ਪੰਜਾਬੀਆਂ ਲਈ ਕੈਨੇਡਾ PR ਦੇ ਦਰਵਾਜ਼ੇ ਖੁੱਲੇ, 2 ਲੱਖ ਅਸਥਾਈ ਨਿਵਾਸੀਆਂ ਨੂੰ ਮਿਲੇਗਾ ਫਾਇਦਾ

Published: 

07 Nov 2026 09:27 AM IST

ਕੈਨੇਡਾ ਵਿੱਚ ਪੱਕੀ ਰਿਹਾਇਸ਼ (PR) ਹਾਸਲ ਕਰਨ ਦਾ ਸੁਪਨਾ ਵੇਖ ਰਹੇ ਲੱਖਾਂ ਪੰਜਾਬੀਆਂ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ 2 ਲੱਖ ਅਸਥਾਈ ਨਿਵਾਸੀਆਂ ਨੂੰ ਪੱਕੀ ਰਿਹਾਇਸ਼ (PR) ਦੇਣ ਲਈ ਇੱਕ ਵਿਸ਼ੇਸ਼ 'ਵਨ-ਟਾਈਮ' (ਇੱਕ ਵਾਰ ਦੀ) ਯੋਜਨਾ ਦਾ ਐਲਾਨ ਕੀਤਾ ਹੈ।

ਪੰਜਾਬੀਆਂ ਲਈ  ਕੈਨੇਡਾ PR ਦੇ ਦਰਵਾਜ਼ੇ ਖੁੱਲੇ, 2 ਲੱਖ ਅਸਥਾਈ ਨਿਵਾਸੀਆਂ ਨੂੰ ਮਿਲੇਗਾ ਫਾਇਦਾ

Ai Genrated Image

ਕੈਨੇਡਾ ਵਿੱਚ ਪੱਕੀ ਰਿਹਾਇਸ਼ (PR) ਹਾਸਲ ਕਰਨ ਦਾ ਸੁਪਨਾ ਵੇਖ ਰਹੇ ਲੱਖਾਂ ਪੰਜਾਬੀਆਂ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ 2 ਲੱਖ ਅਸਥਾਈ ਨਿਵਾਸੀਆਂ ਨੂੰ ਪੱਕੀ ਰਿਹਾਇਸ਼ (PR) ਦੇਣ ਲਈ ਇੱਕ ਵਿਸ਼ੇਸ਼ ‘ਵਨ-ਟਾਈਮ’ (ਇੱਕ ਵਾਰ ਦੀ) ਯੋਜਨਾ ਦਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਦੇ ਇਸ ਇਤਿਹਾਸਕ ਫ਼ੈਸਲੇ ਦਾ ਸਭ ਤੋਂ ਵੱਡਾ ਫ਼ਾਇਦਾ ਵਰਕ ਪਰਮਿਟ ਅਤੇ ਸਟੱਡੀ-ਲਿੰਕਡ ਵਰਕ ਪਰਮਿਟ ‘ਤੇ ਉੱਥੇ ਰਹਿ ਰਹੇ ਭਾਰਤੀ ਨੌਜਵਾਨਾਂ, ਵਿਸ਼ੇਸ਼ ਤੌਰ ‘ਤੇ ਪੰਜਾਬੀ ਵਿਦਿਆਰਥੀਆਂ ਅਤੇ ਵਰਕ ਪਰਮਿਟ ਧਾਰਕਾਂ ਨੂੰ ਮਿਲੇਗਾ।

ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਰਿਹਾਇਸ਼ੀ ਸੰਕਟ ਅਤੇ ਮਹਿੰਗਾਈ ਕਾਰਨ ਇਮੀਗ੍ਰੇਸ਼ਨ ਨਿਯਮਾਂ ਵਿੱਚ ਕੀਤੀ ਜਾ ਰਹੀ ਲਗਾਤਾਰ ਸਖ਼ਤੀ ਤੋਂ ਬਾਅਦ ਅਨਿਸ਼ਚਿਤਤਾ ਦੇ ਦੌਰ ‘ਚੋਂ ਲੰਘ ਰਹੇ ਨੌਜਵਾਨਾਂ ਲਈ ਇਹ ਯੋਜਨਾ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨੀ ਜਾ ਰਹੀ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਬਜਟ ਅਤੇ ਇਮੀਗ੍ਰੇਸ਼ਨ-ਪੱਧਰ ਯੋਜਨਾ ਦੇ ਤਹਿਤ ਇਹ 2 ਲੱਖ ਪੀ.ਆਰ. ਸਲਾਟ ਨਿਯਮਤ ਸਾਲਾਨਾ ਕੋਟੇ (3.80 ਲੱਖ ਪੀ.ਆਰ. ਪ੍ਰਤੀ ਸਾਲ) ਤੋਂ ਇਲਾਵਾ ਵੱਖਰੇ ਰੱਖੇ ਗਏ ਹਨ।

ਅਸਥਾਈ ਨਿਵਾਸੀਆਂ ਨੂੰ ਪੱਕੀ ਰਿਹਾਇਸ਼ ਦੇਣ ਲਈ ਦੋ ਵੱਖ-ਵੱਖ ਵਰਗ – ‘ਵਰਕਰਜ਼ ਕੋਹਾਰਟ’ (Workers Cohort) ਅਤੇ ‘ਹਿਊਮੈਨੀਟੇਰੀਅਨ ਕੋਹਾਰਟ’ (Humanitarian Cohort) ਬਣਾਏ ਗਏ ਹਨ। ਇਨ੍ਹਾਂ ਦੋਵਾਂ ਹੀ ਵਰਗਾਂ ਵਿੱਚ ਇੱਕ-ਇੱਕ ਲੱਖ ਲੋਕਾਂ ਨੂੰ ਪੀ.ਆਰ. ਦਿੱਤੀ ਜਾਵੇਗੀ। ਸਰਕਾਰ ਦਾ ਮੁੱਖ ਉਦੇਸ਼ ਸਾਲ 2027 ਦੇ ਅੰਤ ਤੱਕ ਅਸਥਾਈ ਨਿਵਾਸੀਆਂ ਦੀ ਕੁੱਲ ਆਬਾਦੀ ਨੂੰ ਘਟਾ ਕੇ 5 ਪ੍ਰਤੀਸ਼ਤ ‘ਤੇ ਲਿਆਉਣਾ ਹੈ। ਇਸੇ ਲਈ ਪਹਿਲਾਂ ਤੋਂ ਮੌਜੂਦ ਵਰਕ ਪਰਮਿਟ ਧਾਰਕਾਂ ਨੂੰ ਪੱਕੀ ਪੀ.ਆਰ. ਦੇ ਕੇ ਦੇਸ਼ ਵਿੱਚ ਹੀ ਪੱਕੇ ਤੌਰ ‘ਤੇ ਵਸਾਇਆ ਜਾ ਰਹਾ ਹੈ।

ਯੋਜਨਾ ਦੇ ਮੁੱਖ ਬਿੰਦੂ ਅਤੇ ਪ੍ਰਮੁੱਖ ਤੱਥ

ਵਨ-ਟਾਈਮ ਸਪੈਸ਼ਲ ਮੇਜ਼ਰ (ਇੱਕ ਵਾਰ ਦੀ ਵਿਸ਼ੇਸ਼ ਯੋਜਨਾ): ਕੈਨੇਡਾ ਸਰਕਾਰ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਵਿੱਚ ਅਰਜ਼ੀਆਂ ਦੇ ਪੈਂਡਿੰਗ ਬੈਕਲਾਗ ਨੂੰ ਖ਼ਤਮ ਕਰਨ ਲਈ 2 ਲੱਖ ਵਾਧੂ ਨਿਵਾਸੀਆਂ ਨੂੰ ਪੀ.ਆਰ. ਦੇਣ ਦੀ ਯੋਜਨਾ ਉਲੀਕੀ ਹੈ। ਇਹ ਕੋਟਾ ਨਿਯਮਤ ਪੀ.ਆਰ. ਦੇਣ ਦੇ ਸਾਲਾਨਾ ਟੀਚੇ 3.80 ਲੱਖ ਤੋਂ ਬਿਲਕੁਲ ਵੱਖਰਾ ਅਤੇ ਵਾਧੂ ਹੋਵੇਗਾ।

