Travel: ਬੈਸਟ ਹਨੀਮੂਨ ਡੈਸਟੀਨੇਸ਼ਨ ਹਨ ਭਾਰਤ ਦੇ ਇਹ ਸਥਾਨ, ਜ਼ਿੰਦਗੀ ਭਰ ਯਾਦ ਆਉਣਗੀਆਂ ਖੱਟੀਆਂ-ਮਿੱਠੀਆਂ ਯਾਦਾਂ
India's Best Honeymoon Destinations: ਹਨੀਮੂਨ ਕਿਸੇ ਵੀ ਕਪਲ ਲਈ ਬਹੁਤ ਸਪੈਸ਼ਲ ਹੁੰਦਾ ਹੈ। ਭਾਰਤ ਵਿੱਚ ਹੀ ਅਜਿਹੀਆਂ ਕਈ ਖੂਬਸੂਰਤ ਥਾਵਾਂ ਹਨ, ਜਿੱਥੇ ਹਨੀਮੂਨ 'ਤੇ ਜਾਣਾ ਤੁਹਾਡੇ ਲਈ ਜੀਵਨ ਭਰ ਦਾ ਯਾਦਗਾਰ ਅਨੁਭਵ ਹੋਵੇਗਾ। ਇਹ ਟੂਰਿਜ਼ਮ ਪਲੇਸੈਸ ਨਾ ਸਿਰਫ਼ ਨਿਊਲੀ ਮੈਰਿਡ ਕਪਲਸ ਲਈ ਸਗੋਂ ਦੂਜੇ ਜੋੜਿਆਂ ਲਈ ਵੀ ਯਾਦਾਂ ਸੰਜੋਣ ਵਾਲੇ ਡੈਸਟੀਨੇਸ਼ੰਸ ਹਨ। ਕਿਹੜੇ ਹਨ ਇਹ ਸਥਾਨ...ਜਾਣਦੇ ਹਾਂ।

ਵਿਆਹ ਤੋਂ ਬਾਅਦ ਕਿਸੇ ਵੀ ਜੋੜੇ ਲਈ ਹਨੀਮੂਨ (Honeymoon) ਬਹੁਤ ਖਾਸ ਹੁੰਦਾ ਹੈ। ਇਸ ਦੇ ਨਾਲ ਹੀ, ਅੱਜ ਕੱਲ੍ਹ ਲੋਕਾਂ ਵਿੱਚ ਹਨੀਮੂਨ ਲਈ ਥਾਈਲੈਂਡ ਤੋਂ ਬੈਂਕਾਕ ਵਰਗੇ ਵਿਦੇਸ਼ ਜਾਣ ਦਾ ਕ੍ਰੇਜ਼ ਬਹੁਤ ਵੱਧ ਗਿਆ ਹੈ, ਹਾਲਾਂਕਿ ਇਹ ਸਥਾਨ ਕਾਫ਼ੀ ਮਹਿੰਗੇ ਵੀ ਹਨ। ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ ਹਨ ਜੋ ਹਨੀਮੂਨ ਲਈ ਸਭ ਤੋਂ ਵਧੀਆ ਹਨ ਅਤੇ ਤੁਹਾਡੇ ਬਜਟ ਦੇ ਅਨੁਕੂਲ ਵੀ ਹਨ। ਹਨੀਮੂਨ ਲਈ ਇਨ੍ਹਾਂ ਥਾਵਾਂ ‘ਤੇ ਜਾਣਾ ਤੁਹਾਡੇ ਅਤੇ ਤੁਹਾਡੇ ਸਾਥੀ ਲਈ ਬਹੁਤ ਵਧੀਆ ਅਨੁਭਵ ਹੋਵੇਗਾ।
