ਕੈਨੇਡਾ ‘ਚ ਪੰਜਾਬੀ ਕਵੀ ਗੁਰਦਰਸ਼ਨ ਬਾਦਲ ‘ਤੇ ਨਸਲੀ ਹਮਲਾ, ਸੁੱਟੀ ਕਾਲੀ ਮਿੱਟੀ ਤੇ ਕਿਹਾ- ਇਸ ਦੇਸ਼ ਨੂੰ ਛੱਡ ਦਿਓ

Updated On: 

24 Jul 2025 15:06 PM IST

ਹਮਲੇ ਤੋਂ ਹੈਰਾਨ ਗੁਰਦਰਸ਼ਨ ਨੇ ਮਦਦ ਗੁਹਾਰ ਲਗਾਈ। ਆਲੇ ਦੁਆਲੇ ਬੈਠੇ ਲੋਕਾਂ ਨੇ ਜਦ ਤੱਕ ਕੁਝ ਕੀਤਾ, ਤਦ ਤੱਕ ਨੌਜਵਾਨ ਉੱਥੋਂ ਭੱਜ ਚੁੱਕੇ ਸਨ। ਹਮਲੇ ਤੋਂ ਉਨ੍ਹਾਂ ਨੂੰ ਸੱਟ ਨਹੀਂ ਲੱਗੀ ਹੈ, ਪਰ ਮਾਨਸਿਕ ਝਟਕਾ ਬਹੁਤ ਵੱਡਾ ਸੀ।

ਕੈਨੇਡਾ ਚ ਪੰਜਾਬੀ ਕਵੀ ਗੁਰਦਰਸ਼ਨ ਬਾਦਲ ਤੇ ਨਸਲੀ ਹਮਲਾ, ਸੁੱਟੀ ਕਾਲੀ ਮਿੱਟੀ ਤੇ ਕਿਹਾ- ਇਸ ਦੇਸ਼ ਨੂੰ ਛੱਡ ਦਿਓ

ਗੁਰਦਰਸ਼ਨ ਸਿੰਘ ਬਾਦਲ (Image Credit Source: Social Media)

Follow Us On

ਕੈਨੇਡਾ ਦੇ ਸਿੱਖ ਬਹੁਗਿਣਤੀ ਖੇਤਰ ਸਰੀ ‘ਚ ਇੱਕ ਨਫਰਤ ਭਰੀ ਘਟਨਾ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਕਵੀ ਗੁਰਦਰਸ਼ਨ ਸਿੰਘ ਬਾਦਲ ‘ਤੇ ਨਸਲੀ ਹਮਲਾ ਹੋਇਆ ਹੈ। ਇਹ ਘਟਨਾ ਸ਼ਾਮ ਦੇ ਸਮੇਂ ਵਾਪਰੀ, ਜਦੋਂ ਗੁਰਦਰਸ਼ਨ ਸਿੰਘ ਸੈਰ ਲਈ ਨਿਊਟਨ ਐਥਲੈਟਿਕਸ ਪਾਰਕ ਪਹੁੰਚੇ ਹੋਏ ਸਨ।

ਥੋੜ੍ਹਾ ਥੱਕੇ ਹੋਣ ਕਰਕੇ ਉਹ ਇਕ ਕੰਧ ਉੱਤੇ ਬੈਠ ਗਏ, ਜਿੱਥੇ ਹੋਰ ਬਜ਼ੁਰਗ ਵੀ ਮੌਜੂਦ ਸਨ। ਅਚਾਨਕ 5 ਤੋਂ 6 ਨੌਜਵਾਨ ਉੱਥੇ ਆਏ ਤੇ ਕਾਲੀ ਮਿੱਟੀ ਦੇ ਗੋਲੇ ਉਨ੍ਹਾਂ ਦੇ ਚਿਹਰੇ ‘ਤੇ ਸੁੱਟ ਦਿੱਤੇ। ਇਹ ਨੌਜਵਾਨ ਉਨ੍ਹਾਂ ਨੂੰ ਅੰਗਰੇਜ਼ ‘ਚ ਗਾਲਾਂ ਕੱਢਦੇ ਹੋਏ ਕਹਿ ਰਹੇ ਸਨ, “ਇਸ ਦੇਸ਼ ਨੂੰ ਛੱਡੋ।”

ਹਮਲੇ ਤੋਂ ਹੈਰਾਨ ਗੁਰਦਰਸ਼ਨ ਨੇ ਮਦਦ ਗੁਹਾਰ ਲਗਾਈ। ਆਲੇ ਦੁਆਲੇ ਬੈਠੇ ਲੋਕਾਂ ਨੇ ਜਦ ਤੱਕ ਕੁਝ ਕੀਤਾ, ਤਦ ਤੱਕ ਨੌਜਵਾਨ ਉੱਥੋਂ ਭੱਜ ਚੁੱਕੇ ਸਨ। ਹਮਲੇ ਤੋਂ ਉਨ੍ਹਾਂ ਨੂੰ ਸੱਟ ਨਹੀਂ ਲੱਗੀ ਹੈ, ਪਰ ਮਾਨਸਿਕ ਝਟਕਾ ਬਹੁਤ ਵੱਡਾ ਸੀ।

ਪਹਿਲੀ ਵਾਰ ਨਹੀਂ ਕਿ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਹੋਵੇ

ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਕਿ ਉਨ੍ਹਾਂ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਹੋਵੇ। ਲਗਭਗ 25 ਸਾਲ ਪਹਿਲਾਂ ਵੀ ਉਨ੍ਹਾਂ ਨੂੰ ਕੁਝ ਗੋਰੇ ਨੌਜਵਾਨਾਂ ਵੱਲੋਂ ਹਮਲੇ ਦਾ ਸ਼ਿਕਾਰ ਹੋਣਾ ਪਿਆ ਸੀ, ਜਦੋਂ ਉਨ੍ਹਾਂ ਦੀ ਪੱਗ ‘ਤੇ ਟਿੱਪਣੀਆਂ ਕਰਕੇ ਪਟਾਕੇ ਸੁੱਟੇ ਗਏ ਸਨ ਤੇ ਉਨ੍ਹਾਂ ਦੀ ਪੱਗ ਸੜ ਗਈ ਸੀ।