ਲੰਡਨ 'ਚ 11 ਭਾਰਤੀਆਂ ਸਣੇ 16 ਨੂੰ ਸੁਣਾਈ ਗਈ ਸਜ਼ਾ, ਦੋ ਮਹਿਲਾਵਾਂ ਵੀ ਸ਼ਾਮਿਲ, ਮਨੀ ਲਾਂਡਰਿੰਗ ਦੇ ਜਰੀਏ ਦੇਸ਼ ਤੋਂ ਬਾਹਰ ਭੇਜੇ 720 ਕਰੋੜ Punjabi news - TV9 Punjabi

ਲੰਡਨ ‘ਚ 11 ਭਾਰਤੀਆਂ ਸਣੇ 16 ਨੂੰ ਸੁਣਾਈ ਗਈ ਸਜ਼ਾ, ਦੋ ਮਹਿਲਾਵਾਂ ਵੀ ਸ਼ਾਮਿਲ, ਮਨੀ ਲਾਂਡਰਿੰਗ ਦੇ ਜਰੀਏ ਦੇਸ਼ ਤੋਂ ਬਾਹਰ ਭੇਜੇ 720 ਕਰੋੜ

Updated On: 

18 Sep 2023 18:29 PM

ਮਨੀ ਲਾਂਡ੍ਰਿਗ ਅਤੇ ਮਨੁੱਖੀ ਤਸਕਰੀ ਇੰਗਲੈਂਡ ਦੀ ਕ੍ਰੇਏਡਨ ਕੋਰਟ ਵਿੱਚ ਸੁਣਵਾਈ ਖਤਮ ਹੋ ਗਈ। ਇਸ ਭਾਰਤ ਦੇ ਚਰਨ ਸਿੰਘ ਨੂੰ 12 ਸਾਲ ਦੀ ਕੈਦ ਸੁਣਾਈ ਗਈ। ਉਸਦੇ ਬਹੁਤ ਹੀ ਕਰੀਬੀ ਸਾਥੀ ਬਲਜੀਤ ਸਿੰਘ ਨੂੰ ਨੂੰ 11 ਸਾਲ, ਭਰੋਸੇਮੰਦ ਲੈਫਟੀਨੈਂਟ ਸਵੰਦਰ ਸਿੰਘ ਢੱਲ ਨੂੰ ਮਨੀ ਲਾਂਡਰਿੰਗ ਲਈ 10 ਸਾਲ ਜੇਲ ਦੀ ਸਜਾ ਸੁਣਾਈ ਗਈ। ਇਸ ਤੋਂ ਇਲਾਵਾ ਮਨੁੱਖੀ ਤਸਕਰੀ ਲਈ ਵਾਧੂ ਪੰਜ ਸਾਲ ਦੀ ਸਜ਼ਾ ਮਿਲੀ ਹੈ।

ਲੰਡਨ ਚ 11 ਭਾਰਤੀਆਂ ਸਣੇ 16 ਨੂੰ ਸੁਣਾਈ ਗਈ ਸਜ਼ਾ, ਦੋ ਮਹਿਲਾਵਾਂ ਵੀ ਸ਼ਾਮਿਲ, ਮਨੀ ਲਾਂਡਰਿੰਗ ਦੇ ਜਰੀਏ ਦੇਸ਼ ਤੋਂ ਬਾਹਰ ਭੇਜੇ 720 ਕਰੋੜ
Follow Us On

NRI News: ਕੌਮਾਂਤਰੀ ਮਨੀ ਲਾਂਡ੍ਰਿੰਗ ਅਤੇ ਮਾਨਵ ਤੱਸਕਰੀ ਵਿੱਚ 16 ਦੇ ਕਰੀਬ ਮੁਲਜ਼ਮਾਂ ਨੂੰ ਇੰਗਲੈਂਡ (England) ਦੀ ਇੱਕ ਅਦਾਲਤ ਨੇ ਸਖਤ ਸਜ਼ ਸੁਣਾਈ ਹੈ। ਜਿਨ੍ਹਾਂ ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਵਿੱਚ 11 ਭਾਰਤੀ ਹਨ ਤੇ ਇਸ ਗਿਰੋਹ ਵਿੱਚ ਦੋ ਮਹਿਲਾਵਾਂ ਦੇ ਵੀ ਸ਼ਾਮਿਲ ਹੋਣ ਦੀ ਜਾਣਕਾਰੀ ਹੈ। ਦਰਅਸਲ, ਬ੍ਰਿਟੇਨ ਦੀ ਕੌਮੀ ਕ੍ਰਾਈ ਏਜੰਸੀ NCA ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਸੀ।

