ਆਸਟ੍ਰੇਲੀਆ ਜਾਣ ਵਾਲੇ ਪੰਜਾਬੀਆਂ ਨੂੰ ਵੱਡਾ ਝਟਕਾ, ਸਟੂਡੈਂਟ ਵੀਜ਼ਾ ਫੀਸ 25% ਵਧੀ; ਦੇਖੋ ਨਵੇਂ ਨਿਯਮ
ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ, ਖਾਸ ਕਰਕੇ ਪੰਜਾਬੀ ਨੌਜਵਾਨਾਂ ਲਈ ਆਸਟ੍ਰੇਲੀਆਈ ਸਰਕਾਰ ਵੱਲੋਂ ਇੱਕ ਬੇਹੱਦ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ 2026 ਤੋਂ ਸਟੂਡੈਂਟ ਵੀਜ਼ਾ ਦੀ ਬੇਸਿਕ ਬਿਨੈ-ਪੱਤਰ ਫੀਸ ਵਿੱਚ 25 ਫੀਸਦੀ ਦਾ ਭਾਰੀ ਵਾਧਾ ਕਰ ਦਿੱਤਾ ਹੈ।
Ai Genrated Image
ਆਸਟ੍ਰੇਲੀਆ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲੇ ਭਾਰਤੀ ਵਿਦਿਆਰਥੀਆਂ, ਖਾਸ ਕਰਕੇ ਪੰਜਾਬੀ ਨੌਜਵਾਨਾਂ ਲਈ ਆਸਟ੍ਰੇਲੀਆਈ ਸਰਕਾਰ ਵੱਲੋਂ ਇੱਕ ਬੇਹੱਦ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ 2026 ਤੋਂ ਸਟੂਡੈਂਟ ਵੀਜ਼ਾ ਦੀ ਬੇਸਿਕ ਬਿਨੈ-ਪੱਤਰ ਫੀਸ ਵਿੱਚ 25 ਫੀਸਦੀ ਦਾ ਭਾਰੀ ਵਾਧਾ ਕਰ ਦਿੱਤਾ ਹੈ। ਇਸ ਨਵੇਂ ਫੈਸਲੇ ਤੋਂ ਬਾਅਦ ਹੁਣ ਵੀਜ਼ਾ ਫੀਸ ਵਧ ਕੇ 2,500 ਆਸਟ੍ਰੇਲੀਆਈ ਡਾਲਰ ਹੋ ਗਈ ਹੈ, ਜੋ ਕਿ ਇਸ ਤੋਂ ਪਹਿਲਾਂ 2,000 ਆਸਟ੍ਰੇਲੀਆਈ ਡਾਲਰ ਸੀ।
ਜੇਕਰ ਇਸ ਨਵੀਂ ਵੀਜ਼ਾ ਫੀਸ ਦੇ ਨਾਲ ਬਾਇਓਮੀਟ੍ਰਿਕਸ ਅਤੇ ਹੋਰ ਜ਼ਰੂਰੀ ਖਰਚਿਆਂ ਨੂੰ ਵੀ ਜੋੜ ਦਿੱਤਾ ਜਾਵੇ, ਤਾਂ ਇੱਕ ਭਾਰਤੀ ਵਿਦਿਆਰਥੀ ਨੂੰ ਵੀਜ਼ਾ ਅਪਲਾਈ ਕਰਨ ਦੀ ਕੁੱਲ ਲਾਗਤ ਲਗਭਗ 1.70 ਲੱਖ ਰੁਪਏ ਦੇ ਕਰੀਬ ਪਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਸਭ ਤੋਂ ਵੱਡਾ ਅਤੇ ਸਿੱਧਾ ਅਸਰ ਪੰਜਾਬ ਦੇ ਵਿਦਿਆਰਥੀਆਂ ‘ਤੇ ਪਵੇਗਾ, ਕਿਉਂਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਹਰ ਸਾਲ ਆਸਟ੍ਰੇਲੀਆ ਜਾਂਦੇ ਹਨ। ਆਸਟ੍ਰੇਲੀਆ ਨੇ ਇਹ ਸਖ਼ਤ ਕਦਮ ਆਪਣੇ ਦੇਸ਼ ਦੀ ਆਰਥਿਕਤਾ ਅੰਦਰ ਚੱਲ ਰਹੇ ਨੌਕਰੀਆਂ ਦੇ ਸੰਕਟ (ਜੌਬ ਕਰਾਈਸਿਸ) ਨਾਲ ਨਜਿੱਠਣ ਲਈ ਚੁੱਕਿਆ ਹੈ।
