Zira Firing: ਜ਼ੀਰਾ ਚ ਪੰਚਾਇਤੀ ਚੋਣ ਦੀ ਨਾਮਜ਼ਦਗੀ ਦੌਰਾਨ ਦੋ ਧਿਰਾਂ ਵਿਚਾਲੇ ਝੜੱਪ, ਚੱਲੀ ਗੋਲੀ, ਕਾਂਗਰਸ ਆਗੂ ਕੁਲਬੀਰ ਜ਼ੀਰਾ ਵੀ ਜ਼ਖ਼ਮੀ

Updated On: 

01 Oct 2024 18:41 PM

Zira Firing During Nomination: ਜ਼ੀਰਾ ਵਿੱਚ ਪੰਚਾਇਤੀ ਚੋਣ ਲਈ ਨਾਮਜ਼ਦਗੀ ਭਰਨ ਦੌਰਾਨ ਦੋ ਗੁਟਾਂ ਵਿਚਾਲੇ ਝੜੱਪ ਤੋਂ ਬਾਅਦ ਗੋਲੀ ਚੱਲ ਗਈ, ਜਿਸ ਵਿੱਚ ਕਾਂਗਰਸੀ ਆਗੂ ਕੁਲਬੀਰ ਜ਼ੀਰਾ ਸਮੇਤ ਕਈ ਆਗੂ ਅਤੇ ਵਰਕਰ ਜ਼ਖ਼ਮੀ ਹਨ। ਦੋਵੇਂ ਧਿਰਾਂ ਇੱਕ ਦੂਜੇ ਉੱਤੇ ਗੰਭੀਰ ਆਰੋਪ ਲਗਾ ਰਹੀਆਂ ਹਨ। ਨਾਲ ਹੀ ਪੁਰੇ ਮਾਮਲੇ ਵਿੱਚ ਪੁਲਿਸ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ।

Zira Firing: ਜ਼ੀਰਾ ਚ ਪੰਚਾਇਤੀ ਚੋਣ ਦੀ ਨਾਮਜ਼ਦਗੀ ਦੌਰਾਨ ਦੋ ਧਿਰਾਂ ਵਿਚਾਲੇ ਝੜੱਪ, ਚੱਲੀ ਗੋਲੀ, ਕਾਂਗਰਸ ਆਗੂ ਕੁਲਬੀਰ ਜ਼ੀਰਾ ਵੀ ਜ਼ਖ਼ਮੀ

ਨਾਮਜ਼ਦਗੀ ਦੌਰਾਨ ਦੋ ਧਿਰਾਂ ਵਿਚਾਲੇ ਝੜੱਪ, ਚੱਲੀ ਗੋਲੀ

Follow Us On

Zira Firing: ਫਿਰੋਜ਼ਪੁਰ ਦੇ ਜ਼ੀਰਾ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦੌਰਾਨ ਦੋ ਗੁਟਾਂ ਵਿਚਾਲੇ ਜਬਰਦਸਤ ਹੰਗਾਮਾ ਹੋ ਗਿਆ। ਹੰਗਾਮਾ ਇਸ ਹੱਦ ਤੱਕ ਵੱਧਿਆ ਕਿ ਗੋਲੀ ਤੱਕ ਚੱਲ ਗਈ। ਇਸ ਗੋਲੀਬਾਰੀ ਵਿੱਚ ਕਾਂਗਰਸ ਆਗੂ ਕੁਲਬੀਰ ਜ਼ੀਰਾ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ, ਕੁਲਬੀਰ ਜ਼ੀਰਾ ਆਪਣੇ ਸਮਰਥਕਾਂ ਸਮੇਤ ਜ਼ੀਰਾ ਮੇਨ ਚੌਂਕ ਵੱਲ ਆ ਰਹੇ ਸਨ ਕਿ ਸਾਹਮਣੇ ਦੂਜੀ ਧਿਰ ਦੇ ਸਮਰਥਕ ਵੀ ਮੌਜੂਦ ਸਨ। ਜਿੱਥੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ ਅਤੇ ਫੇਰ ਇਹ ਬਹਿਸ ਝੜੱਪ ਵਿੱਚ ਤਬਦੀਲ ਹੋ ਗਈ।

