ਪ੍ਰਵਾਸੀ ਗੁਜਰਾਤੀ ਪਰਵ ਲਈ ਅਹਿਮਦਾਬਾਦ ਤਿਆਰ, 10 ਫਰਵਰੀ ਨੂੰ ਇਕੱਠੇ ਹੋਣਗੇ ਦੁਨੀਆ ਦੇ ਦਿੱਗਜ
Gujarati Pravasi Parv: ਗੁਜਰਾਤ ਦਾ ਨਾਮ ਦੁਨੀਆ ਭਰ ਵਿੱਚ ਮਸ਼ਹੂਰ ਕਰਨ ਵਾਲੇ ਗੁਜਰਾਤੀਆਂ ਦੇ ਮਾਣ ਦਾ ਜਸ਼ਨ ਮਨਾਉਣ ਲਈ, TV9 ਨੈੱਟਵਰਕ ਅਤੇ ਐਸੋਸੀਏਸ਼ਨ ਆਫ ਇੰਡੀਅਨ ਅਮਰੀਕਨ ਇਨ ਨਾਰਥ ਅਮੇਰੀਕਾ ਯਾਨੀ AINA ਇੱਕ ਸ਼ਾਨਦਾਰ ਪ੍ਰਵਾਸੀ ਗੁਜਰਾਤੀ ਪਰਵ ਮਨਾ ਰਿਹਾ ਹੈ। ਇਹ ਮੇਲਾ 10 ਫਰਵਰੀ ਨੂੰ ਅਹਿਮਦਾਬਾਦ ਵਿੱਚ ਹੋਣ ਜਾ ਰਿਹਾ ਹੈ। ਇਸ ਦੌਰਾਨ ਦੁਨੀਆ ਭਰ ਵਿੱਚ ਫੈਲੇ ਪ੍ਰਮੁੱਖ ਗੁਜਰਾਤੀ ਉੱਦਮੀ ਅਤੇ ਕਲਾਕਾਰ ਹਿੱਸਾ ਲੈਣਗੇ।
ਪ੍ਰਵਾਸੀ ਗੁਜਰਾਤੀ ਪਰਵ ਲਈ ਅਹਿਮਦਾਬਾਦ ਤਿਆਰ, 10 ਫਰਵਰੀ ਨੂੰ ਇਕੱਠੇ ਹੋਣਗੇ ਦੁਨੀਆ ਦੇ ਦਿੱਗਜ
ਅਹਿਮਦਾਬਾਦ ਇੱਕ ਵਾਰ ਫਿਰ ਇਤਿਹਾਸਕ ਜਸ਼ਨ ਅਤੇ ਉੱਤਸਵ ਦਾ ਗਵਾਹ ਬਣਨ ਜਾ ਰਿਹਾ ਹੈ। 2022 ਵਿੱਚ ਆਯੋਜਿਤ ਕੀਤੇ ਗਏ ਪਹਿਲੇ ਸਮਾਗਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਇੱਕ ਵਾਰ ਫਿਰ ਪ੍ਰਵਾਸੀ ਗੁਜਰਾਤੀ ਪਰਵ ਦੇ ਮੌਕੇ ‘ਤੇ, ਦੁਨੀਆ ਭਰ ਵਿੱਚ ਫੈਲੇ ਮਹਾਨ ਗੁਜਰਾਤੀ ਇੱਕ ਛੱਤ ਹੇਠਾਂ ਇੱਕ ਮੰਚ ‘ਤੇ ਨਜ਼ਰ ਆਉਣਗੇ। ਦੁਨੀਆ ਦੇ 40 ਦੇਸ਼ਾਂ ਦੇ 1500 ਤੋਂ ਵੱਧ ਪ੍ਰਤਿਭਾਸ਼ਾਲੀ ਗੁਜਰਾਤੀ ਇੱਥੇ ਨਜ਼ਰ ਆਉਣਗੇ। ਪ੍ਰਵਾਸੀ ਪਰਵ ਵਿੱਚ ਕਈ ਨਾਮਵਰ ਸ਼ਖਸੀਅਤਾਂ ਵੀ ਭਾਗ ਲੈ ਰਹੀਆਂ ਹਨ, ਜਿਨ੍ਹਾਂ ਨੇ ਕਲਾ ਅਤੇ ਵਪਾਰ ਦੇ ਖੇਤਰ ਵਿੱਚ ਆਪਣੇ ਹੁਨਰ ਨਾਲ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ ਹੈ।
ਇਨ੍ਹਾਂ ਗੁਜਰਾਤੀ ਹਸਤੀਆਂ ਨੇ ਕਈ ਦੇਸ਼ਾਂ ਵਿੱਚ ਗੁਜਰਾਤ ਦਾ ਮਾਣ ਵਧਾਇਆ ਹੈ। ਇਸ ਪਰਵ ਵਿੱਚ ਮਹਿਮਾਨਾਂ ਦੀ ਸੂਚੀ ਵਿੱਚ ਇੱਕ ਸੈਲੀਬ੍ਰਿਟੀ ਵਿਵੇਕ ਮਾਲੇਕ ਹਨ। ਵਿਵੇਕ ਮਾਲੇਕ ਮਿਜ਼ੂਰੀ, ਯੂਐਸਏ ਦੇ ਰਾਜ ਖਜ਼ਾਨਚੀ (ਵਿੱਤ ਸਕੱਤਰ) ਹਨ। ਅਮਰੀਕਾ ਵਿੱਚ ਭਾਰਤੀ ਮੂਲ ਦੇ 45 ਸਾਲਾ ਵਿਵੇਕ ਮਾਲੇਕ ਨੂੰ 17 ਜਨਵਰੀ, 2023 ਨੂੰ 48ਵੇਂ ਖਜ਼ਾਨਚੀ (ਵਿੱਤ ਸਕੱਤਰ) ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਮਿਜ਼ੂਰੀ ਸੂਬੇ ਦੇ ਪਹਿਲੇ ਗੈਰ-ਸ਼ਵੇਤ ਖਜ਼ਾਨਚੀ ਹਨ।