ਬੀਤੇ 2 ਸਾਲਾਂ ਦੌਰਾਨ ਵੀਜ਼ਾ ਅੰਕੜਿਆਂ ਵਿੱਚ ਆਈ ਵੱਡੀ ਗਿਰਾਵਟ
ਆਸਟ੍ਰੇਲੀਆ ਦੇ ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਵੀਜ਼ਾ ਨਿਯਮਾਂ ਅਤੇ ਫੀਸਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਬੀਤੇ 2 ਤੋਂ 3 ਸਾਲਾਂ ਦੌਰਾਨ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਜਾਰੀ ਹੋਣ ਦੀ ਦਰ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੰਕੜੇ ਦੱਸਦੇ ਹਨ ਕਿ ਸਾਲ 2022-23 ਵਿੱਚ ਜਿੱਥੇ 1,02,696 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਸੀ, ਉੱਥੇ ਹੀ ਸਾਲ 2023-24 ਵਿੱਚ ਇਹ ਗਿਣਤੀ ਘਟ ਕੇ 50,516 ਰਹਿ ਗਈ। ਇਸੇ ਤਰ੍ਹਾਂ ਸਾਲ 2024-25 ਦੇ ਦੌਰਾਨ ਸਿਰਫ਼ 48,536 ਭਾਰਤੀ ਵਿਦਿਆਰਥੀਆਂ ਨੂੰ ਹੀ ਵੀਜ਼ਾ ਮਿਲ ਸਕਿਆ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਵੀਜ਼ਾ ਮਹਿੰਗਾ ਹੋਣ ਕਾਰਨ ਸਟੂਡੈਂਟ ਵੀਜ਼ਾ ਦੀ ਮੰਗ ਲਗਾਤਾਰ ਘਟਦੀ ਜਾ ਰਹੀ ਹੈ।
ਨੌਨ-ਰਿਫੰਡੇਬਲ ਫੀਸ ਵੀ ਵਧੀ
ਸਰਕਾਰ ਨੇ ਸਿਰਫ਼ ਮੁੱਖ ਵੀਜ਼ਾ ਫੀਸ ਹੀ ਨਹੀਂ, ਬਲਕਿ ਨੌਨ-ਰਿਫੰਡੇਬਲ ਵੀਜ਼ਾ ਐਪਲੀਕੇਸ਼ਨ ਚਾਰਜਿਜ਼ ਵਿੱਚ ਵੀ 750 ਆਸਟ੍ਰੇਲੀਆਈ ਡਾਲਰ ਤੱਕ ਦਾ ਵਾਧਾ ਕਰ ਦਿੱਤਾ ਹੈ, ਜਿਸ ਨੂੰ ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਹੋਰ ਵਧਾਏ ਜਾਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਮਾਹਰਾਂ ਅਤੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਖੁਦ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਵਿਦੇਸ਼ੀ ਵਿਦਿਆਰਥੀ ਆਸਟ੍ਰੇਲੀਆ ਦੀ ਲਗਭਗ 55 ਅਰਬ ਡਾਲਰ ਦੀ ਸਿੱਖਿਆ ਆਰਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ ਅਤੇ ਇਸ ਸਖ਼ਤੀ ਕਾਰਨ ਉੱਥੋਂ ਦੇ ਸਥਾਨਕ ਬਾਜ਼ਾਰਾਂ ਵਿੱਚ ਲੱਖਾਂ ਨੌਕਰੀਆਂ ‘ਤੇ ਵੀ ਮਾੜਾ ਅਸਰ ਪੈ ਸਕਦਾ ਹੈ।
