Vastu Tips for Home: ਘਰ ਬਣਾਉਂਦੇ ਸਮੇਂ ਰੱਖੋ ਇਸ ਗੱਲ ਦਾ ਧਿਆਨ, ਹਮੇਸ਼ਾ ਰਹੋਗੇ ਖੁਸ਼ਹਾਲ

Published: 

09 Mar 2023 17:21 PM

Religion: ਹਿੰਦੂ ਧਰਮ ਅਤੇ ਸੰਸਕ੍ਰਿਤੀ ਵਿੱਚ ਵਾਸਤੂ ਸ਼ਾਸਤਰ ਦਾ ਬਹੁਤ ਜਿਆਦਾ ਮਹੱਤਵ ਹੈ। ਵਾਸਤੂ ਸ਼ਾਸਤਰ ਜੀਵਨ ਦੇ ਹਰ ਪਹਿਲੂ ਨਾਲ ਜੁੜੇ ਹੋਏ ਨਿਯਮ ਅਤੇ ਉਪਾਉ ਸਾਨੂੰ ਦਸਦਾ ਹੈ ।

Vastu Tips for Home: ਘਰ ਬਣਾਉਂਦੇ ਸਮੇਂ ਰੱਖੋ ਇਸ ਗੱਲ ਦਾ ਧਿਆਨ, ਹਮੇਸ਼ਾ ਰਹੋਗੇ ਖੁਸ਼ਹਾਲ
Follow Us On

ਧਾਰਮਿਕ ਨਿਊਜ਼ : ਹਿੰਦੂ ਧਰਮ ਅਤੇ ਸੰਸਕ੍ਰਿਤੀ ਵਿੱਚ ਵਾਸਤੂ ਸ਼ਾਸਤਰ ਦਾ ਬਹੁਤ ਜਿਆਦਾ ਮਹੱਤਵ ਹੈ। ਵਾਸਤੂ ਸ਼ਾਸਤਰ ਜੀਵਨ ਦੇ ਹਰ ਪਹਿਲੂ ਨਾਲ ਜੁੜੇ ਹੋਏ ਨਿਯਮ ਅਤੇ ਉਪਾਉ ਸਾਨੂੰ ਦਸਦਾ ਹੈ । ਇਹ ਉਪਾਅ ਕਰਨ ਨਾਲ ਸਾਨੂੰ ਜਿੰਦਗੀ ਵਿੱਚ ਸਫਲਤਾ ਅਤੇ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ । ਅਜਿਹੇ ਹੀ ਕੁੱਝ ਨਿਯਮ ਅਤੇ ਉਪਾਉ ਘਰ ਬਣਾਉਣ ਤੋਂ ਲੈ ਕੇ ਸਜਾਉਣ ਤੱਕ, ਸਾਡੇ ਇਸ਼ਨਾਨ ਤੋਂ ਲੈ ਕੇ ਭੋਜਨ ਤੱਕ, ਵਾਸਤੂ ਸ਼ਾਸਤਰ ਵਿੱਚ ਦੱਸੇ ਗਏ ਹਨ । ਕਈ ਵਾਰ ਸਾਡੀਆਂ ਗਲਤੀਆਂ ਕਾਰਨ ਸਾਡੇ ਘਰ ‘ਚ ਵਾਸਤੂ ਨੁਕਸ ਆ ਜਾਂਦੇ ਹਨ। ਜਿਸ ਕਾਰਨ ਅਸੀਂ ਸਮੱਸਿਆਵਾਂ ਵਿੱਚ ਘਿਰ ਜਾਂਦੇ ਹਾਂ।