ਦੋ ਬਰਾਬਰ ਹਿੱਸਿਆਂ (ਕੋਹਾਰਟਸ) ਵਿੱਚ ਮਿਲੇਗੀ PR: ‘ਵਰਕਰਜ਼ ਕੋਹਾਰਟ’ ਵਿੱਚ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਉਨ੍ਹਾਂ ਵਰਕ ਪਰਮਿਟ ਧਾਰਕ ਅਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ, ਜੋ ਐਕਸਪ੍ਰੈਸ ਐਂਟਰੀ ਜਾਂ PNP ਦੇ ਤਹਿਤ ਯੋਗਤਾ ਰੱਖਦੇ ਹਨ। ਦੂਜੇ ਪਾਸੇ, ‘ਹਿਊਮੈਨੀਟੇਰੀਅਨ ਕੋਹਾਰਟ’ ਵਿੱਚ ਮਾਨਵਤਾਵਾਦੀ ਆਧਾਰ, ਹਾਂਗਕਾਂਗ ਅਤੇ ਯੂਕਰੇਨ ਫੈਮਿਲੀ ਰੀਯੂਨੀਫਿਕੇਸ਼ਨ ਪਾਥਵੇਅ ਦੇ ਤਹਿਤ ਬਚੀਆਂ ਅਰਜ਼ੀਆਂ ਅਤੇ ਕੈਨੇਡਾ ਵਿੱਚ ਰਹਿ ਰਹੇ ਨਾਗਰਿਕਾਂ ਜਾਂ ਪੀ.ਆਰ. ਧਾਰਕਾਂ ਦੇ ਪਤੀ/ਪਤਨੀ ਤੇ ਬੱਚਿਆਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕੀਤਾ ਜਾਵੇਗਾ।

ਸਾਲਾਨਾ ਕੋਟਾ ਰਹੇਗਾ ਸਥਿਰ: ਸਰਕਾਰ ਨੇ 2027 ਤੋਂ 2029 ਤੱਕ ਆਪਣੇ ਨਿਯਮਤ ਕੋਟੇ ਨੂੰ ਸਥਿਰ ਰੱਖਣ ਦਾ ਫ਼ੈਸਲਾ ਕੀਤਾ ਹੈ, ਜਿਸ ਦੇ ਤਹਿਤ ਹਰ ਸਾਲ 3,70,000 ਨਵੇਂ ਅਸਥਾਈ ਨਿਵਾਸੀ ਅਤੇ 3,80,000 ਸਥਾਈ ਨਿਵਾਸੀ (PR) ਸਵੀਕਾਰ ਕੀਤੇ ਜਾਣਗੇ।

ਆਬਾਦੀ ਅਨੁਪਾਤ ਘਟਾਉਣ ਦਾ ਟੀਚਾ: ਸਰਕਾਰ ਦਾ ਮੁੱਖ ਟੀਚਾ 2027 ਦੇ ਅੰਤ ਤੱਕ ਦੇਸ਼ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 7.2% ਤੋਂ ਘਟਾ ਕੇ 5% ਤੱਕ ਲਿਆਉਣਾ ਹੈ।

TFW ਪ੍ਰੋਗਰਾਮ ਵਿੱਚ ਸੁਧਾਰ: ਟੈਂਪਰੇਰੀ ਫੌਰਨ ਵਰਕਰਜ਼ (TFW) ਪ੍ਰੋਗਰਾਮ ਵਿੱਚ ਜ਼ਰੂਰੀ ਸੁਧਾਰ ਕਰਨ ਲਈ $152-ਮਿਲੀਅਨ ਅਲਾਟ ਕੀਤੇ ਗਏ ਹਨ, ਤਾਂ ਜੋ ਲੇਬਰ ਦੀਆਂ ਲੋੜਾਂ ਨੂੰ ਸਥਾਨਕ ਅਤੇ ਖੇਤਰੀ ਸਰੋਤਾਂ ਦੇ ਹਿਸਾਬ ਨਾਲ ਬਿਹਤਰ ਢੰਗ ਨਾਲ ਮਿਲਾਇਆ ਜਾ ਸਕੇ।

