ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਵਾਸਤੂ ਦੋਸ਼ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਕਰੋ ਇਹ ਉਪਾਅ

ਵਾਸਤੂ ਦੇ ਨਿਯਮਾਂ ਦਾ ਪਾਲਣ ਕਰਨ ਨਾਲ ਸਾਡੇ ਘਰ ਵਿੱਚ ਸ਼ਾਂਤੀ ਅਤੇ ਦੌਲਤ ਆਉਂਦੀ ਰਹਿੰਦੀ ਹੈ। ਘਰ ਵਿੱਚ ਹਰ ਸਮੇਂ ਸਕਾਰਾਤਮਕ ਮਾਹੌਲ ਬਣਿਆ ਰਹਿੰਦਾ ਹੈ।

ਵਾਸਤੂ ਦੋਸ਼ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਕਰੋ ਇਹ ਉਪਾਅ
concept image
Follow Us
tv9-punjabi
| Published: 08 Feb 2023 12:54 PM

ਹਿੰਦੂ ਧਰਮ ਵਿੱਚ ਵਾਸਤੂ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਇਹ ਇੰਨਾ ਮਹੱਤਵਪੂਰਨ ਹੈ ਕਿ ਇਸ ਉੱਤੇ ਇੱਕ ਪੂਰਾ ਗ੍ਰੰਥ ਲਿਖਿਆ ਗਿਆ ਹੈ ਜਿਸ ਨੂੰ ਅਸੀਂ ਵਾਸਤੂ ਸ਼ਾਸਤਰ ਕਹਿੰਦੇ ਹਾਂ। ਵਾਸਤੂ ਸ਼ਾਸਤਰ ਨੇ ਸਾਨੂੰ ਜੀਵਨ ਦੇ ਹਰ ਖੇਤਰ ਵਿੱਚ ਕੁਝ ਨਿਯਮ ਅਤੇ ਉਪਾਇ ਦੱਸੇ ਹਨ, ਜੇਕਰ ਅਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਇਹ ਸਾਡੇ ਜੀਵਨ ਵਿੱਚ ਸਾਰਥਕ ਬਦਲਾਅ ਲਿਆਉਂਦਾ ਹੈ। ਜੇਕਰ ਅਸੀਂ ਇਨ੍ਹਾਂ ਨਿਯਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤਾਂ ਇਹ ਸਾਡੇ ਜੀਵਨ ‘ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਵਾਸਤੂ ਦੇ ਨਿਯਮਾਂ ਦਾ ਪਾਲਣ ਕਰਨ ਨਾਲ ਸਾਡੇ ਘਰ ਵਿੱਚ ਸ਼ਾਂਤੀ ਅਤੇ ਦੌਲਤ ਆਉਂਦੀ ਰਹਿੰਦੀ ਹੈ। ਘਰ ਵਿੱਚ ਹਰ ਸਮੇਂ ਸਕਾਰਾਤਮਕ ਮਾਹੌਲ ਬਣਿਆ ਰਹਿੰਦਾ ਹੈ। ਪਰ ਜੇਕਰ ਅਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਘਰ ਵਿੱਚ ਗਰੀਬੀ ਬਣੀ ਰਹਿੰਦੀ ਹੈ। ਪਰਵਾਰ ਦੇ ਜੀਆਂ ਵਿੱਚ ਲੜਾਈ ਅਤੇ ਮਨ ਮੁਟਾਵ ਦਾ ਮਾਹੌਲ ਬਣਿਆ ਰਹਿੰਦਾ ਹੈ । ਅੱਜ ਅਸੀਂ ਤੁਹਾਨੂੰ ਵਾਸਤੂ ਦੇ ਕੁਝ ਆਸਾਨ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਲਿਆ ਸਕਦੇ ਹੋ।

