ਨਾ ਘਰ, ਨਾ ਪਰਿਵਾਰ, ਫਿਰ ਕਿਵੇਂ 2009 ਤੋਂ ਬਰਤਾਨੀਆ ‘ਚ ਰਹਿ ਰਹੀ ਇਹ ਭਾਰਤੀ ਔਰਤ? ਅਜਿਹੀ ਹੈ ਕਹਾਣੀ

Updated On: 

27 Nov 2023 12:48 PM

ਬਰਤਾਨੀਆ 'ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੀ ਭਾਰਤੀ ਸਿੱਖ ਔਰਤ ਗੁਰਮੀਤ ਕੌਰ ਦੇ ਸਮਰਥਨ 'ਚ ਸਿੱਖ ਭਾਈਚਾਰੇ ਦੇ ਲੋਕ ਸਾਹਮਣੇ ਆਏ ਹਨ। ਗੁਰਮੀਤ ਕੌਰ ਨੂੰ ਜ਼ਬਰਦਸਤੀ ਭਾਰਤ ਭੇਜਣ ਦੇ ਖਿਲਾਫ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਕਰੀਬ 62 ਹਜ਼ਾਰ ਲੋਕਾਂ ਨੇ ਦਸਤਖਤ ਕੀਤੇ ਹਨ। ਗੁਰਮੀਤ 2009 ਵਿੱਚ ਬਰਤਾਨੀਆ ਆਏ ਸਨ। ਉਹ ਦਸਤਾਵੇਜ਼ਾਂ ਦੀ ਪ੍ਰਕਿਰਿਆ ਨੂੰ ਪੂਰਾ ਕੀਤੇ ਬਿਨਾਂ ਬ੍ਰਿਟੇਨ ਵਿੱਚ ਰਹਿ ਰਹੇ ਹਨ। ਅਜਿਹੇ 'ਚ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦੀ ਸੰਭਾਵਨਾ ਹੈ।

ਨਾ ਘਰ, ਨਾ ਪਰਿਵਾਰ, ਫਿਰ ਕਿਵੇਂ 2009 ਤੋਂ ਬਰਤਾਨੀਆ ਚ ਰਹਿ ਰਹੀ ਇਹ ਭਾਰਤੀ ਔਰਤ? ਅਜਿਹੀ ਹੈ ਕਹਾਣੀ

ਪੋਸਟਮੇਨੋਪੌਜ਼ 'ਚ ਔਰਤਾਂ ਨੂੰ ਬਿਮਾਰੀਆਂ ਦਾ ਹੁੰਦਾ ਹੈ ਸਭ ਤੋਂ ਵੱਧ ਖ਼ਤਰਾ

Follow Us On

ਇੱਕ ਬਜ਼ੁਰਗ ਭਾਰਤੀ ਸਿੱਖ ਔਰਤ, ਜਿਸਦਾ ਨਾਮ ਗੁਰਮੀਤ ਕੌਰ (Gurmeet Kaur) ਹੈ, ਉਮਰ 78, ਯੂਕੇ ਦੇ ਸਮੈਥਵਿਕ ਵਿੱਚ ਰਹਿੰਦੀ ਹੈ। ਦੁਨੀਆਂ ਵਿੱਚ ਉਨ੍ਹਾਂ ਦਾ ਕੋਈ ਨਹੀਂ ਹੈ, ਨਾ ਭਾਰਤ ਵਿੱਚ ਅਤੇ ਨਾ ਹੀ ਬਰਤਾਨੀਆ ਵਿੱਚ, ਫਿਰ ਵੀ ਉਨ੍ਹਾਂ ਨੇ ਆਪਣੀ ਨੇਕ ਨੀਅਤ ਅਤੇ ਦਰਿਆਦਿਲੀ ਨਾਲ ਲੋਕਾਂ ਦੇ ਦਿਲਾਂ ਵਿੱਚ ਉਹ ਥਾਂ ਬਣਾਈ ਹੈ ਜੋ ਉਨ੍ਹਾਂ ਲਈ ਖੂਨ ਦੇ ਰਿਸ਼ਤੇ ਤੋਂ ਵੱਧ ਹੈ। . ਗੁਰਮੀਤ ਕੌਰ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੀ ਹੈ।