ਅਸਾਈਲਮ ਬੈਕਲਾਗ ਅਤੇ ਸਹਾਇਤਾ ਫੰਡ: ਅਸਾਈਲਮ (ਸ਼ਰਨਾਰਥੀ) ਅਰਜ਼ੀਆਂ ਦੇ ਬਕਾਏ ਨੂੰ ਨਿਪਟਾਉਣ ਲਈ 5 ਸਾਲਾਂ ਵਿੱਚ $98-ਮਿਲੀਅਨ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਾਲੀਆਂ ਗ਼ੈਰ-ਲਾਭਕਾਰੀ ਸੰਸਥਾਵਾਂ ਲਈ $82-ਮਿਲੀਅਨ ਨਿਰਧਾਰਤ ਕੀਤੇ ਗਏ ਹਨ।

ਜਾਣੋ ਕਿਹੜੇ-ਕਿਹੜੇ ਵਰਗ ਨੂੰ ਮਿਲੇਗਾ ਸਿੱਧਾ ਫ਼ਾਇਦਾ

ਵਰਕ ਪਰਮਿਟ ਅਤੇ PNP ਵਾਲੇ ਪੰਜਾਬੀ ਨੌਜਵਾਨ: ਜੋ ਨੌਜਵਾਨ ਫਿਲਹਾਲ ਵਰਕ ਪਰਮਿਟ ‘ਤੇ ਹਨ ਅਤੇ ਐਕਸਪ੍ਰੈਸ ਐਂਟਰੀ ਜਾਂ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (PNP) ਦੀ ਯੋਗਤਾ ਰੱਖਦੇ ਹਨ, ਉਨ੍ਹਾਂ ਨੂੰ ‘ਵਰਕਰਜ਼ ਕੋਹਾਰਟ’ ਦਾ ਸਿੱਧਾ ਲਾਭ ਮਿਲੇਗਾ। ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਕਾਮਿਆਂ ਨੂੰ ਸੂਬਾਈ ਕੋਟੇ ਦੇ ਤਹਿਤ ਵਿਸ਼ੇਸ਼ ਪਹਿਲ ਦਿੱਤੀ ਜਾਵੇਗੀ।

ਵਿਸ਼ੇਸ਼ ਪਾਇਲਟ ਪ੍ਰੋਗਰਾਮਾਂ ਦੇ ਬਿਨੈਕਾਰ: ਸਟਾਰਟ-ਅੱਪ ਵੀਜ਼ਾ ਪ੍ਰੋਗਰਾਮ, ਹੋਮ ਕੇਅਰ ਵਰਕਰ ਪਾਇਲਟ ਪ੍ਰੋਗਰਾਮ, ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਅਤੇ ਐਗਰੀ-ਫੂਡ ਪਾਇਲਟ ਵਰਗੇ ਵਿਸ਼ੇਸ਼ ਮਾਰਗਾਂ ਰਾਹੀਂ ਅਰਜ਼ੀ ਦੇਣ ਵਾਲੇ ਅਸਥਾਈ ਕਾਮਿਆਂ ਨੂੰ ਪਹਿਲ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਫੈਮਿਲੀ ਰੀਯੂਨੀਫਿਕੇਸ਼ਨ: ਕੈਨੇਡਾ ਵਿੱਚ ਰਹਿ ਰਹੇ ਪੀ.ਆਰ. ਜਾਂ ਕੈਨੇਡੀਅਨ ਨਾਗਰਿਕਾਂ ਦੇ ਭਾਰਤ ਵਿੱਚ ਮੌਜੂਦ ਜਾਂ ਕੈਨੇਡਾ ਵਿੱਚ ਨਾਲ ਰਹਿ ਰਹੇ ਪਤੀ/ਪਤਨੀ ਅਤੇ ਆਸ਼ਰਿਤ ਬੱਚਿਆਂ ਦੀਆਂ ਪੈਂਡਿੰਗ ਪੀ.ਆਰ. ਅਰਜ਼ੀਆਂ ਨੂੰ ਵੀ ਹੁਣ ਤੇਜ਼ੀ ਨਾਲ ਮਨਜ਼ੂਰੀ ਦਿੱਤੀ ਜਾਵੇਗੀ।