ਘਰ ਵਿੱਚ ਰੱਖੋ ਘੋੜੇ ਦੀ ਨਾਲ

ਵਾਸਤੂ ਸ਼ਾਸਤਰ ਵਿੱਚ ਘੋੜੇ ਦੀ ਨਾਲ ਦੀ ਮਹੱਤਤਾ ਨੂੰ ਬਹੁਤ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਦੇ ਅਨੁਸਾਰ ਜੇਕਰ ਕੋਈ ਵਿਅਕਤੀ ਜੀਵਨ ਵਿੱਚ ਵਾਸਤੂ ਨੁਕਸ ਤੋਂ ਪ੍ਰੇਸ਼ਾਨ ਹੈ ਤਾਂ ਉਸ ਨੂੰ ਆਪਣੇ ਘਰ ਵਿੱਚ ਘੋੜੇ ਦੀ ਨਾਲ ਲਗਾਉਣੀ ਚਾਹੀਦੀ ਹੈ। ਘਰ ਦੇ ਮੁੱਖ ਦਰਵਾਜ਼ੇ ‘ਤੇ ਘੋੜੇ ਦੀ ਨਾਲ ਲਗਾਉਣ ਨਾਲ ਵਾਸਤੂ ਨੁਕਸ ਦੂਰ ਹੁੰਦਾ ਹੈ। ਇਸ ਦੇ ਨਾਲ ਹੀ ਘਰ ‘ਚ ਖੁਸ਼ਹਾਲੀ ਅਤੇ ਸ਼ਾਂਤੀ ਆਉਂਦੀ ਹੈ। ਲਗਾਉਣ ਸਮੇਂ ਨਾਲ ਦੇ ਦੋਵੇਂ ਸਿਰੇ ਉੱਪਰ ਵੱਲ ਹੋਣੇ ਚਾਹੀਦੇ ਹਨ।

ਮਨੀ ਪਲਾਂਟ ਦੀ ਵੇਲ

ਵਾਸਤੂ ਸ਼ਾਸਤਰ ਤੋਂ ਜਾਣੂ ਹੋਣ ਵਾਲਿਆਂ ਦੇ ਮੁਤਾਬਕ ਘਰ ‘ਚ ਮਨੀ ਪਲਾਂਟ ਲਗਾਉਣਾ ਸ਼ੁਭ ਹੁੰਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਵਾਸਤੂ ਨੁਕਸ ਖਤਮ ਹੋ ਜਾਣਗੇ ਅਤੇ ਘਰ ਵਿੱਚ ਪੈਸੇ ਦੀ ਆਮਦ ਬਣੀ ਰਹੇਗੀ । ਕਿਹਾ ਜਾਂਦਾ ਹੈ ਕਿ ਸਾਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਮਨੀ ਪਲਾਂਟ ਲਗਾਉਣਾ ਚਾਹੀਦਾ ਹੈ।

ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਲਗਾਓ ਸ਼ੀਸ਼ਾ

ਵਾਸਤੂ ਸ਼ਾਸਤਰ ਦੇ ਅਨੁਸਾਰ, ਅਸੀਂ ਵਾਸਤੂ ਨੁਕਸ ਨੂੰ ਦੂਰ ਕਰਨ ਲਈ ਆਪਣੇ ਘਰ ਵਿੱਚ ਸਹੀ ਦਿਸ਼ਾ ਵਿੱਚ ਸ਼ੀਸ਼ੇ ਲਗਾ ਸਕਦੇ ਹਾਂ। ਇਸ ਨੂੰ ਲਗਾਉਂਦੇ ਸਮੇਂ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ੀਸ਼ੇ ਦਾ ਆਕਾਰ ਅਤੇ ਦਿਸ਼ਾ ਸਹੀ ਹੋਣੀ ਚਾਹੀਦੀ ਹੈ। ਅਸੀਂ ਇਸਨੂੰ ਆਪਣੇ ਘਰ ਦੀ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਲਗਾ ਸਕਦੇ ਹਾਂ।

