Khalistani in Canada: ਕੈਨੇਡਾ ‘ਚ ਖਾਲਿਸਤਾਨੀਆਂ ਨੂੰ ਨਹੀਂ ਮਿਲਿਆ ਸਮਰਥਨ, ਕਈ ਗ੍ਰਿਫ਼ਤਾਰ, ਭਾਰਤ ਦੀ ਚਿਤਾਵਨੀ ਦਾ ਅਸਰ

Updated On: 

10 Jul 2023 07:26 AM

ਕੈਨੇਡਾ ਵਿੱਚ ਖਾਲਿਸਤਾਨ ਦੀ ਰੈਲੀ ਪੂਰੀ ਤਰ੍ਹਾਂ ਫੇਲ ਸਾਬਤ ਹੋਈ। ਭਾਰਤ 'ਚ ਵੱਖਰੇ ਦੇਸ਼ ਦੀ ਮੰਗ ਕਰ ਰਹੇ ਖਾਲਿਸਤਾਨ ਦੇ ਸਮਰਥਕਾਂ ਨੂੰ ਹੁਣ ਵਿਦੇਸ਼ਾਂ 'ਚ ਸਮਰਥਨ ਨਹੀਂ ਮਿਲ ਰਿਹਾ ਹੈ।

Khalistani in Canada: ਕੈਨੇਡਾ ਚ ਖਾਲਿਸਤਾਨੀਆਂ ਨੂੰ ਨਹੀਂ ਮਿਲਿਆ ਸਮਰਥਨ, ਕਈ ਗ੍ਰਿਫ਼ਤਾਰ, ਭਾਰਤ ਦੀ ਚਿਤਾਵਨੀ ਦਾ ਅਸਰ

ਸੰਕੇਤਕ ਤਸਵੀਰ

Follow Us On

ਕੈਨੇਡਾ ਨਿਊਜ਼। ਖਾਲਿਸਤਾਨ ਦੀ ਰੈਲੀ ਕੈਨੇਡਾ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਅਤੇ ਇਸ ਰੈਲੀ ਵਿੱਚ ਬਹੁਤ ਘੱਟ ਲੋਕ ਉਨ੍ਹਾਂ ਦੀ ਰੈਲੀ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਭਾਰਤ ਦੇ ਸਮਰਥਕ ਵਿੱਚ ਤਿਰੰਗਾ ਲਹਿਰਾ ਕੇ ਆਵਾਜ਼ ਬੁਲੰਦ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਉਥੇ ਹੀ ਉਨ੍ਹਾਂ ਨੇ ‘ਖਾਲਿਸਤਾਨੀ ਸਿੱਖ ਨਹੀਂ ਹੁੰਦੇ’ ਦੇ ਹੱਥਾਂ ‘ਚ ਤਖ਼ਤੇ ਫੜ ਕੇ ਨਾਅਰੇ ਵੀ ਲਗਾਏ। ਦੱਸ ਦਈਏ ਕਿ ਖਾਲਿਸਤਾਨੀਆਂ (Khalistani) ਦੀ ਇਹ ਰੈਲੀ ਭਾਰਤੀਆਂ ਦੇ ਪ੍ਰਦਰਸ਼ਨਾਂ ਅਤੇ ਨਾਅਰੇਬਾਜ਼ੀ ਦੇ ਸਾਹਮਣੇ ਫਿੱਕੀ ਪੈ ਗਈ ।

