ਫਿਰੋਜ਼ਪੁਰ ਸਰੱਹਦ ਤੇ ਬੀਐਸਐਫ ਨੇ ਨਸ਼ੇ ਅਤੇ ਭਾਰਤੀ ਕਰੰਸੀ ਸਮੇਤ ਇੱਕ ਨੂੰ ਕੀਤਾ ਕਾਬੂ

Published: 

06 Feb 2023 13:41 PM

ਫਿਰੋਜ਼ਪੁਰ ਬੀਐਸਐਫ ਨੇ ਇੱਕ ਵਿਅਕਤੀ ਨੂੰ ਕੀਤਾ ਕਾਬੂ ਜਿਸ ਕੋਲੋਂ 17 ਲੱਖ ਤੋਂ ਵੱਧ ਦੀ ਭਾਰਤੀ ਕਰੰਸੀ ਅਤੇ 10 ਗ੍ਰਾਮ ਹੈਰੋਇਨ ਹੋਈ ਬਰਾਮਦ ਹੋਈ।ਬੀਐਸਐਫ ਨੇ ਕਾਬੂ ਕੀਤੇ ਗਏ ਵਿਅਕਤੀ ਖਿਲਾਫ਼ ਪੁਲੀਸ ਨੇ ਫਿਰੋਜ਼ਪੁਰ ਦੇ ਥਾਣਾ ਸਦਰ ਵਿੱਚ ਮਾਮਲਾ ਦਰਜ ਕਰਵਾਇਆ ਹੈ।

ਫਿਰੋਜ਼ਪੁਰ ਸਰੱਹਦ ਤੇ ਬੀਐਸਐਫ ਨੇ ਨਸ਼ੇ ਅਤੇ ਭਾਰਤੀ ਕਰੰਸੀ ਸਮੇਤ ਇੱਕ ਨੂੰ ਕੀਤਾ ਕਾਬੂ
Follow Us On

ਫਿਰੋਜ਼ਪੁਰ। ਇਥੋਂ ਦੀ ਕੌਮਾਂਤਰੀ ਸਰਹੱਦ ਤੋਂ ਬੀਐਸਐਫ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ 17 ਲੱਖ ਤੋਂ ਵੱਧ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ। ਬੀਐਸਐਫ ਨੇ ਕਾਬੂ ਕੀਤੇ ਗਏ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਸ ਖਿਲਾਫ ਫਿਰੋਪੁਰ ਦੇ ਥਾਣਾ ਸਦਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਬੀਐਸਐਫ ਵੱਲੋਂ ਚਲਾਇਆ ਗਿਆ ਸੀ ਸਰਚ ਉਪਰੇਸ਼ਨ –

ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਵੱਲੋਂ ਸਰਹੱਦ ਤੇ ਸਰਚ ਉਪਰੇਸ਼ਨ ਚਲਾਇਆ ਜਾ ਰਿਹਾ ਸੀ। ਅਤੇ ਇਸੇ ਦੌਰਾਨ ਸਰਹੱਦ ਦੇ ਨਜਦੀਕ ਇੱਕ ਆਈ ਟਵੰਟੀ ਕਾਰ ਜਿਸਤੇ ਆਰਮੀ ਲਿਖਿਆ ਹੋਇਆ ਸੀ, ਨਜਰ ਆਈ। ਇਸ ਵਿੱਚ ਦੋ ਲੋਕ ਸਵਾਰ ਸਨ। ਬੀਐਸਐਫ ਦੇ ਜਵਾਨਾਂ ਨੂੰ ਵੇਖਦਿਆਂ ਹੀ ਇਨ੍ਹਾਂ ਵਿਚੋਂ ਇੱਕ ਵਿਅਕਤੀ ਫਰਾਰ ਹੋ ਗਿਆ ਅਤੇ ਦੂਸਰੇ ਵਿਅਕਤੀ ਜਿਸ ਦਾ ਨਾਮ ਪਿੱਪਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਨਿਹਾਲੇ ਵਾਲਾ ਨੂੰ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ ਕਰੀਬ 17 ਲੱਖ 41 ਹਜਾਰ 500 ਰੁਪਏ ਦੀ ਭਾਰਤੀ ਕਰੰਸੀ ਅਤੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਬੀਐਸਐਫ ਨੇ ਉਸ ਖਿਲਾਫ ਫਿਰੋਜ਼ਪੁਰ ਦੇ ਥਾਣਾ ਸਦਰ ਚ ਮਾਮਲਾ ਦਰਜ ਕਰਵਾਇਆ ਹੈ। ਪੁਰੇ ਮਾਮਲੇ ਚ ਪੁਲਿਸ ਮੁਲਜਮ ਤੋਂ ਪੁਛਗਿੱਛ ਕਰ ਰਹੀ ਹੈ। ਪੁਲਿਸ ਨੂੰ ਇਸ ਮਾਮਲੇ ਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਸਰਹੱਦ ਤੇ ਬੇਹੱਦ ਚੌਕਸ ਹੈ ਬੀਐਸਐਫ-

ਪਾਕਿਸਤਾਨ ਤੋਂ ਨਸ਼ਾ ਤਸਕਰੀ ਨੂੰ ਲੈ ਕੇ ਬੀਐਸਐਫ ਦੇ ਜਵਾਬ ਸਰੱਹਦ ਤੇ ਬਹੁਤ ਹੀ ਅਲਰਟ ਰਹਿੰਦੇ ਹਨ। ਇਸੇ ਕਰਕੇ ਉਨ੍ਹਾਂ ਨੂੰ ਆਏ ਦਿਨ ਬਾਰਡਰ ਤੋਂ ਨਸ਼ਾ ਅਤੇ ਭਾਰਤੀ ਅਤੇ ਪਾਕਿਸਤਾਨੀ ਕਰੰਸੀ ਬਰਾਮਦ ਹੁੰਦੀ ਰਹਿੰਦੀ ਹੈ।