ਪਹਿਲਗਾਮ ਅੱਤਵਾਦੀ ਹਮਲਾ: NIA ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ
ਪਹਿਲਗਾਮ ਅੱਤਵਾਦੀ ਹਮਲਾ: NIA ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ...
Haryana Politics: ਕਾਂਗਰਸ ਵਿਰੋਧੀ ਧਿਰ ਦੇ ਨੇਤਾ ਦੀ ਨਹੀਂ ਕਰ ਰਹੀ ਚੋਣ, ਸੈਣੀ ਸਰਕਾਰ ਦਾ ਕਿਉਂ ਵਧਿਆ ਤਣਾਅ? ਰਿਪੋਰਟ ਵੇਖੋ
Haryana Politics: ਕਾਂਗਰਸ ਵਿਰੋਧੀ ਧਿਰ ਦੇ ਨੇਤਾ ਦੀ ਨਹੀਂ ਕਰ ਰਹੀ ਚੋਣ, ਸੈਣੀ ਸਰਕਾਰ ਦਾ ਕਿਉਂ ਵਧਿਆ ਤਣਾਅ? ਰਿਪੋਰਟ ਵੇਖੋ...
ਚਾਰ ਧਾਮ ਯਾਤਰਾ ਸ਼ੁਰੂ, ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹੇ
ਚਾਰ ਧਾਮ ਯਾਤਰਾ ਸ਼ੁਰੂ, ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹੇ...
India Vs Pakistan War: ਪਾਕਿਸਤਾਨ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ
India Vs Pakistan War: ਪਾਕਿਸਤਾਨ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ...
Canada Election : ਕੈਨੇਡਾ ਦੀਆਂ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਕੀਤੀ ਹਾਸਿਲ, ਮਾਰਕ ਕਾਰਨੀ ਬਣੇ ਨਵੇਂ ਪ੍ਰਧਾਨ ਮੰਤਰੀ
Canada Election : ਕੈਨੇਡਾ ਦੀਆਂ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਕੀਤੀ ਹਾਸਿਲ, ਮਾਰਕ ਕਾਰਨੀ ਬਣੇ ਨਵੇਂ ਪ੍ਰਧਾਨ ਮੰਤਰੀ...
ਪਹਿਲਗਾਮ ਅੱਤਵਾਦੀ ਹਮਲੇ 'ਤੇ ਵਿਸ਼ੇਸ਼ ਸੈਸ਼ਨ... CM ਉਮਰ ਅਬਦੁੱਲਾ ਨੇ ਕਹਿ ਦਿੱਤੀ ਵੱਡੀ ਗੱਲ!
ਪਹਿਲਗਾਮ ਅੱਤਵਾਦੀ ਹਮਲੇ 'ਤੇ ਵਿਸ਼ੇਸ਼ ਸੈਸ਼ਨ... CM ਉਮਰ ਅਬਦੁੱਲਾ ਨੇ ਕਹਿ ਦਿੱਤੀ ਵੱਡੀ ਗੱਲ!...
ਅੱਤਵਾਦੀ ਫਾਰੂਕ ਦਾ ਘਰ ਸਿਰਫ਼ ਇੰਨੇ ਸਕਿੰਟਾਂ ਵਿੱਚ ਦਿੱਤਾ ਢਾਹ , ਪਾਕਿਸਤਾਨੀ ਫੌਜ ਲਈ ਕਰ ਰਿਹਾ ਸੀ ਕੰਮ!
ਅੱਤਵਾਦੀ ਫਾਰੂਕ ਦਾ ਘਰ ਸਿਰਫ਼ ਇੰਨੇ ਸਕਿੰਟਾਂ ਵਿੱਚ ਦਿੱਤਾ ਢਾਹ , ਪਾਕਿਸਤਾਨੀ ਫੌਜ ਲਈ ਕਰ ਰਿਹਾ ਸੀ ਕੰਮ!...
ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਭਾਰਤ ਸਰਕਾਰ ਤੋਂ ਕੀਤੀ ਵੱਡੀ ਮੰਗ!
ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਭਾਰਤ ਸਰਕਾਰ ਤੋਂ ਕੀਤੀ ਵੱਡੀ ਮੰਗ!...
Atari Border: ਪਾਕਿ ਵਾਪਸ ਜਾ ਰਿਹਾ ਹੈ ਇਹ ਹਿੰਦੂ ਪਰਿਵਾਰ, ਜਾਂਦੇ-ਜਾਂਦੇ ਕੀ ਬੋਲੇ?
Atari Border:  ਪਾਕਿ ਵਾਪਸ ਜਾ ਰਿਹਾ ਹੈ ਇਹ ਹਿੰਦੂ ਪਰਿਵਾਰ, ਜਾਂਦੇ-ਜਾਂਦੇ ਕੀ ਬੋਲੇ?...