Weight Gain: ਗਰਮੀਆਂ ‘ਚ ਫਰਿੱਜ ਦਾ ਠੰਡਾ ਪਾਣੀ ਸਿਹਤ ਲਈ ਖਤਰਨਾਕ, ਵਧ ਸਕਦਾ ਹੈ ਭਾਰ!

Updated On: 

21 Apr 2023 14:54 PM

ਆਯੁਰਵੇਦ ਵਿੱਚ ਠੰਡੇ ਪਾਣੀ ਨੂੰ ਸਿਹਤ ਲਈ ਹਾਨੀਕਾਰਕ ਦੱਸਿਆ ਗਿਆ ਹੈ। ਖਾਸ ਕਰਕੇ ਫਰਿੱਜ ਦਾ ਠੰਡਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਸਰਤ ਕਰਨ ਜਾਂ ਖਾਣਾ ਖਾਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

Weight Gain: ਗਰਮੀਆਂ ਚ ਫਰਿੱਜ ਦਾ ਠੰਡਾ ਪਾਣੀ ਸਿਹਤ ਲਈ ਖਤਰਨਾਕ, ਵਧ ਸਕਦਾ ਹੈ ਭਾਰ!
Follow Us On

Cold Water: ਠੰਡਾ ਪਾਣੀ ਪੀਣ ਨਾਲ ਨਾ ਸਿਰਫ ਗਰਮੀ ਦੇ ਮੌਸਮ ‘ਚ ਰਾਹਤ ਮਿਲਦੀ ਹੈ ਸਗੋਂ ਇਹ ਗਰਮੀ ਤੋਂ ਬਚਾਉਣ ‘ਚ ਵੀ ਮਦਦਗਾਰ ਸਾਬਤ ਹੁੰਦਾ ਹੈ। ਗਰਮੀਆਂ ਵਿੱਚ ਹਾਈਡਰੇਟਿਡ (Hydrated) ਰਹਿਣ ਲਈ ਲੋਕ ਜੂਸ, ਲੱਸੀ ਅਤੇ ਨਾਰੀਅਲ ਪਾਣੀ ਸਮੇਤ ਹਰ ਤਰ੍ਹਾਂ ਦੇ ਤਰਲ ਪਦਾਰਥਾਂ ਦਾ ਸੇਵਨ ਕਰਦੇ ਹਨ।

ਮਾਹਿਰਾਂ ਮੁਤਾਬਕ ਇਸ ਮੌਸਮ ‘ਚ ਆਪਣੇ ਬਚਾਅ ਲਈ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਹੀ ਤਾਪਮਾਨ ‘ਤੇ ਪਾਣੀ ਪੀਣਾ ਵੀ ਉਨਾ ਹੀ ਜ਼ਰੂਰੀ ਹੈ। ਗਰਮੀਆਂ ‘ਚ ਠੰਡਾ ਪਾਣੀ (Cold Water) ਗਰਮੀ ਤੋਂ ਤੁਰੰਤ ਰਾਹਤ ਦੇਣ ਦਾ ਕੰਮ ਕਰਦਾ ਹੈ ਪਰ ਇਸ ਦਾ ਤੁਹਾਡੇ ਸਰੀਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਆਯੁਰਵੇਦ ਵਿੱਚ ਠੰਡੇ ਪਾਣੀ ਨੂੰ ਸਿਹਤ ਲਈ ਹਾਨੀਕਾਰਕ ਦੱਸਿਆ ਗਿਆ ਹੈ। ਖਾਸ ਕਰਕੇ ਫਰਿੱਜ ਦਾ ਠੰਡਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਧੁੱਪ ਤੋਂ ਬਾਅਦ ਠੰਡਾ ਪਾਣੀ ਪੀਣ, ਕਸਰਤ ਜਾਂ ਭੋਜਨ ਖਾਣ ਨਾਲ ਸਰੀਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਆਓ ਜਾਣਦੇ ਹਾਂ ਕਿ ਫਰਿੱਜ ਦੇ ਠੰਡੇ ਪਾਣੀ ਤੋਂ ਪਰਹੇਜ਼ ਕਿਉਂ ਕਰਨਾ ਚਾਹੀਦਾ ਹੈ।

