ਸਾਊਦੀ ਅਰਬ ‘ਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ, ਆਪਣੇ ਸਾਥੀ ਦੀ ਮਦਦ ਕਰਨੀ ਪਈ ਭਾਰੀ; ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

Updated On: 

15 Sep 2026 10:58 AM IST

ਪਠਾਨਕੋਟ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਇੱਕ ਬੇਹੱਦ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦਾ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਹੁਣ ਉੱਥੋਂ ਦੀ ਅਦਾਲਤ ਵੱਲੋਂ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ।

ਸਾਊਦੀ ਅਰਬ ਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ, ਆਪਣੇ ਸਾਥੀ ਦੀ ਮਦਦ ਕਰਨੀ ਪਈ ਭਾਰੀ; ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ

ਪਠਾਨਕੋਟ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਇੱਕ ਬੇਹੱਦ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦਾ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਹੁਣ ਉੱਥੋਂ ਦੀ ਅਦਾਲਤ ਵੱਲੋਂ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਪੁੱਤਰ ਬਿਲਕੁਲ ਬੇਕਸੂਰ ਹੈ ਅਤੇ ਉਸ ਨੇ ਦੁਬਈ ਵਿੱਚ ਹੀ ਕੰਮ ਕਰਦੇ ਇੱਕ ਵਿਅਕਤੀ ਦੇ ਕਹਿਣ ‘ਤੇ ਇੱਕ ਬਿਮਾਰ ਬਜ਼ੁਰਗ ਲਈ ਦਵਾਈਆਂ ਦਾ ਪੈਕੇਟ ਸਾਊਦੀ ਅਰਬ ਲਿਜਾਣ ਵਿੱਚ ਮਹਿਜ਼ ਮਦਦ ਕੀਤੀ ਸੀ।

ਪਰ ਦੁਬਈ-ਸਾਊਦੀ ਬਾਰਡਰ ‘ਤੇ ਟਰੱਕ ਦੀ ਚੈਕਿੰਗ ਅਤੇ ਸਕੈਨਿੰਗ ਦੌਰਾਨ ਉਸ ਦਵਾਈਆਂ ਵਾਲੇ ਪੈਕੇਟ ਵਿੱਚੋਂ ਕਥਿਤ ਤੌਰ ‘ਤੇ ਨਸ਼ੀਲਾ ਪਦਾਰਥ ਬਰਾਮਦ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਹੁਣ ਨੌਜਵਾਨ ਦੀ ਬਜ਼ੁਰਗ ਮਾਂ, ਪਤਨੀ ਅਤੇ ਮਾਸੂਮ ਬੱਚੇ ਭਾਰਤ ਸਰਕਾਰ ਅੱਗੇ ਆਪਣੇ ਪਰਿਵਾਰ ਦੇ ਇਕਲੌਤੇ ਕਮਾਊ ਜੀਅ ਦੀ ਜ਼ਿੰਦਗੀ ਬਚਾਉਣ ਲਈ ਗੁਹਾਰ ਲਗਾ ਰਹੇ ਹਨ।

10 ਸਾਲਾਂ ਤੋਂ ਦੁਬਈ ਵਿੱਚ ਚਲਾ ਰਿਹਾ ਸੀ ਟਰੱਕ

ਸੁਜਾਨਪੁਰ ਵਾਸੀ ਬਲਜਿੰਦਰ ਸਿੰਘ ਪਿਛਲੇ ਕਰੀਬ 10 ਵਰ੍ਹਿਆਂ ਤੋਂ ਦੁਬਈ ਵਿੱਚ ਰਹਿ ਕੇ ਟਰੱਕ ਡਰਾਈਵਰ ਵਜੋਂ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ। ਆਪਣੇ ਕੰਮ ਦੇ ਸਿਲਸਿਲੇ ਵਿੱਚ ਦੁਬਈ ਤੋਂ ਸਾਊਦੀ ਅਰਬ ਮਾਲ ਦੀ ਢੋਆ-ਢੁਆਈ ਕਰਨਾ ਉਸ ਦੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਆਮ ਹਿੱਸਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਇੱਕ ਜਾਣ-ਪਛਾਣ ਵਾਲੇ ਵਿਅਕਤੀ ਨੇ ਬਲਜਿੰਦਰ ਨੂੰ ਇੱਕ ਬਿਮਾਰ ਬਜ਼ੁਰਗ ਦੇ ਇਲਾਜ ਦਾ ਵਾਸਤਾ ਪਾ ਕੇ ਕੁਝ ਜ਼ਰੂਰੀ ਦਵਾਈਆਂ ਦਾ ਪਾਰਸਲ ਸਾਊਦੀ ਅਰਬ ਪਹੁੰਚਾਉਣ ਦੀ ਬੇਨਤੀ ਕੀਤੀ ਸੀ। ਮਨੁੱਖਤਾ ਦੇ ਨਾਤੇ ਬਲਜਿੰਦਰ ਨੇ ਉਸ ਦੀ ਮਦਦ ਕਰਦਿਆਂ ਉਹ ਪੈਕੇਟ ਆਪਣੇ ਟਰੱਕ ਵਿੱਚ ਰੱਖ ਲਿਆ।

