Firing ਦੇ ਵਿਚਾਲੇ ਬੇਸਮੈਂਟ ‘ਚ ਲੁੱਕੇ ਰਹੇ, ਖਾਣਾ ਵੀ ਹੋਇਆ ਸੀ ਖਤਮ, ਭਾਰਤੀਆਂ ਨੇ ਸੂਡਾਨ ਤੋਂ ਬਾਹਰ ਨਿਕਲਣ ਦੀ ਸੁਣਾਈ ਕਹਾਣੀ
Operation Kaveri: ਹਿੰਸਾ ਪ੍ਰਭਾਵਿਤ ਅਫਰੀਕੀ ਦੇਸ਼ ਸੂਡਾਨ ਵਿੱਚ ਫਸੇ ਇੱਕ ਭਾਰਤੀ ਵਿਅਕਤੀ ਨੇ ਭਾਰਤ ਪਰਤਣ ਤੋਂ ਬਾਅਦ ਆਪਣੀ ਕਹਾਣੀ ਸੁਣਾਈ। ਪੀੜਤ ਨੇ ਦੱਸਿਆ ਕਿ ਸਾਡੇ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਹੋਈ। ਡਰ ਕਾਰਨ ਸਾਨੂੰ ਬੇਸਮੈਂਟ ਵਿੱਚ ਰਹਿਣਾ ਪਿਆ।
Operation Kaveri: ਅਫਰੀਕੀ ਦੇਸ਼ ਸੂਡਾਨ (Sudan) ਪਿਛਲੇ ਕਈ ਦਿਨਾਂ ਤੋਂ ਹਿੰਸਾ ਦੀ ਅੱਗ ਵਿੱਚ ਸੜ ਰਿਹਾ ਹੈ। ਅਪਰੇਸ਼ਨ ਕਾਵੇਰੀ ਚਲਾ ਕੇ ਭਾਰਤ ਸਰਕਾਰ ਹੁਣ ਤੱਕ ਕਰੀਬ ਦੋ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਚੁੱਕੀ ਹੈ। ਹਾਲਾਂਕਿ, ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਹਾਲੇ ਵੀ ਉੱਥੇ ਫਸੇ ਹੋਏ ਹਨ। ਸੂਡਾਨ ਤੋਂ ਸੁਰੱਖਿਅਤ ਬਚ ਕੇ ਨਿਕਲੇ ਭਾਰਤੀਆਂ ਵਿੱਚੋਂ ਇੱਕ ਨੇ ਉੱਥੋਂ ਦੇ ਭਿਆਨਕ ਦ੍ਰਿਸ਼ ਨੂੰ ਬਿਆਨ ਕੀਤਾ ਹੈ ਅਤੇ ਆਪਣੀ ਅਜ਼ਮਾਇਸ਼ ਦਾ ਵਰਣਨ ਕੀਤਾ ਹੈ।
ਮੈਂ ਬੇਸਮੈਂਟ ‘ਚ ਲੁਕਿਆ ਸੀ-ਦੀਪਕ
ਦੀਪਕ ਅਗਨੀਹੋਤਰੀ ਨਾਂ ਦਾ ਵਿਅਕਤੀ 2019 ਤੋਂ ਸੂਡਾਨ ਦੀ ਇੱਕ ਆਈਟੀ ਕੰਪਨੀ (IT company) ਵਿੱਚ ਕੰਮ ਕਰ ਰਿਹਾ ਸੀ। ਉਹ ਸੁਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਰਹਿੰਦਾ ਸੀ। ਸੂਡਾਨ ਦੀ ਫੌਜ ਅਤੇ ਅਰਧ ਸੈਨਿਕ ਬਲ ਆਪਸ ਵਿੱਚ ਭਿੜ ਗਏ ਅਤੇ ਦੀਪਕ ਦੀ ਜਾਨ ਦਾਅ ‘ਤੇ ਲੱਗ ਗਈ।ਖਾਰਤੂਮ ਦੀਆਂ ਸੜਕਾਂ ‘ਤੇ ਖੂਨੀ ਝੜਪਾਂ ਹੋ ਰਹੀਆਂ ਸਨ। ਦੋਹਾਂ ਧਿਰਾਂ ਦੇ ਸਿਰਾਂ ‘ਤੇ ਖੂਨ ਸੀ। ਇਹ ਖੌਫਨਾਕ ਨਜ਼ਾਰਾ ਦੇਖ ਕੇ ਦੀਪਕ ਸੱਤ ਲੋਕਾਂ ਦੇ ਨਾਲ ਆਪਣੀ ਬਿਲਡਿੰਗ ਦੇ ਬੇਸਮੈਂਟ ਵਿੱਚ ਲੁਕ ਗਿਆ।
