Chandigarh Rose Festival 2027: ਬੱਚਿਆਂ ਲਈ ਝੂਲੇ, ਨੌਜਵਾਨਾਂ ਲਈ Mr. and Miss Rose ਮੁਕਾਬਲਾ, ਜਾਣੋ ਕੀ-ਕੀ ਹੋਵੇਗਾ ਖ਼ਾਸ?

Updated On: 

18 Nov 2026 13:40 PM IST

Chandigarh Rose Festival 2027 ਇਸ ਵਾਰ ਫੁੱਲਾਂ ਦੀ ਖੂਬਸੂਰਤੀ ਦੇ ਨਾਲ-ਨਾਲ ਖਾਣ-ਪੀਣ, ਖਰੀਦਦਾਰੀ ਅਤੇ ਮਨੋਰੰਜਨ ਦੇ ਰੰਗਾਂ ਨਾਲ ਵੀ ਸਜੇਗਾ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਉਤਸਵ ਵਿੱਚ ਕਈ ਵੱਡੇ ਬ੍ਰਾਂਡਾਂ ਦੇ ਸਟਾਲ ਲੱਗਣਗੇ।

Chandigarh Rose Festival 2027: ਬੱਚਿਆਂ ਲਈ ਝੂਲੇ, ਨੌਜਵਾਨਾਂ ਲਈ Mr. and Miss Rose ਮੁਕਾਬਲਾ, ਜਾਣੋ ਕੀ-ਕੀ ਹੋਵੇਗਾ ਖ਼ਾਸ?

ਚੰਡੀਗੜ੍ਹ Rose Festival 2027 'ਚ ਕੀ-ਕੀ ਹੋਵੇਗਾ ਖ਼ਾਸ?

ਚੰਡੀਗੜ੍ਹ ਵਿੱਚ ਦਸੰਬਰ ਮਹੀਨੇ ਹੋਣ ਵਾਲੇ Chrysanthemum Show ਅਤੇ ਸਾਲ 2027 ਵਿੱਚ ਹੋਣ ਵਾਲੇ Rose Festival ਦੌਰਾਨ ਲੋਕ ਫੁੱਲਾਂ ਦੀ ਖੂਬਸੂਰਤੀ ਦਾ ਆਨੰਦ ਮਾਣ ਸਕਣਗੇ। ਇਸ ਦੇ ਨਾਲ ਹੀ Food Lovers ਲਈ ਵੀ ਖ਼ਾਸ ਪ੍ਰਬੰਧ ਕੀਤੇ ਜਾਣਗੇ। ਦੋਵਾਂ ਸਮਾਗਮਾਂ ਵਿੱਚ ਕਈ ਨਾਮੀ ਫੂਡ ਬ੍ਰਾਂਡਾਂ ਦੇ ਸਟਾਲ ਵੀ ਲਗਾਏ ਜਾਣਗੇ। ਇੱਥੇ ਲੋਕ ਬਰਗਰ, ਪੀਜ਼ਾ, ਕੌਫੀ ਅਤੇ ਆਪਣੇ ਹੋਰ ਮਨਪਸੰਦ ਪਕਵਾਨਾਂ ਦਾ ਸੁਆਦ ਲੈ ਸਕਣਗੇ।

ਇਨ੍ਹਾਂ ਸਮਾਗਮਾਂ ਵਿੱਚ ਫੁੱਲਾਂ ਦੀ ਪ੍ਰਦਰਸ਼ਨੀ ਦੇ ਨਾਲ Food Court, ਮਨੋਰੰਜਨ, ਖਰੀਦਦਾਰੀ ਅਤੇ ਕਈ ਮੁਕਾਬਲੇ ਖਿੱਚ ਦਾ ਕੇਂਦਰ ਰਹਿਣਗੇ। ਉੱਥੇ ਹੀ Chandigarh Carnival 20 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਵੀ ਤਿਆਰੀਆਂ ਚੱਲ ਰਹੀਆਂ ਹਨ।

