AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Beauty tips: ਛੇਤੀ ਬਣਨ ਜਾ ਰਹੋ ਹੋ ਦੁਲਹਨ ਤਾਂ ਲਗਾਉਣਾ ਸ਼ੁਰੂ ਕਰ ਦਿਓ ਇਹ ਉਬਟਨ, ਖਿੜ ਉੱਠੇਗਾ ਚਿਹਰਾ

ਹਰ ਕੁੜੀ ਚਾਹੁੰਦੀ ਹੈ ਕਿ ਵਿਆਹ ਵਾਲੇ ਦਿਨ ਉਸਦੀ ਪੂਰੀ ਲੁੱਕ 'ਚ ਕੋਈ ਕਮੀ ਨਾ ਰਹਿ ਜਾਵੇ। ਇਸ ਕਾਰਨ ਕੁੜੀਆਂ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ। ਜੇਕਰ ਤੁਸੀਂ ਜਲਦੀ ਹੀ ਦੁਲਹਨ ਬਣਨ ਜਾ ਰਹੇ ਹੋ ਤਾਂ ਇਹ ਘਰੇਲੂ ਨੁਸਖਾ ਤੁਹਾਡੀ ਖੂਬਸੂਰਤੀ ਨੂੰ ਵਧਾਉਣ 'ਚ ਮਦਦਗਾਰ ਸਾਬਤ ਹੋਵੇਗਾ।

Beauty tips: ਛੇਤੀ ਬਣਨ ਜਾ ਰਹੋ ਹੋ ਦੁਲਹਨ ਤਾਂ ਲਗਾਉਣਾ ਸ਼ੁਰੂ ਕਰ ਦਿਓ ਇਹ ਉਬਟਨ, ਖਿੜ ਉੱਠੇਗਾ ਚਿਹਰਾ
tv9-punjabi
| Published: 19 Sep 2023 16:47 PM IST
Share

ਵਿਆਹ ਦਾ ਦਿਨ ਹਰ ਕੁੜੀ ਲਈ ਬਹੁਤ ਖਾਸ ਹੁੰਦਾ ਹੈ। ਹਰ ਕੋਈ ਆਪਣੇ ਵਿਆਹ ਵਾਲੇ ਦਿਨ ਬਹੁਤ ਸੁੰਦਰ ਦਿਖਣਾ ਚਾਹੁੰਦਾ ਹੈ। ਆਪਣੇ ਪਹਿਰਾਵੇ ਨੂੰ ਚੁਣਨ ਤੋਂ ਲੈ ਕੇ ਮੇਕਅਪ ਅਤੇ ਸੁੰਦਰਤਾ ਤੱਕ, ਲੜਕੀਆਂ ਕਾੜੀ ਸਮੇਂ ਤੋਂ ਪਹਿਲਾਂ ਹੀ ਤਿਆਰ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਗਲੋਇੰਗ ਸਕਿਨ ਲਈ ਲੜਕੀਆਂ ਪਾਰਲਰ ‘ਚ ਜਾ ਕੇ ਕਈ ਤਰ੍ਹਾਂ ਦੇ ਕਾਸਮੈਟਿਕ ਟ੍ਰੀਟਮੈਂਟ ਕਰਵਾਉਂਦੀਆਂ ਹਨ, ਜਿਸ ‘ਤੇ ਹਜ਼ਾਰਾਂ ਰੁਪਏ ਖਰਚ ਹੁੰਦੇ ਹਨ। ਮੌਜੂਦਾ ਸਮੇਂ ‘ਚ ਜੇਕਰ ਵਿਆਹ ਤੋਂ ਕੁਝ ਦਿਨ ਪਹਿਲਾਂ ਸਕਿਨ ਦੀ ਦੇਖਭਾਲ ਸ਼ੁਰੂ ਕਰ ਦਿੱਤੀ ਜਾਵੇ ਤਾਂ ਵਿਆਹ ਵਾਲੇ ਦਿਨ ਤੁਸੀਂ ਗਲੋਇੰਗ ਕੁਦਰਤੀ ਸਕਿਨ ਪਾ ਸਕਦੇ ਹੋ।

