ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਤੁਸੀ ਕਨੇਡਾ ਵਿੱਚ ਹੋ, ਹੇਟ ਕ੍ਰਾਈਮ ਦਾ ਸ਼ਿਕਾਰ ਹੋਣ ਤੇ ਕਿ ਕਰੀਏ, ਭਾਰਤੀ ਵਿਦੇਸ਼ ਮੰਤਰਾਲਾ- ਐਮਈਏ ਨੇ ਦੱਸਿਆ

ਭਾਰਤੀ ਵਿਦੇਸ਼ ਮੰਤਰਾਲਾ ਐਮਈਏ ਨੇ ਐਮਏਡੀਏਡੀ ਯਾਨੀ ਮਦਦ ਪੋਰਟਲ ਬਣਾਇਆ ਹੈ, ਤੁਸੀਂ madad.gov.in ਤੇ ਰਜਿਸਟ੍ਰੇਸ਼ਨ ਕਰ ਲਵੋ

ਤੁਸੀ ਕਨੇਡਾ ਵਿੱਚ ਹੋ, ਹੇਟ ਕ੍ਰਾਈਮ ਦਾ ਸ਼ਿਕਾਰ ਹੋਣ ਤੇ ਕਿ ਕਰੀਏ, ਭਾਰਤੀ ਵਿਦੇਸ਼ ਮੰਤਰਾਲਾ- ਐਮਈਏ ਨੇ ਦੱਸਿਆ
Follow Us
tv9-punjabi
| Published: 10 Jan 2023 07:45 AM

ਜੇਕਰ ਤੁਸੀਂ ਕਨੇਡਾ ਵਿੱਚ ਹੇਟ ਕ੍ਰਾਈਮ ਦਾ ਸ਼ਿਕਾਰ ਹੁੰਦੇ ਹੋ ਤਾਂ ਕੀ ਕਰੋਂਗੇ। ਭਾਰਤੀ ਵਿਦੇਸ਼ ਮੰਤਰਾਲਾ ਐਮਈਏ ਨੇ ਇਸ ਬਾਰੇ ਐਮਏਡੀਏਡੀ ਯਾਨੀ ਮਦਦ ਪੋਰਟਲ ਬਣਾਇਆ ਹੈ। ਤੁਸੀਂ madad.gov.in ਤੇ ਰਜਿਸਟ੍ਰੇਸ਼ਨ ਕਰ ਲਵੋ। ਕਨੇਡਾ ਚ ਇਹਨਾਂ ਦਿਨਾਂ ਵਿੱਚ ਭਾਰਤੀ ਲੋਕਾਂ ਦੇ ਖਿਲਾਫ ਹਿੰਸਾ ਦੀ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਭਾਰਤੀ ਉਥੇ ਅਜਿਹੇ ਹੇਟ ਕ੍ਰਾਈਮ

ਅਤੇ ਨਸਲਭੇਦੀ ਜੁਰਮ ਦਾ ਸ਼ਿਕਾਰ ਬਣ ਰਹੇ ਹਨ। ਸਵਾਲ ਇਹ ਹੈ ਕਿ ਇਹਨਾਂ ਤੋਂ ਕਿਵੇਂ ਬਚੀਏ। ਜੇਕਰ ਤੁਹਾਡੇ ਨਾਲ ਵੀ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ, ਤਾਂ ਕੀ ਕਰੀਏ, ਭਾਰਤੀ ਵਿਦੇਸ਼ ਮੰਤਰਾਲਾ ਨੇ ਇਸ ਬਾਰੇ ਦੱਸਿਆ ਹੈ। ਵਿਦੇਸ਼ ਵਿਚ ਰਹਿਣ ਵਾਲੇ ਸਮੂਹ ਭਾਰਤੀ ਨਾਗਰਿਕਾਂ ਅਤੇ ਖਾਸਕਰ ਵਿਦੇਸ਼ ਵਿੱਚ ਰਹਿ ਕੇ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਵਾਸਤੇ ਐਮਏਡੀਏਡੀ ਯਾਨੀ ਮਦਦ ਪੋਰਟਲ ਬਣਾਇਆ ਹੈ। ਜੇਕਰ ਤੁਸੀਂ ਕਨੇਡਾ ਵਿੱਚ ਹੋ ਜਾਂ ਤੁਹਾਡਾ ਕੋਈ ਅਪਣਾ ਕਨੇਡਾ ਵਿੱਚ ਰਹਿੰਦਾ ਹੈ ਤਾਂ ਇਹ ਖਬਰ ਪੜ੍ਹ ਲਵੋ ਅਤੇ ਇਸ ਮਦਦ ਪੋਰਟਲ ਤੇ ਰਜਿਸਟ੍ਰੇਸ਼ਨ ਕਰ ਲਵੋ। ਇਸ ਮਦਦ ਪੋਰਟਲ ਦਾ ਪਤਾ ਹੈ madad.gov.in, ਇਸ ਉਤੇ ਰਜਿਸਟ੍ਰੇਸ਼ਨ ਕਿਵੇਂ ਕਰੀਏ, ਇਸ ਰਾਹੀਂ ਤੁਹਾਨੂੰ ਮਦਦ ਕਿਵੇਂ ਮਿਲੇਗੀ। ਇਸ ਦੀ ਪੂਰੀ ਜਾਣਕਾਰੀ ਇਸ ਲੇਖ ਵਿੱਚ ਕਦਮ ਦਰ ਕਦਮ ਦਿੱਤੀ ਗਈ ਹੈ।

