ਸਕਿਨ ‘ਤੇ ਚਾਹੁੰਦੇ ਹੋ ਚਮਕ ਤਾਂ ਆਪਣੀ ਸਕਿਨਕੇਅਰ ਰੁਟੀਨ ‘ਚ ਇਨ੍ਹਾਂ 3 ਮਸਾਲਿਆਂ ਨੂੰ ਕਰੋ ਸ਼ਾਮਲ

Published: 

19 Oct 2023 21:59 PM

ਕੁਦਰਤੀ ਸਕਿਨਕੇਅਰ: ਚਮਕਦਾਰ ਸਕਿਨ ਪ੍ਰਾਪਤ ਕਰਨ ਲਈ, ਤੁਸੀਂ ਆਪਣੀ ਸਕਿਨਕੇਅਰ ਰੁਟੀਨ ਵਿੱਚ ਕਈ ਤਰ੍ਹਾਂ ਦੇ ਮਸਾਲੇ ਸ਼ਾਮਲ ਕਰ ਸਕਦੇ ਹੋ। ਜੇਕਰ ਤੁਸੀ ਇਨ੍ਹਾਂ ਨੂੰ ਸਕਿਨਕੇਅਰ ਰੁਟੀਨ 'ਚ ਸ਼ਾਮਲ ਕਰਦੇ ਹੋ ਤਾਂ ਚਿਹਰੇ ਤੇ ਨਿਖਾਰ ਵੇਖਣ ਨੂੰ ਮਿਲੇਗਾ। ਨਾਲ ਸਕਿਨ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਕਿੱਲ ਅਤੇ ਦਾਗ-ਧੱਬੇ ਆਦਿ ਤੋਂ ਵੀ ਰਾਹਤ ਪ੍ਰਦਾਨ ਕਰਦਾ ਹੈ। ਤਾਂ ਆਓ ਇੱਕ-ਇੱਕ ਕਰਕੇ ਇਨ੍ਹਾਂ ਬਾਰੇ ਜਾਣਕਾਰੀ ਲੈਂਦੇ ਹਾਂ।

ਸਕਿਨ ਤੇ ਚਾਹੁੰਦੇ ਹੋ ਚਮਕ ਤਾਂ ਆਪਣੀ ਸਕਿਨਕੇਅਰ ਰੁਟੀਨ ਚ ਇਨ੍ਹਾਂ 3 ਮਸਾਲਿਆਂ ਨੂੰ ਕਰੋ ਸ਼ਾਮਲ
Follow Us On

ਮਸਾਲੇ (Spices) ਖਾਣੇ ਦਾ ਸੁਆਦ ਦੁੱਗਣਾ ਕਰ ਦਿੰਦੇ ਹਨ। ਸਿਰਫ ਸਵਾਦ ਹੀ ਨਹੀਂ ਸਗੋਂ ਇਸ ‘ਚ ਮੌਜੂਦ ਪੋਸ਼ਕ ਤੱਤ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਇਹਨਾਂ ਮਸਾਲਿਆਂ ਨੂੰ ਆਪਣੀ ਸਕਿਨਕੇਅਰ ਰੁਟੀਨ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਇਹ ਮਸਾਲੇ ਸਕਿਨ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਂਦੇ ਹਨ। ਇਸ ਵਿੱਚ ਹਲਦੀ ਅਤੇ ਕੇਸਰ ਵਰਗੇ ਮਸਾਲੇ ਸ਼ਾਮਲ ਹਨ। ਇਨ੍ਹਾਂ ਮਸਾਲਿਆਂ ਨਾਲ ਤੁਸੀਂ ਘਰੇਲੂ ਪੈਕ ਤਿਆਰ ਕਰ ਸਕਦੇ ਹੋ। ਇਨ੍ਹਾਂ ‘ਚ ਐਂਟੀ-ਇੰਫਲੇਮੇਟਰੀ ਵਰਗੇ ਗੁਣ ਹੁੰਦੇ ਹਨ।

ਇਹ ਤੁਹਾਨੂੰ ਸਕਿਨ (Skin) ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਕਿੱਲ ਅਤੇ ਦਾਗ-ਧੱਬਿਆਂ ਤੋਂ ਵੀ ਬਚਾਉਂਦਾ ਹੈ। ਇਨ੍ਹਾਂ ਮਸਾਲਿਆਂ ਨੂੰ ਤੁਸੀਂ ਛੋਲਿਆਂ ਅਤੇ ਦੁੱਧ ਦੇ ਨਾਲ ਮਿਲਾ ਕੇ ਸਕਿਨ ਲਈ ਵਰਤ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਆਪਣੀ ਸਕਿਨਕੇਅਰ ਰੁਟੀਨ ਵਿੱਚ ਕਿਹੜੇ ਮਸਾਲੇ ਸ਼ਾਮਲ ਕਰ ਸਕਦੇ ਹੋ।

