AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Indian students in Canada: ਪਿਓ ਨੇ ਸਾਰੀ ਕਮਾਈ ਲਗਾਕੇ ਬੇਟੀ ਨੂੰ ਭੇਜਿਆ ਕੈਨੇਡਾ, ਹੁਣ ਡਿਪੋਰਟ ਕਰਨ ਦੀ ਲਟਕੀ ਤਲਵਾਰ

ਪੀੜਤ ਲੜਕੀ ਦੇ ਪਿਤਾ ਜਗਤਾਰ ਦਾ ਕਹਿਣਾ ਹੈ ਕਿ ਸਾਰਾ ਕਸੂਰ ਜਲੰਧਰ ਦੇ ਏਜੰਟ ਬ੍ਰਿਜੇਸ਼ ਮਿਸ਼ਰਾ ਦਾ ਹੈ, ਜਿਸ ਨੇ ਸਰਕਾਰੀ ਕਾਲਜ 'ਚ ਆਫਰ ਲੈਟਰ ਭੇਜ ਕੇ ਬਾਅਦ 'ਚ ਉਸ ਦੀ ਬੇਟੀ ਨੂੰ ਧੋਖੇ ਨਾਲ ਪ੍ਰਾਈਵੇਟ ਕਾਲਜ 'ਚ ਭੇਜ ਦਿੱਤਾ, ਜਿਸ ਕਾਰਨ ਧੋਖੇਬਾਜ ਏਜੰਟ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

Indian students in Canada: ਪਿਓ ਨੇ ਸਾਰੀ ਕਮਾਈ ਲਗਾਕੇ ਬੇਟੀ ਨੂੰ ਭੇਜਿਆ ਕੈਨੇਡਾ, ਹੁਣ ਡਿਪੋਰਟ ਕਰਨ ਦੀ ਲਟਕੀ ਤਲਵਾਰ
davinder-kumar-jalandhar
| Updated On: 11 Jun 2023 18:57 PM IST
Share
ਜਲੰਧਰ। ਸ਼ਾਹਕੋਟ ਸ਼ਹਿਰ ਦੀ ਇੱਕ ਛੋਟੀ ਜਿਹੀ ਗਲੀ ਵਿੱਚ ਦਰਜ਼ੀ ਦੀ ਦੁਕਾਨ ਚਲਾਉਣ ਵਾਲਾ ਜਗਤਾਰ ਚੰਦ ਇਨ੍ਹੀਂ ਦਿਨੀਂ ਦੁਬਿਧਾ ਵਿੱਚ ਹੈ। ਤਿੰਨ ਧੀਆਂ ਅਤੇ ਇੱਕ ਪੁੱਤਰ ਦੇ ਪਿਤਾ ਜਗਤਾਰ ਨੇ 2017 ਵਿੱਚ ਆਪਣੀ ਸਭ ਤੋਂ ਛੋਟੀ ਧੀ ਨੂੰ ਇਸ ਉਮੀਦ ਵਿੱਚ ਲੱਖਾਂ ਦਾ ਕਰਜ਼ਾ ਲੈ ਕੇ ਕੈਨੇਡਾ (Canada) ਭੇਜਿਆ ਕਿ ਗਰੀਬੀ ਦੂਰ ਹੋ ਜਾਵੇਗੀ। ਪਰ ਜਦੋਂ ਦੋ ਪੈਸੇ ਕਮਾਉਣ ਦਾ ਮੌਕਾ ਆਇਆ ਤਾਂ ਕੈਨੇਡੀਅਨ ਸਰਕਾਰ ਨੇ 700 ਦੇ ਕਰੀਬ ਬੱਚਿਆਂ ਨੂੰ ਇਹ ਕਹਿ ਕੇ ਪੀਆਰ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਜਮ੍ਹਾਂ ਕਰਵਾਏ ਗਏ ਕਾਗਜ਼ਾਤ ਜਾਅਲੀ ਹਨ। ਹੁਣ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਸਮੱਸਿਆ ਕਿਵੇਂ ਹੱਲ ਹੋਵੇਗੀ। ਜਦੋਂ ਤੋਂ ਕੈਨੇਡਾ ਤੋਂ 700 ਦੇ ਕਰੀਬ ਬੱਚਿਆਂ ਨੂੰ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਉਦੋਂ ਤੋਂ ਪੰਜਾਬ (Punjab) ਦੇ ਕਈ ਘਰਾਂ ਵਿੱਚ ਸੰਨਾਟਾ ਛਾ ਗਿਆ ਹੈ।

‘ਏਜੰਟ ਨੇ ਕੀਤਾ ਕੁੜੀ ਨਾਲ ਧੋਖਾ’

ਕੁੱਝ ਅਜਿਹਾ ਹੀ ਹਾਲ ਸ਼ਾਹਕੋਟ (Shahkot) ਦੇ ਪਿੰਡ ਮੀਆਂ ਵਾਲਾ ਮੌਲਵੀਆਂ ਦੇ ਰਹਿਣ ਵਾਲੇ ਜਗਤਾਰ ਦੇ ਪਰਿਵਾਰਕ ਮੈਂਬਰਾਂ ਦਾ ਹੈ। ਹੁਣ ਇਸ ਮਾਮਲੇ ‘ਚ ਜਗਤਾਰ ਦਾ ਕਹਿਣਾ ਹੈ ਕਿ ਸਾਰਾ ਕਸੂਰ ਜਲੰਧਰ ਦੇ ਏਜੰਟ ਬ੍ਰਿਜੇਸ਼ ਮਿਸ਼ਰਾ ਦਾ ਹੈ, ਜਿਸ ਨੇ ਸਰਕਾਰੀ ਕਾਲਜ ‘ਚ ਆਫਰ ਲੈਟਰ ਭੇਜ ਕੇ ਬਾਅਦ ‘ਚ ਉਸ ਦੀ ਬੇਟੀ ਨੂੰ ਧੋਖੇ ਨਾਲ ਪ੍ਰਾਈਵੇਟ ਕਾਲਜ ‘ਚ ਭੇਜ ਦਿੱਤਾ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਮਾਸੂਮ ਬੱਚਿਆਂ ਦਾ।