ਬਾਰਡਰ ‘ਤੇ ਸਕੈਨਿੰਗ ਦੌਰਾਨ ਨਿਕਲਿਆ ਕਥਿਤ ਨਸ਼ੀਲਾ ਪਦਾਰਥ

ਜਦੋਂ ਬਲਜਿੰਦਰ ਸਿੰਘ ਦਾ ਟਰੱਕ ਦੁਬਈ ਤੋਂ ਸਾਊਦੀ ਅਰਬ ਦੀ ਸਰਹੱਦ ‘ਤੇ ਪਹੁੰਚਿਆ ਤਾਂ ਉੱਥੇ ਕਸਟਮ ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਕੀਤੀ ਗਈ ਉੱਚ-ਪੱਧਰੀ ਸਕੈਨਿੰਗ ਦੌਰਾਨ ਦਵਾਈਆਂ ਵਾਲੇ ਉਸ ਸੀਲਬੰਦ ਪੈਕੇਟ ਵਿੱਚੋਂ ਕਥਿਤ ਤੌਰ ‘ਤੇ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਤੋਂ ਤੁਰੰਤ ਬਾਅਦ ਸਾਊਦੀ ਸੁਰੱਖਿਆ ਬਲਾਂ ਨੇ ਬਲਜਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਪਰਿਵਾਰ ਮੁਤਾਬਕ ਸਾਊਦੀ ਅਰਬ ਦੀ ਸਖ਼ਤ ਕਾਨੂੰਨੀ ਪ੍ਰਣਾਲੀ ਤਹਿਤ ਅਦਾਲਤ ਨੇ ਉਸ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ।

ਸਾਜ਼ਿਸ਼ ਦਾ ਹੋਇਆ ਸ਼ਿਕਾਰ: ਪਰਿਵਾਰ

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਬਲਜਿੰਦਰ ਸਿੰਘ ਇੱਕ ਧਾਰਮਿਕ ਵਿਚਾਰਾਂ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਹੈ, ਜਿਸ ਦਾ ਨਸ਼ੇ ਜਾਂ ਕਿਸੇ ਵੀ ਗ਼ੈਰ-ਕਾਨੂੰਨੀ ਗਤੀਵਿਧੀ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਰਿਹਾ। ਪਰਿਵਾਰ ਨੇ ਸਪੱਸ਼ਟ ਕੀਤਾ ਕਿ ਬਲਜਿੰਦਰ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਦਵਾਈਆਂ ਦੇ ਨਾਂ ‘ਤੇ ਦਿੱਤੇ ਗਏ ਉਸ ਸੀਲਬੰਦ ਪੈਕੇਟ ਦੇ ਅੰਦਰ ਨਸ਼ਾ ਲੁਕੋਇਆ ਹੋਇਆ ਸੀ, ਉਹ ਸਿਰਫ਼ ਇੱਕ ਭਲਾਈ ਦੇ ਕੰਮ ਵਜੋਂ ਮਦਦ ਕਰ ਰਿਹਾ ਸੀ ਅਤੇ ਕਿਸੇ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ।

ਬਲਜਿੰਦਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਿਛਲੇ ਤਿੰਨ ਸਾਲਾਂ ਤੋਂ ਉਸ ਦਾ ਪਰਿਵਾਰ ਬੇਹੱਦ ਮਾਨਸਿਕ ਅਤੇ ਆਰਥਿਕ ਸੰਤਾਪ ਝੱਲ ਰਿਹਾ ਹੈ। ਘਰ ਵਿੱਚ ਬਜ਼ੁਰਗ ਮਾਂ ਦੀਆਂ ਅੱਖਾਂ ਆਪਣੇ ਪੁੱਤਰ ਦਾ ਮੂੰਹ ਵੇਖਣ ਲਈ ਤਰਸ ਰਹੀਆਂ ਹਨ, ਪਤਨੀ ਆਪਣੇ ਬੇਕਸੂਰ ਪਤੀ ਦੀ ਸੁਰੱਖਿਅਤ ਵਾਪਸੀ ਦੀ ਉਮੀਦ ਲਗਾਈ ਬੈਠੀ ਹੈ ਅਤੇ ਮਾਸੂਮ ਬੱਚੇ ਆਪਣੇ ਪਿਤਾ ਦੀ ਉਡੀਕ ਵਿੱਚ ਹਨ।

ਕੇਂਦਰ ਤੇ ਪੰਜਾਬ ਸਰਕਾਰ ਤੋਂ ਕੂਟਨੀਤਕ ਦਖ਼ਲ ਦੀ ਮੰਗ

ਫ਼ਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਖ਼ਬਰ ਮਿਲਣ ਮਗਰੋਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੀੜਤ ਪਰਿਵਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੱਥ ਜੋੜ ਕੇ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਕੂਟਨੀਤਕ ਅਤੇ ਰਾਜਦੂਤਕ ਪੱਧਰ ‘ਤੇ ਦਖ਼ਲ ਦਿੱਤਾ ਜਾਵੇ। ਪਰਿਵਾਰ ਨੇ ਮੰਗ ਕੀਤੀ ਹੈ ਕਿ ਸਾਊਦੀ ਅਰਬ ਸਰਕਾਰ ਕੋਲ ਬਲਜਿੰਦਰ ਸਿੰਘ ਦੀ ਬੇਗੁਨਾਹੀ ਦੇ ਤੱਥ ਪੇਸ਼ ਕਰਕੇ ਉਸ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਇੱਕ ਨਿਰਦੋਸ਼ ਸਿੱਖ ਨੌਜਵਾਨ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।

Loading...
Unable to load recommendations.
Follow Us
Related Stories
Canada Lottery: ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨੇ ਜਿੱਤੀ 217 ਕਰੋੜ ਦੀ ਲਾਟਰੀ, ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ
Canada News: ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ, ਮਹਿਲਾ ਨੇ ਗਰਦਨ ‘ਤੇ ਮਾਰਿਆ ਚਾਕੂ, ਹੋਈ ਮੌਤ
ਕੈਨੇਡਾ ਦੇ ਸਰੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ, ਕਾਰ ਦੀ ਡਿੱਗੀ ‘ਚ ਰੱਖ ਟੋਰਾਂਟੋ ਭੇਜਣ ‘ਤੇ ਭੜਕੀ ਸੰਗਤ
ਅਮਰੀਕਾ ‘ਚ ਪੰਜਾਬੀ ਟਰੱਕ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ
ਕੈਨੇਡਾ ਦੇ ਓਂਟਾਰੀਓ ‘ਚ ਪੰਜਾਬੀ ਸ਼ਖਸ ‘ਤੇ ਪਤਨੀ ਦੇ ਕਤਲ ਦਾ ਆਰੋਪ, ਬੱਚਿਆਂ ਤੇ ਸੱਸ ਦੇ ਸਾਹਮਣੇ ਮਾਰਿਆ ਚਾਕੂ
ਕੈਨੇਡਾ ‘ਚ 8 ਸਾਲ ਮਿਹਨਤ ਤੇ ਟੈਕਸ ਅਦਾ ਕੀਤੇ, ਫਿਰ ਵੀ ਨਹੀਂ ਮਿਲੀ ਰਾਹਤ, ਪੰਜਾਬੀ ਪਰਿਵਾਰ ਨੂੰ ਕੀਤਾ ਗਿਆ ਡਿਪੋਰਟ