ਪਾਚਨ ਨਾਲ ਸਮੱਸਿਆ

ਆਯੁਰਵੇਦ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਠੰਡਾ ਪਾਣੀ ਜਾਂ ਡ੍ਰਿੰਕ ਪੀਣ ਨਾਲ ਪਾਚਨ ਕਿਰਿਆ ਵਿੱਚ ਰੁਕਾਵਟ ਆ ਸਕਦੀ ਹੈ। ਆਯੁਰਵੇਦ (Ayurveda) ਮੁਤਾਬਕ ਪਾਚਨ ਦੀ ਪ੍ਰਕਿਰਿਆ ਵਿੱਚ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ, ਜਿਸ ਲਈ ਗਰਮੀ ਦੀ ਲੋੜ ਹੁੰਦੀ ਹੈ। ਇਹ ਮੂੰਹ ਤੋਂ ਸ਼ੁਰੂ ਹੁੰਦਾ ਹੈ ਅਤੇ ਅੰਤੜੀਆਂ ਵਿੱਚ ਖਤਮ ਹੁੰਦਾ ਹੈ। ਨਾਲ ਹੀ, ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਠੰਡਾ ਪਾਣੀ ਖੂਨ ਦੀਆਂ ਨਾੜੀਆਂ ਨੂੰ ਸੰਕੁਚਿਤ ਕਰਦਾ ਹੈ, ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਗਲੇ ਵਿੱਚ ਖਰਾਸ਼

ਜਦੋਂ ਤੁਸੀਂ ਫਰਿੱਜ ਦਾ ਠੰਡਾ ਪਾਣੀ ਪੀਂਦੇ ਹੋ, ਤਾਂ ਇਹ ਬਲਗ਼ਮ ਬਣਾ ਸਕਦਾ ਹੈ। ਇਸ ਕਾਰਨ ਕੁਝ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ। ਇਸ ਕਾਰਨ ਗਲੇ ‘ਚ ਖਰਾਸ਼, ਬਲਗਮ ਅਤੇ ਗਲੇ ‘ਚ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਦਿਲ ਦੀ ਦਰ ਪ੍ਰਭਾਵਿਤ

ਠੰਡਾ ਪਾਣੀ ਤੁਹਾਡੇ ਸਰੀਰ ਦੀ ਦਿਲ ਦੀ ਧੜਕਣ ਨੂੰ ਵੀ ਘਟਾ ਸਕਦਾ ਹੈ। ਇਕ ਅਧਿਐਨ ਮੁਤਾਬਕ ਫਰਿੱਜ ਦਾ ਬਹੁਤ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਵੈਗਸ ਨਰਵ ਉਤੇਜਿਤ ਹੁੰਦਾ ਹੈ। ਸਰੀਰ ਦੀਆਂ ਅਣਇੱਛਤ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਲਈ ਨਸਾਂ ਕੰਮ ਕਰਦੀਆਂ ਹਨ। ਘੱਟ ਤਾਪਮਾਨ ਵਾਲਾ ਪਾਣੀ ਸਿੱਧਾ ਵੈਗਸ ਨਰਵ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਾਰਨ ਦਿਲ ਦੀ ਧੜਕਣ ਘੱਟ ਜਾਂਦੀ ਹੈ।

ਭਾਰ ਵਧਦਾ ਹੈ

ਜੋ ਲੋਕ ਭਾਰ ਘਟਾਉਣਾ (Loose Weight) ਚਾਹੁੰਦੇ ਹਨ, ਉਨ੍ਹਾਂ ਨੂੰ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ। ਠੰਡੇ ਪਾਣੀ ਕਾਰਨ ਸਰੀਰ ਵਿੱਚ ਮੌਜੂਦ ਚਰਬੀ ਨੂੰ ਬਰਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਫਰਿੱਜ ਦੇ ਪਾਣੀ ਨਾਲ ਸਰੀਰ ਦੀ ਚਰਬੀ ਸਖਤ ਹੋ ਜਾਂਦੀ ਹੈ, ਜਿਸ ਨਾਲ ਭਾਰ ਘੱਟ ਨਹੀਂ ਹੁੰਦਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