ਮਦਦ ਪੋਰਟਲ ਤੇ ਰਜਿਸਟ੍ਰੇਸ਼ਨ ਕਿਵੇਂ ਕਰਾਈਏ

– ਮਦਦ ਪੋਰਟਲ ਤੇ ਜਾਓ

– ਹੋਮ ਪੇਜ ਤੇ ਤੁਹਾਨੂੰ 2 ਵਖਰੇ-ਵਖਰੇ ਲਿੰਕ ਮਿਲਣਗੇ ਯਾਨੀ Grievant Registration ਅਤੇ Registration of Indian students Abroad

– ਜੇਕਰ ਤੁਹਾਨੂੰ ਆਪਣੀ ਸ਼ਿਕਾਇਤ ਦਰਜ ਕਰਨੀ ਹੈ ਤਾਂ ਸਿੱਧੇ Grievant Registration ਤੇ ਜਾਓ। ਜੇਕਰ ਤੁਸੀਂ ਅਪਣੀ ਸੁਰੱਖਿਆ ਵਾਸਤੇ ਪਹਿਲਾਂ ਤੋਂ ਹੀ ਅਪਣਾ ਰਜਿਸਟ੍ਰੇਸ਼ਨ ਕਰ ਰਹੇ ਹੋ ਤਾਂ Registration of Indian Students Abroad ਤੇ ਜਾਓ।

– ਮੰਗੀਆਂ ਗਈਆਂ ਸਾਰੀਆਂ ਜ਼ਰੂਰੀ ਜਾਣਕਾਰੀਆਂ ਨੂੰ ਭਰ ਕੇ ਰਜਿਸਟਰ ਕਰ ਲਵੋ।

– ਰਜਿਸਟਰ ਕਰਨ ਤੋਂ ਬਾਅਦ ਤੁਹਾਡੀ ਈ-ਮੇਲ ਆਈਡੀ ਤੇ ਇਕ ਐਕਟੀਵੇਸ਼ਨ ਲਿੰਕ ਅਤੇ ਮੋਬਾਈਲ ਨੰਬਰ ਤੇ ਇੱਕ OTP ਆਵੇਗਾ। ਉਸ ਦੇ ਰਾਹੀਂ ਅਪਣੇ ਅਕਾਊਂਟ ਨੂੰ ਐਕਟੀਵੇਟ ਕਰ ਲਵੋ।

ਕਿਵੇਂ ਮਿਲੇਗੀ ਮਦਦ

ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਕਨੇਡਾ ਵਿੱਚ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਓਟਾਵਾ ਵਿੱਚ ਭਾਰਤੀ ਉੱਚਾਯੋਗ ਜਾਂ ਟੋਰੰਟੋ ਅਤੇ ਵੈਂਕੂਵਰ ਵਿੱਚ ਮਹਾਵਾਨਿਜਿਕ ਦੂਤਾਵਾਸ ਦੇ ਨਾਲ ਸਬੰਧਤ ਵੈੱਬਸਾਈਟ ਮਦਦ ਪੋਰਟਲ ਤੇ ਅਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਦੱਸਿਆ ਹੈ ਕਿ ਰਜਿਸਟਰੇਸ਼ਨ ਕਰਾਉਣ ਤੋਂ ਉੱਚਾਯੋਗ ਅਤੇ ਮਹਾਵਾਨਿੱਜਿਕ ਦੂਤਾਵਾਸ ਵੱਲੋਂ ਕਿਸੀ ਦੀ ਜਰੂਰਤ ਜਾਂ ਐਮਰਜੈਂਸੀ ਵਿੱਚ ਕਨੇਡਾ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨਾਲ ਬੇਹਤਰ ਤਰੀਕੇ ਨਾਲ ਸੰਪਰਕ ਕੀਤਾ ਜਾ ਸਕੇਗਾ ਅਤੇ ਉਹਨਾਂ ਨੂੰ ਜ਼ਰੂਰੀ ਮਦਦ ਪਹੁੰਚਾਈ ਜਾ ਸਕੇਗੀ।

ਇਕ ਦਿਨ ਪਹਿਲਾਂ ਹੀ ਭਾਰਤ ਨੇ ਕਨੇਡਾ ਵਿੱਚ ਤਥਾਕਥਿਤ ਖਾਲਿਸਤਾਨੀ ਜਨਮਤ ਸੰਗ੍ਰਹਿ ਤੇ ਸਖ਼ਤ ਪ੍ਰਤੀਕ੍ਰਿਆ ਦਿੰਦੇ ਹੋਏ ਦੱਸਿਆ ਸੀ ਕਿ ਇਹ ਬੇਹੱਦ ਆਪੱਤੀਜਨਕ ਹੈ ਕਿ ਇੱਕ ਮਿੱਤਰ ਦੇਸ਼ ਵਿਚ ਕੱਟਰਪੰਥੀ ਅਤੇ ਚਰਮਪੰਥੀ ਅੰਸਰਾਂ ਨੂੰ ਰਾਜਨੀਤੀ ਤੋਂ ਪਰੇਰਿਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿਤੀ ਗਈ। ਭਾਰਤੀ ਵਿਦੇਸ਼ ਮੰਤਰਾਲਾ ਦੇ ਪ੍ਰਵਕਤਾ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਭਾਰਤ ਨੇ ਇਸ ਮਾਮਲੇ ਨੂੰ ਰਾਜਨਇਕ ਜਰੀਆਂਵਾਂ ਰਾਹੀਂ ਕਨੇਡਾ ਪ੍ਰਸ਼ਾਸਨ ਦੇ ਸਾਹਮਣੇ ਉਠਾਇਆ ਹੈ ਅਤੇ ਇਸ ਮੁੱਦੇ ਨੂੰ ਕਨੇਡਾ ਦੇ ਸਾਹਮਣੇ ਉਠਾਣਾ ਜਾਰੀ ਰੱਖੇਗਾ।

ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ...
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...