Punjab Budget Session: ਵਿਧਾਨਸਭਾ ਦੇ ਬਜਟ ਇਜਲਾਸ ਦਾ ਅੱਜ ਚੌਥਾ ਦਿਨ, ਭਾਰੀ ਹੰਗਾਮੇ ਦੇ ਆਸਾਰ
Fourth Day Budget Session: ਪੰਜਾਬ ਵਿਧਾਨਸਭਾ ਦੇ ਬਜਟ ਇਜਲਾਸ ਦਾ ਅੱਜ ਚੌਥਾ ਦਿਨ। ਸਵੇਰੇ 10 ਵਜੇ ਪ੍ਰਸ਼ਨ ਕਾਲ ਦੇ ਨਾਲ ਸ਼ੁਰੂ ਹੋਵੇਗੀ ਵਿਧਾਨ ਸਭਾ ਦੀ ਕਾਰਵਾਈ। 10 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ। ਪੰਜਾਬ ਸਰਕਾਰ ਦੇ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ।
ਪੰਜਾਬ ਵਿਧਾਨਸਭਾ ਦੇ ਬਜਟ ਇਜਲਾਸ (Budget Session) ਦਾ ਅੱਜ ਚੌਥਾ ਦਿਨ ਹੈ। ਪੰਜਾਬ ਵਿਧਾਨਸਭਾ ਦੀ ਕਾਰਵਾਈ ਸਵੇਰੇ 10 ਵਜੇ ਪ੍ਰਸ਼ਨਕਾਲ ਦੇ ਨਾਲ ਸ਼ੁਰੂ ਹੋਵੇਗੇ। ਸਦਨ ਵਿੱਚ ਅੱਜ ਵੀ ਹੰਗਾਮੇ ਦੇ ਅਸਾਰ ਹਨ। ਵਿਰੋਧੀ ਧਿਰਾਂ ਵੱਲੋਂ ਕਾਨੂੰਨ ਵਿਵਸਥਾ ਸਣੇ ਕਈ ਹੋਰ ਮੁੱਦੇ ਚੁੱਕ ਜਾਣਗੇ। ਉਥੇ ਹੀ ਪੰਜਾਬ ਬੀਜੇਪੀ ਵੱਲੋਂ ਸਦਨ ਦਾ ਘਿਰਾਉ ਕੀਤਾ ਜਾਵੇਗਾ।
ਅੱਜ ਸਦਨ ਤੋਂ ਲੈ ਕੇ ਸੜਕ ਤੱਕ ਸੰਗ੍ਰਾਮ
ਅੱਜ ਪੰਜਾਬ ਬੀਜੇਪੀ ਵੱਲੋਂ ਸਦਨ ਦੇ ਘਿਰਾਉ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਬੀਜੇਪੀ (Punjab BJP) ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਚੰਡੀਗੜ੍ਹ ਦੇ ਸੈਕਟਰ 37 ਸਥਿਤ ਬੀਜੇਪੀ ਦਫ਼ਤਰ ਤੋਂ ਕਈ ਵੱਡੇ ਆਗੂ ਪਾਰਟੀ ਵਰਕਰਾਂ ਨਾਲ ਵਿਧਾਨਸਭਾ ਦਾ ਕੂਚ ਕਰਨਗੇ। ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਬੀਜੇਪੀ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।
10 ਮਾਰਚ ਨੂੰ ਪੇਸ਼ ਹੋਵੇਗਾ ਬਜਟ
ਪੰਜਾਬ ਦੇ ਰਾਜਪਾਲ ਵਲੋਂ 16ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ ਚੌਥੇ ਬਜਟ ਸਮਾਗਮ ਲਈ 3 ਮਾਰਚ ਨੂੰ ਸਦਨ ਬੁਲਾਇਆ ਸੀ। ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 3 ਮਾਰਚ ਤੋਂ ਸ਼ੁਰੂ ਹੋ ਕੇ 24 ਮਾਰਚ ਤੱਕ ਚੱਲੇਗਾ। ਇਹ ਬਜਟ ਇਜਲਾਸ 22 ਦਿਨਾਂ ਦਾ ਹੈ ਪਰ ਅਸਲ ਵਿੱਚ ਇਹ ਸਿਰਫ਼ 8 ਦਿਨ ਹੀ ਚੱਲੇਗਾ। ਸੈਸ਼ਨ ਵਿੱਚ 13 ਦਿਨਾਂ ਲਈ ਛੁੱਟੀਆਂ ਜਾਂ ਹਾਫ਼ ਡੇਅ ਰਹੇਗਾ। ਉੱਥੇ ਹੀ 10 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਉਥੇ ਹੀ ਪੰਜਾਬ ਸਰਕਾਰ (Punjab Government) ਦੇ ਇਸ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