9/11 ਦੇ ਹਮਲੇ ‘ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਜੰਲੀ, ਵੱਡੀ ਗਿਣਤੀ ‘ਚ ਪਹੁੰਚਿਆ ਸਿੱਖ ਭਾਈਚਾਰਾ
ਇਹਨਾਂ ਟਾਵਰਾਂ ਦੀਆਂ ਇਮਾਰਤਾਂ ਵਿੱਚ ਅਤੇ ਆਲੇ-ਦੁਆਲੇ 2600 ਤੋਂ ਵੱਧ ਲੋਕ ਮਾਰੇ ਗਏ ਸਨ ਜਦੋਂ ਅੱਤਵਾਦੀਆਂ ਨੇ ਹਵਾਈ ਜਹਾਜ਼ਾਂ ਨੂੰ ਅਗਵਾ ਕੀਤਾ ਅਤੇ ਟਾਵਰਾਂ ਨਾਲ ਟਕਰਾਅ ਦਿੱਤਾ। 186 ਲੋਕ ਪੈਂਟਾਗਨ ਵਿਖੇ ਜਹਾਜ਼ ਨਾਲ ਕੀਤੇ ਹਮਲੇ ਅਤੇ 40 ਪੈਨਸਿਲਵੇਨੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਸਨ।
Annual ceremony to remember victims of 2001 Attacks at United States
11 ਸਤੰਬਰ,2001 ਨੂੰ ਨਿਉਯਾਰਕ ਵਿਖੇ ਵਰਲਡ ਟਰੇਡ ਸੈਂਟਰ ਟਾਵਰਾਂ ਅਤੇ ਪੈਂਟਾਗਨ ‘ਤੇ ਹੋਏ ਅੱਤਵਾਦੀ ਹਮਲਿਆਂ ਦੀ 22ਵੀਂ ਵਰ੍ਹੇਗੰਢ ਮਨਾਉਂਦੇ ਹੋਏ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲੱਗਦੇ ਬੀਵਰਕ੍ਰੀਕ ਸ਼ਹਿਰ ਦੇ 9/11 ਮੈਮੋਰੀਅਲ ਵਿਖੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕਾਂ ਨਾਲ ਮਿਲਕੇ ਸ਼ਰਧਾਂਜਲੀ ਦਿੱਤੀ। ਸਮਾਰੋਹ ਵਿੱਚ ਯਾਦਗਾਰ ਉੱਤੇ ਝੰਡਾ ਨੀਵਾਂ ਕੀਤਾ ਗਿਆ,ਫੌਜ ਦੇ ਜਵਾਨਾਂ ਵੱਲੋਂ ਫੁੱਲ ਚੜਾਏ ਗਏ,ਰਾਸ਼ਟਰੀ ਗੀਤ ਗਾਇਆ ਗਿਆ। ਇੱਕ ਰਸਮੀ ਘੰਟੀ ਵਜਾਈ ਗਈ ਅਤੇ ਚਾਰ ਜਹਾਜ਼ਾਂ ਵੱਲੋਂ ਫਲਾਈਓਵਰ ਕਰਤੇ ਸ਼ਰਧਾਂਜਲੀ ਦਿੱਤੀ ਗਈ। ਬੀਵਰਕ੍ਰੀਕ ਦੇ ਮੇਅਰ ਬੌਬ ਸਟੋਨ ਨੇ ਸ਼ਰਧਾਲੀ ਮਸਾਰੋਹ ਮੌਤੇ ਸਪੀਚ ਦਿੱਤੀ।
ਸਿੱਖ ਭਾਈਚਾਰੇ ਦੀ ਵੱਡੀ ਸ਼ਮੂਲੀਅਤ
ਇਸ ਸਮਾਗਮ ਵਿੱਚ ਪਹੁੰਚੇ ਸਿੱਖ ਭਾਈਚਾਰੇ ਦੇ ਵਰਕਰ ਸਮੀਪ ਸਿੰਘ ਗੁਮਟਲਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਬੀਵਰਕ੍ਰੀਕ ਦੇ 9/11 ਮੈਮੋਰੀਅਲ ਵਿਖੇ ਕੀਤਾ ਜਾਂਦਾ ਹੈ ਤਾਂ ਜੋ ਉਸ ਦਿਨ ਹੋਇਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਸਕੇ। ਬੀਵਰਕ੍ਰੀਕ ਦੇ ਇਸ 9/11 ਮੈਮੋਰੀਅਲ ਵਿੱਚ ਸਟੀਲ ਦਾ ਇੱਕ 25 ਫੁੱਟ ਉੱਚਾ ਮੁੜਿਆ ਹੋਇਆ ਪਿਲਰ ਸਥਾਪਿਤ ਕੀਤਾ ਗਿਆ ਹੈ,ਜੋ ਹਮਲੇ ਤੋਂ ਪਹਿਲਾਂ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦੀਆਂ 10ਵੀਂ ਅਤੇ 105ਵੀਂ ਮੰਜ਼ਿਲਾਂ ਦੇ ਵਿਚਕਾਰ ਲੱਗਾ ਹੋਇਆ ਸੀ। ਇਸ ਟੁਕੜੇ ਨੂੰ ਫਾਇਰ ਬ੍ਰਿਗੇਡ ਦੇ ਅਧਿਕਾਰੀ ਬੀਵਰਕ੍ਰੀਕ ਵਿੱਚ ਲੈ ਕੇ ਆਏ ਸਨ।
ਕੁਰਬਾਨੀਆਂ ਨੂੰ ਕੀਤਾ ਜਾਂਦਾ ਹੈ ਯਾਦ
ਗੁਮਟਾਲਾ ਨੇ ਦੱਸਿਆ- “ਅਸੀਂ ਇਸ ਸਮਾਰੋਹ ਵਿੱਚ ਉਨ੍ਹਾਂ ਰੁਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਇਹਨਾਂ ਹਮਲਿਆਂ ਵਿੱਚ ਜਾਣ ਗੁਆਈ ਅਤੇ ਇਸ ਵਿੱਚ ਅੱਗ ਬੁਝਾਊ ਅਮਲਾ ਪੁਲਿਸ ਅਫਸਰ ਅਤੇ ਡਾਕਟਰੀ ਸੇਵਾਵਾਂ ਦੇਣ ਵਾਲਿਆਂ ਦਾ ਸਟਾਫ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਉਹ ਫੌਜੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਦਿਲੋਂ ਸਨਮਾਨ ਕਰਦੇ ਹਾਨ ਜਿਨ੍ਹਾਂ ਦੇ ਅਜ਼ੀਜ਼ ਉਨ੍ਹਾਂ ਤੋਂ ਦੂਰ ਹੋ ਗਏ ਹਨ।”
ਸਮਾਗਮ ਵਿੱਚ ਬਲਬੀਰ ਸਿੰਘ ਸੋਢੀ ਨੂੰ ਦਿੱਤੀ ਜਾਂਦੀ ਹੈ ਸ਼ਰਧਾਜੰਲੀ
ਇਸ ਹਮਲੇ ਤੋਂ ਚਾਰ ਦਿਨ ਬਾਅਦ ਬਲਬੀਰ ਸਿੰਘ ਦਾ ਮੀਸਾ,ਐਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਗੋਲੀ ਨਾਲ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਇਸ ਲਈ ਇਸ ਯਾਦਗਾਰੀ ਦਿਨ ਨੂੰ ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਉਸ ਸਮੇਂ ਹਮਲਾਵਰ 11 ਸਤੰਬਰ ਦੇ ਹਮਲਿਆਂ ਦਾ ਬਦਲਾ ਲੈਣ ਲਈ ਮੁਸਲਮਾਨਾਂ ਨੂੰ ਮਾਰਨਾ ਚਾਹੁੰਦਾ ਸੀ। ਇਹ 9/ 11 ਦੇ ਹਮਲੇ ਤੋਂ ਬਾਅਦ ਦਾ ਪਹਿਲਾ ਘਾਤਕ ਨਫ਼ਰਤੀ ਅਪਰਾਧ ਸੀ। ਇਸ ਤੋਂ ਬਾਅਦ ਸਿੱਖਾਂ,ਮੁਸਲਮਾਨਾਂ,ਦੱਖਣੀ ਏਸ਼ੀਆਈ ਅਥੇ ਹੋਰਨਾਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਦੀ ਇੱਕ ਲਹਿਰ ਦੀ ਸ਼ੁਰੂਆਤ ਹੋਈ।