ਆਸਟ੍ਰੇਲੀਆ ਸਰਕਾਰ ਵੱਲੋਂ ਕੀਤੇ ਗਏ 7 ਮੁੱਖ ਬਦਲਾਅ
ਵੀਜ਼ਾ ਫੀਸਾਂ ਵਿੱਚ ਮੋਟਾ ਵਾਧਾ: 1 ਜੁਲਾਈ 2026 ਤੋਂ ਸਟੂਡੈਂਟ ਵੀਜ਼ਾ (ਸਬਕਲਾਸ-500) ਦੀ ਫੀਸ ਵਧਾ ਕੇ 2,500 AUD ਕਰ ਦਿੱਤੀ ਗਈ ਹੈ, ਜੋ ਕਿ ਸਾਲ 2025 ਵਿੱਚ 2,000 AUD ਸੀ।
ਇਹ ਵੀ ਪੜ੍ਹੋ
ਭਾਰਤ ‘ਹਾਈ-ਰਿਸਕ’ ਕੈਟਾਗਰੀ ਵਿੱਚ ਸ਼ਾਮਲ: ਆਸਟ੍ਰੇਲੀਆਈ ਸਰਕਾਰ ਨੇ ਜਨਵਰੀ 2026 ਤੋਂ ਭਾਰਤ ਨੂੰ ਸਟੂਡੈਂਟ ਵੀਜ਼ਾ ਲਈ ‘ਹਾਈ-ਰਿਸਕ’ (ਐਵੀਡੈਂਸ ਲੈਵਲ 3) ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਹੁਣ ਭਾਰਤੀ ਵਿਦਿਆਰਥੀਆਂ ਦੇ ਬੈਂਕ ਬੈਲੇਂਸ, ਇਨਕਮ ਪਰੂਫ਼ ਅਤੇ ਪੜ੍ਹਾਈ ਦੇ ਦਸਤਾਵੇਜ਼ਾਂ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਕਾਰਨ ਵੀਜ਼ਾ ਰਿਜੈਕਸ਼ਨ ਦੀ ਦਰ ਬਹੁਤ ਵੱਧ ਗਈ ਹੈ।
ਫ਼ੰਡ ਦਿਖਾਉਣ ਦੇ ਨਵੇਂ ਨਿਯਮ: ਹੁਣ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਰਹਿਣ ਦੇ ਖਰਚੇ ਵਜੋਂ ਸਾਲਾਨਾ 29,710 AUD ਦਾ ਫ਼ੰਡ ਦਿਖਾਉਣਾ ਲਾਜ਼ਮੀ ਹੋਵੇਗਾ। ਕਾਲਜ ਦੀ ਫੀਸ ਅਤੇ ਆਉਣ-ਜਾਣ ਦੀਆਂ ਹਵਾਈ ਟਿਕਟਾਂ ਦਾ ਖਰਚਾ ਇਸ ਤੋਂ ਵੱਖਰਾ ਦਿਖਾਉਣਾ ਪਵੇਗਾ।
IELTS ਦੇ ਨਿਯਮ ਸਖ਼ਤ: ਸਟੂਡੈਂਟ ਵੀਜ਼ਾ ਲਈ ਘੱਟੋ-ਘੱਟ IELTS ਸਕੋਰ ਵਧਾ ਕੇ 6.0 ਬੈਂਡ ਕਰ ਦਿੱਤਾ ਗਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਘਰ ਬੈਠ ਕੇ ਦਿੱਤੇ ਜਾਣ ਵਾਲੇ ਟੈਸਟ ਜਿਵੇਂ ‘ਆਈਲੈਟਸ ਆਨਲਾਈਨ’ ਜਾਂ ‘TOEFL iBT ਹੋਮ ਐਡੀਸ਼ਨ’ ਸਵੀਕਾਰ ਨਹੀਂ ਕੀਤੇ ਜਾਣਗੇ। ਵਿਦਿਆਰਥੀਆਂ ਨੂੰ ਸੈਂਟਰ ‘ਤੇ ਜਾ ਕੇ ਹੀ ਪ੍ਰੀਖਿਆ ਦੇਣੀ ਪਵੇਗੀ।
