Home Tips: ਘਰ ਖਰੀਦਦੇ ਜਾਂ ਬਣਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Updated On: 

14 Mar 2023 15:41 PM

Beautiful House: ਸਾਡੇ ਸਾਰੀਆਂ ਦੀ ਜਿੰਦਗੀ ਵਿੱਚ ਆਪਣਾ ਘਰ ਦਾ ਬਹੁਤ ਮਹੱਤਵ ਹੁੰਦਾ ਹੈ। ਅਸੀਂ ਸਾਰੇ ਆਪਣੇ ਖੂਬਸੂਰਤ ਘਰ ਹੋਣ ਦਾ ਸੁਪਨਾ ਦੇਖਦੇ ਹਾਂ । ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਦਿਨ ਰਾਤ ਮੇਹਨਤ ਕਰਦੇ ਹਾਂ ।

Home Tips: ਘਰ ਖਰੀਦਦੇ ਜਾਂ ਬਣਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸੰਕੇਤਕ ਤਸਵੀਰ.

Follow Us On

Vastu Shastra -: ਸਾਡੇ ਸਾਰੀਆਂ ਦੀ ਜਿੰਦਗੀ ਵਿੱਚ ਆਪਣਾ ਘਰ ਦਾ ਬਹੁਤ ਮਹੱਤਵ ਹੁੰਦਾ ਹੈ। ਅਸੀਂ ਸਾਰੇ ਆਪਣੇ ਖੂਬਸੂਰਤ ਘਰ (Beautiful House) ਹੋਣ ਦਾ ਸੁਪਨਾ ਦੇਖਦੇ ਹਾਂ । ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਦਿਨ ਰਾਤ ਮੇਹਨਤ ਕਰਦੇ ਹਾਂ । ਪਰ ਕਿ ਤੁਸੀਂ ਜਾਂਦੇ ਹੋ ਕਿ ਘਰ ਖਰੀਦਦੇ ਜਾਂ ਫਿਰ ਬਣਾਉਂਦੇ ਸਮੇਂ ਜਾ ਫਿਰ ਉਸ ਦੀ ਸਜਾਵਟ ਵਿੱਚ ਕੁੱਝ ਖਾਸ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਸਾਡੇ ਲਈ ਕਈਂ ਪ੍ਰੇਸ਼ਾਨੀਆਂ ਪੈਦਾ ਹੋ ਜਾਂਦੀਆਂ ਹਨ। ਜਿਨ੍ਹਾਂ ਵਿਚੋਂ ਇੱਕ ਹੈ ਪੈਸੇ ਦੀ ਖੜੋਤ ਨਾ ਹੋਣਾ । ਇਸ ਨਾਲ ਸਾਡੀ ਜ਼ਿੰਦਗੀ ‘ਤੇ ਬੁਰਾ ਅਸਰ ਪੈਣ ਲੱਗਦਾ ਹੈ। ਪਰ ਵਾਸਤੂ ਸ਼ਾਸਤਰ ‘ਚ ਸਾਨੂੰ ਕੁਝ ਅਜਿਹੇ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦਾ ਪਾਲਣ ਕਰਨ ਨਾਲ ਅਸੀਂ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਖਤਮ ਕਰ ਸਕਦੇ ਹਾਂ। ਤਾਂ ਆਓ ਜਾਣਦੇ ਹਾਂ ਵਾਸਤੂ ਸ਼ਾਸਤਰ (Vastu Shastra) ਵਿੱਚ ਅਜਿਹੇ ਕਿਹੜੇ ਉਪਾਅ ਦੱਸੇ ਗਏ ਹਨ।

