇ ਭੜਕੀ ਸੰਗਤ
ਅਮਰੀਕਾ ‘ਚ ਪੰਜਾਬੀ ਟਰੱਕ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ
ਕੈਨੇਡਾ ਦੇ ਓਂਟਾਰੀਓ ‘ਚ ਪੰਜਾਬੀ ਸ਼ਖਸ ‘ਤੇ ਪਤਨੀ ਦੇ ਕਤਲ ਦਾ ਆਰੋਪ, ਬੱਚਿਆਂ ਤੇ ਸੱਸ ਦੇ ਸਾਹਮਣੇ ਮਾਰਿਆ ਚਾਕੂ
ਸਾਊਦੀ ਅਰਬ ‘ਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ, ਆਪਣੇ ਸਾਥੀ ਦੀ ਮਦਦ ਕਰਨੀ ਪਈ ਭਾਰੀ; ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