ਅਮਰੀਕਾ ਚ ਮਨੁੱਖੀ ਤਸਕਰੀ ਦੇ ਦੋਸ਼ ਚ 5 ਪੰਜਾਬੀਆਂ ਗ੍ਰਿਫਤਾਰ, ਕੈਲੀਫੋਰਨੀਆ ਦੀ ਕੇਰਨ ਕਾਊਂਟੀ ਚ ਆਪ੍ਰੇਸ਼ਨ ਬੈਡ ਬਾਰਬੀ ਤਹਿਤ 23 ਲੋਕ ਕਾਬੂ
ਕੈਲੀਫੋਰਨੀਆ ਦੀ ਕੇਰਨ ਕਾਊਂਟੀ ਚ ਆਪ੍ਰੇਸ਼ਨ ਬੈਡ ਬਾਰਬੀ ਤਹਿਤ 23 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਵਿੱਚੋਂ 5 ਪੰਜਾਬੀਆਂ ਦੇ ਨਾਮ ਸ਼ਾਮਲ ਹਨ। ਮਨੁੱਖੀ ਤਸਕਰੀ ਵਿਰੋਧੀ ਮੁਹਿੰਮ ਚਲਾਈ ਗਈ।

ਅਮਰੀਕਾ ‘ਚ ਮਨੁੱਖੀ ਤਸਕਰੀ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 23 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 23 ਲੋਕਾਂ ਵਿੱਚ 5 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਦਰਅਸਲ, ਯੂਨਾਈਟਿਡ ਸਟੇਟਸ ਸੀਕ੍ਰੇਟ ਸਰਵਿਸ, ਹੋਮਲੈਂਡ ਸਕਿਓਰਿਟੀ, ਐਫਬੀਆਈ ਸਮੇਤ ਹੋਰ ਸੁਰੱਖਿਆ ਏਜੰਸੀਆਂ ਨੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਮੁਹਿੰਮ ਚਲਾਈ ਹੈ।
ਕੈਲੀਫੋਰਨੀਆ ਦੇ ਕੇਰਨ ਕਾਉਂਟੀ ਵਿੱਚ ਚਲਾਈ ਜਾ ਰਹੀ ਇਸ ਮੁਹਿੰਮ ਨੂੰ ਆਪ੍ਰੇਸ਼ਨ ਬੈਡ ਬਾਰਬੀ ਦਾ ਨਾਂ ਦਿੱਤਾ ਗਿਆ ਹੈ। ਦੂਜੇ ਪਾਸੇ ਜਿਨ੍ਹਾਂ 5 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਪੰਜਾਬ ਦੇ ਹਨ। ਇਨ੍ਹਾਂ ਵਿੱਚ 35 ਸਾਲਾ ਜਸਵਿੰਦਰ ਸਿੰਘ, 54 ਸਾਲਾ ਜੋਗਿੰਦਰ ਸਿੰਘ, 54 ਸਾਲਾ ਰਾਜਿੰਦਰਪਾਲ ਸਿੰਘ, 33 ਸਾਲਾ ਨਿਸ਼ਾਨ ਸਿੰਘ ਅਤੇ 44 ਸਾਲਾ ਕਰਨੈਲ ਸਿੰਘ ਸ਼ਾਮਲ ਹਨ।