ਲੋਕ ਵਿਦੇਸ਼ ਜਾਣ ਦਾ ਸੁਪਨਾ ਦੇਖਦੇ ਹਨ, ਪਰ ਜੇਕਰ ਤੁਸੀਂ ਭਾਰਤ ਵਿਚ ਸਹੀ ਢੰਗ ਨਾਲ ਘੁੰਮਦੇ ਹੋ ਤਾਂ ਤੁਸੀਂ ਵਿਦੇਸ਼ ਨੂੰ ਭੁੱਲ ਜਾਓਗੇ। ਭਾਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਖੂਬਸੂਰਤ ਥਾਵਾਂ ਹਨ ਜਿੱਥੇ ਜਾਣ ਤੋਂ ਬਾਅਦ ਕਿਸੇ ਦਾ ਵੀ ਵਾਪਸ ਆਉਣ ਦਾ ਮਨ ਨਹੀਂ ਕਰੇਗਾ, ਹੁਣ ਅਸੀਂ ਅਜਿਹੀਆਂ ਥਾਵਾਂ ਬਾਰੇ ਗੱਲ ਕਰਾਂਗੇ ਜੋ ਜੋੜਿਆਂ ਦੇ ਹਨੀਮੂਨ ਲਈ ਸਭ ਤੋਂ ਵਧੀਆ ਹਨ।
ਗੋਆ ਹੈ ਨੰਬਰ ਵੰਨ ਡੈਸਟੀਨੇਸ਼ਨ
ਜਿਹੜੇ ਲੋਕ ਹਨੀਮੂਨ ਲਈ ਅਜਿਹੀ ਜਗ੍ਹਾ ਜਾਣਾ ਚਾਹੁੰਦੇ ਹਨ ਕਿ ਇਹ ਵਿਦੇਸ਼ ਵਰਗਾ ਫੀਲ ਆਵੇ, ਤਾਂ ਗੋਆ ਪਹਿਲੇ ਨੰਬਰ ‘ਤੇ ਆਉਂਦਾ ਹੈ। ਇਹ ਕਪਲਸ ਦਾ ਪਸੰਦੀਦਾ ਹਾਲੀਡੇਅ ਸਪਾਟ ਹੈ। ਬੀਚ ‘ਤੇ ਆਪਣੇ ਪਾਰਟਨਰ ਦੇ ਨਾਲ ਡੁੱਬਦਾ ਸੂਰਜ ਦੇਖਣਾ ਕਿਸੇ ਖੂਬਸੂਰਤ ਸੁਪਨੇ ਤੋਂ ਘੱਟ ਨਹੀਂ ਹੋਵੇਗਾ। ਇਸ ਦੇ ਨਾਲ, ਤੁਸੀਂ ਆਪਣੇ ਸਾਥੀ ਨਾਲ ਐਡਵੇਂਚਰਸ ਐਕਟੀਵਿਟੀ ਵੀ ਕਰ ਸਕਦੇ ਹੋ।
ਕੇਰਲ ਦਾ ਐਕਸਪੀਅਰੰਸ ਰਹੇਗਾ ਯਾਦਗਾਰ
ਜੇਕਰ ਤੁਸੀਂ ਵਿਆਹ ਤੋਂ ਬਾਅਦ ਹਨੀਮੂਨ ਦੀ ਯੋਜਨਾ ਬਣਾ ਰਹੇ ਹੋ, ਤਾਂ ਕੇਰਲ ਨੂੰ ਆਪਣੀ ਸਭ ਤੋਂ ਵਧੀਆ ਡੈਸਟੀਨੇਸ਼ਨ ਲਿਸਟ ਵਿੱਚ ਸ਼ਾਮਲ ਕਰੋ। ਇੱਥੇ ਆਪਣੇ ਜੀਵਨ ਸਾਥੀ ਨਾਲ ਬਿਤਾਇਆ ਹਰ ਪਲ ਤੁਹਾਡੇ ਜੀਵਨ ਕਾਲ ਲਈ ਯਾਦਗਾਰੀ ਹੋਣ ਵਾਲਾ ਹੈ। ਕੁਦਰਤੀ ਨਜ਼ਾਰਿਆਂ ਦੇ ਨਾਲ-ਨਾਲ ਕੇਰਲ ਵਿੱਚ ਵੈਦਿਕ ਸਪਾ, ਟ੍ਰੀ ਹਾਊਸ ਵਰਗੀਆਂ ਕਈ ਚੀਜ਼ਾਂ ਹਨ ਜੋ ਤੁਹਾਡੀ ਹਨੀਮੂਨ ਯਾਤਰਾ ਨੂੰ ਖਾਸ ਬਣਾ ਦੇਣਗੀਆਂ।
