ਅਰਬ ਦੇਸ਼ਾਂ ਤੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ 17 ਹੋਰ ਕੁੜੀਆਂ ਦੀ ਹੋਈ ਘਰ ਵਾਪਸੀ
ਰਾਜਸਭਾ ਮੈਂਬਰ ਸੰਤ ਯਤਨਾ ਸਦਕਾਂ ਅਰਬ ਦੇਸ਼ਾਂ ਤੋਂ 17 ਹੋਰ ਕੁੜੀਆਂ ਦੀ ਘਰ ਵਾਪਸੀ ਹੋਈ ਹੈ। ਸਾਂਸਦ ਨੇ ਕਿਹਾ ਕਿ ਠੱਗ ਟ੍ਰੈਵਲ ਏਜੰਟਾਂ ਦਾ ਮਾਮਲਾ ਡੀਜੀਪੀ ਕੋਲ ਚੁੱਕਿਆ ਜਾਵੇਗਾ ਤਾਂ ਜੋ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸੀਚੇਵਾਲ ਦਾ ਉਪਰਾਲਿਆਂ ਨਾਲ ਜਿਹੜੀ ਕੁੜੀਆਂ ਹੁਣ ਤੱਕ ਵਾਪਸ ਆਈਆਂ ਹਨ ਉਨ੍ਹਾਂ ਦੀ ਗਿਣਥੀ 48 ਤੱਕ ਪਹੁੰਚ ਗਈ ਹੈ। ਇਨ੍ਹਾਂ ਪੀੜਤ ਲੜਕੀਆਂ ਤੇ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਕੀਤੇ ਜਾ ਰਹੇ ਸਨ
ਪੰਜਾਬ ਨਿਊਜ। ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਮਹੀਨੇ ਵਿੱਚ ਮਸਕਟ ਓਮਾਨ ਤੇ ਇਰਾਕ ਵਿੱਚੋਂ 17 ਕੁੜੀਆਂ ਦੀ ਸੁਰੱਖਿਅਤ ਵਾਪਸੀ ਹੋਈ ਹੈ। ਅਰਬ ਦੇਸ਼ਾਂ ਵਿੱਚ ਇਹ ਕੁੜੀਆਂ ਪਿਛਲੇ 6-7 ਮਹੀਨਿਆਂ ਤੋਂ ਟਰੈਵਲ ਏਜੰਟਾਂ ਦੇ ਚੁੰਗਲ ਵਿੱਚ ਫਸੀਆਂ ਹੋਈਆਂ ਸਨ।
ਹੁਣ ਤੱਕ ਅਰਬ ਦੇਸ਼ਾਂ (Arab countries) ਵਿੱਚੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਿਸ ਲਿਆਂਦੀਆਂ ਲੜਕੀਆਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ। ਇਹਨਾਂ ਤੇ ਤਰ੍ਹਾਂ-ਤਰ੍ਹਾਂ ਤੇ ਤਸ਼ਦੱਦ ਕੀਤੇ ਜਾ ਰਹੇ ਸਨ। ਵਾਪਿਸ ਪਰਤੀਆਂ ਇਹਨਾਂ ਲੜਕੀਆਂ ਦਾ ਆਪਣੇ ਪਰਿਵਾਰਾਂ ਵਿੱਚ ਪਰਤਣ ਤੇ ਖੁਸ਼ੀ ਦਾ ਕੋਈ ਠਿਕਾਣਾ ਨਹੀ ਸੀ।
ਪੀੜਤ ਲੜਕੀਆਂ ਦੀ ਇਹ ਹੈ ਦੁੱਖਭਰੀ ਕਹਾਣੀ
ਦੇਸ਼ ਪਰਤੀਆਂ ਇਹਨਾਂ 17 ਕੁੜੀਆਂ ਵਿੱਚ ਇੱਕ ਕੁੜੀ ਝਾਰਖੰਡ ਦੀ ਹੈ ਤੇ ਬਾਕੀ ਪੰਜਾਬ ਦੀਆਂ ਹਨ। ਇਹਨਾਂ ਵਿੱਚੋਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ (Sultanpur Lodhi) ਪਹੁੰਚੀਆਂ ਤਿੰਨ ਕੁੜੀਆਂ ਨੇ ਆਪਣੇ ਦੁੱਖਾਂ ਦੀ ਦਾਸਤਾਨ ਸੁਣਾਦਿਆਂ ਦੱਸਿਆ ਕਿ ਕਿਵੇਂ ਉਹਨਾਂ ਕੋਲੋਂ ਗੈਰ-ਮਨੁੱਖੀ ਕੰਮ ਕਰਵਾਇਆ ਜਾ ਰਿਹਾ ਸੀ। ਉਹਨਾਂ ਕੋਲੋਂ ਜ਼ਬਰੀ ਵੱਡੇ ਜਾਨਵਰਾਂ ਦਾ ਮਾਸ ਕੱਟਣ ਅਤੇ ਉਹਨਾਂ ਦਾ ਭੋਜਨ ਬਣਾਉਣ ਲਈ ਕਿਹਾ ਜਾਂਦਾ ਸੀ। ਜਿਹੜਾ ਕਿ ਉਹਨਾਂ ਦੇ ਸੁਭਾਅ ਦਾ ਹਿੱਸਾ ਦਾ ਸੀ ਤੇ ਨਾ ਹੀ ਸੱਭਿਆਚਾਰ। ਨਵਾਂ ਸ਼ਹਿਰ, ਅੰਮ੍ਰਿਤਸਰ ਤੇ ਮੁਹਾਲੀ ਜ਼ਿਲ੍ਹਿਆਂ ਤੋਂ ਆਈਆਂ ਇਹਨਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਿ ਉਹ ਆਪਣੀਆਂ ਧੀਆਂ ਨੂੰ ਭੁੱਲ ਕਿ ਵੀ ਮਸਕਟ ਅਤੇ ਇਰਾਕ ਵਰਗੇ ਮੁਲਕਾਂ ਵਿੱਚ ਨਾ ਭੇਜਣ।
‘ਲੱਤ ਟੁੱਟ ਗਈ ਫੇਰ ਵੀ ਮੇਰੇ ਕੋਲੋਂ ਕਰਵਾਉਂਦੇ ਸਨ ਕੰਮ’
ਵਾਪਿਸ ਆਈਆਂ ਇਹਨਾਂ ਲੜਕੀਆਂ ਵਿੱਚੋਂ ਨਵਾਂ ਸ਼ਹਿਰ ਜਿਲ੍ਹੇ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਮਸਕਟ ਵਿੱਚ ਜਿੱਥੇ ਉਹ ਕੰਮ ਵਿੱਚ ਕਰਦੀ ਸੀ ਉੱਥੇ ਤਿਲਕ ਕਿ ਡਿੱਗ ਪਈ ਸੀ ਤੇ ਉਸਦੀ ਲੱਤ ਟੁੱਟ ਗਈ ਸੀ। ਇਹਨੀ ਤਕਲੀਫ ਹੋਣ ਦੇ ਬਾਵਜੂਦ ਉੱਥੇ ਉਸਦਾ ਕੋਈ ਵੀ ਇਲਾਜ਼ ਨਹੀ ਸੀ ਕਰਾਇਆ ਜਾਂਦਾ ਸਗੋਂ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। ਉੱਥੇ ਸਾਰੀਆਂ ਹੀ ਲੜਕੀਆਂ ਨਾਲ ਅਜਿਹਾ ਵਿਹਾਰ ਕੀਤਾ ਜਾ ਰਿਹਾ ਸੀ ਕਿ ਜੇਕਰ ਉਹ ਬਿਮਾਰ ਹੋ ਜਾਂਦੀਆਂ ਸੀ ਤਾਂ ਉਹਨਾਂ ਦਾ ਕੋਈ ਵੀ ਇਲਾਜ਼ ਨਹੀ ਸੀ ਕਰਾਇਆ ਜਾਂਦਾ।
ਦੋ ਲੜਕੀਆਂ ਨੇ ਕੀਤੀ ਖੁਦਕੁਸ਼ੀ
ਮੋਹਾਲੀ ਨਾਲ ਸੰਬੰਧਿਤ ਲੜਕੀ ਨੇ ਦੱਸਿਆ ਕਿ ਜੋ ਹਲਾਤ ਉੱਥੇ ਲੜਕੀਆਂ ਦੇ ਹਨ ਉਹ ਬਿਆਨ ਨਹੀ ਕੀਤੇ ਜਾ ਸਕਦੇ। ਉਹਨਾਂ ਦੱਸਿਆ ਕਿ ਉੱਥੇ ਲੜਕੀਆਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਕਿ ਖੁਦ ਉਸਦੀਆਂ ਅੱਖਾਂ ਦੇ ਸਾਹਮਣੇ ਉੱਥੇ ਦੇ ਹਲਾਤਾਂ ਤੋਂ ਤੰਗ ਆ ਕੇ ਦੋ ਲੜਕੀਆਂ ਨੇ ਖੁਦਕੁਸ਼ੀਆਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਦੱਸਿਆ ਕਿ ਉੱਥੇ ਲੜਕੀਆਂ ਨਾਲ ਕੁੱਟਮਾਰ ਕਰਕੇ ਇਸ ਕਦਰ ਡਰਾ ਦਿੱਤਾ ਜਾਂਦਾ ਹੈ ਕਿ ਜਿਸ ਨਾਲ ਉਹ ਅਜਿਹਾ ਸਖਤ ਫੈਸਲਾ ਲੈ ਰਹੀਆਂ ਹਨ ਜਾਂ ਮਜ਼ਬੂਰਨ ਫਿਰ ਉਹਨਾਂ ਮੁਤਾਬਿਕ ਜ਼ਿੰਦਗੀ ਅਪਾਣਾ ਰਹੀਆਂ ਹਨ। ਜਿੱਥੇ ਉਹਨਾਂ ਨਾਲ ਜ਼ਬਰਨ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ।
