ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Scotland ‘ਚ ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਈਦ ਪਾਰਟੀ ਦਾ ਆਯੋਜਨ

ਸਕਾਟਲੈਂਡ ਦੇ ਗਲਾਸਗੋ ਵਿਖੇ ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਈਦ ਪਾਰਟੀ ਦਾ ਆਯੋਜਨ ਕੀਤਾ ਗਿਆ। ਸਕਾਟਲੈਂਡ ਗਲਾਸਗੋ ਤੋਂ ਮਨਦੀਪ ਖੁਰਮੀ ਹਿੰਮਤਪੁਰਾ ਦੀ ਰਿਪੋਰਟ

Scotland ‘ਚ ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਈਦ ਪਾਰਟੀ ਦਾ ਆਯੋਜਨ
Follow Us
tv9-punjabi
| Published: 14 May 2023 17:46 PM

ਸਕਾਟਲੈਂਡ ਨਿਊਜ਼: ਸਕਾਟਲੈਂਡ ਦੇ ਗਲਾਸਗੋ ਵਿਖੇਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਫੇਅਰਵੈਦਰ ਹਾਲ ਨਿਊਟਨ ਮੈਰਨਜ਼ ਵਿਖੇ ਈਦ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਮੈਂਬਰਾਂ ਦੇ ਇਕੱਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੀ ਈਸਟ ਰੈਨਫਰੂਸ਼ਾਇਰ ਕੌਂਸਲ ਦੀ ਲਾਰਡ ਪ੍ਰੋਵੋਸਟ ਮੇਰੀ ਮੌਨਟੇਗ ਦਾ ਤਾੜੀਆਂ ਨਾਲ ਸਵਾਗਤ ਕੀਤਾ।

ਲੋਕਾਂ ਨੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ

ਉਥੇ ਹੀ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਇਕ ਦੂਜੇ ਦੇ ਗਲ਼ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਮੁੱਖ ਮਹਿਮਾਨ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਮਿਲ-ਜੁਲ ਕੇ ਤਿਉਹਾਰ ਮਨਾਉਣ ਦੀ ਖਾਸ ਸ਼ਲਾਘਾ ਕੀਤੀ। ਇਸ ਉਪਰੰਤ ਸਭ ਨੇ ਦੇਸੀ ਪਕਵਾਨਾਂ ਦਾ ਆਨੰਦ ਮਾਣਿਆ।

ਪਿਛਲੇ 15 ਸਾਲਾਂ ਤੋਂ ਕਾਰਜਸ਼ੀਲ ਹੈ ਸੰਸਥਾ

ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ 15 ਸਾਲਾਂ ਤੋਂ ਕਾਰਜਸ਼ੀਲ ਹੈ, ਹਰ ਵੀਰਵਾਰ ਨੂੰ 50 ਸਾਲ ਤੋਂ ਵਡੇਰੀ ਉਮਰ ਦੇ ਦੇਸੀ ਭਾਈਚਾਰੇ ਦੇ ਸੱਜਣ ਯੋਗਾ ਕਰਨ ਉਪਰੰਤ ਤਾਜ਼ਾ ਦੇਸੀ ਭੋਜਨ ਮਿਲ-ਬੈਠ ਕੇ ਛਕਦੇ ਹਨ। ਇਸ ਸੰਸਥਾ ਦਾ ਮੰਤਵ ਹੈ ਕਿ ਬਜ਼ੁਰਗ ਲਗਾਤਾਰ ਘਰ ਦੀ ਚਾਰਦੀਵਾਰੀ ਵਿੱਚ ਰਹਿਣ ਕਾਰਨ ਇਕਾਂਤਵਾਸ ਨਾਲ ਮਾਨਸਿਕ ਰੋਗ ਦਾ ਸ਼ਿਕਾਰ ਨਾ ਹੋ ਜਾਣ।

25 ਮਈ ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਦਾ ਸੱਦਾ

ਸੰਸਥਾ ਨਾਲ ਪਹਿਲਾਂ ਤੋਂ ਜੁੜੇ ਜਨਰਲ ਸਕੱਤਰ ਜਗਦੀਸ਼ ਸਿੰਘ ਪਨਫੇਰ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ 25 ਮਈ ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਦਾ ਖੁੱਲ੍ਹਾ ਸੱਦਾ ਦਿੱਤਾ। ਖੁਸ਼ੀ ਦਾ ਵਾਤਾਵਰਣ ਮੁੱਕਣ ‘ਤੇ ਹੀ ਨਹੀਂ ਸੀ ਆਉਂਦਾ ਪਰ ਹਾਲ ਕੀਪਰ ਨੇ ਮੁਸਕਰਾ ਕੇ ਘੜੀ ਵੱਲ ਦੇਖਿਆ ਤਾਂ ਅਗਲੇ ਵੀਰਵਾਰ ਨੂੰ ਫਿਰ ਮਿਲਣ ਦਾ ਵਾਅਦਾ ਕਰਕੇ ਸਭ ਨੂੰ ਜਾਣਾ ਹੀ ਪਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...
ਮਜੀਠੀਆ ਦੀ ਨਿਆਂਇਕ ਹਿਰਾਸਤ 2 ਅਗਸਤ ਤੱਕ ਵਧਾਈ, ਕੀ ਬੋਲੇ ਹਰਪਾਲ ਸਿੰਘ ਚੀਮਾ ?
ਮਜੀਠੀਆ ਦੀ ਨਿਆਂਇਕ ਹਿਰਾਸਤ 2 ਅਗਸਤ ਤੱਕ ਵਧਾਈ, ਕੀ ਬੋਲੇ ਹਰਪਾਲ ਸਿੰਘ ਚੀਮਾ ?...
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ...