ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ‘ਚ ਨੌਕਰਪੇਸ਼ਾ ਜਿਆਦਾ, ਕਰੋੜਪਤੀ ਸਿਰਫ 2.5%, ਪਾਰਲੀਮੈਂਟ ‘ਚ ਪੇਸ਼ ਕੀਤੇ ਗਏ ਅੰਕੜੇ

Updated On: 

25 Jul 2023 19:14 PM

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਅੰਕੜਿਆ ਮੁਤਾਬਕ ਸਾਲ 2010 ਤੱਕ ਭਾਰਤ ਦੀ ਨਾਗਰਿਕਤਾ ਛੱਡਣ ਦੀ ਦਰ 7 ਫੀਸਦੀ ਸਾਲਾਨਾ ਵਧ ਰਹੀ ਸੀ। ਪਰ ਹੁਣ ਇਹ ਵਧ ਕੇ 29% ਤੱਕ ਪਹੁੰਚ ਗਈ ਹੈ।

ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਚ ਨੌਕਰਪੇਸ਼ਾ ਜਿਆਦਾ, ਕਰੋੜਪਤੀ ਸਿਰਫ 2.5%, ਪਾਰਲੀਮੈਂਟ ਚ ਪੇਸ਼ ਕੀਤੇ ਗਏ ਅੰਕੜੇ
Follow Us On

Indian Citizenship: ਪਿਛਲੇ 12 ਸਾਲਾਂ ਵਿੱਚ 2011 ਤੋਂ 2022 ਤੱਕ 13.86 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ (Indian Citizenship) ਤਿਆਗ ਦਿੱਤੀ ਹੈ। ਇਨ੍ਹਾਂ ਵਿੱਚੋਂ 7 ਲੱਖ ਅਮਰੀਕਾ ਵਿੱਚ ਸੈਟਲ ਹੋ ਗਏ। ਖਾਸ ਗੱਲ ਇਹ ਹੈ ਕਿ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ‘ਚ ਕਰੋੜਪਤੀਆਂ ਦੀ ਗਿਣਤੀ ਸਿਰਫ 2.5 ਫੀਸਦੀ ਹੈ। ਯਾਨੀ ਕਿ ਨਾਗਰਿਕਤਾ ਛੱਡਣ ਵਾਲਿਆਂ ਵਿੱਚ 97.5% ਅਜਿਹੇ ਹਨ, ਜੋ ਬਿਹਤਰ ਮੌਕਿਆਂ ਲਈ ਵਿਦੇਸ਼ ਗਏ ਹਨ।

ਹੈਨਲੀ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਰਿਪੋਰਟ 2023 ਦੇ ਅਨੁਸਾਰ, ਭਾਰਤ ਛੱਡਣ ਵਾਲੇ ਕਰੋੜਪਤੀਆਂ ਦੀ ਗਿਣਤੀ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਪਰ, ਪੇਸ਼ੇਵਰਾਂ ਵਿੱਚ ਵਿਦੇਸ਼ ਜਾਣ ਲਈ ਮੁਕਾਬਲਾ ਪਹਿਲਾਂ ਨਾਲੋਂ ਲਗਭਗ ਦੁੱਗਣਾ ਹੋ ਗਿਆ ਹੈ।

ਸੰਸਦ ਵਿੱਚ ਪੇਸ਼ ਕੀਤੇ ਗਏ ਅੰਕੜੇ

ਪਾਰਲੀਮੈਂਟ ਵਿੱਚ ਪੇਸ਼ ਅੰਕੜਿਆਂ ਮੁਤਾਬਕ, 2022 ਵਿੱਚ 2.25 ਲੱਖ ਅਤੇ 620 ਲੋਕਾਂ ਨੇ ਭਾਰਤ ਦੀ ਸਿਟੀਜਨਸ਼ਿਪ ਤਿਆਗ ਦਿੱਤੀ। 2021 ਦੀ ਗੱਲ ਕਰੀਏ ਤਾਂ ਇਸ ਸਾਲ 1 ਲੱਖ 65 ਹਜਾਰ ਲੋਕਾਂ ਨੇ ਆਪਣੀ ਸਿਟੀਜਨਸ਼ਿ ਤਿਆਗੀ ਸੀ। ਸਾਲ 2020 ਵਿੱਚ, ਸਭ ਤੋਂ ਘੱਟ 85 ਹਜ਼ਾਰ ਲੋਕ ਹੀ ਵਿਦੇਸ਼ ਗਏ ਸਨ। ਇਹ ਅੰਕੜਾ ਇਸ ਲਈ ਘੱਟ ਸੀ, ਕਿਉਂਕਿ ਉਸ ਵੇਲ੍ਹੇ ਕੋਰੋਨਾ ਮਹਾਂਮਾਰੀ ਦਾ ਸਮਾਂ ਚੱਲ ਰਿਹਾ ਸੀ

ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ ਭਾਰਤ

ਭਾਰਤ ਡਬਲ ਸਿਟੀਜਨਸ਼ਿਪ ਦੀ ਇਜਾਜ਼ਤ ਨਹੀਂ ਦਿੰਦਾ, ਇਸ ਲਈ ਜਿਹੜੇ ਲੋਕ ਦੂਜੇ ਦੇਸ਼ ਵਿੱਚ ਰਹਿਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਪਹਿਲਾਂ ਭਾਰਤ ਦੀ ਆਪਣੀ ਨਾਗਰਿਕਤਾ ਛੱਡਣੀ ਜਰੂਰੀ ਹੈ। ਪ੍ਰੋਫੇਸ਼ਨਲਸ ਲਈ ਅਮਰੀਕਾ ਅਤੇ ਵਾਪਰੀਆਂ ਲਈ ਆਸਟ੍ਰੇਲੀਆ-ਸਿੰਗਾਪੁਰ ਪਸੰਦੀਦਾ ਦੇਸ਼ ਹਨ। ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਨਾਗਰਿਕਤਾ ਲੈਣ ਦੇ ਸ਼ੁਰੂ ਦੇ ਕੁਝ ਸਾਲ ਤੱਕ ਬਹੁਤ ਹੀ ਘੱਟ ਟੈਕਸ ਲੱਗਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