ਕੈਨੇਡਾ ‘ਚ ਲੁਧਿਆਣਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਟੈਕਸੀ ਚਲਾਉਣ ਦਾ ਕਰਦਾ ਸੀ ਕੰਮ, ਕੁੱਝ ਦਿਨ ਪਹਿਲਾਂ ਹੀ ਪਤਨੀ ਨੂੰ ਵੀ ਬੁਲਾਇਆ ਸੀ ਵਿਦੇਸ਼

rajinder-arora-ludhiana
Updated On: 

08 Jun 2025 09:06 AM

ਕੈਨੇਡਾ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੈਨੇਡਾ ਦੇ ਐਡਮਿੰਟਨ 'ਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੀ ਹੈ। ਮ੍ਰਿਤਕ ਦੀ ਪਛਾਣ ਇੰਦਰਪਾਲ ਸਿੰਘ ਨਿਵਾਸੀ ਪਿੰਡ ਜੰਡ, ਲੁਧਿਆਣਾ ਵਜੋਂ ਹੋਈ ਹੈ। ਇੰਦਰਪਾਲ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ।

ਕੈਨੇਡਾ ਚ ਲੁਧਿਆਣਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਟੈਕਸੀ ਚਲਾਉਣ ਦਾ ਕਰਦਾ ਸੀ ਕੰਮ, ਕੁੱਝ ਦਿਨ ਪਹਿਲਾਂ ਹੀ ਪਤਨੀ ਨੂੰ ਵੀ ਬੁਲਾਇਆ ਸੀ ਵਿਦੇਸ਼

ਕੈਨੇਡਾ 'ਚ ਲੁਧਿਆਣਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਟੈਕਸੀ ਚਲਾਉਣ ਦਾ ਕਰਦਾ ਸੀ ਕੰਮ, ਕੁੱਝ ਦਿਨ ਪਹਿਲਾਂ ਹੀ ਪਤਨੀ ਨੂੰ ਵੀ ਬੁਲਾਇਆ ਸੀ ਵਿਦੇਸ਼

Follow Us On

ਕੈਨੇਡਾ ਦੀ ਕਾਨੂੰਨ ਵਿਵਸਥਾ ‘ਤੇ ਪਿਛਲੇ ਕੁੱਝ ਸਾਲਾਂ ਤੋਂ ਕਾਫ਼ੀ ਸਵਾਲ ਖੜ੍ਹੇ ਹੋ ਰਹੇ ਹਨ। ਖਾਸ ਤੌਰ ‘ਤੇ ਕੈਨੇਡਾ ‘ਚ ਵੱਸ ਰਹੇ ਪ੍ਰਵਾਸੀ ਪੰਜਾਬੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਸਾਹਮਣੇ ਆ ਚੱਕਿਆ ਹਨ। ਇਨ੍ਹਾਂ ‘ਚੋਂ ਬਹੁੱਤ ਸਾਰੇ ਮਾਮਲਿਆਂ ‘ਚ ਪੰਜਾਬੀ ਨੌਜਵਾਨ ਹੀ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਤੇ ਇਨ੍ਹਾਂ ਵਾਰਦਾਤਾਂ ਦੇ ਸ਼ਿਕਾਰ ਹੁੰਦੇ ਹੋਏ ਵੀ ਪਾਏ ਜਾਂਦੇ ਹਨ।

ਹੁਣ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਦੇ ਐਡਮਿੰਟਨ ‘ਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੀ ਹੈ। ਮ੍ਰਿਤਕ ਦੀ ਪਛਾਣ ਇੰਦਰਪਾਲ ਸਿੰਘ ਨਿਵਾਸੀ ਪਿੰਡ ਜੰਡ, ਲੁਧਿਆਣਾ ਵਜੋਂ ਹੋਈ ਹੈ। ਇੰਦਰਪਾਲ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ।

ਕੈਨੇਡਾ ਪੁਲਿਸ ਨੂੰ ਐਡਮਿੰਟਨ ਦੇ 16 ਐਵੇਨਿਊ ਤੇ 65 ਸਟ੍ਰੀਟ SW ਖੇਤਰ ‘ਚ ਗੋਲੀਬਾਰੀ ਦੀ ਸੂਚਨਾ ਮਿਲੀ, ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾ ਉਨ੍ਹਾਂ ਨੇ ਇੰਦਰਪਾਲ ਨੂੰ ਜ਼ਖਮੀ ਹਾਲਤ ‘ਚ ਦੇਖਿਆ ਤੇ ਬਾਅਦ ‘ਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੋਸਮਾਰਟਮ ‘ਚ ਪੁਸ਼ਟੀ ਹੋਈ ਕਿ ਉਸ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ। ਇੰਦਰਪਾਲ ਦੇ ਕਾਤਲਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਤੇ ਉਸ ਦਾ ਕਤਲ ਕਿਸ ਕਾਰਨ ਕੀਤਾ ਗਿਆ, ਇਹ ਵੀ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਹੈ।

ਟੈਕਸੀ ਚਲਾਉਣ ਦਾ ਕਰਦਾ ਸੀ ਕੰਮ, ਪਤਨੀ ਨੂੰ ਬੁਲਾਇਆ ਸੀ ਕੈਨੇਡਾ, ਛੋਟੀ ਧੀ ਨੂੰ ਛੱਡ ਗਿਆ ਪਿੱਛੇ

ਲੁਧਿਆਣਾ ਦੇ ਪਿੰਡ ਜੰਡ ਦਾ ਰਹਿਣ ਵਾਲਾ ਇੰਦਰਪਾਲ ਸਿੰਘ ਕੈਨੇਡਾ ‘ਚ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਉਸ ਨੇ ਹਾਲ ਹੀ ‘ਚ ਆਪਣੀ ਪਤਨੀ ਨੂੰ ਵੀ ਵਰਕ ਪਰਮਿਟ ‘ਤੇ ਕੈਨੇਡਾ ਬੁਲਾਇਆ ਸੀ। ਇੰਦਰਪਾਲ ਦੀ ਇੱਕ 8 ਸਾਲ ਦੀ ਧੀ ਵੀ ਹੈ।