ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ ਬਣੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ, ਚੁੱਕੀ ਸਹੁੰ

Published: 

03 Dec 2025 17:33 PM IST

ਸਵਰਨਜੀਤ ਸਿੰਘ ਨੇ ਕਿਹਾ ਕਿ ਮੇਅਰ ਵਜੋਂ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਟੈਕਸ ਘਟਾਉਣਾ, ਨੌਰਵਿਚ ਨੂੰ ਆਰਥਿਕ ਤੌਰ 'ਤੇ ਦੁਬਾਰਾ ਬਣਾਉਣਾ ਅਤੇ ਨਿਰਮਾਣ ਕੰਪਨੀਆਂ ਨੂੰ ਸ਼ਹਿਰ ਵਿੱਚ ਵਾਪਸ ਲਿਆਉਣਾ ਸ਼ਾਮਲ ਹੈ। ਖਾਲਸਾ ਪਹਿਲਾਂ ਹੀ ਪੰਜਾਬੀਆਂ ਨੂੰ ਵਿਕਾਸ ਦਾ ਸਮਰਥਨ ਕਰਨ ਲਈ ਸੱਦਾ ਦੇ ਚੁੱਕੇ ਹਨ।

ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ ਬਣੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ, ਚੁੱਕੀ ਸਹੁੰ

(Photo Credit: Swaranjit Singh Khalsa- Instagram)

ਜਲੰਧਰ ਦੇ ਰਹਿਣ ਵਾਲੇ ਸਵਰਨਜੀਤ ਸਿੰਘ ਖਾਲਸਾ ਨੌਰਵਿਚ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣ ਗਏ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਅੱਧੀ ਰਾਤ 12 ਵਜੇ ਦੇ ਕਰੀਬ ਮੇਅਰ ਵਜੋਂ ਸਹੁੰ ਚੁੱਕੀ। ਸਮਾਰੋਹ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਗੁੰਟਾਸ ਕੌਰ, ਧੀ ਸੂਹੀ ਕੌਰ ਅਤੇ ਅਮਨ ਕੌਰ ਵੀ ਮੌਜੂਦ ਸਨ। ਨੌਰਵਿਚ ਦੇ ਮੇਅਰ ਸਵਰਨਜੀਤ ਸਿੰਘ ਨੂੰ ਨੌਰਵਿਚ ਸਿਟੀ ਹਾਲ ਵਿਖੇ ਲੈਫਟੀਨੈਂਟ ਗਵਰਨਰ ਸੁਜ਼ਨ ਬਾਈਸੀਵਿਜ਼ ਨੇ ਅਹੁਦੇ ਦੀ ਸਹੁੰ ਚੁਕਾਈ।

ਗਵਰਨਰ ਨੇਡ ਲੈਮੋਂਟ ਅਤੇ ਨੌਰਵਿਚ ਦੇ ਸਾਬਕਾ ਮੇਅਰ ਬੇਨ ਲੈਥਰੋਪ ਵੀ ਮੌਜੂਦ ਸਨ। ਸਹੁੰ ਚੁੱਕਣ ਤੋਂ ਬਾਅਦ, ਖਾਲਸਾ ਨੇ ਕਿਹਾ ਕਿ ਨੌਰਵਿਚ ਦਾ ਵਿਕਾਸ ਉਨ੍ਹਾਂ ਦੀ ਤਰਜੀਹ ਹੋਵੇਗੀ। ਇਸ ਦਨੇ ਨਾਲ ਹੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨਾ ਵੀ ਹੋਵੇਗਾ ਤਾਂ ਜੋ ਨੌਰਵਿਚ ਦਾ ਹਰ ਬੱਚਾ ਮਿਆਰੀ ਸਿੱਖਿਆ ਪ੍ਰਾਪਤ ਕਰ ਸਕੇ।

ਟੈਕਸ ਘਟਾਉਣ ਅਤੇ ਨਿਰਮਾਣ ਵਧਾਉਣ ਦੇ ਵਾਅਦੇ

ਸਵਰਨਜੀਤ ਸਿੰਘ ਨੇ ਕਿਹਾ ਕਿ ਮੇਅਰ ਵਜੋਂ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਟੈਕਸ ਘਟਾਉਣਾ, ਨੌਰਵਿਚ ਨੂੰ ਆਰਥਿਕ ਤੌਰ ‘ਤੇ ਦੁਬਾਰਾ ਬਣਾਉਣਾ ਅਤੇ ਨਿਰਮਾਣ ਕੰਪਨੀਆਂ ਨੂੰ ਸ਼ਹਿਰ ਵਿੱਚ ਵਾਪਸ ਲਿਆਉਣਾ ਸ਼ਾਮਲ ਹੈ। ਖਾਲਸਾ ਪਹਿਲਾਂ ਹੀ ਪੰਜਾਬੀਆਂ ਨੂੰ ਵਿਕਾਸ ਦਾ ਸਮਰਥਨ ਕਰਨ ਲਈ ਸੱਦਾ ਦੇ ਚੁੱਕੇ ਹਨ।

ਖਾਲਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟਰ ਸਾਂਝਾ ਕੀਤਾ। ਜਿਸ ਵਿੱਚ ਸਾਰਿਆਂ ਨੂੰ ਨੌਰਵਿਚ ਸਿਟੀ ਹਾਲ ਵਿਖੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਨਤੀਜੇ ਵਜੋਂ, ਸਥਾਨਕ ਨਿਵਾਸੀਆਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਿਰਕਤ ਕੀਤੀ। ਮੌਜੂਦ ਲੋਕਾਂ ਨੇ ਖਾਲਸਾ ਨੂੰ ਮੇਅਰ ਵਜੋਂ ਉਨ੍ਹਾਂ ਦੇ ਉਦਘਾਟਨ ‘ਤੇ ਵਧਾਈ ਦਿੱਤੀ। ਇਸ ਸਮਾਗਮ ਵਿੱਚ ਛੇ ਕੌਂਸਲਰਾਂ ਤੇ ਸਿੱਖਿਆ ਬੋਰਡ ਦੇ ਨੌਂ ਮੈਂਬਰਾਂ ਨੇ ਵੀ ਅਹੁਦੇ ਦੀ ਸਹੁੰ ਚੁੱਕੀ।

18 ਸਾਲ ਪਹਿਲਾਂ ਜਲੰਧਰ ਤੋਂ ਅਮਰੀਕਾ ਗਏ

ਪੰਜਾਬ ਦੇ ਜਲੰਧਰ ਦੇ ਸਵਰਨਜੀਤ ਸਿੰਘ ਖਾਲਸਾ ਨੇ 5 ਨਵੰਬਰ ਨੂੰ ਅਮਰੀਕਾ ਵਿੱਚ ਡੈਮੋਕ੍ਰੇਟਿਕ ਮੇਅਰ ਦੀ ਚੋਣ ਜਿੱਤੀ। ਉਹ ਅਮਰੀਕੀ ਰਾਜ ਕਨੈਕਟੀਕਟ ਵਿੱਚ ਪਹਿਲੇ ਸਿੱਖ ਮੇਅਰ ਬਣੇ। ਸਵਰਨਜੀਤ ਪਹਿਲਾਂ ਇਸ ਖੇਤਰ ਵਿੱਚ ਦੋ ਵਾਰ ਕੌਂਸਲਰ ਵਜੋਂ ਸੇਵਾ ਨਿਭਾ ਚੁੱਕੇ ਹਨ। ਜਿੱਥੇ ਸਿਰਫ਼ 10 ਸਿੱਖ ਪਰਿਵਾਰ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਸਥਾਨਕ ਮੁੱਦਿਆਂ ਲਈ ਉਨ੍ਹਾਂ ਦੇ ਸਮਰਥਨ ਨੇ ਉਨ੍ਹਾਂ ਦੀ ਜਿੱਤ ਦਾ ਕਾਰਨ ਬਣਾਇਆ।

ਇਸ ਜਿੱਤ ਨੂੰ ਸਿੱਖ ਭਾਈਚਾਰੇ ਦੇ ਨਾਲ-ਨਾਲ ਅਮਰੀਕੀਆਂ ਦੇ ਮਹੱਤਵਪੂਰਨ ਸਮਰਥਨ ਦੁਆਰਾ ਸਹਾਇਤਾ ਮਿਲੀ। ਸਵਰਨਜੀਤ, ਪੇਸ਼ੇ ਤੋਂ ਇੱਕ ਇੰਜੀਨੀਅਰ ਲਗਭਗ 18 ਸਾਲ ਪਹਿਲਾਂ ਜਲੰਧਰ ਤੋਂ ਅਮਰੀਕਾ ਆਏ ਸੀ। ਉਹ ਗੁਰੂ ਤੇਗ ਬਹਾਦਰ ਨਗਰ, ਜਲੰਧਰ ਵਿੱਚ ਰਹਿੰਦੇ ਸਨ ਅਤੇ ਡੀਏਵੀ ਕਾਲਜ ਤੋਂ ਪੜ੍ਹੇ ਹਨ।

Loading...
Unable to load recommendations.
Follow Us
Related Stories
ਅਮਰੀਕਾ ‘ਚ ਪਹਿਲੀ ਵਾਰ ਪੰਜਾਬੀ ਦੇ ਨਾਂ ‘ਤੇ ਬਣਿਆ ਕਾਨੂੰਨ, ਪਠਾਨਕੋਟ ਦੇ ਰੋਮਾਂਚ ਮਹਾਜਨ ਦੇ ਨਾਂ ‘ਤੇ ਰੋਮਾਂਚ ਲਾਅ ਪਾਸ
ਕੈਨੇਡਾ ‘ਚ ਹਰ ਸਾਲ 3.80 ਲੱਖ PR ਦਾ ਟੀਚਾ, ਕੀ ਅਗਲੇ ਸਾਲ 4 ਲੱਖ ਤੋਂ ਪਾਰ ਪਹੁੰਚੇਗੀ ਗਿਣਤੀ? ਜਾਣੋ ਪੂਰੀ ਡਿਟੇਲ
ਕੈਨੇਡਾ ਸਰੀ ਨੇੜੇ ਕਾਰ ‘ਚ ਬੈਠੇ 23 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ; ਬ੍ਰਦਰਜ਼ ਕੀਪਰਜ਼ ਗੈਂਗ ਨਾਲ ਜੁੜੇ ਤਾਰ
Canada Lottery: ਪੰਜਾਬ ਦੇ ਅੰਮ੍ਰਿਤਪਾਲ ਸਿੰਘ ਨੇ ਜਿੱਤੀ 217 ਕਰੋੜ ਦੀ ਲਾਟਰੀ, ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ
Canada News: ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ, ਮਹਿਲਾ ਨੇ ਗਰਦਨ ‘ਤੇ ਮਾਰਿਆ ਚਾਕੂ, ਹੋਈ ਮੌਤ
ਕੈਨੇਡਾ ਦੇ ਸਰੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ, ਕਾਰ ਦੀ ਡਿੱਗੀ ‘ਚ ਰੱਖ ਟੋਰਾਂਟੋ ਭੇਜਣ ‘ਤੇ ਭੜਕੀ ਸੰਗਤ