ਜਾਂਚ ਵਿੱਚ ਪਾਇਆ ਗਿਆ ਕਿ ਇਸ ਗਿਰੋਹ ਨੇ 2017 ਤੋਂ 2019 ਵਿਚਾਲੇ ਦੁਬਈ ਅਤੇ ਯੂਏਈ ਦੀਆਂ ਕਈ ਯਾਤਰਾਵਾਂ ਕਰਕੇ ਇੰਗਲੈਂਡ ਤੋਂ ਕਰੀਬ 70 ਮਿਲੀਅਨ ਪੌਂਡ (720 ਕਰੋੜ ਰੁਪਏ) ਦੀ ਮਾਨਵ ਅਤੇ ਨਸ਼ਾ ਤਸਕਰੀ ਕੀਤੀ ਸੀ। ਜਾਣਕਾਰੀ ਅਨੂਸਾਰ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਹਨ ਉਹ ਅਸਲ ਰੂਪ ਵਿੱਚ ਭਾਰਤ (India) ਨਾਲ ਸੰਬਧ ਰੱਖਦੇ ਹਨ। ਇਨ੍ਹਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਜਿਨ੍ਹਾਂ ਨੇ ਥੋੜਾ ਸਮਾਂ ਪਹਿਲਾਂ ਹੀ ਭਾਰਤ ਛੱਡ ਦਿੱਤਾ। ਤੇ ਕਈ ਛੋਟੇ ਦੇਸ਼ਾਂ ਵਿੱਚ ਜਾ ਕੇ ਰਹਿਣ ਲੱਗ ਪਏ।

ਕੋਰੀਅਰ ਤੋਂ ਡੇਢ ਲੱਖ ਪੌਂਡ ਬਰਾਮਦ ਹੋਏ

NCA ਅਫਸਰਾਂ ਨੇ ਦੱਸਿਆ ਕਿ ਇਹ ਪੈਸੇ ਨਸਾ ਵੇਚਕੇ ਅਤੇ ਇਮੀਗ੍ਰੇਸ਼ਨ ਦੇ ਨਜਾਇਜ ਕੰਮ ਕਰਕੇ ਕਮਾਇਆ ਗਿਆ ਸੀ। ਏਜੰਸੀ ਨੇ ਇੰਗਲੈਂਡ ਦੇ ਇੱਕ ਕੋਰੀਅਰ ਤੋਂ ਡੇਢ ਲੱਖ ਪੌਂਡ ਬਰਾਮਦ ਕੀਤੇ ਸਨ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਖੁਲਾਸਾ ਤੇ ਮੁਲਜ਼ਮਾਂ ਦੀ ਪਛਾਣ ਵੀ ਕੀਤੀ ਗਈ।

