“ਮਨੁੱਖੀ ਤਸਕਰੀ” ਦੇ ਸ਼ੱਕ ਰੋਕੀ ਗਈ ਫਲਾਈਟ, 300 ਤੋਂ ਵੱਧ ਭਾਰਤੀ ਯਾਤਰੀਆਂ ਸਨ ਸਵਾਰ

Updated On: 

23 Dec 2023 15:52 PM

ਫਰਾਂਸ ਨੇ ਮਨੁੱਖੀ ਤਸਕਰੀ ਦੇ ਦੋਸ਼ ਹੇਠ 300 ਤੋਂ ਵੱਧ ਭਾਰਤੀਆਂ ਨੂੰ ਨਿਕਾਰਾਗੁਆ ਲਿਜਾ ਰਹੀ ਇੱਕ ਫਲਾਈਟ ਨੂੰ ਰੋਕ ਦਿੱਤਾ ਹੈ। ਇਨ੍ਹਾਂ ਭਾਰਤੀ ਯਾਤਰੀਆਂ ਨੂੰ ਲੈ ਕੇ ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਉਡਾਣ ਭਰੀ ਸੀ। ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਦੇ ਏ340 ਜਹਾਜ਼ ਦੇ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਰੋਕ ਲਿਆ ਗਿਆ ਹੈ।

ਮਨੁੱਖੀ ਤਸਕਰੀ ਦੇ ਸ਼ੱਕ ਰੋਕੀ ਗਈ ਫਲਾਈਟ, 300 ਤੋਂ ਵੱਧ ਭਾਰਤੀ ਯਾਤਰੀਆਂ ਸਨ ਸਵਾਰ

ਸੰਕੇਤਕ ਤਸਵੀਰ

Follow Us On

ਫਰਾਂਸ (France) ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ “ਮਨੁੱਖੀ ਤਸਕਰੀ” ਦੇ ਸ਼ੱਕ ਵਿੱਚ 300 ਤੋਂ ਵੱਧ ਭਾਰਤੀ ਯਾਤਰੀਆਂ ਨਾਲ ਨਿਕਾਰਾਗੁਆ ਜਾ ਰਹੀ ਇੱਕ ਫਲਾਈਟ ਨੂੰ ਰੋਕ ਦਿੱਤਾ ਹੈ। ਕਿਸੇ ਅਣਜਾਣ ਸਰੋਤ ਤੋਂ ਇਨਪੁਟ ਪ੍ਰਾਪਤ ਕਰਨ ਤੋਂ ਬਾਅਦ, ਜਹਾਜ਼ ਨੂੰ ਫਰਾਂਸ ਦੇ ਵੈਟਰੀ ਹਵਾਈ ਅੱਡੇ ‘ਤੇ ਰੋਕ ਲਿਆ ਗਿਆ ਸੀ। ਪੈਰਿਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਦੇ ਅਨੁਸਾਰ 303 ਭਾਰਤੀ ਯਾਤਰੀਆਂ ਨੂੰ ਲੈ ਕੇ ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਉਡਾਣ ਭਰੀ ਸੀ। ਸਰਕਾਰੀ ਵਕੀਲ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਰੋਮਾਨੀਆ ਦੀ ਕੰਪਨੀ ਲੀਜੈਂਡ ਏਅਰਲਾਈਨਜ਼ ਦਾ ਏ340 ਜੋ ਕਿ ਈਂਧਨ ਭਰਨ ਲਈ ਰੁਕਿਆ ਸੀ ਉਤਰਨ ਤੋਂ ਬਾਅਦ ਵਾਰਾਤੀ ਹਵਾਈ ਅੱਡੇ ‘ਤੇ ਟਾਰਮੈਕ ‘ਤੇ ਖੜ੍ਹਾ ਰਿਹਾ ਹੈ।

