Operation Vigil: ਬੱਸ ਸਟੈਂਡ ‘ਤੇ ਚੈਕਿੰਗ ਦੌਰਾਨ ਸ਼ੱਕੀ ਹਲਾਤਾਂ ‘ਚ ਮਿਲੀ ਗੱਡੀ, ਪੁਲਿਸ ਨੇ ਲਿਆ ਕਬਜ਼ੇ ਚ

Published: 

09 May 2023 18:17 PM

ਦੱਸ ਦੇਈਏ ਕਿ ਇਸ ਤਰ੍ਹਾਂ ਲਵਾਰਿਸ ਗੱਡੀ ਮਿਲਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਲੁਧਿਆਣਾ ਪੁਲਿਸ ਵੱਲੋਂ ਪਹਿਲਾਂ ਵੀ ਪ੍ਰਾਈਵੇਟ ਗੱਡੀਆਂ ਉਪਰ ਪੁਲਿਸ ਪ੍ਰੈਸ ਜਾਂ ਆਪਣੇ ਅਦਾਰੇ ਦਾ ਨਾਮ ਲਿਖਣ ਤੋਂ ਮਨਾਹੀ ਕੀਤੀ ਹੈ ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਵੀ ਜਾਰੀ ਕੀਤੇ ਸਨ।

Operation Vigil: ਬੱਸ ਸਟੈਂਡ ਤੇ ਚੈਕਿੰਗ ਦੌਰਾਨ ਸ਼ੱਕੀ ਹਲਾਤਾਂ ਚ ਮਿਲੀ ਗੱਡੀ, ਪੁਲਿਸ ਨੇ ਲਿਆ ਕਬਜ਼ੇ ਚ
Follow Us On

ਲੁਧਿਆਣਾ ਨਿਊਜ: ਪੰਜਾਬ ਪੁਲਿਸ ਵੱਲੋਂ ਦੋ ਦਿਨਾਂ ਲਈ ਸਪੈਸ਼ਲ ਸਰਚ ਅਭਿਆਨ ਆਪਰੇਸ਼ਨ ਵਿਜਿਲ (Operation Vigil) ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਥਾਂ-ਥਾਂ ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ, ਲੁਧਿਆਣਾ ਚ ਕ੍ਰਾਈਮ ਬ੍ਰਾਂਚ ਦੀ ਪੁਲਿਸ ਨੇ ਸ਼ੱਕੀ ਹਲਾਤਾਂ ਵਿੱਚ ਇੱਕ ਗੱਡੀ ਨੂੰ ਕਬਜ਼ੇ ਵਿੱਚ ਲਿਆ। ਇਸ ਗੱਡੀ ਤੇ ਕ੍ਰਾਈਮ ਬਿਊਰੋ ਪ੍ਰੈਸ ਦਾ ਸਟਿੱਕਰ ਲਗਾ ਹੋਇਆ ਸੀ। ਕ੍ਰਾਈਮ ਬ੍ਰਾਂਚ ਦੇ ਮੁਖੀ ਬੇਅੰਤ ਜੁਨੇਜਾ ਨੇ ਸਟੀਕਰ ਵੇਖਦਿਆਂ ਹੀ ਇਸ ਨੂੰ ਉਤਰਵਾਇਆ ਅਤੇ ਗੱਡੀ ਦੇ ਕਾਗਜ਼ਾਤ ਲੈ ਕੇ ਉਸ ਦੀ ਜਾਂਚ ਕੀਤੀ।

ਉੱਧਰ ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਕ੍ਰਾਈਮ ਬਰਾਂਚ ਮੁਖੀ ਬੇਅੰਤ ਜੁਨੇਜਾ ਨੇ ਕਿਹਾ ਕਿ ਪੰਜਾਬ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਤਾਂ ਬਸ ਸਟੈਂਡ ਦੀ ਪਾਰਕਿੰਗ ਵਿਚ ਚੈਕਿੰਗ ਦੌਰਾਨ ਉਨ੍ਹਾਂ ਨੂੰ ਇੱਕ ਸ਼ੱਕੀ ਹਲਾਤਾਂ ਵਿੱਚ ਗੱਡੀ ਮਿਲੀ ਹੈ ਜਿਸ ਉਪਰ ਐਂਟੀ ਕ੍ਰਾਈਮ ਪ੍ਰੈਸ ਦਾ ਸਟਿੱਕਰ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਗੱਡੀ ਚਾਲਕ ਕੋਲੋਂ ਇਸ ਸਬੰਧੀ ਆਈਡੀ ਕਾਰਡ ਅਤੇ ਗੱਡੀ ਦੇ ਕਾਗਜਾਤ ਮੰਗੇ ਗਏ ਨੇ। ਉਨ੍ਹਾਂ ਕਿਹਾ ਕਿ ਇਹ ਗੱਡੀ ਉਨ੍ਹਾਂ ਨੂੰ ਸ਼ੱਕੀ ਹਾਲਤ ਵਿੱਚ ਮਿਲੀ ਜਾਪਦੀ ਹੈ।

