ਲੁਧਿਆਣਾ ‘ਚ ਸਸਰਾਲੀ ਕਲੋਨੀ ਨੂੰ ਕਰਵਾਇਆ ਖਾਲ੍ਹੀ, ਧੁੱਸੀ ਨੇੜੇ ਬਣਾਇਆ ਜਾ ਰਿਹਾ ਰਿੰਗ ਬੰਨ੍ਹ
Ludhian Satluj River: ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸਰਰਾਲੀ ਇਲਾਕੇ 'ਚ ਉਸਾਰੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਸਰਾਲੀ ਕਲੋਨੀ ਨੂੰ ਵੀ ਪ੍ਰਸ਼ਾਸਨ ਨੂੰ ਖਾਲ੍ਹੀ ਕਰਵਾਇਆ ਗਿਆ ਹੈ।
ਲੁਧਿਆਣਾ ਪ੍ਰਸ਼ਾਸਨ, ਭਾਰਤੀ ਫੌਜ, ਐਨ.ਡੀ.ਆਰ.ਐਫ ਅਤੇ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਸਰਾਲੀ ਕਲੋਨੀ ਵਿੱਚ ਮੌਜੂਦਾ ਧੁੱਸੀ ਬੰਨ੍ਹ ਤੋਂ ਲਗਭਗ 500 ਮੀਟਰ ਦੀ ਦੂਰੀ ‘ਤੇ ਇੱਕ ਨਵਾਂ ਅਸਥਾਈ ਰਿੰਗ ਬੰਨ੍ਹ ਜੰਗੀ ਪੱਧਰ ‘ਤੇ ਬਣਾ ਰਿਹਾ ਹੈ। ਇਸ ਸਰਗਰਮ ਉਪਾਅ ਦਾ ਉਦੇਸ਼ ਖੇਤਰ ਲਈ ਹੜ੍ਹ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸਰਰਾਲੀ ਇਲਾਕੇ ‘ਚ ਉਸਾਰੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਸਰਾਲੀ ਕਲੋਨੀ ਨੂੰ ਵੀ ਪ੍ਰਸ਼ਾਸਨ ਨੂੰ ਖਾਲ੍ਹੀ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਜੈਨ ਨੇ ਪਿਛਲੇ ਦੋ ਦਿਨਾਂ ਤੋਂ ਸਸਰਾਲੀ ਵਿੱਚ ਤਾਇਨਾਤ ਅਧਿਕਾਰੀਆਂ ਦੀ ਇੱਕ ਟੀਮ ਦੇ ਨਾਲ ਪੁਸ਼ਟੀ ਕੀਤੀ ਕਿ ਮੌਜੂਦਾ ਧੁੱਸੀ ਬੰਨ੍ਹ ਬਰਕਰਾਰ ਹੈ ਤੇ ਕੋਈ ਵੀ ਪਾੜ ਨਹੀਂ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਥਾਵਾਂ ਤੋਂ ਸਿਰਫ਼ ਮਿੱਟੀ ਹੀ ਖੁਰੀ ਹੈ। ਜੈਨ ਨੇ ਕਿਹਾ, “ਨਵਾਂ ਅਸਥਾਈ ਰਿੰਗ ਬੰਨ੍ਹ ਨਿਵਾਸੀਆਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਲਈ ਇੱਕ ਸਾਵਧਾਨੀ ਵਾਲਾ ਕਦਮ ਹੈ।”
ਪੀ.ਡਬਲਯੂ.ਡੀ. ਤੇ ਡਰੇਨੇਜ ਵਿਭਾਗ ਭਾਰਤੀ ਫੌਜ ਦੇ ਨਾਲ ਮਿਲ ਕੇ ਉਸਾਰੀ ‘ਚ ਤੇਜ਼ੀ ਲਿਆਉਣ ਲਈ ਕੰਮ ਕਰ ਰਹੇ ਹਨ। ਇਸ ਨਾਲ ਸੰਭਾਵੀ ਹੜ੍ਹਾਂ ਦੇ ਖਿਲਾਫ਼ ਖੇਤਰ ਦੀਲਚਕਤਾ ਨੂੰ ਮਜ਼ਬੂਤੀ ਮਿਲੇਗੀ। ਏਡੀਸੀ ਅਮਰਜੀਤ ਬੈਂਸ, ਐਸਡੀਐਮ ਡਾ. ਬਲਜਿੰਦਰ ਸਿੰਘ ਢਿੱਲੋਂ, ਜਸਲੀਨ ਕੌਰ ਭੁੱਲਰ, ਸਕੱਤਰ ਆਰਟੀਏ ਕੁਲਦੀਪ ਬਾਵਾ ਅਤੇ ਹੋਰ ਮੌਜੂਦ ਸਨ।
ਇਹ ਵੀ ਪੜ੍ਹੋ
ਵੀਰਵਾਰ ਤੋਂ ਹੀ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਬੰਨ੍ਹ ਨੂੰ ਕਟਣ ਤੋਂ ਰੋਕਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ ਪਰ ਸਫਲ ਨਹੀਂ ਹੋਏ ਹਨ। ਇਸ ਦੇ ਮੱਦੇਨਜ਼ਰ, ਮੁੱਖ ਬੰਨ੍ਹ ਤੋਂ 500 ਮੀਟਰ ਦੀ ਦੂਰੀ ‘ਤੇ ਇੱਕ ਨਵਾਂ ਰਿੰਗ ਬੰਨ੍ਹ ਬਣਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਦੇ ਤੇਜ਼ ਵਹਾਅ ਨੂੰ ਕੰਟਰੋਲ ਕੀਤਾ ਜਾ ਸਕੇ।
