Vastu Shastra: ਕਿ ਤੁਸੀਂ ਜਾਣਦੇ ਹੋ ਸਾਡੇ ਸੌਣ ਦਾ ਤਰੀਕਾ ਵੀ ਪਾਉਂਦਾ ਹੈ ਸਾਡੀ ਕਿਸਮਤ ‘ਤੇ ਵੱਡਾ ਅਸਰ

Published: 

16 Mar 2023 17:50 PM

Vastu Sastra: ਵਾਸਤੂ ਸ਼ਾਸਤਰ ਨੇ ਸਾਡੇ ਜੀਵਨ ਦੇ ਹਰ ਪਹਿਲੂ ਲਈ ਕੁਝ ਨਿਯਮ ਨਿਰਧਾਰਤ ਕੀਤੇ ਹਨ। ਜੀਵਨ ਵਿੱਚ ਸ਼ੁਭ ਸਮਾਂ ਲਿਆਉਣ ਲਈ ਸਾਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਅਸੀਂ ਰਾਤ ਨੂੰ ਕੁਝ ਧਾਰਮਿਕ ਪੁਸਤਕਾਂ ਸਿਰ ਦੇ ਪਾਸੇ ਰੱਖ ਕੇ ਸੌਂਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਸ਼ੁਭ ਹੁੰਦਾ ਹੈ।

Vastu Shastra: ਕਿ ਤੁਸੀਂ ਜਾਣਦੇ ਹੋ ਸਾਡੇ ਸੌਣ ਦਾ ਤਰੀਕਾ ਵੀ ਪਾਉਂਦਾ ਹੈ ਸਾਡੀ ਕਿਸਮਤ ਤੇ ਵੱਡਾ ਅਸਰ
Follow Us On

Vastu Shastra: ਸਾਡੇ ਜੀਵਨ ਦੇ ਹਰ ਪਹਿਲੂ ਲਈ ਵਾਸਤੂ ਸ਼ਾਸਤਰ (Vastu Shastra) ਨੇ ਕੁਝ ਨਿਯਮ ਨਿਰਧਾਰਤ ਕੀਤੇ ਹਨ। ਜੀਵਨ ਵਿੱਚ ਸ਼ੁਭ ਸਮਾਂ ਲਿਆਉਣ ਲਈ ਸਾਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਵਾਸਤੂ ਸ਼ਾਸਤਰ ਨੇ ਜੋ ਨਿਯਮ ਨਿਰਧਾਰਤ ਕੀਤੇ ਹਨ ਉਨ੍ਹਾਂ ਵਿੱਚੋਂ ਇੱਕ ਹੈ ਰਾਤ ਨੂੰ ਸੌਣ ਨਾਲ ਸਬੰਧਤ ਨਿਯਮ। ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਜੇਕਰ ਅਸੀਂ ਸਹੀ ਸਥਿੱਤੀ ਵਿੱਚ ਸੌਂਦੇ ਹਾਂ ਤੇ ਇਹ ਸਾਡੇ ਆਉਣ ਵਾਲੇ ਭਵਿੱਖ ਲਈ ਬਹੁਤ ਵਧੀਆ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਦਸਣ ਜਾ ਰਿਹੇ ਹਾਂ ਕਿ ਹਨ ਵਾਸਤੂ ਸ਼ਾਸਤਰ ਦੇ ਇਹ ਨਿਯਮ ।

ਚੰਗੀ ਨੀਂਦ ਲੈਣ ਲਈ ਇਹ ਉਪਾਅ ਕਰੋ

ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਅਸੀਂ ਰਾਤ ਨੂੰ ਕੁਝ ਧਾਰਮਿਕ ਪੁਸਤਕਾਂ ਸਿਰ ਦੇ ਪਾਸੇ ਰੱਖ ਕੇ ਸੌਂਦੇ ਹਾਂ ਤਾਂ ਇਹ ਸਾਡੇ ਲਈ ਬਹੁਤ ਸ਼ੁਭ ਹੁੰਦਾ ਹੈ। ਇਸਦੇ ਨਾਲ ਹੀ ਜੇਕਰ ਅਸੀਂ ਆਪਣੇ ਬਿਸਤਰੇ ਦੇ ਕੋਲ ਖੁਸ਼ਬੂਦਾਰ ਫੁੱਲ ਰੱਖਦੇ ਹਾਂ ਤਾਂ ਇਹ ਸਾਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰਦਾ ਹੈ ਅਤੇ ਮਾਨਸਿਕ ਤਣਾਅ (Depression) ਨੂੰ ਵੀ ਘੱਟ ਕਰਦਾ ਹੈ। ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਜ਼ਿਆਦਾ ਡਰਾਉਣੇ ਸੁਪਨੇ ਆਉਂਦੇ ਹਨ ਤਾਂ ਆਪਣੇ ਬਿਸਤਰੇ ਦੇ ਕੋਲ ਲੋਹੇ ਦੀ ਕੋਈ ਚੀਜ਼ ਜ਼ਰੂਰ ਰੱਖੋ। ਇਹ ਉਪਾਅ ਤੁਹਾਡੇ ਆਲੇ ਦੁਆਲੇ ਦੀਆਂ ਨਕਾਰਾਤਮਕ ਸ਼ਕਤੀਆਂ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ।