ਗੱਡੀਆਂ ‘ਤੇ ਅਣ-ਅਧਿਕਾਰਤ ਤੌਰ ਤੇ ਲਿਖਣ ਤੋਂ ਮਨਾਹੀ

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੱਡੀਆਂ ‘ਤੇ ਅਣ-ਅਧਿਕਾਰਤ ਤੌਰ ਤੇ ਲਿਖਣ ਤੋਂ ਮਨਾਹੀ ਕੀਤੀ ਗਈ ਹੈ ਉਨ੍ਹਾਂ ਜ਼ਿਕਰ ਕੀਤਾ ਕਿ ਪ੍ਰਾਈਵੇਟ ਵਾਹਨਾਂ ਦੇ ਉਪਰ ਪ੍ਰੈੱਸ, ਪੁਲਿਸ ਅਤੇ ਆਪਣੇ ਅਦਾਰੇ ਦਾ ਨਾਮ ਨਹੀਂ ਲਿਖਿਆ ਜਾ ਸਕਦਾ, ਜਿਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ ਪਰ ਬਾਵਜੂਦ ਇਸਦੇ ਹਾਲੇ ਵੀ ਕਈ ਲੋਕ ਨਿਯਮਾਂ ਦਾ ਉਲੰਘਣ ਕਰਦੇ ਪਾਏ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਜੇਕਰ ਇਹ ਸਹੀ ਪਾਏ ਗਏ ਤਾਂ ਇਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ ਨਹੀਂ ਤਾਂ ਇਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਧਰ ਜਦੋਂ ਗੱਡੀ ਚਾਲਕ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਦਿੱਲੀ ਦੀ ਮੈਗਜ਼ੀਨ ਪੇਪਰ ਦੇ ਨਾਲ ਜੁੜੇ ਹੋਏ ਨੇ ਅਤੇ ਉਹ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੇ ਨਾਲ ਸੋਸ਼ਲ ਰਿਪੋਰਟਰ ਦੇ ਜ਼ਰੀਏ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਕੋਲ ਬਕਾਇਦਾ ਤੌਰ ਤੇ ਆਈਡੀ ਕਾਰਡ ਹੈ ਅਤੇ ਉਹਨਾਂ ਨੂੰ ਸਬੰਧਤ ਅਦਾਰੇ ਨੇ ਹਸ਼ਿਆਰਪੁਰ ਤੋ ਨਿਯੁਕਤ ਕੀਤਾ ਗਿਆ ਹੈ ਕਿਹਾ ਕਿ ਉਹ ਲੁਧਿਆਣਾ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਲੈਣ ਲਈ ਆਏ ਸੀ ਕਿਹਾ ਕਿ ਗੱਡੀ ਉਪਰ ਸਟਿੱਕਰ ਲਗਾਉਣ ਤੇ ਮਨਾਹੀ ਹੈ ਉਹਨਾਂ ਨੂੰ ਹੁਣ ਪਤਾ ਚਲਿਆ ਹੈ ਅਤੇ ਉਹਨਾਂ ਇਹ ਸਟਿੱਕਰ ਉਤਰਵਾ ਦਿੱਤਾ ਹੈ ਕਿਹਾ ਕਿ ਉਹਨਾਂ ਆਪਣੇ ਚੀਫ ਐਡੀਟਰ ਨਾਲ ਗੱਲ ਵੀ ਕਰਵਾ ਦਿੱਤੀ ਹੈ। ਅਤੇ ਆਪਣੇ ਕਾਗਜਾਤ ਵੀ ਦਿਖਾ ਦਿੱਤੇ ਨੇ।