ਜੇਕਰ ਤੁਸੀਂ ਵਿਆਹ ਵਾਲੇ ਦਿਨ ਕੁਦਰਤੀ ਗਲੋਇੰਗ ਸਕਿਨ ਚਾਹੁੰਦੇ ਹੋ ਤਾਂ ਘਰ ‘ਚ ਹੀ ਕੁਦਰਤੀ ਚੀਜ਼ਾਂ ਨਾਲ ਬਣਿਆ ਉਬਟਨ ਲਗਾਓ। ਇਸ ਉਬਟਨ ਨਾਲ ਤੁਹਾਡੀ ਸਕਿਨ ਦੀਆਂ ਸਮੱਸਿਆਵਾਂ ਯਕੀਨੀ ਤੌਰ ‘ਤੇ ਠੀਕ ਹੋ ਸਕਦੀਆਂ ਹਨ। ਇਸ ਦੇ ਨਾਲ ਰੰਗ ‘ਚ ਵੀ ਸੁਧਾਰ ਹੁੰਦਾ ਹੈ। ਇਸ ਤੋਂ ਇਲਾਵਾ, ਉਬਟਨ ਨੂੰ ਘਰੇਲੂ ਚੀਜ਼ਾਂ ਤੋਂ ਬਣਾਇਆ ਜਾਂਦਾ ਹੈ, ਇਸ ਲਈ ਇਸਦੇ ਮਾੜੇ ਪ੍ਰਭਾਵਾਂ ਦਾ ਕੋਈ ਡਰ ਨਹੀਂ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਇਸ ਉਬਟਨ ਨੂੰ ਕਿਵੇਂ ਬਣਾ ਸਕਦੇ ਹੋ।

ਉਬਟਨ ਬਣਾਉਣ ਚਾਹੀਦੀ ਹੈ ਇਹ ਸਮੱਗਰੀ

ਤੁਹਾਡੇ ਘਰ ਦੀ ਰਸੋਈ ਵਿੱਚ ਉਬਟਨ ਤਿਆਰ ਕਰਨ ਦੀਆਂ ਜ਼ਿਆਦਾਤਰ ਚੀਜ਼ਾਂ ਉਪਲਬਧ ਹੋਣਗੀਆਂ। ਉਬਟਨ ਲਈ, ਤੁਹਾਨੂੰ ਵੇਸਣ, ਚੁਕੰਦਰ ਪਾਊਡਰ, ਪਿੱਸੀ ਹੋਈ ਮਲਕਾ ਦੀ ਦਾਲ, ਚੰਦਨ ਪਾਊਡਰ, ਹਲਦੀ, ਥੋੜ੍ਹਾ ਜਿਹਾ ਆਟਾ, ਗੁਲਾਬ ਜਲ ਅਤੇ ਕੱਚਾ ਦੁੱਧ ਚਾਹੀਦਾ ਹੈ।

ਉਬਟਨ ਨੂੰ ਇਸ ਤਰ੍ਹਾਂ ਬਣਾਓ

ਇੱਕ ਕਟੋਰੀ ਵਿੱਚ ਬਾਕੀ ਸਮੱਗਰੀ ਅਤੇ ਗੁਲਾਬ ਜਲ ਦੇ ਨਾਲ ਪੀਸੀ ਹੋਈ ਦਾਲ ਨੂੰ ਮਿਲਾਓ। ਹੁਣ ਕੱਚਾ ਦੁੱਧ ਪਾਓ ਅਤੇ ਅਜਿਹੀ ਮੁਲਾਇਮ ਬਣਤਰ ਤਿਆਰ ਕਰੋ, ਜਿਸ ਨੂੰ ਸਕਿਨ’ਤੇ ਪਰਤ ਦੇ ਰੂਪ ਵਿਚ ਲਗਾਇਆ ਜਾ ਸਕਦਾ ਹੈ।

ਇਸ ਉਬਟਨ ਨੂੰ ਕਿਵੇਂ ਲਗਾਈਏ

ਤੁਸੀਂ ਇਸ ਪੇਸਟ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਸਵੇਰੇ ਨਹਾਉਣ ਤੋਂ ਪਹਿਲਾਂ ਲਗਾ ਸਕਦੇ ਹੋ। ਚਿਹਰੇ ਦੇ ਨਾਲ-ਨਾਲ ਤੁਸੀਂ ਇਸ ਪੇਸਟ ਨੂੰ ਗਰਦਨ ਅਤੇ ਹੱਥਾਂ-ਪੈਰਾਂ ‘ਤੇ ਵੀ ਲਗਾ ਸਕਦੇ ਹੋ। ਇਸ ਨਾਲ ਤੁਹਾਡੀ ਸਮੁੱਚੀ ਸੁੰਦਰਤਾ ਨੂੰ ਲਾਭ ਹੋਵੇਗਾ। ਪੇਸਟ ਨੂੰ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ, ਇਸ ਨੂੰ ਕੁਝ ਦੇਰ ਲਈ ਛੱਡ ਦਿਓ। ਜਦੋਂ ਇਹ 80 ਫੀਸਦੀ ਸੁੱਕ ਜਾਵੇ ਤਾਂ ਇਸ ਨੂੰ ਹਲਕੀ ਮਸਾਜ ਦੇ ਕੇ ਸਾਫ਼ ਕਰੋ। ਇਸ ਉਬਟਨ ਨੂੰ ਕੁਝ ਦਿਨਾਂ ਤੱਕ ਵਰਤਣ ਨਾਲ ਚੰਗੇ ਨਤੀਜੇ ਮਿਲ ਸਕਦੇ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...