ਗੁਰਮੀਤ ਕੌਰ ਦੇ ਦੇਸ਼ ਨਿਕਾਲੇ ਨੂੰ ਲੈ ਕੇ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਉਨ੍ਹਾਂਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਹਜ਼ਾਰਾਂ ਲੋਕ ਉਨ੍ਹਾਂ ਲਈ ਦੇਸ਼ ਨਿਕਾਲੇ ਵਿਰੁੱਧ ਲੜ ਰਹੇ ਹਨ। ਔਰਤ ਨੂੰ ਜ਼ਬਰਦਸਤੀ ਭਾਰਤ ਡਿਪੋਰਟ ਕੀਤੇ ਜਾਣ ਤੋਂ ਰੋਕਣ ਲਈ ਜੁਲਾਈ 2020 ਵਿੱਚ ‘Change.org’ ‘ਤੇ ਇੱਕ ਔਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਸੀ। ਇਸ ਪਟੀਸ਼ਨ ‘ਤੇ 65 ਹਜ਼ਾਰ ਤੋਂ ਵੱਧ ਲੋਕਾਂ ਨੇ ਦਸਤਖਤ ਕੀਤੇ ਹਨ। ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਗੁਰਮੀਤ ਕੌਰ ਸਾਲ 2009 ਵਿੱਚ ਭਾਰਤ ਤੋਂ ਬਰਤਾਨੀਆ ਆਈ ਸੀ ਅਤੇ ਉਦੋਂ ਤੋਂ ਹੀ ਸਮੈਥਵਿਕ ਵਿੱਚ ਰਹਿ ਰਹੇ ਹਨ। ਹੁਣ ਇਹ ਥਾਂ ਉਨ੍ਹਾਂ ਦਾ ਘਰ ਬਣ ਗਈ ਹੈ।

ਸਿੱਖ ਕੌਮ ਨੇ ਗੁਰਮੀਤ ਨੂੰ ਅਪਣਾਇਆ

ਪਟੀਸ਼ਨ ਮੁਤਾਬਕ ਗੁਰਮੀਤ ਦਾ ਬਰਤਾਨੀਆ ਜਾਂ ਪੰਜਾਬ, ਭਾਰਤ ਵਿਚ ਵੀ ਕੋਈ ਪਰਿਵਾਰ ਨਹੀਂ ਹੈ। ਅਜਿਹੇ ‘ਚ ਸਮੈਥਵਿਕ ਦੇ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਅਪਣਾ ਲਿਆ ਹੈ। ਪਟੀਸ਼ਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗੁਰਮੀਤ ਕੌਰ ਨੇ ਬਿਟ੍ਰੇਨ ਵਿੱਚ ਰਹਿਣ ਲਈ ਅਰਜ਼ੀ ਵੀ ਦਿੱਤੀ ਸੀ, ਪਰ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਗੁਰਮੀਤ ਇੱਥੇ ਉਨ੍ਹਾਂ ਕੋਲ ਰਹੇ ਅਤੇ ਜ਼ਬਰਦਸਤੀ ਭਾਰਤ ਵਾਪਸ ਨਾ ਭੇਜਿਆ ਜਾਵੇ।

