Punjabi Boy Murder in America: ਹੁਸ਼ਿਆਰਪੁਰ ਦੇ ਰਹਿਣ ਵਾਲੇ ਲੜਕੇ ਦਾ ਕੈਲੀਫੋਰਨੀਆ ‘ਚ ਕਤਲ, ਮੈਕਸੀਕਨ ਨੌਜਵਾਨ ਨੇ ਮਾਰੀ ਗੋਲੀ
Hoshiarpur Boy Shot Dead in America: ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਪ੍ਰਵੀਨ ਦੀ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ, ਤਾਂ ਜੋ ਉਹ ਆਪਣੇ ਬੱਚੇ ਦਾ ਅੰਤਿਮ ਸੰਸਕਾਰ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਕਰ ਸਕਣ।
Hoshiarpur Boy Shot Dead in America: ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ 27 ਸਾਲਾ ਪ੍ਰਵੀਨ ਕੁਮਾਰ ਦਸੂਹਾ ਮੁਕੇਰੀਆਂ ਦੇ ਪਿੰਡ ਆਲੋ ਭੱਟੀ ਦਾ ਰਹਿਣ ਵਾਲਾ ਹੈ। ਪ੍ਰਵੀਨ ਨੂੰ ਕੈਲੀਫੋਰਨੀਆ ਦੇ ਵਿਕਟਰ ਵੈਲੀ ‘ਚ ਸਟੋਰ ‘ਤੇ ਕੰਮ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਮੌਤ ਦੀ ਖਬਰ ਪਿੰਡ ‘ਚ ਪੁੱਜੀ ਅਤੇ ਤਾ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਮੈਕਸੀਕਨ ਮੂਲ ਦੇ ਲੜਕੇ ਨੇ ਮਾਰੀ ਗੋਲੀ
ਮ੍ਰਿਤਕ ਮੁੰਡੇ ਦੇ ਚਾਚੇ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਭਤੀਜੇ ਅਮਰੀਕਾ ਵਿੱਚ ਇੱਕੋ ਥਾਂ ਤੇ ਕੰਮ ਕਰਦੇ ਸਨ। ਪ੍ਰਵੀਨ 7 ਸਾਲ ਪਹਿਲਾਂ ਅਮਰੀਕਾ ਗਿਆ ਸੀ ਜਦਕਿ ਅਤੇ ਛੋਟਾ ਬੇਟਾ 3 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਉਨ੍ਹਾਂ ਨੂੰ ਫੋਨ ‘ਤੇ ਜਾਣਕਾਰੀ ਦਿੰਦਿਆਂ ਛੋਟੇ ਭਤੀਜੇ ਨੇ ਦੱਸਿਆ ਕਿ ਬੀਤੀ ਦੇਰ ਰਾਤ ਪ੍ਰਵੀਨ ਨੂੰ ਗੋਲੀ ਮਾਰ ਦਿੱਤੀ ਗਈ ਹੈ। ਮੈਕਸੀਕਨ ਮੂਲ ਦਾ 15-16 ਸਾਲ ਦਾ ਨੌਜਵਾਨ ਸਟੋਰ ‘ਤੇ ਆਇਆ ਅਤੇ ਪੈਸੇ ਮੰਗਣ ਲੱਗਾ। ਵਿਰੋਧ ਕਰਨ ‘ਤੇ ਉਸ ਨੇ ਪ੍ਰਵੀਨ ਨੂੰ ਗੋਲੀ ਮਾਰ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਪ੍ਰਵੀਨ ਦੇ ਘਰ ਵਿੱਚ ਉਸ ਦੀ ਬਜ਼ੁਰਗ ਮਾਂ ਅਤੇ ਅਮਰੀਕਾ ਵਿੱਚ ਰਹਿ ਰਿਹਾ ਛੋਟਾ ਭਰਾ ਹੈ। ਉਸਦੇ ਪਿਤਾ ਦਾ 2015 ਵਿੱਚ ਦੇਹਾਂਤ ਹੋ ਗਿਆ ਸੀ। ਇਸ ਦੇ ਨਾਲ ਹੀ
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