ਦੋਵੇਂ ਧਿਰਾਂ ਇੱਕ-ਦੂਜੇ ਤੇ ਬੜੇ ਹੀ ਗੰਭੀਰ ਆਰੋਪ ਲਗਾ ਰਹੀਆਂ ਹਨ। ਇੱਕ ਪਾਸੇ ਕੁਲਬੀਰ ਜ਼ੀਰਾ ਗੁੱਟ ਦਾ ਕਹਿਣਾ ਹੈ ਕਿ ਨਾਮਜ਼ਦਗੀ ਵੇਲ੍ਹੇ ਉਨ੍ਹਾਂ ਦੀਆਂ ਫਾਈਲਾਂ ਖੋਹ ਲਈਆਂ ਗਈਆਂ। ਉਨ੍ਹਾਂ ਨੂੰ ਨਾਮਜ਼ਦਗੀ ਦਾਖ਼ਲ ਕਰਨ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨਾਲ ਆਮ ਆਦਮੀ ਪਾਰਟੀ (ਆਪ) ਵਿਧਾਇਕ ਨਰੇਸ਼ ਕਟਾਰੀਆਂ ਵੱਲੋਂ ਧੱਕੇਸ਼ਾਹੀ ਕੀਤੀ ਗਈ। ਜਦਕਿ ਨਰੇਸ਼ ਕਟਾਰੀਆ ਨੇ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਪੂਰੇ ਮਾਮਲੇ ਦੀ ਨਿੰਦਾ ਕੀਤੀ ਹੈ। ਕਟਾਰੀਆਂ ਦਾ ਕਹਿਣਾ ਹੈ ਕਿ ਉਹ ਘਟਨਾ ਵੇਲ੍ਹੇ ਉੱਥੇ ਨਹੀਂ ਸਨ। ਉਨ੍ਹਾਂ ਨੇ ਵੀ ਟੀਵੀ ਤੇ ਖ਼ਬਰ ਵੇਖੀ ਤਾਂ ਇਸ ਬਾਰੇ ਪਤਾ ਚੱਲਾ। ਉਹ ਪੂਰੇ ਮਾਮਲੇ ਦੀ ਜਾਣਕਾਰੀ ਲੈਣਗੇ ਉਸਤੋਂ ਬਾਅਦ ਹੀ ਕੁਝ ਕਹਿ ਸਕਣਗੇ।

ਕਾਂਗਰਸੀ ਵਰਕਰਾਂ ਦੇ ਪੁਲਿਸ ਦੇ ਗੰਭੀਰ ਆਰੋਪ

ਕਾਂਗਰਸ ਵਰਕਰਾਂ ਦਾ ਇਹ ਵੀ ਆਰੋਪ ਹੈ ਕਿ ਹੰਗਾਮੇ ਵੇਲ੍ਹੇ ਪੁਲਿਸ ਪੂਰੀ ਤਰ੍ਹਾਂ ਨਾਲ ਮੂਕ ਦਰਸ਼ਕ ਬਣੀ ਰਹੀ। ਪੁਲਿਸ ਦੇ ਸਾਹਮਣੇ ਹਿੰਸਕ ਝੜੱਪ ਹੁੰਦੀ ਰਹੀ, ਪਰ ਉੱਥੇ ਖੜੇ ਪੁਲਿਸ ਮੁਲਾਜ਼ਮਾਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਹੰਗਾਮੇ ਵੇਲ੍ਹੇ ਕਾਂਗਰਸ ਆਗੂ ਕੁਲਬੀਰ ਜ਼ੀਰਾ ਵੀ ਉੱਥੇ ਮੌਜੂਦ ਸਨ, ਜਿਸ ਕਰਕੇ ਉਹ ਜ਼ਖ਼ਮੀ ਹੋ ਗਏ। ਹਾਲਾਂਕਿ, ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਕਿੰਨੇ ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਅਧਿਕਾਰੀਆਂ ਦੇ ਬਿਆਨ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ਼ ਹੋ ਸਕੇਗੀ।

ਪੁਲਿਸ ਨੇ ਕੀਤੇ ਹਵਾਈ ਫਾਇਰ, ਜਾਂਚ ਜਾਰੀ

ਉੱਧਰ, ਪੁਲਿਸ ਨੇ ਹਾਲਾਤ ਨੂੰ ਕਾਬੂ ਕਰਨ ਲਈ ਹਵਾਈ ਫਾਇਰ ਕੀਤੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਪਹਿਲ ਕਿਹੜੀ ਧਿਰ ਵੱਲੋਂ ਕੀਤੀ ਗਈ। ਫਿਲਹਾਲ ਪੁਲਿਸ ਅਧਿਕਾਰੀ ਕੋਈ ਵੀ ਬਿਆਨ ਦੇਣ ਤੋਂ ਬੱਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪਹਿਲਾਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਜੋ ਵੀ ਆਰੋਪੀ ਪਾਇਆ ਗਿਆ, ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version