ISI ਨਾਲ ਜੁੜੇ ਨਾਸਿਰ ਢਿੱਲੋਂ ਨਾਲ ਸਟੇਜ ਸਾਂਝੀ ਕਰਨਗੇ ਗਾਇਕ ਗੁਲਾਬ ਸਿੱਧੂ, ਬੈਲਜੀਅਮ ਚ ਹੋਵੇਗਾ ਪੰਜਾਬੀ ਸਾਂਝਾ
ਨਾਸਿਰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਦੱਸਿਆ ਕਿ ਉਸ ਨੂੰ ਸਪੈਸ਼ਲ ਗੈਸਟ ਵਜੋਂ ਮੇਲੇ ਵਿੱਚ ਸ਼ਾਮਿਲ ਹੋਣ ਲਈ ਸੱਦਾ ਮਿਲਿਆ ਹੈ। ਉਹ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੈਲਜੀਅਮ ਜਾ ਰਿਹਾ ਹੈ।
ਹਰਿਆਣਾ ਦੇ ਹਿਸਾਰ ਦੀ ਯੂਟਿਊਬਰ ਜਯੋਤੀ ਮਲਹੋਤਰਾ ਅਤੇ ਪੰਜਾਬ ਦੇ ਰੂਪਨਗਰ ਦੇ ਜਸਬੀਰ ਸਿੰਘ ਨੂੰ ਪਾਕਿਸਤਾਨੀ ਅਧਿਕਾਰੀਆਂ ਨਾਲ ਮਿਲਵਾਉਣ ਵਾਲੇ ਨਾਸਿਰ ਢਿੱਲੋਂ ਨੂੰ ਬੈਲਜੀਅਮ ਚ ਹੋਣ ਵਾਲੇ “ਪੰਜਾਬ ਸਾਂਝਾ ਮੇਲਾ” ਵਿੱਚ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਹੈ। ਇਹ ਮੇਲਾ 16 ਅਗਸਤ 2025 ਨੂੰ ਸਿੰਤ-ਤਰੁਇਡਨ ਏਅਰਪੋਰਟ, ਬੈਲਜੀਅਮ ਵਿੱਚ ਹੋਵੇਗਾ। ਇਸ ਪ੍ਰੋਗਰਾਮ ਵਿੱਚ ਪੰਜਾਬੀ ਗਾਇਕ ਗੁਲਾਬ ਸਿੱਧੂ ਵੀ ਹਿੱਸਾ ਲੈਣਗੇ।
ਨਾਸਿਰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਰਾਹੀਂ ਦੱਸਿਆ ਕਿ ਉਸ ਨੂੰ ਸਪੈਸ਼ਲ ਗੈਸਟ ਵਜੋਂ ਮੇਲੇ ਵਿੱਚ ਸ਼ਾਮਿਲ ਹੋਣ ਲਈ ਸੱਦਾ ਮਿਲਿਆ ਹੈ। ਉਹ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਬੈਲਜੀਅਮ ਜਾ ਰਿਹਾ ਹੈ।
ਇਸ ਸੰਸਕ੍ਰਿਤਿਕ ਮੇਲੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀ ਸੇਵਾ ਸੋਸਾਇਟੀ ਅਤੇ ਇਕ ਹੋਰ ਸੰਸਕ੍ਰਿਤਿਕ ਸੰਸਥਾ ਇਸ ਸਮਾਗਮ ਦਾ ਆਯੋਜਨ ਕਰ ਰਹੀਆਂ ਹਨ। ਮੇਲੇ ਦਾ ਉਦੇਸ਼ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਵਿੱਚ ਸਾਂਝ ਤੇ ਭਾਈਚਾਰੇ ਨੂੰ ਵਧਾਉਣਾ ਦੱਸਿਆ ਗਿਆ ਹੈ।
ਨਾਸਿਰ ਢਿੱਲੋਂ ‘ਤੇ ISI ਨਾਲ ਸੰਬੰਧ ਹੋਣ ਦੇ ਗੰਭੀਰ ਇਲਜ਼ਾਮ
ਨਾਸਿਰ ਢਿੱਲੋਂ ਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ ISI ਦਾ ਏਜੰਟ ਹੋਣ ਦੇ ਇਲਜ਼ਾਮ ਲੱਗਦੇ ਆਏ ਹਨ। ਉਸ ਤੇ ਭਾਰਤ ਵਿਰੋਧੀ ਨੈਰੇਟਿਵ ਬਣਾਉਣ ਅਤੇ ਭਾਰਤੀ ਨਾਗਰਿਕਾਂ ਨੂੰ ਭੜਕਾਉਣ ਦੇ ਦੋਸ਼ ਵੀ ਲੱਗੇ ਹਨ।
ਨਾਸਿਰ ਨਾਲ ਸਟੇਜ ਸਾਂਝੀ ਕਰਨਗੇ ਗਾਇਕ ਗੁਲਾਬ ਸਿੱਧੂ
ਇਸ ਮੇਲੇ ਵਿੱਚ ਪੰਜਾਬੀ ਗਾਇਕ ਗੁਲਾਬ ਸਿੱਧੂ ਵੀ ਸ਼ਾਮਲ ਹੋਣਗੇ। ਉਹ ਇਸ ਪ੍ਰੋਗਰਾਮ ਵਿੱਚ ਨਾਸਿਰ ਨਾਲ ਸਟੇਜ ਸਾਂਝੀ ਕਰਨਗੇ। ਗੁਲਾਬ ਸਿੱਧੂ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਰੋੜੀ ਦੇ ਰਹਿਣ ਵਾਲੇ ਹਨ। ਉਹ ਪਹਿਲਾਂ ਕਈ ਵਾਰੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਉਹ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਕਿਸਾਨ ਆੰਦੋਲਨ ਦੌਰਾਨ ਆਪਣੇ ਵਿਰੋਧੀ ਅਤੇ ਇਨਕਲਾਬੀ ਗੀਤਾਂ ਕਰਕੇ ਚਰਚਾ ‘ਚ ਵੀ ਆਏ।
