Viral Video: ਦਰਿਆ ਵਿੱਚ ਡੁੱਬੀ ਰੇਤ ਨਾਲ ਭਰੀ ਕਿਸ਼ਤੀ, ਵਾਲ-ਵਾਲ ਬਚੇ ਲੋਕ, ਇਹ ਦਿਲ ਦਹਿਲਾ ਦੇਵੇਗਾ ਵੀਡੀਓ
Shocking Viral Video: ਕਿਸ਼ਤੀਆਂ ਤੇ ਹੱਦ ਤੋਂ ਵੱਧ ਰੇਤ ਭਰਨਾ ਅਕਸਰ ਨੁਕਸਾਨਦੇਹ ਹੀ ਸਾਬਤ ਹੁੰਦਾ ਹੈ। ਹੁਣ ਇਹ ਵੀਡੀਓ ਹੀ ਦੇਖ ਲਵੋ। ਇਸ ਵਿੱਚ ਇੱਕ ਹੀ ਨਜਾਰਾ ਦੇਖਣ ਨੂੰ ਮਿਲ ਰਿਹਾ ਹੈ। ਰੇਤ ਨਾਲ ਭਰੀ ਕਿਸ਼ਤੀ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ, ਜਿਸਤੋਂ ਬਾਅਦ ਇਹ ਪਲਟ ਗਈ, ਪਰ ਖੁਸ਼ਕਿਸਮਤੀ ਨਾਲ ਇਸ ਵਿੱਚ ਸਵਾਰ ਲੋਕ ਬਚ ਗਏ।
ਨਦੀਆਂ ਚੋ ਰੇਤ ਕੱਢਣਾ ਅਤੇ ਇਸਨੂੰ ਕਿਨਾਰੇ ‘ਤੇ ਲਿਆਉਣਾ ਬਹੁਤ ਹੀ ਜੋਖਮ ਭਰਿਆ ਕੰਮ ਹੁੰਦਾ ਹੈ। ਓਵਰਲੋਡਿੰਗ ਕਿਸ਼ਤੀਆਂ ਦੇ ਅਕਸਰ ਪਲਟਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਦਰਿਆ ਦੇ ਵਿਚਕਾਰ ਰੇਤ ਨਾਲ ਭਰੀਆਂ ਕਿਸ਼ਤੀਆਂ ਦੇ ਪਲਟਣ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਆਮ ਹਨ। ਅਜਿਹਾ ਹੀ ਇੱਕ ਵੀਡੀਓ ਇਸ ਸਮੇਂ ਵਾਇਰਲ ਹੋ ਰਿਹਾ ਹੈ, ਜੋ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇਸ ਵੀਡੀਓ ਵਿੱਚ, ਰੇਤ ਨਾਲ ਭਰੀ ਇੱਕ ਕਿਸ਼ਤੀ ਦਰਿਆ ਵਿੱਚ ਡੁੱਬਦੀ ਦਿਖਾਈ ਦੇ ਰਹੀ ਹੈ। ਇਹ ਖੁਸ਼ਕਿਸਮਤੀ ਸੀ ਕਿ ਕਿਸ਼ਤੀ ਦੇ ਯਾਤਰੀਆਂ ਨੇ ਜਲਦੀ ਨਾਲ ਪਾਣੀ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ, ਨਹੀਂ ਗੰਭੀਰ ਹਾਦਸਾ ਹੋ ਸਕਦਾ ਸੀ।
ਵੀਡੀਓ ਦੇ ਸ਼ੁਰੂ ਵਿੱਚ, ਸਭ ਕੁਝ ਆਮ ਦਿਖਾਈ ਦਿੰਦਾ ਹੈ। ਰੇਤ ਨਾਲ ਭਰੀ ਇੱਕ ਕਿਸ਼ਤੀ ਦਰਿਆ ਦੇ ਕੰਢੇ ਲੰਗਰ ਲਗਾਈ ਗਈ ਹੈ। ਕੁਝ ਮਜ਼ਦੂਰ ਵੀ ਕਿਸ਼ਤੀ ਵਿੱਚ ਸਵਾਰ ਹਨ, ਜੋ ਦਰਿਆ ਵਿੱਚ ਕੁਝ ਰੇਤ ਸੁੱਟ ਕੇ ਕਿਸ਼ਤੀ ਦਾ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੰਢੇ ‘ਤੇ ਕਈ ਲੋਕ ਵੀ ਮੌਜੂਦ ਹਨ, ਜੋ ਕਿਸ਼ਤੀ ਦੇ ਕੰਢੇ ਪਹੁੰਚਣ ਦੀ ਉਡੀਕ ਕਰ ਰਹੇ ਹਨ। ਅਚਾਨਕ, ਕਿਸ਼ਤੀ ਸੰਤੁਲਨ ਗੁਆ ਬੈਠਦੀ ਹੈ ਅਤੇ ਇੱਕ ਪਾਸੇ ਝੁਕਣ ਲੱਗਦੀ ਹੈ। ਇਸਨੂੰ ਦੇਖ ਕੇ ਇਸਤੇ ਸਵਾਰ ਲੋਕ ਘਬਰਾ ਜਾਂਦੇ ਹਨ ਅਤੇ ਇੱਕ-ਇੱਕ ਕਰਕੇ ਜਾਨ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੰਦੇ ਹਨ। ਅੰਤ ਵਿੱਚ, ਕਿਸ਼ਤੀ ਪਲਟ ਜਾਂਦੀ ਹੈ, ਪਰ ਖੁਸ਼ਕਿਸਮਤੀ ਨਾਲ, ਸਵਾਰ ਲੋਕਾਂ ਨੇ ਪਹਿਲਾਂ ਹੀ ਨਦੀ ਵਿੱਚ ਛਾਲ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਇਸ ਹੈਰਾਨ ਕਰਨ ਵਾਲੇ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @dian_arifiya ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਸੀ, ਜਿਸਦੇ ਕੈਪਸ਼ਨ ਵਿੱਚ ਲਿਖਿਆ ਹੈ, “ਇਸੇ ਲਈ ਸਿੱਖਿਆ ਜਰੂਰੀ ਹੈ। ਇਸ ਘਟਨਾ ਦਾ ਮੁੱਖ ਆਰੋਪੀ ਰੱਸੀ ਖਿੱਚਣ ਵਾਲਾ ਹੈ।” ਇਸ 19-ਸਕਿੰਟ ਦੇ ਵੀਡੀਓ ਨੂੰ ਪਹਿਲਾਂ ਹੀ 3.8 ਮਿਲੀਅਨ ਯਾਨੀ 38 ਲੱਖ ਲੋਕਾਂ ਵੱਲੋਂ ਦੇਖਿਆ ਜਾ ਚੁੱਕਾ ਹੈ, ਜਿਸ ਨੂੰ 7,000 ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।
ਵੀਡੀਓ ਦੇਖ ਕੇ, ਕਿਸੇ ਨੇ ਕਿਹਾ, ” ਖੁਸ਼ਕਿਸਮਤ ਨਾਲ ਕਿਸੇ ਨੂੰ ਸੱਟ ਨਹੀਂ ਲੱਗੀ।” ਇੱਕ ਹੋਰ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਰੱਸੀ ਕਾਰਨ ਇਹ ਹੋਇਆ, ਸਗੋਂ ਇੱਕ ਪਾਸੇ ਓਵਰਲੋਡਿੰਗ ਕਾਰਨ ਹੋਇਆ ਅਸਥਿਰ ਸੰਤੁਲਨ।” ਇਸੇ ਤਰ੍ਹਾਂ, ਬਹੁਤ ਸਾਰੇ ਹੋਰ ਯੂਜਰਸ ਨੇ ਕਿਹਾ ਕਿ ਓਵਰਲੋਡਿੰਗ ਅਤੇ ਸੁਰੱਖਿਆ ਨਿਯਮਾਂ ਨੂੰ ਅਣਦੇਖਾ ਕਰਨਾ ਅਜਿਹੇ ਹਾਦਸਿਆਂ ਦੇ ਮੁੱਖ ਕਾਰਨ ਹਨ।
ਇਹ ਵੀ ਪੜ੍ਹੋ
ਇੱਥੇ ਦੇਖੋ ਵੀਡੀਓ
That’s why education is important, main culprit the one pulling the rope pic.twitter.com/FG2NT2kfWA
— Dian Arifiyati Atmojo (@dian_arifiya) January 1, 2026