ਇਹ ਵੀ ਪੜ੍ਹੋ
ਜਾਨ ਗੁਆਉਣ ਵਾਲੀਆਂ ਕੁੜੀਆਂ ਨੂੰ ਕੀਤਾ ਗਿਆ ਗਾਇਬ
ਇਸੇ ਤਰ੍ਹਾਂ ਅਮ੍ਰਿੰਤਸਰ ਜਿਲ੍ਹੇ ਦੀ ਵਾਪਿਸ ਆਈ ਲੜਕੀ ਨੇ ਦੱਸਿਆ ਕਿ ਉੱਥੇ ਸ਼ੁਰੂ ਵਿੱਚ ਏਜੰਟਾਂ ਵੱਲੋਂ ਲੜਕੀਆਂ ਨਾਲ ਬਹੁਤ ਵਧੀਆਂ ਸਲੂਕ ਕੀਤਾ ਜਾਂਦਾ ਹੈ। ਪਰ ਜਿਉਂ ਹੀ ਲੜਕੀਆਂ ਕੋਲੋਂ ਅਰਬੀ ਭਾਸ਼ਾ ਵਿੱਚ ਲਿਖੇ ਹਲਫਨਾਮੇ ਤੇ ਦਸਤਖਤ ਕਰਵਾ ਲੈਂਦੇ ਹਨ ਤਾਂ ਉਹਨਾਂ ਦਾ ਵਤੀਰਾ ਬਦਲ ਜਾਂਦਾ ਹੈ। ਇਹ ਹਲਫਨਾਮੇ ਹੀ ਇਹਨਾਂ ਲੜਕੀਆਂ ਨੂੰ ਗੁਲਾਮੀ ਵੱਲ ਧੱਕਦੇ ਹਨ ਤੇ ਸਾਲਾਂ ਬਦੀ ਉਹਨਾਂ ਦੇ ਚੁੰਗਲ ਵਿੱਚ ਫਸਾ ਦਿੰਦੇ ਹਨ। ਪੀੜਤ ਲੜਕੀਆਂ ਨੇ ਦਾਅਵਾ ਕੀਤਾ ਕਿ ਉੱਥੇ ਜਿਹੜੀਆਂ 2 ਲੜਕੀਆਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕੰਪਨੀ ਨੇ ਗਾਇਬ ਕਰਾ ਦਿੱਤਾ ਸੀ ਤੇ ਇਹਨਾਂ ਲੜਕੀਆਂ ਦਾ ਹਲੇ ਤੱਕ ਵੀ ਕੁੱਝ ਨਹੀ ਪਤਾ ਚੱਲ ਸਕਿਆ।
ਪੰਜਾਬ ਦੇ ਡੀਜੀਪੀ ਕੋਲ ਚੁੱਕਾਂਗੇ ਮੁੱਦਾ-ਸੀਚੇਵਾਲ
ਸੀਚੇਵਾਲ ਨੇ ਪੀੜਤ ਲੜਕੀਆਂ ਦੇ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਕਿਹਾ ਉਹ ਸੰਕਟ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੇ ਹਨ। ਸੰਤ ਸੀਚੇਵਾਲ ਇਹਨਾਂ ਲੜਕੀਆਂ ਵੱਲੋਂ ਦਿਖਾਏ ਗਏ ਹੌਸਲੇ ਤੇ ਹਿੰਮਤ ਦੀ ਪ੍ਰਸੰਸਾ ਕੀਤੀ। ਸੀਚੇਵਾਲ ਨੇ ਕਿਹਾ ਕਿ ਠੱਗਾਂ ਏਜੰਟਾਂ ਦਾ ਮਾਮਲਾ ਡੀਜੀਪੀ ਕੋਲ ਚੁੱਕਿਆ ਜਾਵੇਗਾ ਤਾਂ ਜੋ ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ ਓਮਾਨ ਤੇ ਇਰਾਕ ਵਿੱਚਲੇ ਭਾਰਤੀ ਦੂਤਾਵਾਸਾਂ ਨੇ ਜਿਸ ਤੇਜ਼ੀ ਨਾਲ ਇਹਨਾਂ ਲੜਕੀਆਂ ਨੂੰ ਵਾਪਿਸ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਉਹ ਬਹੁਤ ਸ਼ਲਾਘਾਯੋਗ ਹੈ। ਉਹਨਾਂ ਇਸ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੇ ਧੰਨਵਾਦ ਕੀਤਾ।