ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚੋਂ ਵੱਡੀ ਗਿਣਤੀ ‘ਚ ਨਸ਼ੀਲੇ ਪਦਾਰਥ ਅਤੇ ਮੋਬਾਈਲ ਫੋਨ ਬਰਾਮਦ

Updated On: 

06 Feb 2023 13:25 PM

ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚੋਂ ਇਲੈਕਟ੍ਰਾਨਿਕ ਹੁੱਕਾ, 2 ਮੋਬਾਈਲ ਫੋਨ, 19 ਗ੍ਰਾਮ ਗਾਂਜਾ, 12 ਸਿਗਰਟ ਦੀਆਂ ਡਬਿਆ, 2 ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ। ਥਾਣਾ ਸਿਟੀ 'ਚ ਮਾਮਲਾ ਦਰਜ

ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚੋਂ ਵੱਡੀ ਗਿਣਤੀ ਚ ਨਸ਼ੀਲੇ ਪਦਾਰਥ ਅਤੇ ਮੋਬਾਈਲ ਫੋਨ ਬਰਾਮਦ
Follow Us On

ਫਿਰੋਜ਼ਪੁਰ। ਬੀਤੇ ਦਿਨੀਂ ਇਥੋਂ ਦੀ ਕੇਂਦਰੀ ਜੇਲ੍ਹ ਦੇ ਬਾਹਰੋਂ ਇੱਕ ਪੈਕੇਟ ਸੁੱਟਿਆ ਗਿਆ ਸੀ, ਜਿਸ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਖੋਲ੍ਹਣ ‘ਤੇ ਇਲੈਕਟ੍ਰਾਨਿਕ ਹੁੱਕਾ, 19 ਗ੍ਰਾਮ ਗਾਂਜਾ, 12 ਸਿਗਰਟ ਦੀਆਂ ਡੱਬੀਆਂ, 2 ਜਰਦੇ ਦਿਆ ਪੁੜੀਆਂ ਬਰਾਮਦ ਹੋਈਆ, ਜਿਸ ਤੋਂ ਬਾਅਦ ਬੈਰਕ 3 ਦੇ ਬਾਹਰ ਪਏ ਬਰਤਨਾਂ ਦੀ ਜਾਂਚ ਕੀਤੀ ਗਈ ਤਾਂ ਇਸ ‘ਚ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਪੂਰੇ ਮਾਮਲੇ ਚ ਕਾਰਵਾਈ ਕਰਦੇ ਹੋਏ ਥਾਣਾ ਸਿਟੀ ‘ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਨੇ ਦਿੱਤੀ ਮਾਮਲੇ ਦੀ ਜਾਣਕਾਰੀ

ਥਾਣਾ ਸਿਟੀ ਦੇ ਐੱਸ ਐੱਚ ਓ ਮੋਹਿਤ ਧਵਨ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰੋਂ ਇੱਕ ਪੈਕੇਟ ਸੁੱਟਿਆ ਗਿਆ ਸੀ, ਜਿਸ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਖੋਲ੍ਹਣ ‘ਤੇ ਇਲੈਕਟ੍ਰਾਨਿਕ ਹੁੱਕਾ, 19 ਗ੍ਰਾਮ ਗਾਂਜਾ, 12 ਸਿਗਰਟ ਦੀਆਂ ਡੱਬੀਆਂ, 2 ਜਰਦੇ ਦਿਆ ਪੁੜੀਆਂ ਬਰਾਮਦ ਹੋਈਆ, ਜਿਸ ਤੋਂ ਬਾਅਦ ਬੈਰਕ 3 ਦੇ ਬਾਹਰ ਪਏ ਬਰਤਨਾਂ ਦੀ ਜਾਂਚ ਕੀਤੀ ਗਈ ਤਾਂ 2. ਇਸ ‘ਚ ਪਏ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ, ਜਿਸ ‘ਤੇ ਕਾਰਵਾਈ ਕਰਦੇ ਹੋਏ ਥਾਣਾ ਸਿਟੀ ‘ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਮੋਹਿਤ ਧਵਨ ਨੇ ਕਿਹਾ ਕਿ ਜਿਹੜੇ ਮੋਬਾਈਲ ਫੜੇ ਗਏ ਹਨ ਉਹਨਾਂ ਤੋਂ ਅੱਗੇ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਦੇ ਪਿੱਛੇ ਅਤੇ ਕਿਸ ਨਾਲ ਗੱਲ ਕੀਤੀ ਗਈ ਹੈ।ਪੁਲਿਸ ਵਲੋ ਵਡੀ ਕਾਰਵਾਈ ਕਰਦਿਆਂ ਰਾਤ ਦੇ ਸਮੇਂ ਜੇਲ ਦੇ ਬਾਹਰ ਚੈਕਿੰਗ ਵੀ ਕੀਤੀ ਗਈ।

ਜਿਕਰਯੋਗ ਹੈ ਕਿ ਕੇਂਦਰੀ ਜੇਲ ਵਿਚੋਂ ਪਹਿਲਾਂ ਵੀ ਜੇਲ ਪ੍ਰਸ਼ਾਸਨ ਵਲੋ ਮੋਬਾਇਲ ਫੋਨ ਅਤੇ ਸਮਾਨ ਬਰਾਮਦ ਕੀਤਾ ਜਾ ਚੁੱਕਿਆ ਹੈ ਅਤੇ ਜੇਲ ਪ੍ਰਸ਼ਾਸਨ ਵਲੋ ਕਾਫ਼ੀ ਸਖ਼ਤੀ ਕੀਤੀ ਹੋਈ ਹੈ ਜਿਸ ਕਰਕੇ ਜੇਲ ਪ੍ਰਸ਼ਾਸਨ ਲਗਾਤਾਰ ਵਖ ਵਖ ਬੇਰਕਾ ਦੀ ਚੈਕਿੰਗ ਕਰਦਾ ਰਹਿੰਦਾ ਹੈ।

Exit mobile version