ਮਾਨਵਤਾਵਾਦੀ ਆਧਾਰ ਵਾਲੇ ਮਾਮਲੇ: ਵਿਸ਼ੇਸ਼ ਪ੍ਰਸਥਿਤੀਆਂ ਜਾਂ ਮਾਨਵਤਾਵਾਦੀ ਆਧਾਰ ‘ਤੇ ਲੰਬਿਤ ਪਈਆਂ ਅਰਜ਼ੀਆਂ ਨੂੰ ਵੀ ਇਸ 1 ਲੱਖ ਵਾਲੇ ‘ਮਾਨਵਤਾਵਾਦੀ ਕੋਹਾਰਟ’ ਦੇ ਤਹਿਤ ਕਵਰ ਕੀਤਾ ਜਾਵੇਗਾ।

Loading...
Unable to load recommendations.
Follow Us
Related Stories
ਅਮਰੀਕਾ ਮਿਡਟਰਮ ਚੋਣਾਂ ‘ਚ ਪੰਜਾਬੀਆਂ ਦਾ ਦਬਦਬਾ, ਸੰਸਦ ਤੋਂ ਵਿਧਾਨ ਸਭਾਵਾਂ ਤੱਕ ਜਿੱਤ ਦਾ ਪਰਚਮ; ਬਣਾਏ ਇਤਿਹਾਸਕ ਰਿਕਾਰਡ
ਪੰਜਾਬ ਦੀ ਧੀ ਜੈਸਮੀਨ ਕੌਰ ਨੇ ਵਧਾਇਆ ਮਾਣ, ਇਟਲੀ ਦੇ ਰਾਸ਼ਟਰਪਤੀ ਨੇ ਮੈਡੀਕਲ ਦੀ ਪੜ੍ਹਾਈ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ
ਅਮਰੀਕਾ ‘ਚ 2 ਬਜ਼ੁਰਗ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ, 15 ਸਾਲ ਬਾਅਦ ਵੀ ਕਾਤਲ ਫ਼ਰਾਰ, ਸੁਰਾਗ ਦੇਣ ਵਾਲਿਆਂ ਲਈ 45 ਲੱਖ ਰੁਪਏ ਦਾ ਇਨਾਮ
ਅਮਰੀਕਾ ‘ਚ ਪਹਿਲੀ ਵਾਰ ਪੰਜਾਬੀ ਦੇ ਨਾਂ ‘ਤੇ ਬਣਿਆ ਕਾਨੂੰਨ, ਪਠਾਨਕੋਟ ਦੇ ਰੋਮਾਂਚ ਮਹਾਜਨ ਦੇ ਨਾਂ ‘ਤੇ ਰੋਮਾਂਚ ਲਾਅ ਪਾਸ
ਕੈਨੇਡਾ ‘ਚ ਹਰ ਸਾਲ 3.80 ਲੱਖ PR ਦਾ ਟੀਚਾ, ਕੀ ਅਗਲੇ ਸਾਲ 4 ਲੱਖ ਤੋਂ ਪਾਰ ਪਹੁੰਚੇਗੀ ਗਿਣਤੀ? ਜਾਣੋ ਪੂਰੀ ਡਿਟੇਲ
ਕੈਨੇਡਾ ਸਰੀ ਨੇੜੇ ਕਾਰ ‘ਚ ਬੈਠੇ 23 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ; ਬ੍ਰਦਰਜ਼ ਕੀਪਰਜ਼ ਗੈਂਗ ਨਾਲ ਜੁੜੇ ਤਾਰ