ਲੁਧਿਆਣਾ ਚ STF ਦੀ ਟੀਮ ਨੇ ਨਸ਼ੇ ਦੀ ਖੇਪ ਸਮੇਤ ਕਾਬੂ ਕੀਤੇ ਦੋ ਮੁਲਜ਼ਮ, ਆਈ-20 ਕਾਰ ਵੀ ਬਰਾਮਦ

Published: 

27 Sep 2023 19:34 PM

ਮੁਲਜ਼ਮ ਕੁਲਦੀਪ ਸਿੰਘ ਬੱਬੂ ਅਤੇ ਬੇਅੰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੋਵੇਂ ਕੋਈ ਕੰਮ ਨਹੀਂ ਕਰਦੇ। ਦੋਵੇਂ ਨਸ਼ਾ ਕਰਦੇ ਹਨ। ਆਪਣੇ ਨਸ਼ੇ ਦੀ ਪੂਰਤੀ ਲਈ ਉਹ ਮੋਗਾ ਤੋਂ ਹੈਰੋਇਨ ਲਿਆ ਕੇ ਲੁਧਿਆਣਾ ਵਿੱਚ ਸਪਲਾਈ ਕਰਦੇ ਹਨ।ਮੁਲਜ਼ਮਾਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ।

ਲੁਧਿਆਣਾ ਚ STF ਦੀ ਟੀਮ ਨੇ ਨਸ਼ੇ ਦੀ ਖੇਪ ਸਮੇਤ ਕਾਬੂ ਕੀਤੇ ਦੋ ਮੁਲਜ਼ਮ, ਆਈ-20 ਕਾਰ ਵੀ ਬਰਾਮਦ
Follow Us On

ਲੁਧਿਆਣਾ ਵਿੱਚ STF ਨੇ ਲੁਧਿਆਣਾ ‘ਚ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਦੋਸ਼ੀ ਮੋਗਾ ਤੋਂ ਭਾਰੀ ਮਾਤਰਾ ‘ਚ ਹੈਰੋਇਨ ਲਿਆ ਕੇ ਸ਼ਹਿਰ ‘ਚ ਨਸ਼ੇੜੀਆਂ ਨੂੰ ਸਪਲਾਈ ਕਰਦੇ ਸਨ। ਐਸਟੀਐਫ ਦੀ ਟੀਮ ਨੂੰ ਮੁਖਬਰ ਨੇ ਸੂਚਨਾ ਦਿੱਤੀ। ਜਿਸ ਤੋਂ ਬਾਅਦ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦਸਮੇਸ਼ ਨਗਰ ਨੇੜੇ ਐਮਆਈਜੀ ਫਲੈ, ਸ਼ਿਵ ਮੰਦਰ ਵਾਲੀ ਗਲੀ ਕੋਲ ਤਸਕਰਾਂ ਦੀ ਤਲਾਸ਼ੀ ਲਈ। ਜਿਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਕਿਲੋ 405 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ ਕਰੀਬ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਡੀਐਸਪੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ਼ ਬੱਬੂ (28) ਵਾਸੀ ਮੁਹੱਲਾ ਨੰਗਲ ਪੱਤੀ, ਨੇੜੇ ਬੋਹੜ ਵਾਲੀ ਧਰਮਸ਼ਾਲਾ, ਕੋਕਰੀ ਕਲਾਂ ਜ਼ਿਲ੍ਹਾ ਮੋਗਾ ਅਤੇ ਬੇਅੰਤ ਸਿੰਘ ਉਰਫ਼ ਬਚੀ ਵਾਸੀ ਪਿੰਡ ਹਾਂਸ ਕਲਾਂ ਜਗਰਾਉਂ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਹੇ ਹਨ।

ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਆਈ-20 ਕਾਰ ਵੀ ਬਰਾਮਦ ਕੀਤੀ ਹੈ। ਫੜੇ ਗਏ ਦੋਨਾਂ ਮੁਲਜ਼ਮਾਂ ਖਿਲਾਫ ਥਾਣਾ ਫੇਜ਼-4 ਮੋਹਾਲੀ ਐਸਏਐਸ ਨਗਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।