ਫਲਾਈਟ ਦੇ ਗਰਾਉਂਡ ਹੋਣ ਤੋਂ ਤੁਰੰਤ ਬਾਅਦ ਫਰਾਂਸ ਦੀ ਸੰਗਠਿਤ ਅਪਰਾਧ ਵਿਰੋਧੀ ਇਕਾਈ ਜੂਨਾਲਕੋ ਨੇ ਜਾਂਚ ਨੂੰ ਆਪਣੇ ਹੱਥਾਂ ਵਿੱਚ ਲਿਆ। ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ ਜਹਾਜ਼ ਵਿੱਚ ਸਵਾਰ ਭਾਰਤੀ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਂ ਕੈਨੇਡਾ (Canada) ਵਿੱਚ ਦਾਖ਼ਲ ਹੋਣ ਲਈ ਮੱਧ ਅਮਰੀਕਾ ਦੀ ਯਾਤਰਾ ਕਰ ਰਹੇ ਸਨ।

ਪੈਰਿਸ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ ਅੱਗੇ ਕਿਹਾ ਕਿ ਜੂਨਾਲਕੋ ਦੇ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਮਾਮਲੇ ਦੇ ਸਬੰਧ ਵਿੱਚ ਪੁੱਛਗਿੱਛ ਲਈ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮਾਰਨੇ ਦੇ ਉੱਤਰ-ਪੂਰਬੀ ਵਿਭਾਗ ਦੇ ਪ੍ਰੀਫੈਕਚਰ ਦਫਤਰ ਨੇ ਕਿਹਾ ਕਿ ਹਵਾਈ ਅੱਡੇ ‘ਤੇ ਰਿਸੈਪਸ਼ਨ ਖੇਤਰ ਨੂੰ ਭਾਰਤੀ ਯਾਤਰੀਆਂ ਦੇ ਰਹਿਣ ਲਈ ਉਡੀਕ ਖੇਤਰ ਵਿੱਚ ਬਦਲ ਦਿੱਤਾ ਗਿਆ ਹੈ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਈ ਲੋਕਾਂ ਨੂੰ ਹਵਾਈ ਅੱਡੇ ਤੱਕ ਸੀਮਤ ਕਰ ਦਿੱਤਾ ਗਿਆ ਹੈ, ਜਿਸ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ ਅਤੇ ਯਾਤਰਾ ਦੇ ਮਕਸਦ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਥਾਨਕ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕੁਝ ਯਾਤਰੀ ਗੈਰ-ਕਾਨੂੰਨੀ ਪ੍ਰਵਾਸੀ ਮੰਨੇ ਜਾਂਦੇ ਹਨ।

ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਦਾਖਲ ਹੋਣ ਦੀ ਕੋਸ਼ਿਸ਼

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਯਾਤਰੀਆਂ ਨੇ ਅਮਰੀਕਾ ਜਾਂ ਕੈਨੇਡਾ ਵਿਚ ਗੈਰ-ਕਾਨੂੰਨੀ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨ ਲਈ ਮੱਧ ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣਾਈ ਹੋ ਸਕਦੀ ਹੈ।

ਦੱਸ ਦੇਈਏ ਕਿ ਹਾਲ ਹੀ ‘ਚ ਗੁਜਰਾਤ ਦੀ ਰਹਿਣ ਵਾਲੀ ਇਕ ਔਰਤ ਦੇ ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਸਿਰ ‘ਤੇ ਗੰਭੀਰ ਸੱਟ ਲੱਗ ਗਈ ਸੀ। ਇਹ ਮੰਦਭਾਗਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਔਰਤ ਆਪਣੇ ਦੋ ਬੱਚਿਆਂ ਅਤੇ ਪਤੀ ਨਾਲ ਐਰੀਜ਼ੋਨਾ ਜਾ ਰਹੀ ਸੀ ਅਤੇ 5 ਫੁੱਟ ਪਾਣੀ ਨਾਲ ਭਰੀ ਖਾਈ ਵਿੱਚ ਡਿੱਗ ਗਈ।