ਵਿਧਾਨਸਭਾ ਦੇ ਬਜਟ ਇਜਲਾਸ ਤੋਂ ਪਹਿਲਾਂ ਪੰਜਾਬ ਦੇ ਨਵੇਂ ਵਿਧਾਇਕਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ
ਨਵੇਂ ਵਿਧਾਇਕਾਂ ਲਈ 13 ਫਰਵਰੀ ਤੋਂ 15 ਫਰਵਰੀ ਤੱਕ ਚੰਡੀਗੜ੍ਹ ਵਿਖੇ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਸੈਸ਼ਨ ਪੰਜਾਬ ਦੇ ਕਰੀਬ 90 ਵਿਧਾਇਕਾਂ ਲਈ ਹੋਵੇਗਾ। ਜਿਸ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਇਨ੍ਹਾਂ ਵਿਧਾਇਕਾਂ ਨੂੰ ਸਿਖਲਾਈ ਦੇਣਗੇ।
ਪੰਜਾਬ ਵਿਧਾਨ ਸਭਾ (ਪੁਰਾਣੀ ਤਸਵੀਰ)
ਚੰਡੀਗੜ੍ਹ। ਪੰਜਾਬ ਦੇ ਨਵੇਂ ਵਿਧਾਇਕਾਂ ਦਾ ਸਿਖਲਾਈ ਸੈਸ਼ਨ ਵਿਧਾਨ ਸਭਾ ਵਿੱਚ ਆਯੋਜਿਤ ਕੀਤਾ ਜਾਣਾ ਹੈ। ਇਨ੍ਹਾਂ ਵਿਧਾਇਕਾਂ ਨੂੰ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਸਿਖਲਾਈ ਦੇਣਗੇ। ਪੰਜਾਬ ‘ਚ ਵਿਧਾਇਕਾਂ ਦੀ ‘ਕਲਾਸ’ ਲਗਾਈ ਜਾਵੇਗੀ। ਨਵੇਂ ਵਿਧਾਇਕਾਂ ਲਈ ਸਿਖਲਾਈ ਸੈਸ਼ਨ ਹੋਵੇਗਾ। ਇਸ ਦੇ ਲਈ 13 ਫਰਵਰੀ ਤੋਂ 15 ਫਰਵਰੀ ਤੱਕ ਚੰਡੀਗੜ੍ਹ ਵਿਖੇ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਸਿਖਲਾਈ ਸੈਸ਼ਨ ਪੰਜਾਬ ਦੇ ਕਰੀਬ 90 ਵਿਧਾਇਕਾਂ ਲਈ ਹੋਵੇਗਾ। ਜਿਸ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਇਨ੍ਹਾਂ ਵਿਧਾਇਕਾਂ ਨੂੰ ਸਿਖਲਾਈ ਦੇਣਗੇ।