ਕਈ ਹਫ਼ਤਿਆਂ ਦੀ ਰੇਕੀ ਤੋਂ ਬਾਅਦ ਗ੍ਰਿਫ਼ਤਾਰੀ ਹੋਈ

ਅਧਿਕਾਰੀਆਂ ਨੇ ਕਈ ਹਫ਼ਤਿਆਂ ਦੀ ਨਿਗਰਾਨੀ, ਸੰਚਾਰ ਅਤੇ ਫਲਾਈਟ ਡੇਟਾ ਵਿਸ਼ਲੇਸ਼ਣ ਤੋਂ ਬਾਅਦ ਨਵੰਬਰ 2019 ਵਿੱਚ ਗ੍ਰਿਫਤਾਰੀਆਂ ਲਈ ਮੁਹਿੰਮ ਸ਼ੁਰੂ ਕੀਤੀ ਸੀ। ਗੈਂਗ ਦੇ ਸਰਗਨਾ ਚਰਨ ਸਿੰਘ (44) ਵਾਸੀ ਹੌਂਸਲੋ, ਜਿਹੜੇ ਕਿ ਲੰਡਨ (London) ਦੇ ਵੈਸਟ ਏਰੀਏ ਚ ਰਹਿੰਦੇ ਹਨ। ਪੁਲਿਸ ਸਵੇਰੇ ਛਾਪੇਮਾਰੀ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ। ਜਾਂਚ ਅਧਿਕਾਰੀ ਨੇ ਇਹ ਸਾਬਿਤ ਕਰ ਦਿੱਤਾ ਕਿ ਚਰਨ ਸਿੰਘ ਪਹਿਲਾਂ ਯੂਏਈ ਚ ਪੱਕੇ ਤੌਰ ਤੇ ਰਹਿੰਦੇ ਸਨ। ਇਸ ਤੋਂ ਇਲਾਵਾ ਮੁਲਜ਼ਮ ਆਪਣੇ ਗਿਰੋਹ ਦੇ ਹੋਰ ਮੈਂਬਰਾਂ ਦੀ ਵੀ ਦੁਬਈ ਰਹਿਣ ਦਾ ਪ੍ਰਬੰਧ ਕਰਦਾ ਸੀ। ਇਸ ਤੋਂ ਬਾਅਦ ਉਹ ਪੈਸੇ ਦਾ ਲੈਣ ਦੇਣ ਕਰਦਾ ਸੀ।

ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ ਹੋਇਆ ਖੁਲਾਸਾ

ਸੁਤਰਾਂ ਮੁਤਾਬਿਕ ਜਦੋਂ ਜਾਂਚ ਟੀਮ ਨੇ ਇਨ੍ਹਾਂ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਤਾਂ ਵੱਡੇ ਅਪਡੇਟ ਸਾਹਮਣੇ ਆਏ। ਉਨ੍ਹਾਂ ਨੂੰ ਜਾਂਚ ਇਹ ਪਤਾ ਲੱਗ ਗਿਆ ਗਿਆ ਇਨ੍ਹਾਂ ਲੋਕਾਂ ਨੇ ਕਿੱਥੋਂ ਅਤੇ ਕਿਸਨੂੰ ਪੈਸੇ ਭੇਜਿਆ ਹੈ। ਜਾਂਚ ‘ਚ ਸਾਹਮਣੇ ਆਇਆ ਕਿ 2017 ਚ ਚਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ 58 ਵਾਰ ਦੁਬਈ ਦੀ ਯਾਤਰਾ ਕੀਤੀ ਹੈ। ਇਸ ਤੋਂ ਬਾਅਦ ਵੀ ਪੂਰੀ ਜਾਂਚ ਕਰਕੇ ਇਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਜਨਵਰੀ ‘ਚ ਕਰੌਇਡਨ ਕ੍ਰਾਊਨ ਕੋਰਟ ਦੇ ਦੋ ਕੇਸਾਂ ਤਹਿਤ 16 ਲੋਕਾਂ ਤੇ ਮੁਕੱਦਮਾ ਚਲਾਇਆ ਗਿਆ। ਅਪ੍ਰੈਲ ਵਿੱਚ ਇਹ ਦੋਵੇਂ ਕੇਸ ਖਤਮ ਹੋ ਗਏ। ਜਿਸ ਵਿੱਚ ਚਰਨ ਸਿੰਘ ਸਣੇ 6 ਲੋਕਾਂ ਨੂੰ ਮਨੀ ਲਾਂਡ੍ਰਿੰਗ ਦੇ ਕੇਸ ਚ ਦੋਸ਼ੀ ਪਾਇਆ ਗਿਆ ।