ਕਿਸੇ ਵੀ ਮੰਦਰ ਦਾ ਪਰਛਾਵਾਂ ਘਰ ‘ਤੇ ਨਹੀਂ ਪੈਣਾ ਚਾਹੀਦਾ

ਵਾਸਤੂ ‘ਚ ਦੱਸਿਆ ਗਿਆ ਹੈ ਕਿ ਕਿਸੇ ਵੀ ਮੰਦਰ ਦਾ ਪਰਛਾਵਾਂ ਸਾਡੇ ਘਰ ‘ਤੇ ਨਹੀਂ ਪੈਣਾ ਚਾਹੀਦਾ। ਜੇਕਰ ਮੰਦਰ ਦਾ ਪਰਛਾਵਾਂ ਘਰ ‘ਤੇ ਪੈ ਰਿਹਾ ਹੈ ਤਾਂ ਘਰ ‘ਚ ਰਹਿਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਪੈਸੇ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਆਉਂਦੀਆਂ ਰਹਿਣਗੀਆਂ। ਇਸ ਲਈ ਜਦੋਂ ਵੀ ਘਰ ਬਣਾਉਂਦੇ ਹੋ ਤਾਂ ਧਿਆਨ ਰੱਖੋ ਕਿ ਉਹ ਮੰਦਰ ਤੋਂ ਥੋੜ੍ਹਾ ਦੂਰ ਹੋਵੇ।

ਘਰ ਦੇ ਇਨ੍ਹਾਂ ਹਿੱਸਿਆਂ ‘ਚ ਫੁੱਲ ਰੱਖੋ

ਵਾਸਤੂ ਸ਼ਾਸਤਰ ਦੇ ਅਨੁਸਾਰ, ਸਾਨੂੰ ਘਰ ਦੇ ਸਾਰੇ ਕਮਰਿਆਂ ਖਾਸ ਕਰਕੇ ਡਰਾਇੰਗ ਰੂਮ ਵਿੱਚ ਹਮੇਸ਼ਾ ਫੁੱਲਾਂ ਦਾ ਗੁਲਦਸਤਾ (Bouquet of Flowers) ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉੱਤਰ-ਪੂਰਬ ਦਿਸ਼ਾ ‘ਚ ਪਾਣੀ ਨਾਲ ਭਰਿਆ ਕਲਸ਼ ਲਗਾਉਣਾ ਚਾਹੀਦਾ ਹੈ। ਸਾਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਅੱਗੇ ਡਸਟਬਿਨ, ਝਾੜੂ ਅਤੇ ਜੁੱਤੀਆਂ-ਚੱਪਲਾਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਦੇ ਨਾਲ ਹੀ ਸਾਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਗੰਦੇ ਕੱਪੜਿਆਂ ਦਾ ਢੇਰ ਨਹੀਂ ਲਗਾਉਣਾ ਚਾਹੀਦਾ।

ਘਰ ਨੂੰ ਸਜਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ

ਘਰ ਵਿੱਚ ਪੈਸੇ ਦੀ ਖੜੋਤ ਲਈ ਦਿੱਤੇ ਗਏ ਨਿਯਮਾਂ ਵਿੱਚੋਂ ਇੱਕ ਹੈ ਘਰ ਦੀ ਸਜਾਵਟ। ਵਾਸਤੂ ਸ਼ਾਸਤਰ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਘਰ ਨੂੰ ਸਜਾਉਂਦੇ ਸਮੇਂ ਮੁੱਖ ਦੁਆਰ ‘ਤੇ ਸਵਾਸਤਿਕ ਚਿੰਨ੍ਹ ਲਗਾਓ। ਦੋਵਾਂ ਪਾਸਿਆਂ ‘ਤੇ ਸਵਾਸਤਿਕ ਦਾ ਪ੍ਰਤੀਕ ਬਣਾਉ ਅਤੇ ਵਿਚਕਾਰ ਓਮ ਬਣਾਓ। ਇਹ ਦੇਵੀ ਲਕਸ਼ਮੀ, ਦੌਲਤ ਦੀ ਦੇਵੀ ਨੂੰ ਆਕਰਸ਼ਿਤ ਕਰਦਾ ਹੈ, ਅਤੇ ਪੈਸਾ ਘਰ ਵਿੱਚ ਵਹਿੰਦਾ ਹੈ। ਇਸ ਦੇ ਨਾਲ ਹੀ ਘਰ ਦੇ ਅੰਦਰ ਸਾਰੇ ਕਮਰਿਆਂ ਦੀ ਸਜਾਵਟ ਵਿੱਚ ਵਾਸਤੂ ਨਿਯਮਾਂ ਦਾ ਪਾਲਣ ਕਰੋ। ਜੇਕਰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਇਹਨਾਂ ਸਾਧਾਰਨ ਵਾਸਤੂ ਟਿਪਸ ਦੀ ਪਾਲਣਾ ਕਰਦੇ ਹਾਂ, ਤਾਂ ਸਾਡੇ ਜੀਵਨ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version