Firing On Indian : ਭਾਰਤੀ ਮੂਲ ਦੇ ਵਿਅਕਤੀ ਨੂੰ ਆਸਟ੍ਰੇਲੀਆਈ ਪੁਲਿਸ ਨੇ ਮਾਰੀ ਗੋਲੀ
What is Aligation: ਇਲਜ਼ਾਮ ਹੈ ਕਿ ਤਮਿਲਨਾਡੂ ਦੇ ਰਹਿਣ ਵਾਲੇ ਇਸ ਭਾਰਤੀ ਵਿਅਕਤੀ ਨੇ ਸਿਡਨੀ ਦੇ ਇੱਕ ਰੇਲ ਸਟੇਸ਼ਨ 'ਤੇ ਕੰਮ ਕਰਨ ਵਾਲੇ ਇੱਕ ਕਲੀਨਰ ਤੇ ਚਾਕੂ ਨਾਲ ਹਮਲਾ ਕੀਤਾ ਤੇ ਪੁਲਿਸ ਵਾਲਿਆਂ ਨੂੰ ਵੀ ਧਮਕਾਇਆ ਸੀ।
ਸਿਡਨੀ (ਆਸਟ੍ਰੇੇਲੀਆ): ਭਾਰਤੀ ਮੂਲ ਦੇ ਇੱਕ 32 ਸਾਲ ਦੇ ਵਿਅਕਤੀ ਨੂੰ ਆਸਟ੍ਰੇਲੀਆਈ ਪੁਲਿਸ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਇਸ ਵਿਅਕਤੀ ਤੇ ਇਲਜ਼ਾਮ ਹੈ ਕਿ ਉਸ ਨੇ ਸਿਡਨੀ ਦੇ ਇੱਕ ਰੇਲ ਸਟੇਸ਼ਨ ਤੇ ਕੰਮ ਕਰਨ ਵਾਲੇ ਕਲੀਨਰ ‘ਤੇ ਚਾਕੂ ਨਾਲ ਹਮਲਾ ਕੀਤਾ ਸੀ ਅਤੇ ਪੁਲਿਸ ਵਾਲਿਆਂ ਨੂੰ ਵੀ ਧਮਕੀ ਦਿੱਤੀ ਸੀ। ਸਿਡਨੀ ਸਥਿਤ ਕਾਂਸੁਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਮੂਲ ਦੇ ਵਿਅਕਤੀ ਦੀ ਪਹਿਚਾਣ ਭਾਰਤ ਦੇ ਤਮਿਲਨਾਡੂ ਵਾਸੀ ਮੁਹੰਮਦ ਰਹਿਮਤੁੱਲਾ ਸੈਯਦ ਅਹਿਮਦ ਦੇ ਰੂਪ ਵਿੱਚ ਕੀਤੀ ਗਈ, ਜਿਸ ਨੂੰ ਪੁਲਿਸ ਨੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ।
ਮਿੰਟ ਬਾਅਦ ਥਾਣੇ ਵਿੱਚ ਜਾ ਵੜਿਆ
ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਅਹਿਮਦ ਨੇ ਪੱਛਮ ਸਿਡਨੀ ਸਥਿਤ ਔਬਰਨ ਰੇਲ ਸਟੇਸ਼ਨ ਤੇ ਕੰਮ ਕਰਨ ਵਾਲੇ 28 ਸਾਲ ਦੇ ਇੱਕ ਕਲੀਨਰ ਉੱਤੇ ਕਥਿੱਤ ਤੌਰ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਅਤੇ ਉਸ ਤੋਂ 5 ਮਿੰਟ ਬਾਅਦ ਉਹ ਔਬਰਨ ਥਾਣੇ ਵਿੱਚ ਜਾ ਵੜਿਆ ਸੀ। ਓਸ ਵੇਲੇ ਥਾਣੇ ਵਿੱਚ ਮੌਜੂਦ ਦੋ ਪੁਲਿਸ ਅਧਿਕਾਰੀ ਉਥੋਂ ਬਾਹਰ ਨਿਕਲ ਰਹੇ ਸਨ ਕਿ ਅਹਿਮਦ ਨੇ ਉਹਨਾਂ ਦੇ ਨਾਲ ਬਹਿਸ ਬਸਾਈ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੇ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਅਧਿਕਾਰੀ ਨੇ ਤਿੰਨ ਗੋਲੀਆਂ ਚਲਾਈਆਂ
ਇਸ ਤੋਂ ਬਾਅਦ ਉਨ੍ਹਾਂ ਵਿੱਚੋਂ ਇੱਕ ਪੁਲਿਸ ਅਧਿਕਾਰੀ ਨੇ ਅਹਿਮਦ ‘ਤੇ ਤਿੰਨ ਗੋਲੀਆਂ ਚਲਾਈਆਂ ਸਨ, ਜਿਨ੍ਹਾਂ ਵਿਚੋਂ ਦੋ ਗੋਲੀਆਂ ਅਹਿਮਦ ਦੀ ਛਾਤੀ ਵਿੱਚ ਲੱਗੀਆਂ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਖਾਣੇ ਵਿੱਚ ਮੌਜੂਦ ਇੱਕ ਮਹਿਲਾ ਪ੍ਰੋਬੇਸ਼ਨਰ ਕਾਂਸਟੇਬਲ ਨੇ ਵੀ ਅਹਿਮਦ ਉੱਤੇ ਬੰਦੂਕ ਤਾਣ ਦਿੱਤੀ ਸੀ। ਇਸ ਤੋਂ ਬਾਅਦ ਮੌਕੇ ਤੇ ਮੌਜੂਦ ਡਾਕਟਰਾਂ ਨੇ ਅਹਿਮਦ ਦਾ ਇਲਾਜ ਕੀਤਾ ਸੀ ਅਤੇ ਜਦੋਂ ਉਸ ਨੂੰ ਇਕ ਸਥਾਨਕ ਹਸਪਤਾਲ ਵਿਚ ਲੈ ਕੇ ਜਾਇਆ ਗਿਆ ਤਾਂ ਉਥੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
‘ਅਹਿਮਦ ਮਾਨਸਿਕ ਤੌਰ ਤੇ ਠੀਕ ਸੀ ਜਾਂ ਨਹੀਂ’
ਪੁਲਿਸ ਦਾ ਖੁਫ਼ੀਆ ਵਿਭਾਗ ਹੁਣ ਇਸ ਗੱਲ ਦੀ ਜਾਂਚ-ਪੜਤਾਲ ਕਰ ਰਿਹਾ ਹੈ ਕਿ ਅਹਿਮਦ ਮਾਨਸਿਕ ਤੌਰ ਤੇ ਠੀਕ ਸੀ ਜਾਂ ਨਹੀਂ ਕਿਉਂਕਿ ਉਸਨੇ ਰੇਲਵੇ ਸਟੇਸ਼ਨ ਤੇ ਇੱਕ ਕਲੀਨਰ ਨੂੰ ਚਾਕੂ ਮਾਰਨ ਮਗਰੋਂ ਪੁਲਿਸ ਅਧਿਕਾਰੀਆਂ ਨੂੰ ਵੀ ਡਰਾਇਆ-ਧਮਕਾਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ-ਪੜਤਾਲ ਦੌਰਾਨ ਕਾਊਂਟਰ ਟੈਰੋਰਿਜ਼ਮ ਯੂਨਿਟ ਦੀ ਵੀ ਮਦਦ ਲਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