NRI News: ਪੰਜਾਬੀ ਨੌਜਵਾਨ ਦੇ ਕਤਲ ਕੈਨੇਡਾ ਦੇ ਸ਼ਖਸ ਨੂੰ ਕੋਰਟ ਨੇ ਸੁਣਾਈ 9 ਸਾਲ ਦੀ ਸਜ਼ਾ Punjabi news - TV9 Punjabi

NRI News: ਪੰਜਾਬੀ ਨੌਜਵਾਨ ਦੇ ਕਤਲ ਕੈਨੇਡਾ ਦੇ ਸ਼ਖਸ ਨੂੰ ਕੋਰਟ ਨੇ ਸੁਣਾਈ 9 ਸਾਲ ਦੀ ਸਜ਼ਾ

Updated On: 

15 May 2023 19:22 PM

ਮੁਲਜਮ ਪ੍ਰੋਸਪਰ ਨੇ ਮ੍ਰਿਤਕ ਪ੍ਰਭਜੋਤ ਕੈਟਰੀ ਦੀ ਮਾਂ ਤੋਂ ਮੁਆਫੀ ਮੰਗੀ ਅਤੇ ਆਪਣਾ ਗੁਣਾਹ ਕਬੂਲ ਲਿਆ। ਮ੍ਰਿਤਕ ਦੀ ਮਾਂ ਨੇ ਕੋਰਟ ਅੱਗੇ ਰੋ-ਰੋ ਕੇ ਦੋਸ਼ੀ ਪ੍ਰੋਸਪਰ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ।

NRI News: ਪੰਜਾਬੀ ਨੌਜਵਾਨ ਦੇ ਕਤਲ ਕੈਨੇਡਾ ਦੇ ਸ਼ਖਸ ਨੂੰ ਕੋਰਟ ਨੇ ਸੁਣਾਈ 9 ਸਾਲ ਦੀ ਸਜ਼ਾ
Follow Us On

ਟੋਰਾਂਟੋ ਨਿਊਜ: ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਸਾਲ 2021 ਚ ਪੰਜਾਬੀ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ਵਿੱਚ ਹੁਣ ਉਥੋਂ ਦੀ ਕੋਰਟ ਨੇ ਕੈਨਡਾ ਦੇ ਰਹਿਣ ਵਾਲੇ ਸ਼ਖਸ ਕੈਮਰਨ ਜੇਮਜ਼ ਪ੍ਰੇਸਪਰ ਨੂੰ 9 ਸਾਲ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਰਾਹੀਂ ਇਹ ਜਾਣਕਾਰੀ ਹਾਸਿਲ ਹੋਈ ਹੈ।ਜਾਣਕਾਰੀ ਮੁਤਾਬਕ, ਮ੍ਰਿਤਕ 23 ਸਾਲਾ ਪ੍ਰਭਜੋਤ ਸਿੰਘ ਕੈਟਰੀ ਸਾਲ 2017 ਚ ਕੈਨੇਡਾ ਦੇ ਸ਼ਹਿਰ ਸ਼ਕੋਸ਼ੀਆ ਗਿਆ ਸੀ। 5 ਸਤੰਬਰ 2021 ਚ ਜਦੋਂ ਇਹ ਘਟਨਾ ਵਾਪਰੀ, ਉਸ ਵੇਲ੍ਹੇ ਪ੍ਰਭਜੋਤ ਆਪਣੀ ਕਾਰ ਵੱਲ ਜਾ ਰਿਹਾ ਸੀ। ਆਪਣੇ ਉੱਤੇ ਹੋਏ ਅਚਾਨਕ ਜਾਨਲੇਵਾ ਹਮਲੇ ਤੋਂ ਬਾਅਦ ਪ੍ਰਭਜੋਤ ਸੰਭਲ ਨਹੀਂ ਪਾਇਆ ਅਤੇ ਉਸਦੀ ਮੌਤ ਹੋ ਗਈ।

ਹਾਲਾਂਕਿ ਮੁਲਜਮ ਮੌਕੇ ਤੋਂ ਬਾਈਕ ਤੇ ਫਰਾਰ ਹੋ ਗਏ ਸਨ, ਪਰ ਪੁਲਿਸ ਨੇ ਬਾਅਦ ਵਿੱਚ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ। ਪ੍ਰਭਜੋਤ ਦੇ ਕਤਲ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸਤੋ ਬਾਅਦ ਇਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਹੋਈ ਤਾਂ ਕੋਰਟ ਨੇ ਇਸ ਕਤਲ ਪਿੱਛੇ ਬਿਨਾ ਤਰਕਸੰਗਤ ਕਾਰਨ ਕੀਤਾ ਗਿਆ ਕਤਲ ਦੱਸਿਆ ਸੀ। ਪ੍ਰਭਜੋਤ ਦੀ ਮੌਤ ਤੋਂ ਬਾਅਦ ਪੂਰੇ ਸਿੱਖ ਭਾਈਚਾਰੇ ਵਿੱਚ ਰੋਸ ਫੈਲ ਗਿਆ ਸੀ।

ਕੋਰਟ ਨੇ ਦੋਸ਼ੀ ਨੂੰ ਸੁਣਾਈ 9 ਸਾਲ ਦੀ ਸਜ਼ਾ

ਗਲੋਬਲ ਨਿਊਜ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਕਤਲ ਚ ਸਾਥ ਦੇਣ ਦੇ ਦੋਸ਼ ਹੇਠ ਮੈਕਡੋਨਲਡ ਅਤੇ ਕਤਲ ਕਰਨ ਦੇ ਦੋਸ਼ ਹੇਠ ਕੈਮਰਨ ਜੇਮਜ਼ ਪ੍ਰੇਸਪਰ ਨੂੰ ਗ੍ਰਿਫਤਾਰ ਕੀਤਾ ਸੀ। ਸੁਣਵਾਈ ਦੌਰਾਨ ਪ੍ਰੇਸਪਰ ਨੂੰ ਕੈਟਰੀ ਦੇ ਕਤਲ ਦਾ ਦੋਸ਼ੀ ਮੰਨਿਆ ਗਿਆ ਅਤੇ ਹੁਣ ਕੋਰਟ ਨੇ ਉਸਨੂੰ 9 ਸਾਲ ਦੀ ਸਜ਼ਾ ਸੁਣਾਈ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version