‘ਕਿਲ ਇੰਡੀਆ ਰੈਲੀ’ ਫੇਲ ਸਾਬਤ ਹੋਈ

ਖਾਲਿਸਤਾਨੀ ਸਮਰਥਕਾਂ ਵੱਲੋਂ 8 ਜੁਲਾਈ ਨੂੰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਤੋਂ ਬਾਅਦ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ‘ਚ ‘ਕਿਲ ਇੰਡੀਆ’ ਰੈਲੀ ਕਰਨ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਖਾਲਿਸਤਾਨੀ ਸਮਰਥਕਾਂ ਨੇ ਭਾਰਤ ਮਾਤਾ ਦੇ ਮੰਦਰ ਦੇ ਬਾਹਰ ਆਪਣਾ ਪੋਸਟਰ ਲਗਾ ਕੇ ਕੈਨੇਡਾ ‘ਚ ਵਿਰੋਧ ਸ਼ੁਰੂ ਕੀਤਾ ਸੀ। ਇਸ ਪੋਸਟਰ ਵਿੱਚ ਭਾਰਤੀ ਡਿਪਲੋਮੈਟਾਂ ਦੀ ਤਸਵੀਰ ਵੀ ਲਗਾਈ ਗਈ ਸੀ। ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਇਸ ਪੂਰੀ ਮੁਹਿੰਮ ਨੂੰ ਆਈ.ਐਸ.ਆਈ ਦੇ ਸਹਿਯੋਗ ਨਾਲ ਅੱਗੇ ਵਧਾ ਰਿਹਾ ਹੈ। ਖਾਲਿਸਤਾਨੀ ਸਮਰਥਕਾਂ ਨੇ ਕੈਨੇਡਾ ਦੇ ਸਰੀ ਵਿੱਚ 18 ਜੂਨ ਨੂੰ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਦਾ ਪੋਸਟਰ ਫੜ ਪ੍ਰਦਰਸ਼ਨ ਕੀਤਾ।

‘ਖਾਲਿਸਤਾਨੀ ਸਿੱਖ ਨਹੀਂ ਹੁੰਦੇ’ ਦਾ ਨਾਅਰਾ ਲਗਾ ਪਹੁੰਚੇ ਭਾਰਤੀ ਸਮਰਥਕ

ਕੈਨੇਡਾ ‘ਚ ਖਾਲਿਸਤਾਨ ਸਮਰਥਕਾਂ ਨੇ 8 ਜੁਲਾਈ ਨੂੰ ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਰੈਲੀ ਕਰਨ ਦਾ ਐਲਾਨ ਕੀਤਾ ਸੀ ਪਰ ਖਾਲਿਸਤਾਨੀਆਂ ਨੂੰ ਸਮਰਥਨ ਨਹੀਂ ਮਿਲਿਆ। ਭਾਰਤ ਦੇ ਹੋਰ ਸਮਰਥਕ ਤਿਰੰਗੇ ਲੈ ਕੇ ਪੁੱਜੇ ਅਤੇ ਭਾਰਤ ਜ਼ਿੰਦਾਬਾਦ ਦੇ ਨਾਅਰੇ ਲਾਏ। ਇਸ ਦੌਰਾਨ ਖਾਲਿਸਤਾਨ ਸਮਰਥਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਖਾਲਿਸਤਾਨੀਆਂ ਦੀ ਹਮਾਇਤ ਕਰਨ ਤੋਂ ਪਿੱਛੇ ਹਟੇ ਅਮਰੀਕਾ ਤੇ ਕੈਨੇਡਾ

ਭਾਰਤ ‘ਚ ਵੱਖਰੇ ਦੇਸ਼ ਦੀ ਮੰਗ ਕਰ ਰਹੇ ਖਾਲਿਸਤਾਨ ਦੇ ਸਮਰਥਕਾਂ ਨੂੰ ਹੁਣ ਵਿਦੇਸ਼ਾਂ ‘ਚ ਸਮਰਥਨ ਨਹੀਂ ਮਿਲ ਰਿਹਾ ਹੈ। ਭਾਰਤ ਸਰਕਾਰ ਵੱਲੋਂ ਬਣਾਇਆ ਦਬਾਅ ਦਾ ਅਸਰ ਵੀ ਦੇਖਣ ਨੂੰ ਮਿਲਿਆ। ਦਰਅਸਲ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਦੂਤਾਵਾਸਾਂ ਅਤੇ ਡਿਪਲੋਮੈਟਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਸਨ। ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਪਿੱਛੇ ਹਟਣ ਲੱਗ ਪਏ ਹਨ। ਸਾਰੇ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਨੇ ਸਪੱਸ਼ਟ ਕਿਹਾ ਹੈ ਕਿ ਉਹ ਅੱਤਵਾਦੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦੇਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