ਹੱਥ-ਪੈਰ ਬੰਨ੍ਹੇ, ਗਲਾ ਕੱਟ ਕੇ ਜ਼ਿੰਦਾ ਦੱਬਿਆ, ਆਸਟ੍ਰੇਲੀਆ ‘ਚ ਸਾਬਕਾ ਪ੍ਰੇਮੀ ਨੇ ਪੰਜਾਬੀ ਮੂਲ ਦੀ ਵਿਦਿਆਰਥਣ ਦਾ ਕੀਤਾ ਕਤਲ, ਉਮਰ ਕੈਦ
Punjabi Girl Murdererd in Australia: ਪੁਲਿਸ ਨੇ ਸਾਮਾਨ ਅਤੇ ਲਾਸ਼ ਮਿਲਣ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ, ਜਿਸ ਤੋਂ ਕੋਰਟ ਨੇ ਹੁਣ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਸੰਕੇਤਕ ਤਸਵੀਰ
ਅਗਵਾ ਕਰਕੇ ਕੀਤਾ ਕੁੜੀ ਦਾ ਕਤਲ
ਮੁਲਜ਼ਮ ਤਾਰਿਕਜੋਤ ਸਿੰਘ ਨੇ ਉਸ ਨੂੰ 5 ਮਾਰਚ 2021 ਨੂੰ ਸ਼ਹਿਰ ਵਿੱਚ ਸਥਿਤ ਉਸ ਦੇ ਕੰਮ ਵਾਲੀ ਥਾਂ ਤੋਂ ਅਗਵਾ ਕਰ ਲਿਆ ਸੀ। ਫਿਰ ਉਸ ਦੇ ਹੱਥ-ਪੈਰ ਤਾਰਾਂ ਨਾਲ ਬੰਨ੍ਹ ਕੇ ਉਸ ਨੂੰ ਕਾਰ ਦੀ ਡਿੱਗੀ ਵਿਚ ਪਾ ਦਿੱਤਾ। ਤਾਰਿਕਜੋਤ ਇਸ ਹਾਲਤ ਵਿੱਚ ਜੈਸਮੀਨ ਨੂੰ 400 ਮੀਲ (643 ਕਿਲੋਮੀਟਰ) ਦੂਰ ਰਿਮੋਟ ਫਲਿੰਡਰਜ਼ ਰੇਂਜ ਵਿੱਚ ਲੈ ਗਿਆ। ਇੱਥੇ ਸੁੰਨਸਾਨ ਜਗ੍ਹਾ ਦੇਖ ਕੇ ਮੁਲਜ਼ਮ ਨੇ ਪਹਿਲਾਂ ਉਸ ਦੇ ਗਲੇ ‘ਤੇ ਕਈ ਕੱਟ ਮਾਰੇ। ਫਿਰ ਉਸ ਨੂੰ ਜ਼ਿੰਦਾ ਹੀ ਜ਼ਮੀਨ ਵਿੱਚ ਦੱਬ ਦਿੱਤਾ। ਆਕਸੀਜਨ ਦੀ ਕਮੀ ਕਰਕੇ ਉਸ ਦੀ ਮੌਤ ਹੋ ਗਈ ਸੀ।ਮੁਲਜ਼ਮ ਨੇ ਪਹਿਲਾਂ ਕਤਲ ਨੂੰ ਦੱਸਿਆ ਸੀ ਖੁਦਕੁਸ਼ੀ
ਪਿਛਲੇ ਸਾਲ ਜੈਸਮੀਨ ਦੀ ਮਾਂ ਨੇ ਉਸਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਾਂ ਨੇ ਤਾਰਿਕਜੋਤ ‘ਤੇ ਆਪਣੀ ਧੀ ਨੂੰ ਤੰਗ-ਪ੍ਰੇਸ਼ਾਨ ਕਰਨ, ਅਗਵਾ ਕਰਨ ਅਤੇ ਕਤਲ ਕਰਨ ਦੇ ਦੋਸ਼ ਲਾਏ ਹਨ। ਸ਼ੁਰੂਆਤੀ ਜਾਂਚ ਵਿੱਚ ਤਾਰਿਕਜੋਤ ਨੇ ਜੈਸਮੀਨ ਦੀ ਹੱਤਿਆ ਤੋਂ ਇਨਕਾਰ ਕੀਤਾ, ਪਰ ਬਾਅਦ ਵਿੱਚ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਜੈਸਮੀਨ ਨੇ ਖੁਦਕੁਸ਼ੀ ਕੀਤੀ ਸੀ ਅਤੇ ਉਸ ਨੇ ਹੀ ਉਸ ਦੀ ਲਾਸ਼ ਨੂੰ ਦਫਨਾਇਆ ਸੀ। ਹਾਲਾਂਕਿ ਇਸ ਸਾਲ ਫਰਵਰੀ ‘ਚ ਸੁਣਵਾਈ ਤੋਂ ਪਹਿਲਾਂ ਤਾਰਿਕਜੋਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸ ਨੇ ਜੈਸਮੀਨ ਦੇ ਸਮਾਨ ਅਤੇ ਲਾਸ਼ ਨੂੰ ਦਫ਼ਨਾਉਣ ਵਾਲੀ ਜਗ੍ਹਾ ਬਾਰੇ ਵੀ ਜਾਣਕਾਰੀ ਦਿੱਤੀ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