ਗੁਰਮੀਤ ਲਈ ਦੇਸ਼ ਨਿਕਾਲਾ ਇੱਕ ਸਜ਼ਾ

ਇਹ ਪਟੀਸ਼ਨ ਬਰੱਸ਼ ਸਟ੍ਰੋਕ ਕਮਿਊਨਿਟੀ ਪ੍ਰੋਜੈਕਟ ਦੇ ਇਮੀਗ੍ਰੇਸ਼ਨ ਸਲਾਹਕਾਰ ਸਲਮਾਨ ਮਿਰਜ਼ਾ ਨੇ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਮੀਤ ਨੂੰ ਭਾਰਤ ਵਾਪਸ ਭੇਜਣਾ ਗਲਤ ਹੋਵੇਗਾ, ਦੇਸ਼ ਨਿਕਾਲਾ ਉਨ੍ਹਾਂ ਲਈ ਇਕ ਤਰ੍ਹਾਂ ਦੀ ਸਜ਼ਾ ਹੋਵੇਗੀ। ਉਨ੍ਹਾਂ ਕਿਹਾ ਕਿ ਗੁਰਮੀਤ ਪਿਛਲੇ 11 ਸਾਲਾਂ ਤੋਂ ਪੰਜਾਬ ਨਹੀਂ ਗਈ ਹੈ। ਉਨ੍ਹਾਂ ਦਾ ਉਥੇ ਕੋਈ ਆਸਰਾ ਨਹੀਂ ਹੈ, ਇੱਕ ਖੰਡਰ ਘਰ ਹੈ, ਜਿਸ ਵਿੱਚ ਰਹਿਣਾ ਮੁਸ਼ਕਲ ਹੋਵੇਗਾ, ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਹੈ, ਅਜਿਹੇ ਵਿੱਚ ਉਨ੍ਹਾਂ ਨੂੰ ਰਹਿਣ ਲਈ ਬੁਨਿਆਦੀ ਸਹੂਲਤਾਂ ਲਈ ਸਖ਼ਤ ਮਿਹਨਤ ਕਰਨੀ ਪਵੇਗੀ, ਉਨ੍ਹਾਂ ਨੂੰ ਕੰਮ ਦੀ ਭਾਲ ਕਰਨ ਕਰਨੀ ਪਵੇਗੀ।

ਉੱਧਰ, ਇਸ ਮਾਮਲੇ ‘ਚ ਬਰਤਾਨੀਆ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਗੁਰਮੀਤ ਦੇ ਪੰਜਾਬ ‘ਚ ਰਿਸ਼ਤੇਦਾਰ ਹਨ, ਜਿਨ੍ਹਾਂ ਨਾਲ ਉਹ ਸੰਪਰਕ ‘ਚ ਰਹਿੰਦੀ ਹੈ, ਇਸ ਲਈ ਉਨ੍ਹਾਂ ਨੂੰ ਉੱਥੇ ਵਾਪਸ ਜਾ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਹਾਲਾਂਕਿ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਇਸ ਮਾਮਲੇ ‘ਤੇ ਅਰਜ਼ੀ ‘ਚ ਦਰਜ ਸਬੂਤਾਂ ਅਤੇ ਗੱਲਾਂ ਦੇ ਆਧਾਰ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

2009 ਵਿੱਚ ਬਰਤਾਨੀਆ ਆਈ ਸੀ ਗੁਰਮੀਤ ਕੌਰ

ਦੱਸ ਦੇਈਏ ਕਿ ਗੁਰਮੀਤ ਕੌਰ 2009 ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਰਤਾਨੀਆ ਆਈ ਸੀ। ਇਸ ਦੌਰਾਨ ਉਹ ਆਪਣੇ ਬੇਟੇ ਨਾਲ ਰਹਿੰਦੀ ਸੀ। ਹਾਲਾਂਕਿ, ਬਾਅਦ ਵਿੱਚ ਕਿਸੇ ਕਾਰਨ ਉਹ ਆਪਣੇ ਪਰਿਵਾਰ ਤੋਂ ਵੱਖ ਹੋ ਗਈ। ਉਦੋਂ ਤੋਂ ਉਹ ਇਕੱਲੀ ਰਹਿ ਰਹੀ ਹੈ। ਉਹ ਗੁਰਦੁਆਰੇ ਵਿੱਚ ਸੇਵਾ ਕਰਦੀ ਹੈ। ਲੋਕਾਂ ਦੀ ਮਦਦ ਕਰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਅਜਨਬੀਆਂ ਦੇ ਦਿਲਾਂ ਵਿਚ ਆਪਣੀ ਇਕ ਖਾਸ ਪਛਾਣ ਬਣਾਈ ਹੈ। ਅਤੇ ਹੁਣ ਇਹੀ ਲੋਕ ਉਨ੍ਹਾਂ ਦੀ ਹਮਾਇਤ ਵਿੱਚ ਇਕੱਠੇ ਖੜ੍ਹੇ ਹਨ।