ਸੌਂਦੇ ਸਮੇਂ ਦਿਸ਼ਾ ਦਾ ਧਿਆਨ ਰੱਖੋ

ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਪੂਰਬ ਦਿਸ਼ਾ ਵਿੱਚ ਸਿਰ ਰੱਖ ਕੇ ਸੌਣ ਨਾਲ ਸਾਡੀ ਯਾਦਾਸ਼ਤ ਅਤੇ ਇਕਾਗਰਤਾ ਵਧਦੀ ਹੈ। ਦੱਸਿਆ ਗਿਆ ਹੈ ਕਿ ਦੇਵਤਿਆਂ ਦਾ ਰਾਜਾ ਇੰਦਰ ਪੂਰਬ ਦਿਸ਼ਾ ਦਾ ਮਾਲਕ ਹੈ। ਵਾਸਤੂ ਦੇ ਅਨੁਸਾਰ, ਯਾਦਦਾਸ਼ਤ ਵਧਾਉਣ ਅਤੇ ਇਕਾਗਰਤਾ ਵਧਾਉਣ ਲਈ ਵਿਦਿਆਰਥੀਆਂ ਨੂੰ ਪੂਰਬ ਦਿਸ਼ਾ ਵਿੱਚ ਸਿਰ ਰੱਖ ਕੇ ਸੌਣਾ ਲਾਭਦਾਇਕ ਹੋ ਸਕਦਾ ਹੈ।

ਪੂਰਬ ਦੀ ਤਰ੍ਹਾਂ ਪੱਛਮ ਦਿਸ਼ਾ ਅਨੁਕੂਲ

ਵਰੁਣ, ਪਾਣੀ ਦਾ ਪ੍ਰਧਾਨ ਦੇਵਤਾ ਹੈ ਇਸ ਨੂੰ ਪੱਛਮ ਦਾ ਪ੍ਰਭੂ ਕਿਹਾ ਜਾਂਦਾ ਹੈ, ਜੋ ਸਾਡੀ ਆਤਮਾ, ਅਧਿਆਤਮਿਕ ਭਾਵਨਾਵਾਂ ਅਤੇ ਵਿਚਾਰਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਸਤੂ ਦੇ ਅਨੁਸਾਰ, ਪੱਛਮ ਦਿਸ਼ਾ (West Direction) ਵਿੱਚ ਸਿਰ ਰੱਖ ਕੇ ਸੌਣਾ ਵੀ ਅਨੁਕੂਲ ਹੈ ਕਿਉਂਕਿ ਇਹ ਦਿਸ਼ਾ ਨਾਮ, ਪ੍ਰਸਿੱਧੀ, ਪ੍ਰਤਿਸ਼ਠਾ ਅਤੇ ਖੁਸ਼ਹਾਲੀ ਵਿੱਚ ਵਾਧਾ ਕਰਦੀ ਹੈ।

ਦੱਖਣ ਦਿਸ਼ਾ ਵੱਲ ਸਿਰ ਰੱਖ ਕੇ ਸੌਣਾ ਸਭ ਤੋਂ ਵਧੀਆ

ਵਾਸਤੂ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ ਦੱਖਣ ਵੱਲ ਸਿਰ ਰੱਖ ਕੇ ਸੌਣਾ ਸਭ ਤੋਂ ਵਧੀਆ ਹੈ। ਵਾਸਤੂ ਵਿਚ ਕਿਹਾ ਗਿਆ ਹੈ ਕਿ ‘ਜੋ ਵਿਅਕਤੀ ਸਿਹਤਮੰਦ ਜੀਵਨ ਚਾਹੁੰਦਾ ਹੈ, ਉਸ ਨੂੰ ਹਮੇਸ਼ਾ ਦੱਖਣ ਵੱਲ ਸਿਰ ਅਤੇ ਪੈਰ ਉੱਤਰ ਵੱਲ ਰੱਖ ਕੇ ਸੌਣਾ ਚਾਹੀਦਾ ਹੈ।’

ਕਦੇ ਵੀ ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਨਾ ਸੌਂਵੋ

ਵਾਸਤੂ ਸ਼ਾਸਤਰ ਦੇ ਅਨੁਸਾਰ, ਕਦੇ ਵੀ ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਨਹੀਂ ਸੌਣਾ ਚਾਹੀਦਾ। ਵਾਸਤੂ ਅਨੁਸਾਰ ਇਸ ਦਿਸ਼ਾ ‘ਚ ਸਿਰ ਰੱਖ ਕੇ ਸੌਣ ਨਾਲ ਨੀਂਦ ਖਰਾਬ ਹੁੰਦੀ ਹੈ। ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਸੌਣ ਨਾਲ ਮਾਨਸਿਕ ਰੋਗਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਦਿਸ਼ਾ ‘ਚ ਸਿਰ ਰੱਖ ਕੇ ਸੌਣ ਨਾਲ ਮਨੁੱਖੀ ਸਿਹਤ ‘ਤੇ ਬੁਰਾ ਅਸਰ (Bad Effect) ਪੈਂਦਾ ਹੈ। ਇਸ ਲਈ ਚੰਗੀ ਸਿਹਤ ਅਤੇ ਜੀਵਨ ਲਈ ਸਾਨੂੰ ਸੌਣ ਤੋਂ ਪਹਿਲਾਂ ਵਾਸਤੂ ਦੇ ਇਨ੍ਹਾਂ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ।


ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version