‘ਇਮੀਗ੍ਰੇਸ਼ਨ ਅਫਸਰ ‘ਤੇ ਕੀਤੀ ਜਾਵੇ ਕਾਰਵਾਈ’

ਦੂਜੇ ਪਾਸੇ ਕੈਨੇਡਾ ‘ਚ ਚੰਗੇ ਭਵਿੱਖ ਦੀ ਭਾਲ ‘ਚ ਗਈ ਜਗਤਾਰ ਦੀ ਬੇਟੀ ਡਿੰਪਲ ਦਾ ਵੀ ਕਹਿਣਾ ਹੈ ਕਿ ਇਹ ਏਜੰਟ ਦੀ ਗਲਤੀ ਹੈ, ਉਸ ਨੇ ਧੋਖਾਧੜੀ ਕੀਤੀ ਹੈ, ਅਸੀਂ ਸਾਰੇ ਨਿਯਮਾਂ ਦੇ ਤਹਿਤ ਪੜ੍ਹਾਈ ਕੀਤੀ ਅਤੇ ਵਰਕ ਪਰਮਿਟ ‘ਤੇ ਕੰਮ ਕੀਤਾ। ਮੈਂ ਸਹੀ ਸਮਾਂ ਆਉਣ ‘ਤੇ ਹੀ ਪੀਆਰ (PR) ਲਈ ਅਪਲਾਈ ਕੀਤਾ ਸੀ ਪਰ ਉਦੋਂ ਮੈਨੂੰ ਆਪਣੇ ਨਾਲ ਹੋਏ ਧੋਖੇ ਦਾ ਪਤਾ ਲੱਗਾ। ਹੁਣ ਜਿੱਥੇ ਉਹ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਬ੍ਰਜੇਸ਼ ਮਿਸ਼ਰਾ ਨੂੰ ਲੱਭ ਕੇ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਬੱਚਿਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਉੱਥੇ ਹੀ ਉਹ ਕੈਨੇਡਾ ਸਰਕਾਰ ਤੋਂ ਵੀ ਮੰਗ ਕਰਦੀ ਹੈ ਕਿ ਕਾਗ਼ਜ਼ਾਂ ਦੀ ਜਾਂਚ ਵਿੱਚ ਲਾਪਰਵਾਹੀ ਵਰਤਣ ਵਾਲੇ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਕਾਬੂ ਕੀਤਾ ਜਾਵੇ। ਉਸ ਸਮੇਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

‘PR ਲਈ ਅਪਲਾਈ ਕੀਤਾ ਤਾਂ ਮਿਲੀ ਜਾਣਕਾਰੀ’

ਭਾਵੇਂ ਦੇਸ਼ ਦੇ ਬੱਚਿਆਂ ਵਿੱਚ ਵਿਦੇਸ਼ ਜਾਣ ਦੀ ਇੱਛਾ ਬਹੁਤ ਪ੍ਰਬਲ ਹੈ ਪਰ ਪੰਜਾਬ ਵਿੱਚ ਇਹ ਇੱਛਾ ਜ਼ਿਆਦਾ ਹੈ। ਪੰਜਾਬ ਵਿੱਚ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਮੁੰਡਿਆਂ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਜਿਹੜੇ ਘਰੋਂ ਅਮੀਰ ਹਨ ਪਰ ਪੜ੍ਹਾਈ ਵਿੱਚ ਜ਼ੀਰੋ ਹਨ, ਏਜੰਟਾਂ ਨੂੰ ਅਜਿਹੀਆਂ ਕੁੜੀਆਂ ਮਿਲ ਜਾਂਦੀਆਂ ਹਨ ਜੋ ਪੜ੍ਹਾਈ ਵਿੱਚ ਤੇਜ਼ ਹਨ ਪਰ ਪੈਸੇ ਪੱਖੋਂ ਕਮਜ਼ੋਰ ਹਨ। ਅਜਿਹਾ ਹੀ ਮਾਮਲਾ ਡਿੰਪਲ ਦਾ ਵੀ ਜਾਪਦਾ ਹੈ, ਜਿਸ ਦੇ ਜਾਣ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਵੀ ਵਿਆਹ ਕਰਵਾ ਲਿਆ ਸੀ ਅਤੇ ਤੈਅ ਸਮੇਂ ‘ਤੇ ਆਪਣੇ ਅਤੇ ਆਪਣੇ ਪਤੀ ਲਈ ਪੀਆਰ ਲਈ ਅਪਲਾਈ ਕੀਤਾ ਸੀ ਪਰ ਹੁਣ ਜਾਅਲੀ ਕਾਗਜ਼ਾਂ ਦਾ ਮਾਮਲਾ ਸਾਹਮਣੇ ਆਇ ਗਿਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...