ਹਲਦੀ

ਹਲਦੀ ਦੀ ਵਰਤੋਂ ਕਈ ਸਾਲਾਂ ਤੋਂ ਚਮੜੀ ਦੀ ਦੇਖਭਾਲ ਦੇ ਲਈ ਕੀਤੀ ਜਾਂਦੀ ਰਹੀ ਹੈ। ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਤੁਹਾਡੀ ਚਮੜੀ ਨੂੰ ਕਿੱਲ ਅਤੇ ਝੁਰੜੀਆਂ ਤੋਂ ਬਚਾਉਣ ਦਾ ਕੰਮ ਕਰਦੀ ਹੈ। ਨਾਲ ਹੀ ਸਕਿਨਟੋਨ ਨੂੰ ਵੀ ਸੁਧਾਰਦੀ ਹੈ। ਇਸ ਦੇ ਲਈ ਛੋਲੇ, ਦੁੱਧ ਅਤੇ ਹਲਦੀ ਨੂੰ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਸਕਿਨ ‘ਤੇ ਦਸ ਮਿੰਟ ਲਈ ਛੱਡ ਦਿਓ ਅਤੇ ਉਸ ਤੋਂ ਬਾਅਦ ਹਟਾ ਦਿਓ। ਹਲਦੀ ਸਕਿਨ ਵਿੱਚ ਵਾਧੂ ਤੇਲ ਨੂੰ ਕੰਟਰੋਲ ਕਰਨ ਦਾ ਵੀ ਕੰਮ ਕਰਦੀ ਹੈ। ਤੁਸੀਂ ਹਲਦੀ, ਸ਼ਹਿਦ ਅਤੇ ਦਹੀਂ ਨੂੰ ਵੀ ਮਿਲਾ ਸਕਦੇ ਹੋ ਅਤੇ ਕੁਝ ਸਮੇਂ ਲਈ ਸਕਿਨ ਦੀ ਮਾਲਿਸ਼ ਕਰ ਸਕਦੇ ਹੋ। ਇਹ ਪੈਕ ਸਕਿਨ ਨੂੰ ਹਾਈਡਰੇਟਿਡ ਤੇ ਚਮਕਦਾਰ ਬਣਾਉਣ ਦਾ ਕੰਮ ਕਰਦਾ ਹੈ।

ਕੇਸਰ

ਤੁਸੀਂ ਸਕਿਨ ਲਈ ਕੇਸਰ ਵਰਗੇ ਮਸਾਲਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਇਹ ਮਿਠਾਈਆਂ ਅਤੇ ਹੋਰ ਕਈ ਪਕਵਾਨਾਂ ਵਿੱਚ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ। ਇਹ ਮਸਾਲਾ ਮਹਿੰਗਾ ਹੋਣ ਦੇ ਬਾਵਜੂਦ ਸਿਹਤ ਅਤੇ ਸਕਿਨ ਲਈ ਬਹੁਤ ਫਾਇਦੇਮੰਦ ਹੈ। ਕੇਸਰ ਦੇ ਧਾਗੇ ਨੂੰ ਦੁੱਧ ਵਿੱਚ ਭਿਓ ਦਿਓ। ਇਸ ਮਿਕਸਚਰ ਨੂੰ ਕਾਟਨ ਦੀ ਵਰਤੋਂ ਕਰਕੇ ਸਕਿਨ ‘ਤੇ ਲਗਾਓ। ਇਸ ਨੂੰ ਸਕਿਨ ‘ਤੇ ਕੁਝ ਦੇਰ ਰਹਿਣ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਓ।

ਦਾਲਚੀਨੀ

ਦਾਲਚੀਨੀ ਇੱਕ ਬਹੁਤ ਹੀ ਖੁਸ਼ਬੂਦਾਰ ਮਸਾਲਾ ਹੈ। ਇਸ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਕਿੱਲ ਸੁਕਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਸਕਿਨ ਲਈ ਤੁਸੀਂ ਇਸ ਦੇ ਪਾਊਡਰ ਜਾਂ ਤੇਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਸ ਨੂੰ ਸ਼ਹਿਦ ਦੇ ਨਾਲ ਮਿਲਾ ਕੇ 5 ਜਾਂ 10 ਮਿੰਟ ਤੱਕ ਲਗਾ ਸਕਦੇ ਹੋ। ਇਸ ਤੋਂ ਬਾਅਦ ਇਸ ਨੂੰ ਸਾਫ਼ ਕਰ ਲਓ। ਤੁਸੀਂ ਦਾਲਚੀਨੀ ਦੇ ਨਾਲ ਇੱਕ ਸ਼ਾਨਦਾਰ ਸਕ੍ਰਬ ਵੀ ਤਿਆਰ ਕਰ ਸਕਦੇ ਹੋ। ਇਸ ਦੇ ਲਈ ਦਾਲਚੀਨੀ ਪਾਊਡਰ, ਓਟਸ ਅਤੇ ਦੁੱਧ ਨੂੰ ਮਿਲਾ ਕੇ ਇੱਕ ਪੈਕ ਤਿਆਰ ਕਰੋ ਅਤੇ ਇਸ ਦੀ ਮਾਲਿਸ਼ ਕਰੋ।

(ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਮਾਨਤਾਵਾਂ ‘ਤੇ ਆਧਾਰਿਤ ਹੈ। TV9 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਮਾਹਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਸ ‘ਤੇ ਕਾਰਵਾਈ ਕਰੋ।)