ਮਾਊਂਟ ਆਬੂ
ਰਾਜਸਥਾਨ ਦਾ ਸਵਰਗ ਕਹੇ ਜਾਣ ਵਾਲੇ ਮਾਊਂਟ ਆਬੂ ਦੀ ਖੂਬਸੂਰਤੀ ਕਿਸੇ ਦਾ ਵੀ ਦਿਲ ਖੁਸ਼ ਕਰ ਦਿੰਦੀ ਹੈ। ਇਹ ਕਪਲਸ ਲਈ ਸਭ ਤੋਂ ਵਧੀਆ ਰੋਮਾਂਟਿਕ ਸਥਾਨਾਂ ਵਿੱਚੋਂ ਇੱਕ ਹੈ। ਚਾਰੇ ਪਾਸੇ ਹਰਿਆਲੀ ਅਤੇ ਪਹਾੜੀਆਂ ਅਤੇ ਝੀਲਾਂ ਦੇ ਸੁੰਦਰ ਨਜ਼ਾਰੇ ਤੁਹਾਡੇ ਹਨੀਮੂਨ ਨੂੰ ਯਾਦਗਾਰ ਬਣਾ ਦੇਣਗੇ। ਆਪਣੇ ਸਾਥੀ ਨਾਲ ਹੱਥ ਫੜ ਕੇ ਸੂਰਜ ਡੁੱਬਣ ‘ਤੇ ਬੱਦਲਾਂ ਦੇ ਬਦਲਦੇ ਰੰਗਾਂ ਨੂੰ ਦੇਖਣਾ ਇਕ ਵੱਖਰਾ ਆਨੰਦ ਹੈ।
ਇਹ ਵੀ ਪੜ੍ਹੋ
ਜੰਮੂ-ਕਸ਼ਮੀਰ
ਬਰਫ਼ ਨਾਲ ਢਕੇ ਪਹਾੜ, ਹਰੀਆਂ-ਭਰੀਆਂ ਖ਼ੂਬਸੂਰਤ ਘਾਟੀਆਂ, ਖ਼ੂਬਸੂਰਤ ਝੀਲਾਂ, ਇਨ੍ਹਾਂ ਸਾਰੀਆਂ ਥਾਵਾਂ ‘ਤੇ ਆਪਣੇ ਸਾਥੀ ਨਾਲ ਸਮਾਂ ਬਿਤਾਉਣਾ ਕਿਸੇ ਲਈ ਸਵਰਗ ਤੋਂ ਘੱਟ ਨਹੀਂ ਹੋਵੇਗਾ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਜੰਮੂ-ਕਸ਼ਮੀਰ ਦੀ, ਜਿਸ ਨੂੰ ਭਾਰਤ ਦਾ ਸਵਰਗ ਕਿਹਾ ਜਾਂਦਾ ਹੈ। ਜੇਕਰ ਤੁਸੀਂ ਹਨੀਮੂਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇੱਥੇ ਆ ਸਕਦੇ ਹੋ ਅਤੇ ਡਲ ਝੀਲ, ਗੁਲਮਰਗ, ਪਹਿਲਗਾਮ ਵਰਗੀਆਂ ਥਾਵਾਂ ‘ਤੇ ਜਾ ਸਕਦੇ ਹੋ।