ਫਰਵਰੀ-ਮਾਰਚ 2027 ਵਿੱਚ ਹੋਵੇਗਾ Rose Festival

ਮਨੋਰੰਜਨ ਦੇ ਕਈ ਆਕਰਸ਼ਣ ਦੇਖਣ ਨੂੰ ਮਿਲਣਗੇ

ਚੰਡੀਗੜ੍ਹ ਦੇ ਸੈਕਟਰ-16 ਸਥਿਤ Rose Garden ਵਿੱਚ ਤਿੰਨ ਦਿਨਾਂ ਤੱਕ ਫੁੱਲਾਂ ਅਤੇ ਮਨੋਰੰਜਨ ਦਾ ਰੰਗ ਦੇਖਣ ਨੂੰ ਮਿਲੇਗਾ। ਫੁੱਲਾਂ ਦੀ ਖੂਬਸੂਰਤੀ ਦੇ ਨਾਲ ਖਾਣ-ਪੀਣ, ਖਰੀਦਦਾਰੀ ਅਤੇ ਮਨੋਰੰਜਨ ਦੇ ਕਈ ਆਕਰਸ਼ਣ ਵੀ ਹੋਣਗੇ। ਖਾਣ-ਪੀਣ ਦੇ ਸ਼ੌਕੀਨਾਂ ਲਈ ਦੋ ਵੱਡੇ Food Court ਬਣਾਏ ਜਾਣਗੇ। ਸਵੇਰੇ 9 ਵਜੇ ਤੋਂ ਰਾਤ 11 ਵਜੇ ਤੱਕ ਇੱਥੇ ਨਾਮੀ ਅਤੇ ਵੱਡੇ ਬ੍ਰਾਂਡਾਂ ਦੇ ਸਟਾਲਾਂ ‘ਤੇ ਬਰਗਰ, ਪੀਜ਼ਾ ਅਤੇ ਕੌਫੀ ਦਾ ਸੁਆਦ ਲਿਆ ਜਾ ਸਕੇਗਾ।

60 ਸਟਾਲਾਂ ‘ਤੇ ਖਰੀਦਦਾਰੀ ਅਤੇ ਕਾਰਾਂ ਦੀ ਪ੍ਰਦਰਸ਼ਨੀ

Rose Garden ਵਿੱਚ ਲਗਭਗ 60 ਕਮਰਸ਼ੀਅਲ ਸਟਾਲ ਲਗਾਏ ਜਾਣਗੇ। ਇੱਥੇ ਖਰੀਦਦਾਰੀ ਦੇ ਨਾਲ-ਨਾਲ ਵੱਖ-ਵੱਖ ਗੱਡੀਆਂ ਦੇਖਣ ਦਾ ਮੌਕਾ ਵੀ ਮਿਲੇਗਾ। ਬੱਚਿਆਂ ਲਈ Amusement Park ਬਣਾਇਆ ਜਾਵੇਗਾ, ਜਿਸ ਵਿੱਚ ਕਈ ਤਰ੍ਹਾਂ ਦੇ ਝੂਲੇ ਹੋਣਗੇ। ਇਸ ਤੋਂ ਇਲਾਵਾ ਊਠ ਦੀ ਸਵਾਰੀ ਵੀ ਖਿੱਚ ਦਾ ਕੇਂਦਰ ਰਹੇਗੀ।

ਆਸਮਾਨ ਵਿੱਚ ਦਿਖਣਗੇ 5 Hot Air Balloon

ਗਾਰਡਨ ਵਿੱਚ ਪੰਜ ਵੱਡੇ Hot Air Balloon ਲਗਾਏ ਜਾਣਗੇ, ਜੋ ਇਸ ਤਿਉਹਾਰ ਦੀ ਖੂਬਸੂਰਤੀ ਨੂੰ ਹੋਰ ਵਧਾਉਣਗੇ। ਬੱਚਿਆਂ ਲਈ Rose Prince ਅਤੇ Rose Princess ਮੁਕਾਬਲਾ ਕਰਵਾਇਆ ਜਾਵੇਗਾ। ਉੱਥੇ ਹੀ ਨੌਜਵਾਨਾਂ ਲਈ Mr. and Miss Rose ਮੁਕਾਬਲਾ ਰੱਖਿਆ ਜਾਵੇਗਾ।

ਬਜ਼ੁਰਗਾਂ ਲਈ ਵੀ ਖ਼ਾਸ ਪ੍ਰਬੰਧ

ਸੀਨੀਅਰ ਸਿਟੀਜ਼ਨਾਂ ਵਿਚਕਾਰ Rose King ਅਤੇ Rose Queen ਮੁਕਾਬਲਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਫੋਟੋਗ੍ਰਾਫੀ, ਰੰਗੋਲੀ, ਲੋਕ ਨਾਚ ਅਤੇ ਪਤੰਗਬਾਜ਼ੀ ਵਰਗੇ ਮੁਕਾਬਲੇ ਵੀ ਹੋਣਗੇ। ਯਾਨੀ ਫੁੱਲਾਂ ਦੀ ਖੂਬਸੂਰਤੀ ਦੇ ਨਾਲ-ਨਾਲ ਕਲਾ ਅਤੇ ਸੱਭਿਆਚਾਰ ਦੇ ਰੰਗ ਵੀ ਦੇਖਣ ਨੂੰ ਮਿਲਣਗੇ।

ਐਂਟਰੀ ਬਿਲਕੁਲ ਮੁਫ਼ਤ

ਤਿੰਨ ਦਿਨਾਂ ਦੇ ਇਸ ਉਤਸਵ ਵਿੱਚ ਆਮ ਲੋਕਾਂ ਨੂੰ ਦਾਖ਼ਲੇ ਲਈ ਕੋਈ ਟਿਕਟ ਨਹੀਂ ਲੈਣੀ ਪਵੇਗੀ। ਲੋਕ ਆਪਣੇ ਪਰਿਵਾਰ ਨਾਲ ਆ ਕੇ ਸਾਰੇ ਆਕਰਸ਼ਣਾਂ ਦਾ ਆਨੰਦ ਮਾਣ ਸਕਣਗੇ।

Loading...
Unable to load recommendations.
Follow Us