ਅਮਰੀਕਾ ਚ ਮਨੁੱਖੀ ਤਸਕਰੀ ਦੇ ਦੋਸ਼ ਚ 5 ਪੰਜਾਬੀਆਂ ਗ੍ਰਿਫਤਾਰ, ਕੈਲੀਫੋਰਨੀਆ ਦੀ ਕੇਰਨ ਕਾਊਂਟੀ ਚ ਆਪ੍ਰੇਸ਼ਨ ਬੈਡ ਬਾਰਬੀ ਤਹਿਤ 23 ਲੋਕ ਕਾਬੂ
ਕੈਲੀਫੋਰਨੀਆ ਦੀ ਕੇਰਨ ਕਾਊਂਟੀ ਚ ਆਪ੍ਰੇਸ਼ਨ ਬੈਡ ਬਾਰਬੀ ਤਹਿਤ 23 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 5 ਪੰਜਾਬੀਆਂ ਦੇ ਨਾਮ ਸ਼ਾਮਲ ਹਨ। ਮਨੁੱਖੀ ਤਸਕਰੀ ਵਿਰੋਧੀ ਮੁਹਿੰਮ ਚਲਾਈ ਗਈ।
ਸ਼ਿਕਾਇਤਾਂ ਮਿਲਣ ਤੋਂ ਬਾਅਦ ਸ਼ੁਰੂ ਕੀਤਾ ‘ਆਪ੍ਰੇਸ਼ਨ ਬੈਡ ਬਾਰਬੀ’
ਕੇਰਨ ਕਾਉਂਟੀ ਵਿੱਚ ਬੇਕਰਸਫੀਲਡ ਲਾਅ ਇਨਫੋਰਸਮੈਂਟ ਦੀ ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਲੀਫੋਰਨੀਆ ਦੇ ਨਿਆਂ ਵਿਭਾਗ ਨੇ ਮਨੁੱਖੀ ਤਸਕਰੀ ਵਿਰੋਧੀ ਮੁਹਿੰਮ ਨੂੰ ‘ਆਪ੍ਰੇਸ਼ਨ ਬੈਡ ਬਾਰਬੀ’ ਦਾ ਨਾਮ ਦਿੱਤਾ ਹੈ। ਇਸ ਕਾਰਵਾਈ ਦੇ ਹਿੱਸੇ ਵਜੋਂ ਫੜੇ ਗਏ ਜ਼ਿਆਦਾਤਰ ਨੌਜਵਾਨ ਕੇਰਨ ਕਾਉਂਟੀ ਦੇ ਹਨ। ਜ਼ਿਲ੍ਹਾ ਅਟਾਰਨੀ ਸਿੰਥੀਆ ਜ਼ਿਮਰ ਨੇ ਕਿਹਾ ਕਿ ਉਸ ਨੂੰ ਮਨੁੱਖੀ ਤਸਕਰੀ ਤੋਂ ਇਲਾਵਾ ਬਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਮਿਲੇ ਹਨ। ਬੱਚਿਆਂ ਕੋਲ ਕੁਝ ਇਤਰਾਜ਼ਯੋਗ ਸਮੱਗਰੀ ਵੀ ਮਿਲੀ। ਜਿਸ ਦੇ ਆਧਾਰ ‘ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਦੋਂ ਮਾਮਲਾ ਵੱਡਾ ਹੋ ਗਿਆ ਤਾਂ ਸਾਰੀਆਂ ਏਜੰਸੀਆਂ ਨੇ ਮਿਲ ਕੇ ਕਾਰਵਾਈ ਕੀਤੀ। ਇਸ ਆਪਰੇਸ਼ਨ ਦੌਰਾਨ 3 ਪੀੜਤਾਂ ਨੂੰ ਵੀ ਬਚਾਇਆ ਗਿਆ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