‘ਖਾਣ ਪੀਣ ਵਾਲੀਆਂ ਵਸਤੂਆਂ ਹੋ ਰਹੀਆਂ ਖਤਮ’
26 ਸਾਲਾ ਦੀਪਕ ਅਗਨੀਹੋਤਰੀ 27 ਅਪ੍ਰੈਲ ਨੂੰ ਭਾਰਤ (India) ਪਰਤਿਆ। ਉਹ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਨੇ ਦੱਸਿਆ ਕਿ ਮੈਂ ਖਾਰਤੂਮ ਵਿੱਚ ਇੱਕ ਅਪਾਰਟਮੈਂਟ ਵਿੱਚ ਰਹਿ ਰਿਹਾ ਸੀ। ਜਦੋਂ ਜੰਗ ਸ਼ੁਰੂ ਹੋਈ ਤਾਂ ਹੌਲੀ-ਹੌਲੀ ਖਾਣ-ਪੀਣ ਦੀਆਂ ਵਸਤੂਆਂ ਖ਼ਤਮ ਹੋਣ ਲੱਗੀਆਂ। ਇਸ ਤੋਂ ਬਾਅਦ ਅਸੀਂ ਬਾਕੀ ਸਮਾਨ ਲੈ ਕੇ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਚਲੇ ਗਏ। ਇੱਥੇ ਸਾਡੇ ਕੋਲ ਪੀਣ ਦਾ ਪਾਣੀ ਅਤੇ ਗੈਸ ਸੀ। ਇਸ ਤੋਂ ਬਾਅਦ ਅਸੀਂ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ।
‘ਅਸੀਂ ਸੂਡਾਨ ਬੰਦਰਗਾਹ ‘ਤੇ ਪਹੁੰਚੇ ਗਏ ਸੀ’
ਦੀਪਕ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਭਾਰਤ ਸਰਕਾਰ ਸਾਨੂੰ ਇੱਥੋਂ ਕੱਢ ਰਹੀ ਹੈ ਤਾਂ ਅਸੀਂ ਕਿਸੇ ਤਰ੍ਹਾਂ ਸੁਡਾਨ ਦੀ ਬੰਦਰਗਾਹ ‘ਤੇ ਪਹੁੰਚ ਗਏ। ਇਸ ਤੋਂ ਬਾਅਦ ਅਸੀਂ ਉਥੋਂ ਕਿਸ਼ਤੀ ਰਾਹੀਂ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਪਹੁੰਚੇ। ਇੱਥੋਂ ਸਾਨੂੰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ। ਇੱਥੇ ਆ ਕੇ ਅਸੀਂ ਸੁੱਖ ਦਾ ਸਾਹ ਲਿਆ। ਇਸ ਲਈ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਹਾਂ। ਦੀਪਕ ਦੀ ਪਤਨੀ ਵੀ ਸੂਡਾਨ ਵਿੱਚ ਸੀ, ਹਾਲਾਂਕਿ ਉਹ 31 ਮਾਰਚ ਨੂੰ ਹੀ ਭਾਰਤ ਪਰਤੀ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