ਸਜ਼ਾ ਸੁਨਾਉਣ ਦੀ ਕਾਰਵਾਈ ਹੋਈ ਖਤਮ

ਕ੍ਰੋਏਡਨ ਕ੍ਰਾਊਨ ਕੋਰਟ ‘ਚ ਤਿੰਨ ਦਿਨਾਂ ਦੀ ਸਜ਼ਾ ਸੁਣਾਉਣ ਦੀ ਕਾਰਵਾਈ ਸੁਣਵਾਈ ਸ਼ੁੱਕਰਵਾਰ ਨੂੰ ਖਤਮ ਹੋ ਗਈ। ਇਸ ਵਿੱਚ ਚਰਨ ਸਿੰਘ ਨੂੰ ਸਾਢੇ 12 ਸਾਲ ਦੀ ਕੈਦ ਹੋਈ ਸੀ। ਕੋਰਟ ਨੇ ਕਾਰਵਾਈ ਕਰਦੇ ਹੋਏ ਵਲਜੀਦ ਸਿੰਘ ਨੂੰ 11 ਸਾਲ ਸਵੰਦਰ ਸਿੰਘ ਢੱਲ (ਲੈਫਟੀਨੈਂਟ) ਨੂੰ ਮਨੀ ਲਾਡ੍ਰਿੰਗ ਲਈ 10 ਸਾਲ ਦੀ ਸਜਾ ਸੁਣਾਈ ਗਈ। ਇਸ ਤੋਂ ਮਨੁੱਖ ਤਸਕਰੀ ਨੂੰ ਲੈ ਕੇ ਉਸਨੂੰ ਵਾਧੂ ਪੰਜ ਸਾਲ ਦੀ ਸਜ਼ਾ ਹੋਰ ਸੁਣਾਈ ਗਈ। ਇਸ ਗਿਰੋਹ ਦੇ ਹੋਰ 15 ਮੈਂਬਰਾਂ ਨੂੰ ਨੌਂ ਸਾਲ ਤੋਂ 11 ਮਹੀਨਿਆਂ ਤੱਕ ਦੀ ਸਜ਼ਾ ਸੁਣਾਈ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਪੁੱਛਗਿੱਛ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਨੇ।

90 ਤੋਂ ਜ਼ਿਆਦਾ ਇਲਜ਼ਾਮਾਂ ਦੇ ਤਹਿਤ ਹੋਈ ਕਾਰਵਾਈ

ਕ੍ਰਿਸ ਗਿੱਲ NCA ਦੇ ਸੀਨੀਅਰ ਜਾਂਚ ਅਧਿਕਾਰੀ ਅਨੂਸਾਰ ਚਰਨ ਸਿੰਘ ਤੇ ਇਲਜ਼ਾਮ ਹਨ ਕਿ ਉਸਨੇ ਇੰਗਲੈਂਡ ਤੋਂ ਲੱਖਾਂ ਪੌਂਡ ਬਾਹਰ ਭੇਜੇ ਸਨ। NCA ਨੇ ਚਰਨ ਸਿੰਘ ਦੀ ਪੂਰੀ ਜਾਂਚ ਕੀਤੀ ਹੈ। ਜਿਸਦੇ ਆਧਾਰ ਤੇ ਇਹ ਸਿੱਧ ਹੋਇਆ ਕਿ ਮਨੀ ਲਾਂਡਰਿੰਗ ਅਤੇ ਹੋਰ ਅਪਰਾਧਾਂ ਵਿੱਚ ਉਹ ਸ਼ਾਮਿਲ ਸੀ। ਇਸ ਬਾਅਦ ਲੰਡਨ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ। ਤੇ ਹੁਣ ਇਸ ਗਿਰੋਹ ਨੂੰ ਜਲਦੀ ਹੀ ਖਤਮ ਕਰ ਦਿੱਤਾ ਜਾਵੇਗਾ। ਇਨਾਂ ਮੁਲਜ਼ਮਾਂ ਤੇ 90 ਤੋਂ ਵੱਧ ਦੋਸ਼ ਲੱਗੇ ਹਨ ਜਿਨ੍ਹਾਂ ਦੇ ਤਹਿਤ ਹੁਣ ਕਾਰਵਾਈ ਕੀਤੀ ਗਈ ਹੈ।

Exit mobile version