ਜੈਨੂਇਨ ਸਟੂਡੈਂਟ ਰਿਕੁਆਇਰਮੈਂਟ: ਪੁਰਾਣੇ ਜੈਨੂਇਨ ਟੈਂਪਰੇਰੀ ਐਂਟਰੈਂਟ ਨਿਯਮ ਨੂੰ ਖ਼ਤਮ ਕਰਕੇ ਹੁਣ ‘ਜੈਨੂਇਨ ਸਟੂਡੈਂਟ ਰਿਕੁਆਇਰਮੈਂਟ’ ਲਾਗੂ ਕੀਤੀ ਗਈ ਹੈ। ਇਸ ਤਹਿਤ ਵਿਦਿਆਰਥੀਆਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਇੱਕੋ-ਇੱਕ ਮਕਸਦ ਸਿਰਫ਼ ਪੜ੍ਹਾਈ ਕਰਨਾ ਹੈ, ਨਾ ਕਿ ਉੱਥੇ ਪੱਕੇ ਤੌਰ ‘ਤੇ ਰਹਿ ਕੇ ਨੌਕਰੀ ਲੱਭਣਾ।
ਦੇਸ਼ ਦੇ ਅੰਦਰ ਵੀਜ਼ਾ ਬਦਲਣ ‘ਤੇ ਮੁਕੰਮਲ ਰੋਕ: ਹੁਣ ਕੋਈ ਵੀ ਵਿਦੇਸ਼ੀ ਨਾਗਰਿਕ ਟੂਰਿਸਟ ਵੀਜ਼ਾ ਜਾਂ ਟੈਂਪਰੇਰੀ ਗ੍ਰੈਜੂਏਟ ਵੀਜ਼ਾ ‘ਤੇ ਆਸਟ੍ਰੇਲੀਆ ਜਾ ਕੇ ਉਸ ਨੂੰ ਸਟੂਡੈਂਟ ਵੀਜ਼ਾ ਵਿੱਚ ਤਬਦੀਲ ਨਹੀਂ ਕਰਵਾ ਸਕੇਗਾ। ਇਸ ਦੇ ਲਈ ਵਿਦਿਆਰਥੀ ਨੂੰ ਆਪਣੇ ਦੇਸ਼ ਵਾਪਸ ਆ ਕੇ ਹੀ ਨਵੀਂ ਐਪਲੀਕੇਸ਼ਨ ਲਗਾਉਣੀ ਪਵੇਗੀ।
ਗ੍ਰੈਜੂਏਟ ਵੀਜ਼ਾ ਵਿੱਚ ਉਮਰ ਅਤੇ ਫੀਸ ਬਦਲਾਅ: ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਮਿਲਣ ਵਾਲੇ ਟੈਂਪਰੇਰੀ ਗ੍ਰੈਜੂਏਟ ਵੀਜ਼ਾ (485) ਲਈ ਅਪਲਾਈ ਕਰਨ ਦੀ ਵੱਧ ਤੋਂ ਵੱਧ ਉਮਰ ਸੀਮਾ 50 ਸਾਲ ਤੋਂ ਘਟਾ ਕੇ 35 ਸਾਲ ਕਰ ਦਿੱਤੀ ਗਈ ਹੈ। ਨਾਲ ਹੀ 1 ਜੁਲਾਈ 2026 ਤੋਂ ਇਸ ਵੀਜ਼ਾ ਦੀ ਫੀਸ ਵਧਾ ਕੇ 5,750 AUD ਕਰ ਦਿੱਤੀ ਗਈ ਹੈ ਅਤੇ ਇਸ ਲਈ ਲੋੜੀਂਦਾ IELTS ਸਕੋਰ ਵੀ ਹੁਣ 6.5 ਬੈਂਡ ਹੋਣਾ ਚਾਹੀਦਾ ਹੈ।
ਕੰਮ ਕਰਨ ਦੇ ਅਧਿਕਾਰਾਂ ਵਿੱਚ ਮਿਲੀ ਰਾਹਤ
ਭਾਵੇਂ ਵੀਜ਼ਾ ਨਿਯਮਾਂ ਨੂੰ ਬਹੁਤ ਸਖ਼ਤ ਕਰ ਦਿੱਤਾ ਗਿਆ ਹੈ, ਪਰ ਵਿਦਿਆਰਥੀਆਂ ਨੂੰ ਕੰਮ ਕਰਨ ਦੇ ਮਾਮਲੇ ਵਿੱਚ ਪੁਰਾਣੀ ਰਾਹਤ ਬਰਕਰਾਰ ਰੱਖੀ ਗਈ ਹੈ। ਨਵੇਂ ਨਿਯਮਾਂ ਮੁਤਾਬਕ ਵੀ ਵਿਦਿਆਰਥੀ ਆਪਣੀ ਪੜ੍ਹਾਈ ਦੇ ਦੌਰਾਨ ਹਰ ਦੋ ਹਫ਼ਤਿਆਂ ਵਿੱਚ 48 ਘੰਟੇ ਕੰਮ ਕਰ ਸਕਦੇ ਹਨ, ਜਦੋਂ ਕਿ ਕਾਲਜ/ਯੂਨੀਵਰਸਿਟੀ ਦੀਆਂ ਛੁੱਟੀਆਂ ਦੌਰਾਨ ਉਨ੍ਹਾਂ ਨੂੰ ਅਨਲਿਮਟਿਡ ਕੰਮ ਕਰਨ ਦੀ ਖੁੱਲ੍ਹ ਮਿਲਦੀ ਰਹੇਗੀ।