ਸਾਨੂੰ ਕਿ ਦੱਸਦਾ ਹੈ ਵਾਸਤੂ ਸ਼ਾਸਤਰ

ਵਾਸਤੂ ਸ਼ਾਸਤਰ (Vastu Shastra) ਸਾਨੂੰ ਦੱਸਦਾ ਹੈ ਕਿ ਸਾਨੂੰ ਆਪਣੇ ਘਰ ਦੇ ਆਲੇ-ਦੁਆਲੇ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਨੂੰ ਕਿਸ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ। ਜਦੋਂ ਅਸੀਂ ਘਰ ਬਣਾਉਂਦੇ ਜਾਂ ਖਰੀਦਦੇ ਹਾਂ ਤਾਂ ਉਸ ਵਿੱਚ ਪੌੜੀਆਂ ਦਾ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ। ਅਸੀਂ ਦੇਖਦੇ ਹਾਂ ਕਿ ਪੌੜੀਆਂ ਕਿਸ ਦਿਸ਼ਾ ਵਿੱਚ ਹਨ, ਭਾਵੇਂ ਉਹ ਘਰ ਦੇ ਅੰਦਰ ਹਨ ਜਾਂ ਬਾਹਰ। ਅਸੀਂ ਪੌੜੀਆਂ ਦੇ ਹੇਠਾਂ ਬਾਕੀ ਬਚੀ ਖਾਲੀ ਥਾਂ ਨੂੰ ਆਪਣੀ ਸਹੂਲਤ ਅਨੁਸਾਰ ਵਰਤਦੇ ਹਾਂ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਖਾਲੀ ਥਾਂ ‘ਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਨੂੰ ਨਹੀਂ ਰੱਖਣਾ ਚਾਹੀਦਾ।

ਪੂਜਾ ਘਰ, ਰਸੋਈ ਅਤੇ ਬਾਥਰੂਮ ਪੌੜੀਆਂ ਦੇ ਹੇਠਾਂ ਨਾ ਬਣਾਓ

ਵਾਸਤੂ ਸ਼ਾਸਤਰ ਦੇ ਅਨੁਸਾਰ, ਸਾਨੂੰ ਆਪਣੇ ਘਰ ਵਿੱਚ ਬਣੀਆਂ ਪੌੜੀਆਂ ਦੇ ਹੇਠਾਂ ਖਾਲੀ ਜਗ੍ਹਾ ਵਿੱਚ ਕਦੇ ਵੀ ਪੂਜਾ ਘਰ,ਰਸੋਈ ਅਤੇ ਬਾਥਰੂਮ ਨਹੀਂ ਬਣਾਉਣਾ ਚਾਹੀਦਾ ਹੈ। ਇਨ੍ਹਾਂ ਤਿੰਨਾਂ ਨੂੰ ਬਣਾਉਣ ਨਾਲ ਸਾਡੇ ਘਰ ਵਿੱਚ ਵਾਸਤੂ ਨੁਕਸ ਪੈਦਾ ਹੋ ਜਾਵੇਗਾ ਅਤੇ ਇਹ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਨਾਲ ਹੀ ਵਾਸਤੂ ਅਨੁਸਾਰ ਸਾਨੂੰ ਪੌੜੀਆਂ ਦੇ ਹੇਠਾਂ ਖਾਲੀ ਥਾਂ ‘ਤੇ ਕਦੇ ਵੀ ਜੁੱਤੇ-ਚੱਪਲ ਆਦਿ ਨਹੀਂ ਰੱਖਣੇ ਚਾਹੀਦੇ। ਇਸ ਦਾ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਘਰ ‘ਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਇਸ ਨਾਲ ਸਾਡੀ ਆਰਥਿਕ ਹਾਲਤ ਵੀ ਵਿਗੜਦੀ ਹੈ।

ਡਸਟਬਿਨ ਨੂੰ ਪੌੜੀਆਂ ਦੇ ਹੇਠਾਂ ਨਾ ਰੱਖੋ

ਵਾਸਤੂ ਸ਼ਾਸਤਰ ਮੁਤਾਬਕ, ਸਾਨੂੰ ਕਦੇ ਵੀ ਆਪਣੇ ਘਰ ਦੀਆਂ ਪੌੜੀਆਂ ਦੇ ਹੇਠਾਂ ਘਰੇਲੂ ਕੂੜਾ ਇਕੱਠਾ ਨਹੀਂ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਇੱਥੇ ਡਸਟਬਿਨ ਨਹੀਂ ਰੱਖਣੇ ਚਾਹੀਦੇ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਇਸ ਨਾਲ ਵਾਸਤੂ ਨੁਕਸ ਵੀ ਪੈਦਾ ਹੋ ਸਕਦੇ ਹਨ। ਇਸ ਕਾਰਨ ਘਰ ਵਿੱਚ ਆਰਥਿਕ ਸੰਕਟ ਰਹੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪੌੜੀਆਂ ਦੇ ਹੇਠਾਂ ਪਾਣੀ ਦੀ ਟੂਟੀ ਨਾ ਲਗਾਈ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਟੂਟੀ ਵਿੱਚੋਂ ਪਾਣੀ ਟਪਕਦਾ ਹੈ। ਟੂਟੀ ਤੋਂ ਪਾਣੀ ਟਪਕਣਾ ਵੀ ਘਰ ਵਿੱਚ ਵਾਸਤੂ ਨੁਕਸ ਦਾ ਸੰਕੇਤ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