ਲੁਧਿਆਣਾ STF ਨੇ ਟੈਕਸੀ ਡਰਾਈਵਰ ਤੋਂ ਵੱਡੀ ਮਾਤਰਾ 'ਚ ਹੈਰੋਇਨ ਕੀਤੀ ਬਰਾਮਦ, Ludhiana STF recovered a large quantity of heroin from the taxi driver Punjabi news - TV9 Punjabi

Crime News: ਲੁਧਿਆਣਾ STF ਨੇ ਟੈਕਸੀ ਡਰਾਈਵਰ ਤੋਂ ਵੱਡੀ ਮਾਤਰਾ ‘ਚ ਹੈਰੋਇਨ ਕੀਤੀ ਬਰਾਮਦ

Updated On: 

03 Mar 2023 20:22 PM

ਪੰਜਾਬ ਚੋਂ ਹਾਲੇ ਵੀ ਨਸ਼ਾ ਖਤਮ ਨਹੀਂ ਹੋਇਆ ਤੇ ਹੁਣ ਲੁਧਿਆਣਾ ਵਿੱਚ ਵੀ ਇੱਕ ਗ੍ਰਿਫਤਾਰ ਟੈਕਸੀ ਡਰਾਈੲਰ ਤੋਂ ਕਰੀਬ 11 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ,,

Crime News: ਲੁਧਿਆਣਾ STF ਨੇ ਟੈਕਸੀ ਡਰਾਈਵਰ ਤੋਂ ਵੱਡੀ ਮਾਤਰਾ ਚ ਹੈਰੋਇਨ ਕੀਤੀ ਬਰਾਮਦ

ਮੁਲਜ਼ਮ ਖੁਦ ਵੀ ਨਸ਼ੇ ਦਾ ਆਦੀ ਸੀ ਜਿਸ ਕਾਰਨ ਉਹ ਪਿਛਲੇ ਪੰਜ ਸਾਲ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਸੀ, The accused himself was addicted to drugs due to which he was smuggling drugs for the last five years

Follow Us On

Crime News Ludhiana ਪੰਜਾਬ ਵਿੱਚ ਪੁਲਿਸ ਨੇ ਬੇਸ਼ੱਕ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ,, ਪਰ ਇਸਦੇ ਬਾਵਜੂਦ ਵੀ ਸੂਬੇ ਵਿੱਚ ਨਸ਼ਾ ਬਰਾਮਦ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਲੁਧਿਆਣਾ STF ਟੀਮ ਨੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਟੈਕਸੀ ਡਰਾਈਵਰ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਕਿਲੋ 900 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਕੌਮਾਂਤਰੀ ਮਾਰਕੀਟ ਵਿੱਚ 11 ਕਰੋੜ ਹੈ ਹੈਰੋਇਨ ਦੀ ਕੀਮਤ

ਮੁਲਜ਼ਮ ਨੂੰ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਨਾਕਾਬੰਦੀ ਦੌਰਾਨ ਫੜਿਆ ਗਿਆ। ਥਾਣਾ ਐਸਟੀਐਫ ਨੇ ਬਚਿੱਤਰ ਨਗਰ ਦੇ ਰਹਿਣ ਵਾਲੇ ਅਰਜੁਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐਸਐਚਓ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਮੋਤੀ ਨਗਰ ਐਵਰੈਸਟ ਪਬਲਿਕ ਸਕੂਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਸਕੂਟੀ ‘ਤੇ ਸਵਾਰ ਹੋ ਕੇ ਹੈਰੋਇਨ ਦੀ ਤਸਕਰੀ ਕਰਨ ਜਾ ਰਹੇ ਮੁਲਜ਼ਮ ਨੂੰ ਚੈਕਿੰਗ ਲਈ ਰੋਕਿਆ ਗਿਆ। ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ,, ਐਸਟੀਐਫ ਅਨੂਸਾਰ ਗ੍ਰਿਫਤਾਰ ਮੁਲਜ਼ਮ ਤੋਂ ਜਿਹੜੀ ਹੈਰੋਇਨ ਮਿਲੀ ਹੈ ਉਸਦੀ ਕੀਮਤ ਕਰੀਬ ਕੌਮਾਂਤਰੀ ਮਾਰਕੀਟ ਵਿੱਚ ਕਰੀਬ 11 ਕਰੋੜ ਦੱਸੀ ਜਾ ਰਹੀ ਹੈ

ਅੰਮ੍ਰਿਤਸਰ ਤੋਂ ਲਿਆਉਂਦਾ ਸੀ ਹੈਰੋਇਨ ਦੀ ਖੇਪ

ਜਾਂਚ ਅਧਿਕਾਰੀ ਅਨੁਸਾਰ ਟਰਾਂਸਪੋਰਟ ਨਗਰ ਵਿੱਚ ਟੈਕਸੀ ਡਰਾਈਵਰ ਦਾ ਕੰਮ ਕਰਨ ਵਾਲਾ ਮੁਲਜ਼ਮ ਅਰਜਨ ਸਿੰਘ ਖੁਦ ਵੀ ਨਸ਼ੇ ਦਾ ਆਦੀ ਹੈ,, ਆਪਣੀ ਨਸ਼ਾ ਪੂਰਤੀ ਲਈ ਉਹ ਨਸ਼ੇ ਦੀ ਤੱਸਕਰੀ ਦਾ ਕੰਮ ਕਰ ਲੱਗ ਪਿਆ,, ਉਨ੍ਹਾਂ ਨੇ ਕਿਹਾ ਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਉਹ ਹੈਰੋਇਨ ਦੀ ਖੇਪ ਅੰਮ੍ਰਿਤਸਰ ਤੋਂ ਮੰਗਵਾਉਂਦਾ ਸੀ,, ਜਿਸਦੀ ਸਪਲਾਈ ਪੰਜਾਬ ਵਿੱਚ ਕੀਤੀ ਜਾ ਰਹੀ ਸੀ,, ਮੁਲਜ਼ਮ ਕਰੀਬ 5 ਸਾਲ ਤੋਂ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਸੀ,,

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version