ਕੈਨੇਡਾ ‘ਚ ਹੁਸ਼ਿਆਰਪੁਰ ਦੇ ਨੌਜਵਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਰਿਵਾਰ ਵਿੱਚ ਸੋਗ ਦਾ ਮਾਹੌਲ

Updated On: 

06 Jul 2024 20:06 PM

ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਇਲਾਕੇ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਆਸ਼ੂਤੋਸ਼ ਨਾਲ ਫੋਨ 'ਤੇ ਗੱਲ ਕਰਦਾ ਸੀ, ਉਸ ਦਾ ਪੂਰਾ ਧਿਆਨ ਪੜ੍ਹਾਈ 'ਤੇ ਸੀ। ਆਸ਼ੂਤੋਸ਼ ਦੇ ਪਰਿਵਾਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਹੁਤ ਮਿਹਨਤੀ ਸੀ। ਉਹ ਕਹਿੰਦਾ ਸੀ ਸਭ ਸਹੀ ਹੋਣ ਤੋਂ ਬਾਅਦ ਉਹ ਪਰਿਵਾਰ ਨੂੰ ਕੈਨੇਡਾ ਵਿੱਚ ਭੁਲਾ ਲਵੇਗਾ। ਪਰ ਆਸ਼ੂਤੋਸ਼ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

ਕੈਨੇਡਾ ਚ ਹੁਸ਼ਿਆਰਪੁਰ ਦੇ ਨੌਜਵਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਰਿਵਾਰ ਵਿੱਚ ਸੋਗ ਦਾ ਮਾਹੌਲ
Follow Us On

ਹੁਸ਼ਿਆਰਪੁਰ ਦੇ ਮੁਹੱਲਾ ਭੀਮ ਨਗਰ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਭੀਮ ਨਗਰ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਸ ਨੇ ਆਪਣੇ ਇਕਲੌਤੇ ਪੁੱਤਰ ਆਸ਼ੂਤੋਸ਼ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ। ਉਸ ਨੇ ਦੱਸਿਆ ਕਿ ਉਸ ਦੀ ਪੜ੍ਹਾਈ ਅਗਸਤ ਵਿੱਚ ਪੂਰੀ ਹੋਣੀ ਸੀ। ਇਸੇ ਦੌਰਾਨ ਅੱਜ ਖ਼ਬਰ ਮਿਲੀ ਕਿ ਆਸ਼ੂਤੋਸ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਆਸ਼ੂਤੋਸ਼ ਨਾਲ ਫੋਨ ‘ਤੇ ਗੱਲ ਕਰਦਾ ਸੀ, ਉਸ ਦਾ ਪੂਰਾ ਧਿਆਨ ਪੜ੍ਹਾਈ ‘ਤੇ ਸੀ। ਆਸ਼ੂਤੋਸ਼ ਦੇ ਪਰਿਵਾਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਹੁਤ ਮਿਹਨਤੀ ਸੀ। ਉਹ ਕਹਿੰਦਾ ਸੀ ਸਭ ਸਹੀ ਹੋਣ ਤੋਂ ਬਾਅਦ ਉਹ ਪਰਿਵਾਰ ਨੂੰ ਕੈਨੇਡਾ ਵਿੱਚ ਭੁਲਾ ਲਵੇਗਾ। ਪਰ ਆਸ਼ੂਤੋਸ਼ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਇਸ ਦੁੱਖ ਦੀ ਘੜੀ ਵਿੱਚ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਚੰਦਰ ਵੀ ਆਸ਼ੂਤੋਸ਼ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਹ ਵੀ ਪੜ੍ਹੋ: 1981 ਜਹਾਜ਼ ਹਾਈਜੈਕ ਮਾਮਲਾ, ਮੁਲਜ਼ਮ ਗਜਿੰਦਰ ਸਿੰਘ ਦੀ ਲਾਹੌਰ ਵਿੱਚ ਹੋਈ ਮੌਤ, ਭਾਰਤ ਸਰਕਾਰ ਕਰ ਰਹੀ ਸੀ ਭਾਲ

ਬੇਅੰਤ ਕੌਰ ਦਾ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮਾਨਸਾ ਜ਼ਿਲ੍ਹੇ ਦੀ ਇੱਕ ਧੀ (ਬੇਅੰਤ ਕੌਰ) ਦੀ ਦੋ ਮਹਿਨੇ ਪਹਿਲਾਂ ਕੈਨੇਡਾ ਵਿੱਚ ਦਿੱਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਵੱਲੋਂ ਪੰਜਾਬ ਸਰਕਾਰ ਨੂੰ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਤਾਂ ਜੋ ਪਰਿਵਾਰ ਉਸ ਦਾ ਆਖਰੀ ਵਾਰ ਚਿਹਰਾ ਦੇਖ ਸੱਕਣ। ਦੱਸ ਦਈਏ ਕਿ ਪਰਿਵਾਰ ਨੇ ਇੱਕ ਏਕੜ ਜਮੀਨ ਵੇਚ ਕੇ ਬੇਅੰਤ ਕੌਰ ਨੂੰ ਕੈਨੇਡਾ ਭੇਜਿਆ ਸੀ।