ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੰਮ੍ਰਿਤਸਰ ‘ਚ ਜੰਮੇ, ਕੈਨੇਡਾ ‘ਚ ਸ਼ੈੱਫ ਬਣ ਕੇ ਛਾਏ ਵਿਕਰਮ ਵਿਜ, ਜਿਨ੍ਹਾਂ ਦਾ ਖਾਣਾ ਖਾਉਣ ਲਈ ਲਾਈਨ ‘ਚ ਲੱਗਦੇ ਨੇ ਟੌਮ ਕਰੂਜ਼

ਵੈਨਕੂਵਰ ਸਨ ਦੀ ਇਕ ਰਿਪੋਰਟ ਮੁਤਾਬਕ ਹਾਲੀਵੁੱਡ ਸਟਾਰ ਟੌਮ ਕਰੂਜ਼, ਫੇਸਬੁੱਕ ਬੌਸ ਮਾਰਕ ਜ਼ੁਕਰਬਰਗ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਉਨ੍ਹਾਂ ਦੇ ਪਕਵਾਨਾਂ ਨੂੰ ਪਸੰਦ ਕਰਨ ਵਾਲਿਆਂ 'ਚ ਸ਼ਾਮਲ ਹਨ।

ਅੰਮ੍ਰਿਤਸਰ 'ਚ ਜੰਮੇ, ਕੈਨੇਡਾ 'ਚ ਸ਼ੈੱਫ ਬਣ ਕੇ ਛਾਏ ਵਿਕਰਮ ਵਿਜ, ਜਿਨ੍ਹਾਂ ਦਾ ਖਾਣਾ ਖਾਉਣ ਲਈ ਲਾਈਨ 'ਚ ਲੱਗਦੇ ਨੇ ਟੌਮ ਕਰੂਜ਼
Follow Us
tv9-punjabi
| Published: 20 Jun 2023 16:25 PM IST
Vikram Vij success story: ਭਾਰਤ ਵਿੱਚ ਜਨਮੇ ਵਿਕਰਮ ਵਿਜ (Vikram Vij) ਦੀ ਗੱਲ ਕਰੀਏ ਤਾਂ ਉਹ ਦੁਨੀਆ ਦੇ ਸਭ ਤੋਂ ਅਮੀਰ ਸ਼ੈੱਫਾਂ ਵਿੱਚ ਗਿਣੇ ਜਾਂਦੇ ਹਨ। ਉਹ ਕਈ ਕਾਰੋਬਾਰਾਂ ਅਤੇ ਰੈਸਟੋਰੈਂਟਾਂ ਦਾ ਮਾਲਕ ਹੈ। ਉਨ੍ਹਾਂ ਦਾ ਡੰਕਾ ਸਾਰੀ ਦੁਨੀਆਂ ਵਿਚ ਵੱਜਦਾ ਹੈ। ਸ਼ੈੱਫ ਹੋਣ ਦੇ ਨਾਲ-ਨਾਲ ਉਹ ਲੇਖਕ ਵੀ ਹਨ। ਪੰਜਾਬ ਦੇ ਅੰਮ੍ਰਿਤਸਰ ਵਿੱਚ ਜੰਮੇ ਮੁੰਬਈ ਅਤੇ ਦਿੱਲੀ ਵਿੱਚ ਵੱਡੇ ਹੋਏ ਵਿਕਰਮ ਵਿੱਜ ਨੂੰ ਇੱਥੇ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਅੱਜ ਅਸੀਂ ਤੁਹਾਨੂੰ ਬ੍ਰਾਂਡ ਸਟੋਰੀ ‘ਚ ਵਿਕਰਮ ਵਿਜ ਦੀ ਸਫਲਤਾ ਦੀ ਕਹਾਣੀ ਦੱਸਾਂਗੇ, ਜੋ ਕਾਫੀ ਪ੍ਰਭਾਵਸ਼ਾਲੀ ਹੈ। ਜਦੋਂ ਵਿਜ ਘਰੋਂ ਨਿਕਲੇ ਤਾਂ ਉਨ੍ਹਾਂ ਕੋਲ ਇੱਕ ਟਿਕਟ ਅਤੇ ਇੱਕ ਸੂਟਕੇਸ ਸੀ, ਜਿਸ ਵਿੱਚ ਉਸ ਦੀ ਮਾਂਦੇ ਬਣਾਏ ਕੁਝ ਮਸਾਲੇ ਸਨ।

ਵਿਜ ਨੂੰ ਕਿਵੇਂ ਮਿਲੀ ਸਫਲਤਾ?

ਵਿਕਰਮ ਵਿੱਜ ਦੀ ਕਹਾਣੀ ਆਸਟਰੀਆ ਵਿੱਚ ਇੱਕ ਹੋਟਲ ਪ੍ਰਬੰਧਨ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ। ਪਹਿਲਾਂ ਤਾਂ ਉਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਹੁੰਦੇ ਸਨ। ਇਸ ਤੋਂ ਬਾਅਦ ਵਿਜ ਨੂੰ ਐਲਪਸ ਵਿੱਚ ਸਥਿਤ ਇੱਕ ਲਗਜ਼ਰੀ ਹੋਟਲ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਸੀ। ਇੱਥੇ ਉਨ੍ਹਾਂ ਨੂੰ ਵੱਡੀ ਸਫਲਤਾ ਮਿਲੀ। ਵਿਜ ਦੇ ਪਕਵਾਨ ਤੋਂ ਪ੍ਰਭਾਵਿਤ ਹੋ ਕੇ, ਇੱਕ ਟਾਪ ਐਗਜ਼ੀਕਿਊਟਿਵ ਨੇ ਉਨ੍ਹਾਂ ਨੂੰ ਕੈਨੇਡਾ ਵਿੱਚ ਬੈਂਫ ਸਪ੍ਰਿੰਗਜ਼ ਹੋਟਲ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ। ਇੱਥੇ ਵੀ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਖਾਣੇ ਦਾ ਦੀਵਾਨਾ ਬਣਾ ਲਿਆ।

ਸਾਲ 1994 ਵਿੱਚ ਆਪਣਾ ਵੈਂਚਰ

ਵਿਕਰਮ ਵਿੱਜ ਨੇ ਆਪਣਾ ਪਹਿਲਾ ਵੈਂਚਰ ਸਾਲ 1994 ਵਿੱਚ ਖੋਲ੍ਹਿਆ। ਉਨ੍ਹਾਂ ਨੇ ਇੱਕ ਛੋਟਾ ਰੈਸਟੋਰੈਂਟ ਖੋਲ੍ਹਣ ਤੋਂ ਪਹਿਲਾਂ ਵੈਨਕੂਵਰ ਵਿੱਚ ਕਈ ਰੈਸਟੋਰੈਂਟਾਂ ਵਿੱਚ ਕੰਮ ਕੀਤਾ। ਸਾਲ 1994 ਵਿੱਚ, ਉਨ੍ਹਾਂਨੇ ਆਪਣੀ ਭਵਿੱਖ ਦੀ ਵਪਾਰਕ ਭਾਈਵਾਲ ਮੀਰੂ ਢਾਲਵਾਲਾ ਨਾਲ ਵਿਆਹ ਕਰਵਾ ਲਿਆ। ਇਨ੍ਹਾਂ ਦੋਵਾਂ ਦੀ ਜੋੜੀ ਨੇ ਮਿਲ ਕੇ ਕਈ ਕਾਰੋਬਾਰ ਬਣਾਏ। ਇਸ ਵਿੱਚ ਵਿਜ ਆਨ ਕੈਂਬੀ, ਵਿਜ ਐਟ ਹੋਮ ਕਰੀ ਫੈਕਟਰੀ, ਰੰਗੋਲੀ ਅਤੇ ਮਾਈ ਸ਼ਾਂਤੀ ਪ੍ਰਮੁੱਖ ਹਨ। ਸਾਲ 2012 ‘ਚ ਦੋਵੇਂ ਵੱਖ ਹੋ ਗਏ ਸਨ। ਪਰ ਵਿਕਰਮ ਵਿਜ ਨੇ ਜ਼ਿੰਦਗੀ ਦੇ ਇਸ ਪੜਾਅ ‘ਚੋਂ ਨਿਕਲਦਿਆਂ ਹੋਇਆਂ ਵੀ ਕਾਮਯਾਬੀ ਦੀ ਕਹਾਣੀ ਬਰਕਰਾਰ ਰੱਖੀ।

ਟੌਮ ਕਰੂਜ਼ ਸਮੇਤ ਕਈ ਸਿਤਾਰੇ ਲੱਗਦੇ ਸਨ ਲਾਈਨ ‘ਚ

ਕੈਨੇਡਾ ਵਿੱਚ ਭਾਰਤੀ ਮੂਲ ਦੇ ਟਾਪ ਸ਼ੈੱਫ ਦੁਆਰਾ ਬਣਾਏ ਭੋਜਨ ਦੀ ਬਹੁਤ ਡਿਮਾਂਡ ਰਹਿੰਦੀ ਹੈ। ਵੈਨਕੂਵਰ ਸਨ ਦੀ ਰਿਪੋਰਟ ਮੁਤਾਬਕ, ਹਾਲੀਵੁੱਡ ਸਟਾਰ ਟੌਮ ਕਰੂਜ਼, ਫੇਸਬੁੱਕ ਬੌਸ ਮਾਰਕ ਜ਼ੁਕਰਬਰਗ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸ਼ਾਮਲ ਹਨ। ਇਨ੍ਹਾਂ ਵੱਲੋਂ ਬਣਾਏ ਗਏ ਸੁਆਦਲੇ ਪਕਵਾਨਾਂ ਦਾ ਆਨੰਦ ਲੈਣ ਲਈ ਇਨ੍ਹਾਂ ਲੋਕਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਵਿਜ ਇੱਕ ਨਿਵੇਸ਼ਕ ਵੀ ਹਨ। ਵਿਜ ਨੇ ਕੈਨੇਡੀਅਨ ਰਿਐਲਿਟੀ ਟੀਵੀ ਸ਼ੋਅ ਡਰੈਗਨ ਡੇਨ ਵਿੱਚ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਦੋ ਪੁਰਸਕਾਰ ਜੇਤੂ ਕੁੱਕਬੁੱਕ ਦਾ ਸਹਿ-ਲੇਖਣ ਵੀ ਕੀਤਾ ਹੈ। ਕਈ ਰਿਪੋਰਟਾਂ ਦੇ ਅਨੁਸਾਰ, ਸਾਲ 2023 ਵਿੱਚ 58 ਸਾਲਾ ਵਿਕਰਮ ਵਿਜ ਦੀ ਅਨੁਮਾਨਤ ਕੁੱਲ ਜਾਇਦਾਦ 50 ਮਿਲੀਅਨ ਡਾਲਰ ਤੋਂ ਵੱਧ ਹੈ। ਭਾਰਤੀ ਕਰੰਸੀ ‘ਚ ਗੱਲ ਕਰੀਏ ਤਾਂ ਇਹ 410 ਕਰੋੜ ਰੁਪਏ ਤੋਂ ਜ਼ਿਆਦਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...