Scotland ‘ਚ ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਈਦ ਪਾਰਟੀ ਦਾ ਆਯੋਜਨ
ਸਕਾਟਲੈਂਡ ਦੇ ਗਲਾਸਗੋ ਵਿਖੇ ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਈਦ ਪਾਰਟੀ ਦਾ ਆਯੋਜਨ ਕੀਤਾ ਗਿਆ। ਸਕਾਟਲੈਂਡ ਗਲਾਸਗੋ ਤੋਂ ਮਨਦੀਪ ਖੁਰਮੀ ਹਿੰਮਤਪੁਰਾ ਦੀ ਰਿਪੋਰਟ
ਲੋਕਾਂ ਨੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ
ਉਥੇ ਹੀ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਇਕ ਦੂਜੇ ਦੇ ਗਲ਼ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਮੁੱਖ ਮਹਿਮਾਨ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਮਿਲ-ਜੁਲ ਕੇ ਤਿਉਹਾਰ ਮਨਾਉਣ ਦੀ ਖਾਸ ਸ਼ਲਾਘਾ ਕੀਤੀ। ਇਸ ਉਪਰੰਤ ਸਭ ਨੇ ਦੇਸੀ ਪਕਵਾਨਾਂ ਦਾ ਆਨੰਦ ਮਾਣਿਆ।ਪਿਛਲੇ 15 ਸਾਲਾਂ ਤੋਂ ਕਾਰਜਸ਼ੀਲ ਹੈ ਸੰਸਥਾ
ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ 15 ਸਾਲਾਂ ਤੋਂ ਕਾਰਜਸ਼ੀਲ ਹੈ, ਹਰ ਵੀਰਵਾਰ ਨੂੰ 50 ਸਾਲ ਤੋਂ ਵਡੇਰੀ ਉਮਰ ਦੇ ਦੇਸੀ ਭਾਈਚਾਰੇ ਦੇ ਸੱਜਣ ਯੋਗਾ ਕਰਨ ਉਪਰੰਤ ਤਾਜ਼ਾ ਦੇਸੀ ਭੋਜਨ ਮਿਲ-ਬੈਠ ਕੇ ਛਕਦੇ ਹਨ। ਇਸ ਸੰਸਥਾ ਦਾ ਮੰਤਵ ਹੈ ਕਿ ਬਜ਼ੁਰਗ ਲਗਾਤਾਰ ਘਰ ਦੀ ਚਾਰਦੀਵਾਰੀ ਵਿੱਚ ਰਹਿਣ ਕਾਰਨ ਇਕਾਂਤਵਾਸ ਨਾਲ ਮਾਨਸਿਕ ਰੋਗ ਦਾ ਸ਼ਿਕਾਰ ਨਾ ਹੋ ਜਾਣ।25 ਮਈ ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਦਾ ਸੱਦਾ
ਸੰਸਥਾ ਨਾਲ ਪਹਿਲਾਂ ਤੋਂ ਜੁੜੇ ਜਨਰਲ ਸਕੱਤਰ ਜਗਦੀਸ਼ ਸਿੰਘ ਪਨਫੇਰ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ 25 ਮਈ ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਦਾ ਖੁੱਲ੍ਹਾ ਸੱਦਾ ਦਿੱਤਾ। ਖੁਸ਼ੀ ਦਾ ਵਾਤਾਵਰਣ ਮੁੱਕਣ ‘ਤੇ ਹੀ ਨਹੀਂ ਸੀ ਆਉਂਦਾ ਪਰ ਹਾਲ ਕੀਪਰ ਨੇ ਮੁਸਕਰਾ ਕੇ ਘੜੀ ਵੱਲ ਦੇਖਿਆ ਤਾਂ ਅਗਲੇ ਵੀਰਵਾਰ ਨੂੰ ਫਿਰ ਮਿਲਣ ਦਾ ਵਾਅਦਾ ਕਰਕੇ ਸਭ ਨੂੰ ਜਾਣਾ ਹੀ ਪਿਆ।Loading...
Unable to load recommendations.
Follow Us
