ਆਸਟ੍ਰੇਲੀਆ ‘ਚ ਫਿਰ ਉੱਠੀ ‘ਲਿਟਲ ਇੰਡੀਆ’ ਦੀ ਮੰਗ, ਸਿਡਨੀ ‘ਚ ਪ੍ਰਧਾਨ ਮੰਤਰੀ ਮੋਦੀ ਦਾ ਬੇਸਬਰੀ ਨਾਲ ਇੰਤਜ਼ਾਰ!
'Little India' in Australia: ਹੈਰਿਸ ਪਾਰਕ ਖੇਤਰ ਦਾ ਨਾਂ ਲਿਟਲ ਇੰਡੀਆ ਰੱਖਣ ਦਾ ਪਹਿਲਾ ਪ੍ਰਸਤਾਵ 2015 ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਪੈਰਾਮਾਟਾ ਕੌਂਸਲਰ ਪਾਲ ਨੋਆਕ ਨੇ ਕੀਤੀ।

ਆਸਟ੍ਰੇਲੀਆ ‘ਚ ਫਿਰ ਉੱਠੀ ‘ਲਿਟਲ ਇੰਡੀਆ’ ਦੀ ਮੰਗ, ਸਿਡਨੀ ‘ਚ ਪ੍ਰਧਾਨ ਮੰਤਰੀ ਮੋਦੀ ਦਾ ਬੇਸਬਰੀ ਨਾਲ ਇੰਤਜ਼ਾਰ!
Australia: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਮਈ ‘ਚ ਆਸਟ੍ਰੇਲੀਆ ਦੇ ਦੌਰੇ ‘ਤੇ ਜਾ ਰਹੇ ਹਨ। ਪਰ ਸਿਡਨੀ ਵਿੱਚ ਰਹਿੰਦੇ ਪ੍ਰਵਾਸੀ ਭਾਰਤੀ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਾ ਕਾਰਨ ‘ਲਿਟਲ ਇੰਡੀਆ’ ਦੀ ਮੰਗ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ, ਭਾਰਤੀ ਭਾਈਚਾਰਾ ਸਿਡਨੀ ਦੇ ਇੱਕ ਉਪਨਗਰ ਦਾ ਨਾਮ ‘ਲਿਟਲ ਇੰਡੀਆ’ ਰੱਖਣ ਦੀ ਮੰਗ ਕਰ ਰਿਹਾ ਹੈ।
ਏਬੀਸੀ ਨਿਊਜ਼ ਦੇ ਅਨੁਸਾਰ, ‘ਲਿਟਲ ਇੰਡੀਆ’ ਸਿਡਨੀ (Sydney) ਦੇ ਉਪਨਗਰ ਹੈਰਿਸ ਪਾਰਕ ਵਿੱਚ ਭਾਰਤੀ ਰੈਸਟੋਰੈਂਟਾਂ ਅਤੇ ਦੁਕਾਨਾਂ ਦੇ ਇੱਕ ਸਮੂਹ ਲਈ ਵਰਤਿਆ ਜਾਣ ਵਾਲਾ ਨਾਮ ਹੈ। ਭਾਰਤੀ ਭਾਈਚਾਰਾ ਹੁਣ ਇਸ ਪੂਰੇ ਇਲਾਕੇ ਦਾ ਨਾਂ ‘ਲਿਟਲ ਇੰਡੀਆ’ ਰੱਖਣ ‘ਤੇ ਜ਼ੋਰ ਦੇ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨਾਂਅ ਰੱਖਣ ਨਾਲ ਸੈਲਾਨੀਆਂ ਨੂੰ ਇਸ ਖੇਤਰ ਵੱਲ ਆਕਰਸ਼ਿਤ ਕੀਤਾ ਜਾਵੇਗਾ।